ਵਿਦੇਸ਼ੀ ਸ਼ੇਵਾ ਦੌਰਾਨ ਜੋ ਕੁਝ ਤਜਰਬਾ ਤੇ ਸੰਪਰਕ ਗ੍ਰਹਿਣ ਕੀਤਾ, ਮੈਂ ਚਾਹੁੰਦਾ  ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਦੇ ਕੰਮ ਆਵੇ – ਰਾਜਦੂਤ ਤਰਨਜੀਤ ਸਿੰਘ ਸੰਧੂ ।

ਅੰਮ੍ਰਿਤਸਰ  (  Sarchand     ) ਲੋਕ ਸਭਾ ਚੋਣਾਂ ਪ੍ਰਤੀ ਅੰਮ੍ਰਿਤਸਰ ਲੋਕ ਸਭਾ ਸ਼ੀਟ ਲਈ ਭਾਜਪਾ ਦੇ ਸੰਭਾਵੀ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤੀ ਰਾਜਦੂਤ ਰਹੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਅੰਮ੍ਰਿਤਸਰ ਦੇ ਨਜ਼ਦੀਕ ਇੱਕ ਪ੍ਰਮੁੱਖ ਪਿੰਡ ਮੰਡਿਆਲਾ ਵਿਖੇ ਕਿਸਾਨ ਵੀਰਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਨੂੰ ਲੈ ਕੇ ਉਹਨਾਂ ਦੀ ਖੇਤੀ ਉਤਪਾਦ, ਉੱਚ ਮੁੱਲ ਦੀ ਵਿਵਸਥਾ ਅਤੇ ਖੇਤੀਬਾੜੀ ਨਾਲ ਸਬੰਧਿਤ ਦੇਸੀ-ਵਿਦੇਸ਼ੀ ਕਨੈਕਟੀਵਿਟੀ ਸੰਬੰਧੀ ਮੁੱਦਿਆਂ ‘ਤੇ ਖੁੱਲ ਕੇ ਚਰਚਾ ਕੀਤੀ । ਉਨ੍ਹਾਂ ਨੌਜਵਾਨੀ ਵੱਲੋਂ ਵਿਦੇਸ਼ਾਂ ਵਿਚ ਕਿਸੇ ਨਾ ਕਿਸੇ ਬਹਾਨੇ ਕਾਨੂੰਨੀ ਅਤੇ ਗੈਰ ਕਾਨੂੰਨੀ ਹਿਜਰਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਆਪਣੇ ਬੱਚਿਆਂ ਲਈ ਬਿਹਤਰੀਨ ਸਿੱਖਿਆ ਦੇ ਮੌਕੇ ਤਰਾਸ਼ਣ ਅਤੇ ਉਚਿਤ ਹੁਨਰ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦੇਣ ਦੀ ਵਕਾਲਤ ਕੀਤੀ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਕਿ ਅੰਬੈਸਡਰ ਸੰਧੂ ਨੇ ਪ੍ਰਭਾਵਸ਼ਾਲੀ ਪੇਂਡੂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ 36 ਸ਼ਾਲ ਦੀ ਭਾਰਤੀ ਵਿਦੇਸ਼ ਸ਼ੇਵਾ ਦੌਰਾਨ ਜੋ ਕੁਝ ਸਿੱਖਿਆ ਹੈ ਅਤੇ ਤਜਰਬਾ ਤੇ ਸੰਪਰਕ ਹਾਸਲ ਕੀਤਾ ਹੈ, ਮੈਂ ਚਾਹੁੰਦਾ ਹਾਂ ਉਹ ਅੰਮ੍ਰਿਤਸਰ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਦੇ ਕੰਮ ਆਵੇ। ਉਨ੍ਹਾਂ ਕਿਹਾ ਕਿ ਅਨੇਕਾਂ ਅਜਿਹੇ ਲੋਕ ਉਨ੍ਹਾਂ ਦੇ ਸੰਪਰਕ ਵਿਚ ਹਨ ਜੋ ਪੰਜਾਬ ਤੋਂ ਸਿੱਖਿਆ ਤੇ ਹੁਨਰ ਹਾਸਲ ਕਰਕੇ ਵਿਦੇਸ਼ਾਂ ਵਿਚ ਵੱਡੀਆਂ ਕੰਪਨੀਆਂ ’ਚ ਵੱਡੀਆਂ ਸੇਵਾਵਾਂ ਦੇ ਰਹੇ ਹਨ, ਉਹ ਅੰਮ੍ਰਿਤਸਰ ’ਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੂੰਜੀ ਨਿਵੇਸ਼ ਲਈ ਤਿਆਰ ਹਨ। ਉਨ੍ਹਾਂ ਖੇਤੀ ਆਮਦਨੀ ’ਚ ਵਾਧੇ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ, ਫਲ਼, ਫੁੱਲ, ਗੁੜ ਅਤੇ ਸਬਜ਼ੀਆਂ ਤੋਂ ਇਲਾਵਾ ਸਭਿਆਚਾਰਕ ਪਛਾਣ ਦੀਆਂ ਵਸਤਾਂ ਜਿਨ੍ਹਾਂ ’ਚ ਫੁਲਕਾਰੀ ਅਤੇ ਪੰਜਾਬੀ ਜੁੱਤੀਆਂ  ਲਈ ਅਰਬ ਤੇ ਯੂਰਪੀਅਨ ਦੇਸ਼ਾਂ ਦੀਆਂ ਮੰਡੀਆਂ ਤਕ ਪਹੁੰਚ ਬਣਾਉਣ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ ਇਸ ਮਕਸਦ ਲਈ ਉਹਨਾਂ ਵੱਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਬਹੁਤ ਜਲਦੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਏਅਰ ਕਾਰਗੋ ਦੀਆਂ ਸਹੂਲਤਾਂ ਮੁੜ ਸ਼ੁਰੂ ਕਰਾਈਆਂ ਜਾਣਗੀਆਂ। ਅੰਬੈਸਡਰ ਸੰਧੂ ਨੇ ਕਿਹਾ ਕਿ ਸਹੀ ਲੀਡਰਸ਼ਿਪ ਦੇ ਕਾਰਨ ਅੱਜ ਦੱਖਣ ਦੇ ਸੂਬਿਆਂ ’ਚ ਵਧੇਰੇ ਪੂੰਜੀ ਨਿਵੇਸ਼ ਹੋਇਆ ਅਤੇ ਉਹ ਵਧੇ ਫੁੱਲੇ ਹਨ, ਇਹ ਪੂੰਜੀ ਨਿਵੇਸ਼ ਪੰਜਾਬ ’ਚ ਵੀ ਆਉਣਾ ਚਾਹੀਦਾ ਹੈ।  ਦੱਖਣ ਦੇ ਸ਼ਹਿਰ ਵਿਕਸਿਤ ਹੋ ਰਹੇ ਹਨ ਪਰ ਅੰਮ੍ਰਿਤਸਰ ਬੁਨਿਆਦੀ ਸਹੂਲਤਾਂ ਪੱਖੋਂ ਪਛੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਾਰਮਿਕ ਟੂਰਿਜ਼ਮ ਨੂੰ ਹੋਰ ਵਧੇਰੇ ਸੰਕਲਪ ਦੇਣ ਦੀ ਲੋੜ ਹੈ। ਇੱਥੋਂ ਦੀ ਵਪਾਰ, ਉਦਯੋਗ ਅਤੇ ਖੇਤੀ ਸੈਕਟਰ ’ਚ ਵਾਧੇ ਦੀਆਂ ਅਸੀਮ ਸੰਭਾਵਨਾ ਹਨ। ਇਸ ਮੌਕੇ ਪਿੰਡ ਮੰਡਿਆਲਾ ਦੇ ਵਾਸੀਆਂ ਦੇ ਤਰਫ਼ੋਂ  ਬਲਾਕ ਸੰਮਤੀ ਮੈਂਬਰ ਨਿਸ਼ਾਨ ਸਿੰਘ ਅਤੇ ਸਰਪੰਚ ਇਕਬਾਲ ਪ੍ਰੀਤ ਸਿੰਘ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਅਮਰਦੀਪ ਸਿੰਘ, ਪ੍ਰਭ ਨੂਰ ਸਿੰਘ, ਪੰਚ ਸੁਖਦੇਵ ਸਿੰਘ, ਸਰਬਜੀਤ ਸਿੰਘ, ਜਰਨੈਲ ਸਿੰਘ, ਮਨਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਹਰਪ੍ਰੀਤ ਸਿੰਘ, ਪ੍ਰਗਟ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਗੁਨਦੀਪ ਸਿੰਘ, ਅਦਿੱਤਿਆ ਮਹਿਰਾ, ਗੁਰਕੀਰਤ ਸਿੰਘ ਢਿੱਲੋਂ ਅਤੇ ਅਰਜਨ ਵਧਵਾ ਵੀ ਮੌਜੂਦ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin