ਸੀਟੂ ਨੇ ਡਾ. ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ

ਸੰਗਰੂਰ::::::::::::::::::: – ਭਾਰਤ ਰਤਨ,ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਸੀਟੂ ਆਗੂਆਂ  ਡਾਕਟਰ ਪ੍ਰਕਾਸ਼ ਸਿੰਘ ਬਰਮੀ ਮੀਤ ਪ੍ਰਧਾਨ ਪੰਜਾਬ ਮਨਰੇਗਾ ਮਜ਼ਦੂਰ ਯੂਨੀਅਨ ਅਤੇ ਰਾਜ ਜਸਵੰਤ ਤਲਵੰਡੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਸਰਕਾਰ ਨੂੰ ਚਲਦਾ ਕਰਨ ਮਜ਼ਦੂਰਾ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸੰਵਿਧਾਨ ਨੂੰ ਬਚਾਉਣ ਲਈ ਅਹਿਦ ਕੀਤਾ ਗਿਆ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ ਮੋਦੀ ਸਰਕਾਰ ਵਲੋਂ 44 ਲੇਬਰ ਕਾਨੂੰਨ ਖਤਮ ਕਰਨ ਤੋੜਨ ਦੀ ਸਖਤ ਨਿਖੇਧੀ ਕੀਤੀ ਗਈ । ਇਸ ਮੌਕੇ ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਸੀਟੂ ਪੰਜਾਬ ਦੇ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਸੰਬੋਧਨ ਕਰਦਿਆਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ ਦਲਿਤ ਲੋਕਾ ਲਈ ਕੀਤੇ ਕਾਰਜਾਂ ਦਾ ਜਿਕਰ ਕੀਤਾ । ਇਸ ਮੌਕੇ ਰੁਲਦਾ ਸਿੰਘ ਗੋਬਿੰਦਗੜ੍ਹ, ਗੋਲੂ ਸਿਬੀਆ, ਕਰਨੈਲ ਸਿੰਘ ਦੱਧਾਹੂਰ, ਕਰਨੈਲ ਸਿੰਘ ਬੱਸੀਆਂ, ਗੁਰਦੀਪ ਸਿੰਘ, ਡਾਕਟਰ ਕਰਮ ਚੰਦ ਬੁਰਜ ਹਕੀਮਾਂ,  ਸੰਨੀ ਰਾਏਕੋਟ, ਪ੍ਰਿਤਪਾਲ ਬਿੱਟਾ, ਸੰਤੋਖ ਸਿੰਘਹਲਵਾਰਾ,ਗੁਰਪ੍ਰੀਤ ਟੂਸੇ, ਸੁਨੀਲ ਸੁਧਾਰ, ਭੋਲਾ ਕਲਸੀਆਂ, ਰਾਜੂ ਨੂਰਪੁਰਾ, ਰਣਜੀਤ ਦੱਧਾਹੂਰ ,ਆਗੂ ਬੌਬੀ ਗਿੱਲ ਅਤੇ ਮਿੰਟੂ ਨਾਹਰ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published.


*