ਸੰਗਰੂਰ,:::::::::::::::::::::
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ -ਸੰਗਰੂਰ ਦੀ ਇੱਕ ਵਿਸ਼ੇਸ਼ ਮੀਟਿੰਗ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਵਿੱਚ ਤੇ ਸਾਹਿਤ ਵਿਭਾਗ ਦੇ ਸੂਬਾ ਆਗੂ ਹੇਮ ਰਾਜ ਸਟੈਨੋ ਦੀ ਨਿਗਰਾਨੀ ਵਿਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ, ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਜੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਦਿੜ੍ਹਬਾ ਇਕਾਈ ਦੇ ਸਰਗਰਮ ਮੈਂਬਰ ਹਰਮੇਸ਼ ਮੇਸ਼ੀ ਦੀ ਸਤਿਕਾਰਯੋਗ ਮਾਤਾ ਦੇ ਸਦੀਵੀ ਵਿਛੋੜੇ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਗਿਆ। ਮੀਟਿੰਗ ਵਿੱਚ ਜਲੰਧਰ ਕਨਵੈਨਸ਼ਨ ਦੀ ਸਫਲਤਾ ਲਈ ਇਕਾਈਆਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਇਕਾਈਆਂ ਨੂੰ ਆਪਣੀ ਮੀਟਿੰਗਾਂ, ਕੰਮਾਂ ਰਾਹੀਂ ਲਗਾਤਾਰਤਾ ਰੱਖਣ ਲਈ ਤੇ ਤਰਕਸ਼ੀਲ ਮੈਗਜ਼ੀਨ ਨੂੰ ਵੱਧ ਤੋਂ ਵੱਧ ਹੱਥਾਂ ਵਿੱਚ ਪਹੁੰਚਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਘੱਟ ਸਰਗਰਮ ਇਕਾਈਆਂ ਨੂੰ ਸਰਗਰਮ ਕਰਨ ਲਈ ਜੋਨ ਮੁਖੀਆਂ ਦੀ ਜ਼ਿਮੇਵਾਰੀ ਲਾਈ ਗਈ।
ਇਸ ਸਮੇਂ ਸਾਹਿਤ ਵਿਭਾਗ ਦੇ ਸੂਬਾ ਮੁਖੀ ਹੇਮਰਾਜ ਸਟੈਨੋ ਨੇ ਧਾਰਾ 295 -ਏ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਸਰਕਾਰਾਂ ਤੋਂ ਇਸ ਧਾਰਾ ਨੂੰ ਰੱਦ ਕਰਨ ਤੇ ਬਿਨਾਂ ਪੜਤਾਲ ਤੋਂ ਇਸ ਧਾਰਾ ਤਹਿਤ ਦਰਜ਼ ਕੀਤੇ ਕੇਸ ਵੀ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਨਾਇਬ ਸਿੰਘ ਦਿੜ੍ਹਬਾ,ਸਹਿਦੇਵ ਸਿੰਘ ਦਿੜ੍ਹਬਾ, ਸੁਖਵੀਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਬਰਨਾਲਾ,ਸੋਹਣ ਸਿੰਘ ਮਾਝੀ ਬਰਨਾਲਾ, ਕੁਲਦੀਪ ਨੈਣੇਵਾਲ, ਗੁਰਦੀਪ ਸਿੰਘ ਸੰਗਰੂਰ ਸ਼ਮੂਲੀਅਤ ਕੀਤੀ।
Leave a Reply