August 17, 2026

Justice News

ਅਵਾਮ ਦੀ ਆਵਾਜ਼

ਡਿਪਟੀ ਕਮਿਸ਼ਨਰ ਨੇ ਭਾਰਤ-ਆਸਟ੍ਰੇਲੀਆ ਯੂਥ ਕੱਪ 2024 ਦੇ ਮੈਚਾਂ ਦਾ ਕੀਤਾ ਉਦਘਾਟਨ 

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ) ਮਦਨ ਲਾਲ ਕ੍ਰਿਕਟ ਅਕੈਡਮੀ (ਇੰਡੀਆ) ਨੇ ਐਡਮਜ਼ ਕ੍ਰਿਕੇਟ (ਆਸਟ੍ਰੇਲੀਆ) ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭਾਰਤ-ਆਸਟ੍ਰੇਲੀਆ ਯੂਥ ਕੱਪ 2024 ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸਦਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਉਦਘਾਟਨ ਕੀਤਾ ਅਤੇ ਦੱਸਿਆਂ ਕਿ 15 ਅਪ੍ਰੈਲ ਤੋਂ ਗਾਂਧੀ ਗਰਾਊਂਡ ਵਿਖੇ ਮੈਚ ਸ਼ੁਰੂ ਹੋ ਜਾਣਗੇ ਅਤੇ ਇਹ ਮੈਚ  ਚੌਥਾ ਪਰ ਪੰਜਾਬ ਦਾ ਪਹਿਲਾ ਦੌਰਾ ਹੈ।
         ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਦੀਆਂ ਸਥਾਨਕ ਟੀਮਾਂ ਅਤੇ ਅਕੈਡਮੀਆਂ ਨੂੰ ਸੱਦਾ ਦਿੱਤਾ ਸੀ ਜੋ ਕਿ ਇਸ ਖੇਤਰ ਦੇ ਖਿਡਾਰੀਆਂ ਲਈ ਇੱਕ ਵਧੀਆ ਐਕਸਪੋਜਰ ਹੋਵੇਗਾ। ਉਨ੍ਹਾਂ ਦੱਸਿਆ ਕਿ 15 ਅਪ੍ਰੈਲ ਤੋਂ 24 ਅਪ੍ਰੈਲ 2024 ਤੱਕ ਗਾਂਧੀ ਮੈਦਾਨ ਵਿੱਚ ਇਹ ਟੂਰਨਾਮੈਂਟ ਹੋਵੇਗਾ । ਉਨ੍ਹਾ ਦੱਸਿਆ ਕਿ ਇਸ ਤੋਂ ਇਲਾਵਾਂ ਅਮਨਦੀਪ ਕ੍ਰਿਕੇਟ ਅਕੈਡਮੀ ਵਿਖੇ ਜੂਨੀਅਰ ਖਿਡਾਰੀਆਂ ਦੇ ਮੈਚ ਹੋਣਗੇ। ਜਿਸ ਵਿੱਚ ਮਦਨ ਲਾਲ ਕ੍ਰਿਕਟ ਅਕੈਡਮੀ ਦਿੱਲੀ, ਲੁਧਿਆਣਾ ਦੀਆ ਟੀਮਾਂ ਦੇ ਮੈਚ ਹੋਣਗੇ।ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਥਾਨਕ ਖਿਡਾਰੀਆਂ ਨੂੰ ਇਸ ਸਾਲ ਦੇ ਅਖੀਰ ਵਿੱਚ ਸਤੰਬਰ ਮਹੀਨੇ ਵਿੱਚ ਟੂਰਨਾਮੈਂਟ ਖੇਡਣ ਲਈ ਆਸਟ੍ਰੇਲੀਆ ਜਾਣ ਦਾ ਮੌਕਾ ਵੀ ਮਿਲੇਗਾ। ਇਸ ਮੌਕੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਸ੍ਰੀ ਮਦਨ ਲਾਲ, ਆਨਰੇਰੀ ਸਕੱਤਰ ਆਈ.ਐਸ ਬਾਜਵਾ, ਡਾਕਟਰ ਸ਼ਾਹਬਾਜ ਸਿੰਘ, ਤੇਜਇੰਦਰ ਸਿੰਘ ਰਾਜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.