August 17, 2026

Justice News

ਅਵਾਮ ਦੀ ਆਵਾਜ਼

ਬਿਨਾਂ ਵਰਦੀ ਤੋਂ ਪਬਲਿਕ ਡੀਲਿੰਗ ਕਰਨ ਵਾਲਾ ਸਬ-ਇੰਸਪੈਕਟਰ ਸਸਪੈਡ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਨਵਜੋਤ ਸਿੰਘ ਏ.ਡੀ.ਸੀ.ਪੀ. ਇੰਨਵੈਸਟੀਗੈਸਨ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਅਧੂਰੀ ਵਰਦੀ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਪਬਲਿਕ ਨਾਲ਼ ਡੀਲਿੰਗ ਕਰ ਰਿਹਾ।                                    ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਪੁਲਿਸ ਕਰਮਚਾਰੀ ਦਾ ਨਾਮ ਸਬ-ਇੰਸਪੈਕਟਰ ਸਰਵਨ ਸਿੰਘ ਹੈ ਅਤੇ ਥਾਣਾ ਏ -ਡਵੀਜ਼ਨ, ਅੰਮ੍ਰਿਤਸਰ ਸ਼ਹਿਰੀ ਵਿਖੇ ਤਾਇਨਾਤ ਹੈ। ਉਸ ਦਿਨ ਇਹ ਡਿਊਟੀ ਪਰ ਸੀ ਅਤੇ ਅਧੂਰੀ ਵਰਦੀ ਵਿੱਚ ਹੀ ਇੱਕ ਫਰਿਆਦੀ ਦੀ ਸ਼ਿਕਾਇਤ ਨੂੰ ਸੁਣ ਰਿਹਾ ਸੀ।     ਪੰਜਾਬ ਪੁਲਿਸ ਇੱਕ ਅਨੁਸ਼ਾਸਨਿਕ ਫੋਰਸ ਹੈ , ਇਸਦੇ ਇਸ ਵਿਵਹਾਰ ਕਾਰਨ ਪੁਲਿਸ ਦਾ ਅਕਸ ਖ਼ਰਾਬ ਹੋਇਆ ਹੈ। ਜਿਸਨੂੰ ਦੇਖਦੇ ਹੋਏ, ਸਬ-ਇੰਸਪੈਕਟਰ ਸਰਵਨ ਸਿੰਘ ਨੂੰ ਸਸਪੈਂਡ ਕਰਕੇ ਇਸਦੇ ਖਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.