Haryana News

ਡੀਗੜ੍ਹ::::::::::::::: ਆਮਜਨਤਾ ਨੂੰ ਕੇਂਦਰ ਤੇ ਹਰਿਆਣਾ ਸਰਕਾਰ ਦੇ ਵਿਕਾਸਤਾਮਕ ਪ੍ਰੋਜੈਕਟ ਅਤੇ ਯੋਜਨਾਵਾਂ ਨਾਲ ਜਾਣੁੰ ਕਰਵਾਉਣ ਦੇ ਉਦੇਸ਼ ਨਾਲ ਸੂਚਨਾ ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਹਰਿਆਣਾ ਦੇ ਜਿਲ੍ਹਾ ਰਿਵਾੜੀ ਵਿਚ ਪਿੰਡ ਮਾਜਰਾ ਭਾਲਖੀ ਵਿਚ ਵਿਕਸਿਤ ਭਾਂਰਤ-ਵਿਕਸਿਤ ਹਰਿਆਣਾ ਥੀਮ ‘ਤੇ ਲਗਾਈ ਗਈ ਤਿੰਨ ਦਿਨਾਂ ਦੀ ਮਲਟੀਮੀਡੀਆ ਪ੍ਰਦਰਸ਼ਨੀ ਐਤਵਾਰ ਨੁੰ ਸਪੰਨ ਹੋਈ। ਸਰਕਾਰ ਦੀ ਇਹ ਵਿਸ਼ੇਸ਼ ਪ੍ਰਦਰਸ਼ਨੀ ਲੋਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡ ਗਈ। ਰਿਵਾੜੀ ਸਮੇਤ ਨੇੜੇ ਦੇ ਖੇਤਰ ਦੇ ਲੋਕ ਵਿਕਸਿਤ ਭਾਂਰਤ ਵਿਕਸਿਤ ਹਰਿਆਣਾ ਪ੍ਰਦਰਸ਼ਨੀ ਨਾਲ ਰੁਬਰੂ ਹੋ ਕੇ ਲਾਭ ਲਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੀਤਾ ਗਿਆ ਸੀ।

          ਵਿਕਸਿਤ ਭਾਰਤ-ਵਿਕਸਿਤ ਹਰਿਆਣਾ ਪ੍ਰਦਰਸ਼ਨੀ ਵਿਚ ਜਿਲ੍ਹਾ ਦੇ ਪਿੰਡ ਮਾਜਰਾ-ਭਾਲਖੀ ਵਿਚ ਬਨਣ ਵਾਲੇ ਦੇਸ਼ ਦੇ 22ਵੇਂ ਅਖਿਲ ਭਾਂਰਤੀ ਆਯੂਰਵਿਵਿਆਨ ਸੰਸਥਾਨ (ਏਮਸ) ਤੇ ਗੁਰੂਗ੍ਰਾਮ ਮੈਟਰੋ ਦੇ ਦੋ-ਦੋ ਮਾਡਲ ਦਿਖਾਏ ਗਏ ਹਨ, ਜਿਨ੍ਹਾਂ ਨੂੰ ਦੇਖਣ ਵਿਚ ਲੋਕਾਂ ਨੇ ਬਹੁਤ ਦਿਲਚਸਪੀ ਲਈ। ਆਮਜਨਤਾ ਪ੍ਰਦਰਸ਼ਨੀ ਵਿਚ ਬਣਾਏ ਗਏ ਸੈਲਫੀ ਪੁਆਇੰਟ ‘ਤੇ ਸੈਲਫੀ ਲੈਣ ਦੇ ਪ੍ਰਤੀ ਵੀ ਉਤਸਾਹਿਤ ਰਿਹਾ। ਪ੍ਰਦਰਸ਼ਨੀ ਵਿਚ 11 ਏਲਈਡੀ ਸਕ੍ਰੀਨ ‘ਤੇ ਅਖਿਲ ਭਾਂਰਤੀ ਆਯੂਰਵਿਗਿਆਨ ਸੰਸਥਾਨ (ਏਮਸ) ਤੇ ਗੁਰੂਗ੍ਰਾਮ ਮੈਟਰੋ ਸਮੇਤ ਭਾਰਤੀ ਰੇਲਵੇ ਅਤੇ ਭਾਰਤ ਅਤੇ ਹਰਿਆਣਾ ਸਰਕਾਰ ਦੀ ਅੰਤ.ੋਂਦੇਯ ਤੇ ਜਨਭਲਾਈਕਾਰੀ ਯੋਜਨਾਵਾਂ ਪ੍ਰਦਰਸ਼ਤ ਕਰ ਲੋਕਾਂ ਨੁੰ ਜਾਗਰੁਕ ਕੀਤਾ ਗਿਆ।

          ਲੋਕਾਂ ਨੂੰ ਪ੍ਰਦਰਸ਼ਨੀ ਵਿਚ ਵਿਕਸਿਤ ਭਾਰਤ -ਵਿਕਸਿਤ ਹਰਿਆਣਾ ਦੀ ਝਲਕ ਸਾਫ-ਸਾਫ ਦੇਖਣ ਨੂੰ ਮਿਲੀ। ਨੌਜੁਆਨਾਂ , ਮਹਿਲਾਵਾਂ ਅਤੇ ਸਕੂਲੀ ਵਿਦਿਆਰਥੀਆਂ- ਕੁੜੀਆਂ ਵਿਚ ਜਾਗਰੁਕਤਾ ਵਧਾਉਣ ਵਿਚ ਇਹ ਪ੍ਰਦਰਸ਼ਨੀ ਕਾਰਗਰ ਸਿੱਧ ਹੋਈ ਹੈ। ਪ੍ਰਦਰਸ਼ਨੀ ਰਾਹੀਂ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਜਨਭਲਾਈਕਾਰੀ ਯੋਜਨਾਵਾਂ ਨੂੰ ਸਰਲ ਢੰਗ ਨਾਲ ਸਮਝਾਇਆ ਗਿਆ

ਨਸ਼ਾ ਮੁਕਤ ਭਾਂਰਤ ਮੁਹਿੰਮ ਤਹਿਤ ਐਸਪੀ ਡਾ. ਅੰਸ਼ ਸਿੰਗਲਾ ਦੀ ਕੁਸ਼ਲ ਨਿਰਦੇਸ਼ਨ ਵਿਚ ਪਲਵਲ ਪੁਲਿਸ ਦਾ ਨਸ਼ਾ ਤਸਕਰੀ ‘ਤੇ ਸਖਤ ਵਾਰ

ਚੰਡੀਗੜ੍ਹ,:::::::::::::- ਹਰਿਆਣਾ ਪੁਲਿਸ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਮੁਹਿੰਮ ਤਹਿਤ ਪਲਵਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿਲ੍ਹਾ ਪੁਲਿਸ ਦੀ ਵੱਖ-ਵੱਖ ਕ੍ਰਾਇਮ ਯੂਨਿਟ ਲਗਾਤਾਰ ਨਸ਼ੀਲੇ ਪਦਾਰਥ ਤਸਕਰੀ ‘ਤੇ ਸਖਤ ਵਾਰ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਫੜਨ ਵਿਚ ਸਫਲਤਾ ਹਾਸਲ ਕਰ ਰਹੀ ਹੈ। ਇਸੀ ਲੜੀ ਵਿਚ ਐਸਪੀ ਅੰਸ਼ੂ ਸਿੰਗਲਾ ਦੀ ਅਗਵਾਈ ਹੇਠ ਪਲਵਲ ਏਂਟੀ ਨਾਰਕੋਟਿਕਸ ਸੈਲ ਪ੍ਰਭਾਰੀ ਸਬ-ਇੰਸਪੈਕਟਰ ਅਜੀਤ ਨਾਗਰ ਦੀ ਟੀਮ ਨੇ ਅਵੈਧ ਨਸ਼ਾ ਤਸਕਰੀ ‘ਤੇ ਸਖਤ ਵਾਰ ਕਰਦੇ ਹੋਏ ਬੰਦ ਬਾਡੀ ਕੈਂਟਰ ਵਿਚ 361.550 ਕਿਲੋਗ੍ਰਾਮ ਨਸ਼ੀਲੇ ਪਦਾਰਥ ਗਾਂਜਾ ਪੱਤੀ ਦੀ ਵੱਡੀ ਖੇਪ ਸਮੇਤ ਦੋ ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਪਦਾਰਥ ਦੀ ਮਾਰਕਿਟ ਕੀਮਤ ਇਕ ਕਰੋੜ ਰੁਪਏ ਹੈ।

          ਏਂਟੀ ਨਾਰਕੋਟਿਕਸ ਸੈਲ ਪ੍ਰਭਾਰੀ ਸਬ-ਇੰਸਪੈਕਟਰ ਅਜੀਤ ਨਾਗਰ ਨੇ ਦਸਿਆ ਕਿ ਸੀਆਈਏ ਪਲਵਲ ਦੀ ਟੀਮ ਵਿਚ ਤੈਨਾਤ ਸਬ-ਇੰਸਪੈਕਟਰ ਸ਼ਾਹਿਦ ਅਹਿਮਤ ਦੀ ਅਗਵਾਈ ਹੇਠ ਗਠਨ ਟੀਮ ਨਸ਼ਾ ਗਤੀਵਿਧੀਆਂ ਦੀ ਰੋਕਥਾਮ ਤਹਿਤ ਚਾਂਦਹਟ ਚੌਕ ‘ਤੇ ਮੌਜੂਦ ਸੀ। ਤਾਂਹੀ ਉਨ੍ਹਾਂ ਨੇ ਮੁਖਬਿਰ ਖਾਸ ਤੋਂ ਸੂਚਨਾ ਮਿਲੀ ਕਿ ਦੋ ਤਸਕਰ ਗੱਡੀ ਨੰਬਰ .ਞ38ੜ-2089 ਬੰਦ ਬਾਡੀ ਕੈਂਟਰ ਵਿਚ ਗਾਂਜਾ ਭਰ ਕੇ ਅਲੀਗੜ੍ਹ ਦੇ ਵੱਲੋਂ ਆ ਰਹੇ ਹਨ ਅਤੇ ਪਲਵਲ ਦੇ ਵੱਲ ਜਾਣਗੇ। ਸੂਚਨਾ ਦੇ ਆਧਾਰ ‘ਤੇ ਟੀਮ ਨੇ ਚਾਂਦਹਟ ਥਾਨਾ ਦੇ ਸਾਹਮਣੇ ਅਲੀਗੜ੍ਹ ਪਲਵਲ ਰੋਡ ‘ਤੇ ਨਾਕੇਬੰਦੀ ਸ਼ੁਰੂ ਕੀਤੀ ਗਈ ਤਾ ਕਰੀਬ ਇਕ ਘੰਟੇ ਬਾਅਦ ਉਪਰੋਕਤ ਕੈਂਟਰ ਆਉਂਦਾ ਦਿਖਾਈ ਦਿੱਤਾ। ਇਸੀ ਦੀ ਸੂਚਨਾ ਮੁਖਬਿਰ ਵੱਲੋਂ ਮਿਲੀ ਸੀ। ਨਾਕੇਬੰਦੀ ਨੂੰ ਦੇਖ ਕੇ ਤਸਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਪਿੰਡ ਲੇਹਰਵਾੜੀ ਥਾਨਾ ਪੁੰਨਹਾਨਾ ਨਿਵਾਸੀ ਡਰਾਈਵਰ ਅਤੇ ਮੌਹਮਦਪੁਰ ਥਾਨਾ ਪਿੰਗਵਾਂ ਜਿਲ੍ਹਾ ਮੇਵਾਤ (ਨੁੰਹ) ਨਿਵਾਸੀ ਗੱਡੀ ਮਾਲਿਕ ਦੋਵਾਂ ਨੁੰ ਫੜ ਲਿਆ।

          ਪ੍ਰਭਾਵਰੀ ਏਂਟੀ ਨਾਰਕੋਟਿਕਸ ਸੈਲ ਪਲਵਲ ਨੇ ਅੱਗੇ ਦਸਿਆ ਕਿ ਮੌਕੇ ‘ਤੇ ਨੋਡਲ ਅਧਿਕਾਰੀ ਦਿਨੇਸ਼ ਯਾਦਵ ਡੀਐਸਪੀ ਪਲਵਲ ਦੀ ਦੇਖਰੇਖ ਵਿਚ ਕੈਂਟਰ ਦੀ ਤਲਾਸ਼ੀ ਲਈ ਗਈ ਜਿਸ ਵਿਚ 16 ਕੱਟੇ ਮਿਲੇ ਜਿਨ੍ਹਾਂ ਨੁੰ ਖੋਲਣ ‘ਤੇ ਉਨ੍ਹਾਂ ਵਿਚ ਨਸ਼ੀਲੇ ਪਦਾਰਥ ਗਾਂਜਾ ਮਿਲਿਆ। ਇੰਨ੍ਹਾਂ ਦਾ ਵਜਨ ਕਰਾਉਣ ‘ਤੇ ਉਨ੍ਹਾਂ ਵਿਚ 361.550 ਕਿਲੋ ਨਸ਼ੀਲੇ ਪਦਾਰਥ ਗਾਂਜਾ ਪੱਤੀ ਮਿਲੀ ਜਿਸ ਦੀ ਮਾਰਕਿਟ ਕੀਮਤ ਗਰੀਬ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਗਾਂਜਾ ਪੱਤੀ ਨੂੰ ਬਰਾਮਦ ਕਰ ਦੋਵਾਂ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ। ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰ ਅਗਾਮੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਟੈਚੂ ਆਫ ਯੂਨਿਟੀ ਅਤੇ ਗਰਬਾ ਸੇਲਫੀ ਲੈਂਦੇ ਦਿਖੇ ਸੈਨਾਨੀ

ਚੰਡੀਗੜ੍ਹ:::::::::::::::::- ਹਰਿਆਣਾ ਦੇ ਫਰੀਦਾਬਾਦ ਵਿਚ ਪ੍ਰਬੰਧਿਤ ਕੀਤੇ ਜਾ ਰਹੇ 37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਵਿਚ ਆਉਣ ਵਾਲੇ ਸੈਨਾਨੀ ਥੀਮ ਸਟੇਟ ਗੁਜਰਾਤ ਵੱਲ ਖਿੱਚੇ ਚਲੇ ਆ ਰਹੇ ਹਨ। ਗੁਜਰਾਤ ਦੇ ਸਾਧੂ ਬੇਟ ਦੀਪ ‘ਤੇ ਸਥਾਪਿਤ 182 ਮੀਟਰ ਦੀ ਉੱਚੀ ਸਟੈਚੂ ਆਫ ਯੂਨਿਟੀ ਦੀ ਪ੍ਰਤੀਕ੍ਰਿਤੀ ਕਾ੍ਰਫਟ ਮੇਲਾ ਵਿਚ ਸੈਨਾਨੀਆਂ ਦੇ ਲਈ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਮੁੱਖ ਚੌਪਾਲ ਦੇ ਮੰਚ ਦੇ ਕੋਲ ਸਥਾਪਿਤ ਕੀਤੀ ਗਈ ਹੈ। ਕ੍ਰਾਫਟ ਮੇਲਾ ਵਿਚ ਆਉਣ ਵਾਲੇ ਦੇਸ਼ਾਂ- ਵਿਦੇਸ਼ੀ ਸੈਨਾਨੀ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਪ੍ਰਤਿਮਾ ਦੇ ਨਾਲ ਸੈਲਫੀ ਲੈਂਦੇ ਨਜਰ ਆਏ ਏਕਤਾ ਦੀ ਪ੍ਰਤੀਕ ਸਟੇਚੂ ਆਫ ਯੂਨਿਟੀ ਸਰਦਾਰ ਵਲੱਭਭਾਈ ਪਟੇਲ ਦੀ ਮਹਾਨ ਵਿਰਾਸਤ ਦਾ ਪ੍ਰਤੀਨਿਧੀਤਵ ਕਰਦੀ ਹੈ।

          ਸਟੈਚੂ ਆਫ ਯੂਨਿਅੀ ਦਾ ਨਿਰਮਾਣ ਮੂਰਤੀਕਾਰ ਰਾਮ ਵੀ. ਸੁਤਾਰ ਵੱਲੋਂ ਕੀਤਾ ਗਿਆ ਜੋ ਆਮ ਜਨਤਾ ਦੇ ਲਈ ਸਾਲ 2018 ਵਿਚ ਸੈਨਾਨੀ ਸਕਾਨ ਵਜੋ ਸਥਾਪਿਤ ਕੀਤੀ ਗਈ। ਸਟੈਚੂ ਆਫ ਯੂਨਿਟੀ ਭਾਂਰਤ ਦੀ ਸਭਿਆਚਾਰਕ ਵਿਰਾਸਤ ਨੂੰ ਦਰਸ਼ਾਉਂਦੀ ਹੈ ਅਤੇ ਇਹ ਕਲਾ ਦਾ ਵਿਲੱਖਣ ਉਦਾਹਰਣ ਹੈ। ਸਰਦਾਰ ਪਟੇਲ ਦੀ ਰਾਜਨੀਤਿਕ ਏਕੀਕਰਣ ਵਿਚ ਮਹਤੱਵਪੂਰਨ ਭੂਮਿਕਾ ਨੂੰ ਇਸ ਮਹਾਨ ਕ੍ਰਾਫਟ ਰਾਹੀਂ ਵਰਣਿਤ ਕੀਤਾ ਗਿਆ ਹੈ। ਥੀਮ ਸਟੇਟ ਗੁਜਰਾਤ ਦੇ ਵਧੀਆ ਸੈਨਾਨੀ ਪਿੰਡ ਧੋਰੜੋ ਦੀ ਸਟਾਲਾਂ ‘ਤੇ ਵੀ ਸੈਨਾਨੀ ਖਿੱਚੇ ਚਲੇ ਆਉਣ। ਇਸ ਪਿੰਡ ਦੇ ਸਟਾਲ ‘ਤੇ ਗੁਜਰਾਤ ਦੇ ਪ੍ਰਸਿੱਧ ਗਰਬਾ ਡਾਂਸ ਦੇ ਕਲਾਤਮਕ ਚਿਤਰਾਂ ਦੇ ਨਾਲ ਹਰ ਸੈਨਾਨੀ ਸੈਲਫੀ ਲੈਂਦਾ ਨਜਰ ਆਇਆ। ਧੋਰੜੋਂ ਵਿਚ ਤਿੰਨ ਮਹੀਨੇ ਦੇ ਰਣ ਉਤਸਵ ਮੇਲੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਇਸ ਲਈ ਇਸ ਨੂੰ ਸੰਯੁਕਤ ਰਾਸ਼ਟਰ ਵਿਸ਼ਸ਼ ਸੈਨਾਨੀ ਸੰਗਠਨ ਨੇ ਗ੍ਰਾਮੀਦ ਵਿਕਾਸ ਵਾਤਾਵਰਣ ਦੇ ਨਾਲ ਸੰਤੁਲਿਤ ਸੈਨਾਨੀ ਅਤੇ ਸਭਿਟਾਚਾਰ ਸਰੰਖਣ ਲਈ ਪਹਿਚਾਣ ਦਿੱਤੀ ਹੈ।

          ਥੀਮ ਸਟੇਟ ਗੁਜਰਾਤ ਦੇ ਨਾਚ ਗਰਬਾ ਨੂੰ ਸੈਨਾਨੀਆਂ ਵੱਲੋਂ ਖੂਬ ਸਰਾਹਿਆ ਗਿਆ। ਕ੍ਰਾਫਟ ਮੇਲੇ ਵਿਚ ਪਹੁੰਚੇ ਸੈਨਾਨੀ ਗਰਬਾ ਦੇ ਸਟਾਲ ਦੇ ਨਾਲ ਖੂਬ ਸੈਲਫੀ ਲੈਂਦੇ ਨਜਰ ਆਏ। ਯੂਨੇਸਕੋ ਨੇ ਗੁਜਰਾਤ ਦੇ ਸਭਿਟਾਚਾਰਕ ਧਰੋਹਰ ਗਰਬਾ ਨੂੰ ਮਹਤੱਵਪੂਰਨ ਸਭਿਆਚਾਰਕ ਪ੍ਰਤੀਕ ਵਜੋ ਐਲਾਨ ਕੀਤਾ ਹੈ। ਇਸ ਮਹਾਨ ਸਨਮਾਨ ਨਾਲ ਗਰਬਾ ਨੌ ਦਿਨਾਂ ਦੀ ਨਵਰਾਤੇ ਮਹੋਤਸਵ ਦੌਰਾਨ ਸਮਾਜਿਕ ਸਮਾਵੇਸ਼ ਅਤੇ ਏਕਤਾ ਨੂੰ ਜੋਰ ਪ੍ਰਦਾਨ ਕਰਦਾ ਹੈ।

 

Leave a Reply

Your email address will not be published.


*