ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 25 ਵਿਗਿਆਨੀ ਸਟੈਨਫੋਰਡ ਯੂਨੀਵਰਸਿਟੀ ਦੀ ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ
ਬਠਿੰਡਾ
(ਅੰਗਰੇਜ ਸਿੰਘ ਵਿੱਕੀ)
ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ 24 ਅਧਿਆਪਕਾਂ ਅਤੇ ਇੱਕ ਖੋਜਾਰਥੀ ਨੂੰ ਸਾਲ 2026 ਦੀ ਪ੍ਰਤਿਸ਼ਠਿਤ ਟੌਪ 2% ਗਲੋਬਲ ਸਾਇੰਟਿਸਟਸ ਸੂਚੀ ਵਿੱਚ ਸਥਾਨ ਮਿਲਿਆ ਹੈ। ਸਟੈਨਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਇਸ ਵਿਸ਼ਵ ਪੱਧਰੀ ਸੂਚੀ ਵਿੱਚ ਸੀਯੂ ਪੰਜਾਬ ਦੇ ਵਿਗਿਆਨੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਖੋਜ ਯੋਗਦਾਨ ਅਤੇ ਵਿਸ਼ਵ ਪੱਧਰ ‘ਤੇ ਖੋਜ ਪ੍ਰਭਾਵ ਅਤੇ ਸਾਈਟੇਸ਼ਨ ਪ੍ਰਭਾਵ ਲਈ ਮਾਨਤਾ ਦਿੱਤੀ ਗਈ ਹੈ।ਇਹ ਮਾਨਤਾ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋ. ਜੌਹਨ ਪੀ. ਏ. ਇਯੋਨੀਡਿਸ ਦੀ ਅਗਵਾਈ ਵਾਲੇ ਖੋਜ ਸਮੂਹ ਵੱਲੋਂ ਤਿਆਰ ਕੀਤੇ ਅੱਪਡੇਟਡ ਸਾਇੰਸ-ਵਾਈਡ ਆਥਰ ਡੇਟਾਬੇਸ ਆਫ਼ ਸਟੈਂਡਰਡਾਈਜ਼ਡ ਸਾਈਟੇਸ਼ਨ ਇੰਡੀਕੇਟਰਸ ਦਾ ਹਿੱਸਾ ਹੈ, ਜਿਸਨੂੰ ਐਲਸੇਵੀਅਰ ਵੱਲੋਂ 7 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤਾ ਗਿਆ। ਇਸ ਡੇਟਾਬੇਸ ਵਿੱਚ ਉਨ੍ਹਾਂ ਵਿਗਿਆਨੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਦੁਨੀਆ ਦੇ ਚੋਟੀ ਦੇ 1,00,000 ਵਿਗਿਆਨੀਆਂ ਵਿੱਚ ਸਥਾਨ ਰੱਖਦੇ ਹਨ ਜਾਂ ਆਪਣੇ ਸੰਬੰਧਿਤ ਵਿਸ਼ਾ ਖੇਤਰ ਵਿੱਚ ਚੋਟੀ ਦੇ 2 ਪ੍ਰਤੀਸ਼ਤ ਵਿਗਿਆਨੀਆਂ ਵਿੱਚ ਸ਼ਾਮਲ ਹਨ। ਇਸ ਡੇਟਾਬੇਸ ਵਿੱਚ ਵਿਗਿਆਨੀਆਂ ਨੂੰ ਸਿੰਗਲ-ਈਅਰ ਪ੍ਰਭਾਵ ਅਤੇ ਕੈਰੀਅਰ-ਲੌਂਗ ਪ੍ਰਭਾਵ ਦੀਆਂ ਦੋ ਸ਼੍ਰੇਣੀਆਂ ਵਿੱਚ ਮਾਨਤਾ ਦਿੱਤੀ ਜਾਂਦੀ ਹੈ।ਸਾਲ 2026 ਦੀ ਸੂਚੀ ਵਿੱਚ ਸਿੰਗਲ-ਈਅਰ ਸ਼੍ਰੇਣੀ ਵਿੱਚ ਸੀਯੂ ਪੰਜਾਬ ਦੇ ਫੈਕਲਟੀ ਮੈਂਬਰਾਂ ਨੇ ਹੁਣ ਤੱਕ ਦਾ ਸਭ ਤੋਂ ਵੱਧ ਪ੍ਰਤੀਨਿਧਿਤਵ ਦਰਜ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਗਿਣਤੀ ਸਾਲ 2022 ਵਿੱਚ 8 ਤੋਂ ਵਧ ਕੇ 2023 ਵਿੱਚ 11, 2024 ਵਿੱਚ 18, ਸਾਲ 2025 ਵਿੱਚ 25 ਅਤੇ ਸਾਲ 2026 ਵਿੱਚ ਵੀ 25 ਹੋ ਗਈ ਹੈ। ਸਾਲ 2025 ਵਿੱਚ ਸ਼ਾਮਲ 25 ਖੋਜਕਰਤਾਵਾਂ ਵਿੱਚ 22 ਫੈਕਲਟੀ ਮੈਂਬਰ, 1 ਖੋਜ ਸਹਿਯੋਗੀ ਅਤੇ 2 ਖੋਜਾਰਥੀ ਸ਼ਾਮਲ ਸਨ, ਜਦਕਿ ਸਾਲ 2026 ਦੀ ਸੂਚੀ ਵਿੱਚ ਸ਼ਾਮਲ 25 ਮੈਂਬਰਾਂ ਵਿੱਚ 24 ਅਧਿਆਪਕ ਅਤੇ ਇੱਕ ਖੋਜਾਰਥੀ ਸ਼ਾਮਲ ਹਨ। ਇਸ ਤੋਂ ਇਲਾਵਾ, ਸੀਯੂ ਪੰਜਾਬ ਦੇ 5 ਫੈਕਲਟੀ ਮੈਂਬਰਾਂ ਨੂੰ ਕੈਰੀਅਰ-ਲੌਂਗ ਪ੍ਰਭਾਵ ਸ਼੍ਰੇਣੀ ਵਿੱਚ ਵੀ ਸਥਾਨ ਮਿਲਿਆ ਹੈ, ਜੋ ਇਸ ਸ਼੍ਰੇਣੀ ਵਿੱਚ ਯੂਨੀਵਰਸਿਟੀ ਦਾ ਹੁਣ ਤੱਕ ਦਾ ਸਭ ਤੋਂ ਵੱਧ ਪ੍ਰਤੀਨਿਧਿਤਵ ਹੈ।
ਸਾਲ 2026 ਦੀ ਸੂਚੀ ਵਿੱਚ ਸੀਯੂ ਪੰਜਾਬ ਦੇ ਹੇਠ ਲਿਖੇ 24 ਅਧਿਆਪਕਾਂ ਅਤੇ ਇੱਕ ਖੋਜਾਰਥੀ ਨੂੰ ਮਾਨਤਾ ਮਿਲੀ ਹੈ:
- ਡਾ. ਬਾਲਾਚੰਦਰ ਵੇਲਿੰਗੀਰੀ (ਜ਼ੂਆਲੋਜੀ ਵਿਭਾਗ)
- ਪ੍ਰੋ. ਜਸਵਿੰਦਰ ਸਿੰਘ ਭੱਟੀ (ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਿਨ ਵਿਭਾਗ)
- ਡਾ. ਵਿਜੇ ਕੁਮਾਰ ਰੈੱਡੀ ਕੋਂਡਰੈੱਡੀ (ਕਮਿਊਨਿਟੀ ਮੈਡੀਸਿਨ ਐਂਡ ਹੈਲਥ ਵਿਭਾਗ)
- ਡਾ. ਖੇਤਾਨ ਸ਼ੇਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ)
- ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਵਿਭਾਗ)
- ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ)
- ਡਾ. ਮੁਕੇਸ਼ ਕੁਮਾਰ ਯਾਦਵ (ਮਾਈਕ੍ਰੋਬਾਇਓਲੋਜੀ ਵਿਭਾਗ)
- ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ)
- ਡਾ. ਬਲਜਿੰਦਰ ਸਿੰਘ ਗਿੱਲ (ਬਾਇਓਕੈਮਿਸਟਰੀ ਵਿਭਾਗ)
- ਡਾ. ਮਹਾਲਕਸ਼ਮੀ ਅਈਅਰ (ਕਮਿਊਨਿਟੀ ਮੈਡੀਸਿਨ ਐਂਡ ਹੈਲਥ ਵਿਭਾਗ)
- ਡਾ. ਪ੍ਰਸ਼ਾਂਤ ਸਵਪਨਿਲ (ਬੋਟਨੀ ਵਿਭਾਗ)
- ਡਾ. ਉੱਜਵਲ ਸ਼ਰਮਾ (ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਿਨ ਵਿਭਾਗ)
- ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ (ਬਾਇਓਕੈਮਿਸਟਰੀ ਵਿਭਾਗ)
- ਡਾ. ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ)
- ਪ੍ਰੋ. ਰਣਧੀਰ ਸਿੰਘ ਦਹੀਆ (ਫਾਰਮਾਕੋਲੋਜੀ ਵਿਭਾਗ)
- ਡਾ. ਅਸ਼ੋਕ ਕੁਮਾਰ (ਭੌਤਿਕ ਵਿਗਿਆਨ ਵਿਭਾਗ)
- ਡਾ. ਏ. ਐਲ. ਸ਼ਰਮਾ (ਭੌਤਿਕ ਵਿਗਿਆਨ ਵਿਭਾਗ)
- ਡਾ. ਉਮਾਸ਼ੰਕਰ ਨਾਵਿਕ (ਫਾਰਮਾਕੋਲੋਜੀ ਵਿਭਾਗ)
- ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ)
- ਡਾ. ਸਚਿਨ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ)
- ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ)
- ਪ੍ਰੋ. ਸੁਰੇਂਦਰ ਕੁਮਾਰ ਸ਼ਰਮਾ (ਭੌਤਿਕ ਵਿਗਿਆਨ ਵਿਭਾਗ)
- ਡਾ. ਵਿਕਰਮਦੀਪ ਮੋਂਗਾ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ)
- ਡਾ. ਆਦਰਸ਼ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ)
- ਸ਼੍ਰੀਮਤੀ ਰਿਸ਼ਿਕਾ ਧਪੋਲਾ (ਫਾਰਮਾਕੋਲੋਜੀ ਵਿਭਾਗ)
ਇਨ੍ਹਾਂ ਵਿੱਚੋਂ ਪ੍ਰੋ.ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਵਿਭਾਗ), ਡਾ. ਖੇਤਾਨ ਸ਼ੇਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ), ਪ੍ਰੋ. ਜਸਵਿੰਦਰ ਸਿੰਘ ਭੱਟੀ (ਹਿਊਮਨ ਜੈਨੇਟਿਕਸ ਐਂਡ ਮੌਲੀਕਿਊਲਰ ਮੈਡੀਸਿਨ ਵਿਭਾਗ), ਡਾ.ਪ੍ਰਦੀਪ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ) ਅਤੇ ਪ੍ਰੋ. ਸੁਰੇਸ਼ ਥਰੇਜਾ (ਫਾਰਮਾਸਿਊਟੀਕਲ ਸਾਇੰਸਜ਼ ਐਂਡ ਨੈਚੁਰਲ ਪ੍ਰੋਡਕਟਸ ਵਿਭਾਗ) ਨੂੰ ਕੈਰੀਅਰ-ਲੌਂਗ ਪ੍ਰਭਾਵ ਸ਼੍ਰੇਣੀ ਵਿੱਚ ਵੀ ਸਥਾਨ ਮਿਲਿਆ ਹੈ। ਇਹ ਮਾਨਤਾ ਉਨ੍ਹਾਂ ਦੇ ਪੂਰੇ ਵਿਗਿਆਨਕ ਕਰੀਅਰ ਦੌਰਾਨ ਕੀਤੇ ਗਏ ਨਿਰੰਤਰ ਅਤੇ ਮਹੱਤਵਪੂਰਨ ਖੋਜ ਯੋਗਦਾਨ ਨੂੰ ਦਰਸਾਉਂਦੀ ਹੈ।ਇਸ ਉਪਲਬਧੀ ‘ਤੇ ਖੁਸ਼ੀ ਪ੍ਰਗਟਾਉਂਦੇ ਹੋਏ ਸੀਯੂ ਪੰਜਾਬ ਦੇ ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੁਰਿਕਾ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਖੁਸ਼ੀ ਦਾ ਪਲ ਹੈ ਕਿ ਇਸਦੇ 25 ਫੈਕਲਟੀ ਮੈਂਬਰਾਂ ਨੂੰ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਦੀ ਇਸ ਪ੍ਰਤਿਸ਼ਠਿਤ ਸੂਚੀ ਵਿੱਚ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਟੈਨਫੋਰਡ-ਐਲਸੇਵੀਅਰ ਦੀ ਇਸ ਵਿਸ਼ਵ ਪੱਧਰੀ ਸੂਚੀ ਵਿੱਚ ਸੀਯੂ ਪੰਜਾਬ ਦੀ ਲਗਾਤਾਰ ਵਧ ਰਹੀ ਪ੍ਰਤੀਨਿਧਤਾ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਸਾਰੇ ਮਾਨਤਾ ਪ੍ਰਾਪਤ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਸੀਯੂ ਪੰਜਾਬ ਦੇ ਫੈਕਲਟੀ ਮੈਂਬਰਾਂ ਦੀ ਸਮਰਪਣ ਭਾਵਨਾ, ਸਖ਼ਤ ਮਿਹਨਤ ਅਤੇ ਸ਼ਾਨਦਾਰ ਖੋਜ ਯੋਗਦਾਨ ਦਾ ਪ੍ਰਮਾਣ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਉਪਲਬਧੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਖੋਜ ਦੇ ਖੇਤਰ ਵਿੱਚ ਹੋਰ ਵੀ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।