August 24, 2026

Justice News

ਅਵਾਮ ਦੀ ਆਵਾਜ਼

ਕੈਬਨਿਟ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸਲਾਖਾਂ ਪਿੱਛੇ।

ਕੈਬਨਿਟ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸਲਾਖਾਂ ਪਿੱਛੇ।

ਮੋਹਾਲੀ 24 ਮਈ(ਕ੍ਰਾਈਮ ਰਿਪੋਰਟ) ਮੁੱਖ ਮੰਤਰੀ ਸ੍ਰ, ਭਗਵੰਤ ਸਿੰਘ ਮਾਨ ਨੇ ਅੱਜ ਭ੍ਰਿਸ਼ਟਾਚਾਰ ਵਿਰੋਧੀ ਆਪਣੀ ਨੀਤੀ ਦਾ ਸਬੂਤ ਦਿੰਦਿਆਂ ਆਪਣੀ ਹੀ ਸਰਕਾਰ ਦਾ ਕੈਬਨਿਟ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸਲਾਖਾਂ ਪਿੱਛੇ ਭੇਜ ਦਿੱਤਾ ਵਿਜੈ ਸਿੰਗਲਾ ਨੇ 58 ਕਰੋੜ ਰੁਪਏ ਦੇ ਕੰਮ ਬਦਲੇ ਸੁਪਰਡੈਂਟ ਇੰਜਨੀਅਰ ਰਜਿੰਦਰ ਸਿੰਘ ਕੋਲੋ ਇੱਕ ਕਰੋੜ ਸੌਲਾ ਲੱਖ ਦੀ, ਰਿਸ਼ਵਤ ਆਪਣੇ ਓ,ਐਸ,ਡੀ, ਪ੍ਰਦੀਪ ਕੁਮਾਰ ਦੇ ਰਾਹੀ ਮੰਗੀ ਸੀl

ਜਿਸ ਦੀ ਸ਼ਿਕਾਇਤ ਜਦੋਂ ਮੁੱਖ ਮੰਤਰੀ ਕੋਲ ਪਹੁੰਚੀ ਤਾਂ ਉਹਨਾਂ ਨੇ ਇਸ ਦਾ ਸਟਿੰਗ ਆਪ੍ਰੇਸ਼ਨ ਕਰਵਾਇਆ ਤੇ ਮਾਮਲੇ ਦੀ ਸੱਚਾਈ ਜਾਣਕੇ ਵਿਜੈ ਸਿੰਗਲਾ ਨੂੰ ਕੈਬਨਿਟ ਤੋ ਬਰਖ਼ਾਸਤ ਕਰ ਦਿੱਤਾ ਅਤੇ ਪੁਲਿਸ ਨੂੰ ਹੁਕਮ ਦਿੱਤਾ ਕਿ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਵਿਜੈ ਸਿੰਗਲਾ ਨੂੰ ਗਿਰਫ਼ਤਾਰ ਕੀਤਾ ਜਾਵੇ ਪੁਲਿਸ ਨੇ ਤਰੁੰਤ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਮੋਹਾਲੀ ਥਾਣੇ ਵਿੱਚ ਪਰਚਾ ਦਰਜ਼ ਕਰਕੇ ਵਿਜੈ ਸਿੰਗਲਾ ਨੂੰ ਗਿਰਫ਼ਤਾਰ ਕਰ ਲਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।

ਇਸ ਦੇ ਨਾਲ ਹੀ ਵਿਜੈ ਸਿੰਗਲਾ ਦੇ ਓ, ਐਸ, ਡੀ, ਪ੍ਰਦੀਪ ਕੁਮਾਰ ਨੂੰ ਵੀ ਗਿਰਫ਼ਤਾਰ ਕਰਕੇ ਉਸ ਦਾ ਵੀ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਭਗਵੰਤ ਮਾਨ ਨੇ ਜੋ ਕਾਂ ਮਾਰਕੇ ਟੰਗਿਆ ਹੁਣ ਵੇਖਣਾ ਹੋਵੇਗਾ ਕਿ ਬਾਕੀ ਕਾ ਇਸ ਤੋ ਕੀ ਸੇਧ ਲੈਦੇ ਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.