Haryana News

ਚੰਡੀਗੜ੍ਹ, 5 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਨਿਯਮਾਨੁਸਾਰ ਵੋਟ ਵਾਲੇ ਦਿਨ ਅਤੇ ਵੋਟ ਤੋਂ ਇਕ ਦਿਨ ਪਹਿਲਾ ਪ੍ਰਿੰਟ ਮੀਡਿਆ ਵਿਚ ਇਸ਼ਤਿਹਾਰ ਛਪਾਉਣ ਕਰਨ ਤੋਂ ਪਹਿਲਾ ਉਮੀਦਵਾਰ ਜਾਂ ਸਿਆਸੀ ਪਾਰਟੀ ਨੂੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣ ਹੋਵੇਗਾ|

            ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ 25 ਮਈ ਨੂੰ ਲੋਕਸਭਾ ਲਈ ਵੋਟਿੰਗ ਹੋਵੇਗੀ, ਇਸ ਲਈ ਵੋਟ ਤੋਂ ਪਹਿਲਾਂ 24 ਮਈ ਤੇ ਵੋਟ ਦੇ ਦਿਨ 25 ਮਈ ਦੇ ਦਿਨ ਪ੍ਰਿੰਟ ਮੀਡਿਆ ਵਿਚ ਇਸ਼ਤਿਹਾਰ ਛਪਾਉਣ ਤੋਂ ਪਹਿਲਾਂ ਉਮੀਦਵਾਰ ਪ੍ਰਸਤਾਵਿਤ ਇਸ਼ਤਿਹਾਰ ਦਾ ਪ੍ਰਮਾਣ ਪੱਤਰ ਜ਼ਰੂਰ ਲੈਵੇ| ਵਰਨਾ ਇਹ ਚੋਣ ਜਾਬਤਾ ਦੀ ਉਲੰਘਣਾ ਮੰਨੀ ਜਾਵੇਗੀ| ਉਨ੍ਹਾਂ ਦਸਿਆ ਕਿ ਟੀਵੀ ਅਤੇ ਲੋਕਲ ਟੀਵੀ ਵਿਚ ਇਸ਼ਤਿਹਾਰ ਛਪਾਉਣ ਕਰਨ ਲਈ ਨਾਮਜਦਗੀ ਕਰਦੇ ਹੀ ਐਮਸੀਐਮਸੀ ਤੋਂ ਤਸਦੀਕ ਕਰਵਾਉਣ ਹੋਵੇਗਾ| ਇਸ਼ਤਿਹਾਰ ਤਸਦੀਕ ਕਰਨ ਲਈ ਇਸ਼ਤਿਹਾਰ ਛਪਾਉਣ ਤੇ ਪ੍ਰਸਾਰਿਤ ਕਰਨ ਦੀ ਮਿਤੀ ਤੋਂ ਦੋ ਦਿਨ ਪਹਿਲਾਂ ਐਮਸੀਐਮਸੀ ਕੋਨ ਨਿਰਧਾਰਿਤ ਪ੍ਰੋਫੋਰਮੇ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ| ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਨੁਸਾਰ ਜਿਲਾ ਚੋਣ ਅਧਿਕਾਰੀ ਦੀ ਪ੍ਰਧਾਨਗੀ ਹੇਠ ਨਿਰਦੇਸ਼ਨ ਵਿਚ ਮੀਡਿਆ ਨਿਗਰਾਨੀ ਤੇ ਪ੍ਰਮਾਣ ਪੱਤਰ ਕਮੇਟੀ ਦਾ ਗਠਨ ਕੀਤਾ ਗਿਆ ਹੈ|

            ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਐਮਸੀਐਮਸੀ ਪੂਰੀ ਗੰਭਰੀਤਾ ਨਾਲ ਆਪਣਾ ਕੰਮ ਕਰ ਰਹੀ ਹੈ| ਪੇਡ ਨਿਊਜ਼ ‘ਤੇ ਨਜਰ ਰੱਖਣ ਲਈ ਸਪੈਸ਼ਲ ਕੰਟ੍ਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ| ਉਨ੍ਹਾਂ ਕਿਹਾ ਕਿ ਆਜਾਦ ਤੇ ਨਿਰਪੱਖਣ ਚੋਣ ਕਰਵਾਉਣ ਵਿਚ ਨਾਗਰਿਕ ਸੱਭ ਤੋਂ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ| ਨਾਗਰਿਕ ਜਿੰਨ੍ਹਾਂ ਜਾਗਰੂਕ ਹੁੰਦਾ ਹੈ ਤੇ ਲੋਕਤੰਰਤ ਉਨ੍ਹਾਂ ਹੀ ਮਜ਼ਬੂਤ ਹੁੰਦਾ ਹੈ| ਐਮਸੀਐਮਸੀ ਚੋਣ ਦੌਰਾਨ ਅਜਿਹੀ ਖ਼ਬਰਾਂ ‘ਤੇ ਤਿੱਖੀ ਨਜਰ ਰੱਖੇਗੀ, ਜੋ ਪੇਡ ਨਿਊਜ਼ ਦੀ ਸ਼੍ਰੇਣੀ ਵਿਚ ਆਉਂਦੀ ਹੈ|

ਚੰਡੀਗੜ੍ਹ, 5 ਮਈ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੂਬੇ ਦੇ ਜਿਲ੍ਹਿਆਂ ਵਿਚ ਗਠਿਤ ਸੋਸ਼ਲ ਮੀਡਿਆ ਦੀ ਨਿਗਰਾਨੀ ਟੀਮਾਂ ਦੇ ਅਧਿਕਾਰੀ ਸੋਸ਼ਲ ਮੀਡਿਆ ‘ਤੇ ਖਾਸ ਧਿਆਨ ਰੱਖਣ, ਸੋਸ਼ਲ ਮੀਡਿਆ ‘ਤੇ ਆਉਣ ਵਾਲੇ ਇਸ਼ਤਿਹਾਰਾਂ ਦਾ ਖਰਚ ਵੀ ਸਬੰਧਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਜੋੜਿਆ ਜਾਵੇਗਾ|

            ਉਨ੍ਹਾਂ ਨੇ ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਖਬਾਰਾ, ਟੈਲੀਵਿਜਨ ਤੇ ਰੇਡਿਓ ਦੀ ਤਰ੍ਹਾਂ ਸੋਸ਼ਲ ਮੀਡਿਆ ‘ਤੇ ਵੀ ਚੋਣ ਦੌਰਾਨ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ‘ਤੇ ਰਕਮ ਖਰਚ ਹੁੰਦੀ ਹੈ| ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਜਿਲ੍ਹਿਆਂ ਵਿਚ ਗਠਤ ਟੀਮਾਂ ਇਸ ਬਾਰੇ ਲੋਕ ਸਭਾ ਆਮ ਚੋਣ ਦੌਰਾਨ ਸੋਸ਼ਲ ਮੀਡਿਆ ‘ਤੇ ਸਖਤ ਨਜ਼ਰ ਰੱਖੀ ਹੋਈ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਇਸ਼ਤਿਹਾਰ ਮਿਲਣ ‘ਤੇ ਉਸਦੀ ਰਿਪੋਰਟ ਖਰਚ ਦੇ ਬਿਓਰੇ ਸਮੇਤ ਖਰਚ ਨਿਗਰਾਨੀ ਟੀਮ ਨੂੰ ਦੇਣਾ ਯਕੀਨੀ ਕਰਨ| ਰਿਪੋਰਟ ਦੇ ਆਧਾਰ ‘ਤੇ ਸਬੰਧਤ ਉਮੀਦਵਾਰ ਜਾਂ ਪਾਰਟੀ ਦੇ ਖਾਤੇ ਵਿਚ ਉਸ ਇਸ਼ਤਿਹਾਰ ਦਾ ਖਰਚ ਜੋੜ ਦਿੱਤਾ ਜਾਵੇਗਾ|

            ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕਸਭਾ ਆਮ ਚੋਣ ਦੌਰਾਨ ਸੋਸ਼ਲ ਮੀਡਿਆ ਦੀ ਨਿਗਰਾਨੀ ਬਹੁਤ ਲਾਜਿਮੀ ਹੈ| ਸੋਸ਼ਲ ਮੀਡਿਆ ‘ਤੇ ਵੀ ਕਈ ਵਾਰ ਚੋਣ ਦੌਰਾਨ ਯੂਟਿਊਬ ਵੀਡਿਓ ਪਲੇਟਫਾਰਮ ਆਦਿ ‘ਤੇ ਉਮੀਦਵਾਰ ਤੇ ਪਾਰਟੀ ਚੋਣ ਦਾ ਪ੍ਰਚਾਰ ਕਰਦੇ ਹਨ| ਨਿਗਰਾਨੀ ਟੀਮ ਨੂੰ ਜੇਕਰ ਅਜਿਹੇ ਚੈਨਲ ਜਾਂ ਵੀਡਿਓ ਮਿਲਦੇ ਹਨ ਜੋ ਕਿਸੇ ਉਮੀਦਵਾਰ ਜਾਂ ਸਿਆਸੀ ਪਾਰਟੀ ਦਾ ਸਮਰਥਨ ਕਰਦੇ ਹੋ ਜਾਂ ਜਾਤੀ ਧਰਮ, ਵਿਸ਼ੇਸ਼ ਦੇ ਪੱਖ ਵਿਚ ਜਾਂ ਕੋਈ ਗਲਤ ਸਮੱਰਗੀ ਦਰਸਾਉਂਦੇ ਹੋਵੇ ਜਾਂ ਚੋਣ ਜਾਬਤਾ ਦਾ ਉਲੰਘਣ ਕਰਦੇ ਹੋਵੇ ਤਾਂ ਉਸ ਸਥਿਤੀ ਵਿਚ ਸਬੰਧਤ ਯੂਟਯੂਬ ਚੈਨਲ ਚਲਾਉਣ ਵਾਲੇ ਖਿਲਾਫ ਆਈਟੀ ਐਕਟ ਦੇ ਤਹਿਤ ਐਫਆਈਆਰ ਦਰਜ ਕਰਵਾਕੇ ਕਾਰਵਾਈ ਕੀਤੀ ਜਾਵੇਗੀ|

            ਉਨ੍ਹਾਂ ਦਸਿਆ ਕਿ ਚੋਣ ਜਾਬਤਾ ਇਕ ਸਮਾਨ ਵੱਜੋਂ ਸਾਰੇ ਲੋਕਾਂ ‘ਤੇ ਲਾਗੂ ਹੁੰਦੀ ਹੈ, ਜਿਸ ਵਿਚ ਅਖ਼ਬਾਰ, ਟੈਲੀਵਿਜਨ, ਰੇਡਿਓ ਅਤੇ ਸੋਸ਼ਲ ਮੀਡਿਆ ਵੀ ਸ਼ਾਮਿਲ ਹੈ| ਭਾਰਤ ਚੋਣ ਕਮਿਸ਼ਨ ਦੇ ਆਦੇਸ਼ਾਂ ਦੇ ਅਨੁਸਾਰ ਮੀਡਿਆ ਦੇ ਸਾਰੇ ਸਾਧਨਾਂ ਵਿਚ ਚੋਣ ਵਿਚ ਬਰਾਬਰੀ ਹੋਣੀ ਚਾਹੀਦੀ ਹੈ| ਮੀਡਿਆ ਵਿਚ ਪ੍ਰਕਾਸ਼ਿਤ ਜਾਂ ਛਪੀ ਖਬਰ, ਕਿਸੇ ਦੇ ਜਾਤੀ ਜਾਂ ਭਾਈਚਾਰੇ ਦੇ ਪੱਖ ਤੇ ਵਿਰੋਧ ਵਿਚ ਨਹੀਂ ਹੋਣੀ ਚਾਹੀਦੀ ਹੈ| ਅਜਿਹੀ ਖਬਰਾਂ ਛਪਣ ਜਾਂ ਚਲਾਉਣ ਤੋਂ ਗੁਰੇਜ ਕੀਤਾ ਜਾਵੇ, ਜੋ ਕਿਸੇ ਧਰਮ, ਜਾਤੀ ਜਾਂ ਭਾਈਚਾਰੇ ਵਿਚ ਹੋਵੇ| ਨਾਲ ਹੀ ਕਿਸੇ ਵੀ ਖਬਰ ਨੂੰ ਛਾਪੀ ਜਾਂ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ| ਸਾਰੇ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਇਕ ਬਰਾਬਰ ਥਾਂ ਦੇਣੀ ਚਾਹੀਦੀ ਹੈ| ਨਾਲ ਹੀ ਚੋਣ ਦੌਰਾਨ ਮੀਡਿਆ ਕਰਮਚਾਰੀਆਂ ਨੂੰ ਨਿਰਪੱਖ ਭੂਮਿਕਾ ਨਿਭਾਉਂਦੇ ਹੋਏ ਭਾਰਤ ਚੋਣ ਕਮਿਸ਼ਨ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ|

Leave a Reply

Your email address will not be published.


*