ਚੰਡੀਗੜ੍ਹ, 22 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨੌਜੁਆਨਾਂ ਨੂੰ ਆਪਣਾ ਵੋਟ ਬਣਾਉਣ ਅਤੇ ਲੋਕਤੰਤਰ ਦੇ ਤਿਉਹਾਰ ਵਿਚ ਵੱਧ-ਚੜ੍ਹ ਕੇ ਵੋਟ ਦੇਣ ਲਈ ਪ੍ਰੇਰਿਤ ਕਰਨ ਲਈ ਟਰਨਿੰਗ 18 ਅਤੇ ਯੂ ਆਰ ਦ ਵਨ ਵਰਗੇ ਸਲੋਗਨ ਦੇਕੇ ਸੋਸ਼ਲ ਮੀਡਿਆ ਰਾਹੀਂ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ|
ਉਨ੍ਹਾਂ ਦਸਿਆ ਕਿ ਟਰਨਿੰਗ 18 ਦਾ ਅਰਥ ਹੈ ਕਿ ਨੌਜੁਆਨ ਹੁਣ ਆਪਣੀ ਨਵੀਂ ਭੂਮਿਕਾ ਨਿਭਾਉਂਦੇ ਹੋਏ ਜਿੰਮੇਦਾਰੀ ਨਾਲ ਵੋਟ ਕਰਨ ਅਤੇ ਆਪਣਾ ਮਨਪਸੰਦ ਨੁਮਾਇੰਦਾ ਚੁਣਨ| ਵੋਟਰਾਂ ਦੀ ਜਾਗਰੂਕਤਾ ਲਈ ਚੋਣ ਕਮਿਸ਼ਨ ਇਸ ਵਾਰ ਫੀਲਡ ਵਿਚ ਹੀ ਨਹੀਂ, ਸੋਸ਼ਲ ਮੀਡਿਆ ‘ਤੇ ਵੀ ਪੂਰੀ ਸਰਗਰਮ ਹੈ| ਚੋਣ ਕਮਿਸ਼ਨ ਦਾ ਇਸ ਵਾਰ ਵੋਟ ਲਈ ਨਵੇਂ ਵੋਟਰਾਂ ਨੂੰ ਖਿੱਚ ਕਰਨ ‘ਤੇ ਪੂਰਾ ਜੋਰ ਹੈ| ਜੋ ਨੌਜੁਆਨ 18 ਤੋਂ 30 ਸਾਲ ਦੀ ਉਮਰ ਦੇ ਹਨ, ਉਨ੍ਹਾਂ ਲਈ ਕਮਿਸ਼ਨ ਨੇ ਵੋਟ ਕਰਨ ‘ਤੇ ਯੂ ਆਰ ਦ ਵਨ ਦੇ ਨਾਂਅ ਨਾਲ ਨਵਾਂ ਸਲੋਗਨ ਦਿੱਤਾ ਹੈ| ਇਹ ਨੌਜੁਆਨ ਅਗਲੇ 18ਵੇਂ ਲੋਕ ਸਭਾ ਆਮ ਚੋਣ ਵਿਚ ਆਪਣੇ ਵੋਟ ਦੀ ਵਰਤੋਂ ਕਰਕੇ ਊਂਗਲੀ ‘ਤੇ ਲਗੇ ਸਹਾਈ ਦੇ ਨਿਸ਼ਾਨ ਸਮੇਤ ਯੂ ਆਰ ਦ ਵਨ ਲਿਖ ਕੇ ਸੋਸ਼ਲ ਮੀਡਿਆ ‘ਤੇ ਫੋਟੋ ਅਪਲੋਡ ਕਰ ਸਕਦਾ ਹੈ|
ਸਲਸਵਿਹ/2024
Leave a Reply