ਮੀਡੀਆ ਦੇ ਸਵਾਲਾਂ ਦਾ ਦਰੁਸਤ ਜਵਾਬ ਨਹੀਂ ਦੇ ਸਕੇ ਪੀਸੀਐਮਐਸ ਦੇ ਸੂਬਾਈ ਬੁਲਾਰੇ 

ਹੁਸ਼ਿਆਰਪੁਰ  ( ਤਰਸੇਮ ਦੀਵਾਨਾ )
ਹੁਸ਼ਿਆਰਪੁਰ ਦੇ ਈਐਸਆਈ ਹਸਪਤਾਲ ਵਿੱਚ ਸੀਨੀਅਰ ਡਾਕਟਰ ਅਤੇ ਹਸਪਤਾਲ ਵਿੱਚ ਦਵਾਈ ਲੈਣ ਆਏ ਦੱਸੇ ਜਾਂਦੇ  ਇੱਕ ਵਿਅਕਤੀ ਦੇ ਨਾਲ ਹੋਏ ਕਥਿਤ ਝਗੜੇ ਵਿਗੜੀ ਸਿਹਤ ਕਾਰਨ ਡਾਕਟਰ ਦੀ ਹਮਾਇਤ ਵਿੱਚ ਪੀਸੀਐਮਐਸ ਐਸੋਸੀਏਸ਼ਨ ਵੀ ਆ ਗਈ ਹੈ ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨ ਤੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰਾਂ ਅਤੇ ਮੈਡੀਕਲ ਤੇ ਪੈਰਾ ਮੈਡੀਕਲ  ਸਟਾਫ ਨੇ ਦੋ ਘੰਟਿਆਂ ਦੀ ਹੜਤਾਲ ਕੀਤੀ ਹੋਈ ਹੈ ਅੱਜ ਸੋਮਵਾਰ ਨੂੰ ਤੀਸਰੇ ਦਿਨ ਵੀ ਹੜਤਾਲ ਜਾਰੀ ਰਹੀ ਜਿਸ ਕਾਰਣ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਖਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧ ਵਿੱਚ ਸਿਵਲ ਸਰਜਨ ਦਫਤਰ ਵਿੱਚ ਹੋਈ ਪ੍ਰੈਸ ਕਾਨਫਰਸ ਵਿੱਚ ਪੀਸੀਐਮਐਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਅਖਿਲ ਸਰੀਨ ਅਤੇ ਜਨਰਲ ਸਕੱਤਰ ਡਾ. ਵਨਿੰਦਰ ਰਿਆੜ ਨੇ ਡਾਕਟਰ ਸੁਨੀਲ ਭਗਤ ਤੇ ਹੋਏ ਕਥਿਤ  ਝਗੜੇ ਦੀ ਸਖਤ ਨਿਖੇਧੀ ਕੀਤੀ | ਪ੍ਰੈਸ ਕਾਨਫਰਸ ਦੌਰਾਨ ਮੀਡੀਆ ਵੱਲੋਂ ਕਥਿਤ ਦੋਸ਼ੀ ਦੀ ਘਟਨਾ ਵਾਲੇ ਦਿਨ ਹੀ ਪੁਲਿਸ ਵੱਲੋਂ ਗ੍ਰਿਫਤਾਰੀ ਕਰ ਲਏ ਜਾਣ ਦੇ ਬਾਵਜੂਦ ਪਿਛਲੇ ਤਿੰਨ ਦਿਨ ਤੋਂ ਚੱਲ ਰਹੀ ਹੜਤਾਲ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਤਿੱਖੇ ਸਵਾਲ ਪੁੱਛੇ ਗਏ ਜਿਸ ਬਾਰੇ ਨਾ ਤਾਂ ਪੀਸੀਐਮਐਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਅਖਿਲ ਸਰੀਨ ਹੀ ਤਸੱਲੀ ਬਖਸ਼ ਜਵਾਬ ਦੇ ਸਕੇ ਅਤੇ ਨਾ ਹੀ ਮੌਕੇ ਤੇ ਮੌਜੂਦ ਸਿਵਲ ਸਰਜਨ ਡਾ. ਬਲਵਿੰਦਰ ਡਮਾਣਾ ਹੀ ਕੁੱਝ ਬੋਲਣਾ ਮੁਨਾਸਿਬ ਸਮਝਿਆ | ਹਾਲਾਂਕਿ ਇਸ ਮੌਕੇ ਬੁਲਾਰਿਆਂ ਨੂੰ ਮੀਡੀਆ ਦੇ ਤਿੱਖੇ ਸਵਾਲਾਂ ਦਾ ਕੋਈ ਜਵਾਬ ਨਾ ਆਇਆ ਅਤੇ ਮੀਡੀਆ ਵਲੋਂ ਬੁਲਾਰਿਆਂ ਨੂੰ ਸਵਾਲ ਕਰਨ ਦੌਰਾਨ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਅਧਿਕਾਰੀ ਕਾਫੀ ਨਰਾਜ਼ ਨਜਰੀਂ ਆਏ ਅਤੇ ਸਿਵਲ ਸਰਜਨ ਦਫਤਰ ਦਾ ਹੀ ਇੱਕ ਤੀਜਾ ਦਰਜਾ ਮੁਲਾਜ਼ਮ ਉਲਟਾ ਪੱਤਰਕਾਰਾਂ ਦੇ ਗਲ ਪੈਂਦਾ ਦੇਖਿਆ ਗਿਆ | ਇਸ ਪ੍ਰੈਸ ਕਾਨਫਰਸ ਦੇ ਚਲਦਿਆ ਦਿ ਵਰਕਿੰਗ ਰਿਪੋਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਅਤੇ ਹੋਰ ਪੱਤਰਕਾਰਾਂ ਨੇ ਈਐੱਸਆਈ ਹਸਪਤਾਲ ਮਾਮਲੇ ਵਿੱਚ ਜ਼ਖਮੀ ਹੋਏ ਡਾਕਟਰ ਸੁਨੀਲ ਭਗਤ ਨਾਲ ਸੰਬੰਧਿਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਕੁਝ ਸਾਲ ਪਹਿਲਾਂ ਇੱਕ ਖ਼ਬਰ ਦੇ ਸਿਲਸਿਲੇ ਵਿੱਚ ਐੱਸਐੱਮਓ ਦਾ ਪੱਖ ਲੈਣ ਗਏ ਪੱਤਰਕਾਰਾਂ ਦਰਮਿਆਨ ਵਾਪਰੀ ਘਟਨਾ ਵਿੱਚ ਵੀਂ ਉਕਤ ਡਾਕਟਰ ਦੀ ਸ਼ਮੂਲੀਅਤ ਬਾਰੇ ਤਿੱਖੇ ਸਵਾਲ ਕਰਨ ਤੇ ਪੀਸੀ ਐੱਮ ਐੱਸ ਐਸੋਸੀਏਸ਼ਨ ਦੇ ਪੰਜਾਬ ਪੱਧਰ ਦੇ ਨੁਮਾਇੰਦਿਆਂ ਨੇ ਇਹ ਕਹਿ ਕਿ ਪ੍ਰੈੱਸ ਕਾਨਫਰੰਸ ਖਤਮ ਕਰ ਦਿੱਤੀ ਕਿ ਉਹ ਮੀਡੀਆ ਦੇ ਸਵਾਲ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਸਾਹਮਣੇ ਜਰੂਰ ਰੱਖਣਗੇ ਪਰ ਖੁਦ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਹੋਏ ਖਿਸਕ ਗਏ | ਜਦੋਂ ਬੁਲਾਰਿਆਂ ਨੂੰ ਪੁੱਛਿਆ ਗਿਆ ਕਿ ਜਦ ਈ ਐੱਸ ਆਈ ਹਸਪਤਾਲ ਮਾਮਲੇ ਈ ਕਥਿਤ ਦੋਸ਼ੀ ਫੜ੍ਹ ਲਏ ਗਏ ਹਨ ਤਾਂ ਲਗਾਤਾਰ ਤਿੰਨ ਦਿਨਾਂ ਤੋਂ ਹੜਤਾਲ ਕਰਕੇ ਮਰੀਜਾਂ ਨੂੰ ਕਿਓਂ ਖੱਜਲ ਕੀਤਾ ਜਾ ਰਿਹਾ ਹੈ ਤਾਂ ਇਸਦਾ ਜਵਾਬ ਬੁਲਾਰੇ ਨਾ ਦੇ ਸਕੇ ਅਤੇ ਓਹਨਾਂ ਕੇਵਲ ਇਨ੍ਹਾਂ ਕਿਹਾ ਕਿ ਅੱਜ ਤਾਂ ਸਿਰਫ ਗੇਟ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਡਾਕਟਰਾਂ ਦੀ ਪ੍ਰੈਸ ਕਾਨਫਰੰਸ ਦੇ ਬਾਹਰ ਹੀ ਸਟਾਫ ਮੁਜ਼ਹਾਰਾ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ |  ਪ੍ਰੈਸ ਕਾਨਫਰੰਸ ਉਪਰੰਤ “ਦਿ ਵਰਕਿੰਗ ਰਿਪੋਰਟ ਐਸੋਸੀਏਸ਼ਨ” ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਵੱਲੋਂ ਪੀਸੀਐਮਐਸ ਡਾਕਟਰਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਡਾਕਟਰ ਅਖਿਲ ਸਰੀਨ ਨੂੰ ਜਥੇਬੰਦੀ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਉਨਾਂ ਨੇ ਜਥੇਬੰਦੀ ਦੇ ਨਾਲ ਗੱਲਬਾਤ ਕਰਨੀ ਮੁਨਾਸਿਬ ਨਾ ਸਮਝਦਿਆਂ ਜਾਣ ਵਿੱਚ ਹੀ ਭਲਾਈ ਸਮਝੀ!  ਇਸ ਪ੍ਰੈਸ ਕਾਨਫਰੰਸ ਮੌਕੇਪ੍ਰੈਸ ਕਾਨਫਰੰਸ ਵਿੱਚ ਡਾ: ਅਖਿਲ ਸਰੀਨ ਅਤੇ ਡਾ: ਵਨਿੰਦਰ ਰਿਆੜ ਸੂਬਾ ਜਨਰਲ ਸਕੱਤਰ ਤੋਂ ਇਲਾਵਾ ਡਾ: ਬਲਵਿੰਦਰ ਡਮਾਣਾ ਸਿਵਲ ਸਰਜਨ ਹੁਸ਼ਿਆਰਪੁਰ, ਡਾ: ਸਵਾਤੀ ਸ਼ੀਮਾਰ ਅਤੇ ਡਾ: ਮਨਮੋਹਨ ਸਿੰਘ ਐੱਸਐੱਮ ਓ ਸਿਵਲ ਹਸਪਤਾਲ ਹੁਸ਼ਿਆਰਪੁਰ, ਡਾ: ਮਨੋਜ ਐੱਸਐੱਮਓ ਈਐੱਸਆਈ ਹਸਪਤਾਲ ਹੁਸ਼ਿਆਰਪੁਰ, ਐੱਸ ਐੱਮ ਓ ਐੱਸ.ਬੀ.ਐੱਸ.ਨਗਰ ਡਾ: ਸਤਵਿੰਦਰ, ਡਾ: ਕਰਤਾਰ ਸਿੰਘ ਜ਼ਿਲ੍ਹਾ ਪ੍ਰਧਾਨ, ਡਾ: ਮੁਨੀਸ਼ ਕੁਮਾਰ ਜਨਰਲ ਸਕੱਤਰ, ਡਾ: ਸਾਹਿਲ, ਡਾ: ਸੰਦੀਪ ਅਤੇ ਡਾ: ਨਵਪ੍ਰੀਤ ਕੌਰ ਮੈਂਬਰ ਪੀ.ਸੀ.ਐਮ.ਐਸ.ਏ. ਹੁਸ਼ਿਆਰਪੁਰ ਵੀ ਹਜ਼ਾਰ ਸਨ।

Leave a Reply

Your email address will not be published.


*