August 17, 2026

Justice News

ਅਵਾਮ ਦੀ ਆਵਾਜ਼

ਆਮ ਆਦਮੀ ਪਾਰਟੀ ਨੇ ਸੰਗਠਨ ਵਿੱਚ ਕੀਤਾ ਵਿਸਥਾਰ ਜ਼ਿਲ੍ਾ ਯੂਥ ਪ੍ਰਧਾਨ ਦੀ ਜਿੰਮੇਵਾਰੀ ਹਰਪ੍ਰੀਤ ਸਿੰਘ ਕਾਹਲੋਂ ਨੂੰ ਮਿਲੀ

ਨੂਰਪੁਰ ਬੇਦੀ ::::::::::::::
 ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦੇ ਆਪ ਆਗੂਆਂ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਕਾਹਲੋ ਨੂੰ ਜ਼ਿਲ੍ਹੇ ਦੀ ਵੱਡੀ ਜਿੰਮੇਵਾਰੀ ਮਿਲੀ ਹੈ,ਹਰਪ੍ਰੀਤ ਸਿੰਘ ਕਾਹਲੋ ਨੂੰ ਆਮ ਆਦਮੀ ਪਾਰਟੀ  ਵੱਲੋਂ ਰੂਪਨਗਰ ਜ਼ਿਲ੍ਹਾ ਯੂਥ ਦਾ ਪ੍ਰਧਾਨ ਬਣਾਇਆ ਗਿਆ ਹੈ,ਇਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਕਾਹਲੋ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਤੇ ਰਹਿ ਚੁੱਕੇ ਹਨ ,ਹਰਪ੍ਰੀਤ ਸਿੰਘ ਕਾਹਲੋ ਨੂੰ ਜ਼ਿਲ੍ਾ ਯੂਥ ਪ੍ਰਧਾਨ ਦੀ ਜਿੰਮੇਵਾਰੀ ਮਿਲਣ ਤੇ ਉਨਾਂ ਦੇ ਸਾਥੀਆਂ ਅਤੇ ਜ਼ਿਲ੍ਹੇ ਦੇ ਆਪ ਦੇ ਯੂਥ ਵਿੱਚ ਖੁਸ਼ੀ ਦੀ ਲਹਿਰ ਹੈ ,ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਯੂਥ ਆਗੂਆਂ ਨੇ ਹਰਪ੍ਰੀਤ ਸਿੰਘ ਕਾਲੋ ਨੂੰ ਯੂਥ ਪ੍ਰਧਾਨ ਬਣਨ ਤੇ ਵਧਾਈ ਦਿੱਤੀ,ਆਪ ਯੂਥ ਆਗੂ ਹਰਪ੍ਰੀਤ ਸਿੰਘ ਕਾਹਲੋਂ  ਸੰਗਠਨ ਦੀ ਟੀਮ ਅਤੇ ਸੀਨੀਅਰ ਲੀਡਰਸ਼ਿਪ ਦੇ ਚਹੇਤੇ ਯੂਥ ਆਗੂ ਹਨ,ਸੰਗਠਨ ਦੇ ਇੰਚਾਰਜ ਡਾ.ਸੰਦੀਪ ਪਾਠਕ ਨੂੰ ਕਾਹਲੋਂ ਆਪਣਾ ਆਦਰਸ਼ ਮੰਨਦੇ ਹਨ ਅਤੇ ਉਨਾਂ ਦੀ ਪ੍ਰੇਰਨਾ  ਸਦਕਾ ਹੀ ਉਹ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ , ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਪੋਗ ਅਤੇ ਹਲਕਾ ਗੜਸ਼ੰਕਰ ਦੇ ਕੋਆਰਡੀਨੇਟਰ ਅਤੇ ਹੁਣ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਯੂਟੀ ਦੇ ਕੋਆਰਡੀਨੇਟਰ ਬਣਾਇਆ ਗਿਆ ਹੈ ,ਯੂਥ ਪ੍ਰਧਾਨ ਕਾਹਲੋਂ ਹਮੇਸ਼ਾ ਹੀ ਸੰਗਠਨ ਵਿੱਚ ਇੱਕ ਜਾਣੇ ਪਹਿਚਾਣੇ ਚਿਹਰੇ ਅਤੇ ਸੰਗਠਨ ਤੇ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ,ਕਾਹਲੋਂ ਨੇ ਕਿਹਾ ਕਿ ਹੁਣ  ਜ਼ਿਲ੍ਾ ਯੂਥ ਪ੍ਰਧਾਨ ਦੀ ਜਿੰਮੇਵਾਰੀ ਬਹੁਤ ਹੀ ਮਹੱਤਵਪੂਰਨ ਹੈ ਅਤੇ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ,ਉਹਨਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਯੂਥ ਨੂੰ ਪਾਰਟੀ ਦੇ ਨਾਲ ਵੱਧ ਤੋਂ ਜੋ ਵੱਧ ਜੋੜਨ ਦੀ ਉਹਨਾਂ ਦੀ ਕੋਸ਼ਿਸ਼ ਰਹੇਗੀ,ਇਸ ਮੌਕੇ ਉਨਹੋਂ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸ੍ਰੀ ਅਰਵਿੰਦ ਕੇਜਰੀਵਾਲ,ਸੰਗਠਨ ਦੇ ਇੰਚਾਰਜ ਡਾਕਟਰ ਸੰਦੀਪ ਪਾਠਕ,ਪੰਜਾਬ ਇੰਚਾਰਜ ਜਰਨੈਲ ਸਿੰਘ,ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਰਾਜਸਭਾ ਮੈਂਬਰ ਸ਼੍ਰੀ ਰਾਘਵ ਚੱਡਾ ,ਪੰਜਾਬ  ਅਤੇ ਰੂਪਨਗਰ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਉਹਨਾਂ ਕਿਹਾ ਕਿ ਉਹ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਦਾ  ਸਹਿਯੋਗ ਉਹਨਾਂ ਨਾਲ ਹਮੇਸ਼ਾ ਰਿਹਾ ਹੈ ਅਤੇ ਅੱਗੇ ਵੀ ਉਹ ਇਸੇ ਤਰ੍ਹਾਂ ਸਾਰੇ ਸਾਥੀਆਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਕੰਮ ਕਰਨਗੇ । ਇਸ ਮੌਕੇ ਜ਼ਿਲ੍ਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲਾ ਪਲੈਨਿੰਗ ਬੋਰਡ,ਜ਼ਿਲ੍ਹਾ ਜਨਰਲ ਸਕੱਤਰ ਰਾਮ ਕੁਮਾਰ ਮੁਕਾਰੀ ਚੇਅਰਮੈਨ ਇੰਪਰੂਵਮੈਂਟ ਟਰਸਟ ਨਗਲ,ਤੇ ਪਾਰਟੀ ਦੇ ਜ਼ਿਲ੍ਹਾ ਅਹੁਦੇਦਾਰਾਂ ਵੱਲੋਂ ਕਾਹਲੋਂ ਨੂੰ ਜਿਲਾ ਯੂਥ ਪ੍ਰਧਾਨ ਬਣਨ ਤੇ ਵਧਾਈ ਅਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.