ਹਰਿਆਣਾ ਨਿਊਜ਼
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਿੰਗਾਪੁਰ ਦੌਰੇ ਦਾ ਤੀਜਾ ਦਿਨ,ਸਿੰਗਾਪੁਰ ਕੰਪਨੀਆਂ ਨਾਲ ਰਾਊਂਡ ਟੇਬਲ ਕਾਨਫਰੰਸ, ਸੈਮੀਕੰਡਕਟਰ ਤੋਂ ਗ੍ਰੀਨ ਐਨਰਜੀ ਤੱਕ ਨਿਵੇਸ਼ ‘ਤੇ ਵਿਸਥਾਰ ਚਰਚਾ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੇ ਸਿੰਗਾਪੁਰ ਦੌਰੇ ਦੇ ਤੀਜੇ ਦਿਨ ਮੰਗਲਵਾਰ ਨੂੰ ਸਿੰਗਾਪੁਰ ਬਿਜ਼ਨਸ ਫੋਰਮ ਦੇ ਤਹਿਤ ਆਯੋਜਿਤ ਮਹੱਤਵਪੂਰਨ ਰਾਊਂਡ ਟੇਬਲ ਕਾਨਫਰੰਸ ਦਾ ਆਯੋਜਨ ਹੋਇਆ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਇੱਕ ਦਰਜਨ ਤੋਂ ਵੱਧ ਸਿੰਗਾਪੁਰ ਕੰਪਨੀਆਂ ਦੇ ਪ੍ਰਤੀਨਿਧੀਆਂ, ਸਿੰਗਾਪੁਰ ਬਿਜ਼ਨਸ ਫੈਡਰੇਸ਼ਨ ਦੇ ਅਹੁਦੇਦਾਰਾਂ, ਉਦਯੋਗ ਪ੍ਰਤੀਨਿਧੀਆਂ, ਨਿਵੇਸ਼ਕਾਂ ਅਤੇ ਬਿਜ਼ਨਸ ਲੀਡਰਾਂ ਨਾਲ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਸੰਬੰਧੀ ਵਿਸਥਾਰ ਚਰਚਾ ਕੀਤੀ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਦਾ ਟੀਚਾ ਸਿੰਗਾਪੁਰ ਕੰਪਨੀਆਂ ਦੇ ਸਹਿਯੋਗ ਨਾਲ ਸੈਮੀਕੰਡਕਟਰ, ਗ੍ਰੀਨ ਐਨਰਜੀ, ਵੇਅਰਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਨਿਵੇਸ਼ ਨੂੰ ਵਧਾਉਣਾ ਹੈ। ਉਹਨਾਂ ਨੇ ਕਿਹਾ ਕਿ ਗੁਰੂਗ੍ਰਾਮ ਤੋਂ ਇਲਾਵਾ ਪੰਚਕੂਲਾ, ਕਰਨਾਲ, ਹਿਸਾਰ, ਸੋਨੀਪਤ ਅਤੇ ਰੋਹਤਕ ਵਰਗੇ ਸ਼ਹਿਰਾਂ ਨੂੰ ਗਲੋਬਲ ਕੈਪੇਬਿਲਟੀ ਸੈਂਟਰਾਂ (GCC) ਅਤੇ ਟੈਕਨੋਲੋਜੀ-ਲੇਡ ਬਿਜ਼ਨਸਾਂ ਦੇ ਅਗਲੇ ਗ੍ਰੋਥ ਸੈਂਟਰਾਂ ਵਜੋ ਵਿਕਸਿਤ ਕਰਨਾ ਸਾਡਾ ਉਦੇਸ਼ ਹੈ। ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ Data Centre Policy-2026 ਵੀ ਤਿਆਰ ਕੀਤੀ ਹੈ। ਮੈਨੂਫੈਕਚਰਿੰਗ ਅਤੇ ਲੌਜਿਸਟਿਕਸ ਦੇ ਖੇਤਰ ਵਿੱਚ ਹਰਿਆਣਾ ਕੋਲ ਵਿਸ਼ੇਸ਼ ਲਾਭ (Advantage) ਹੈ।
ਰਾਊਂਡ ਟੇਬਲ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਅਤੇ ਹਰਿਆਣਾ ਭਾਵੇਂ ਭੂਗੋਲਿਕ ਤੌਰ ‘ਤੇ ਵੱਖਰੇ ਹੋਣ, ਪਰ ਦੋਵਾਂ ਦੀ ਸੋਚ ਅਤੇ ਪ੍ਰਾਥਮਿਕਤਾਵਾਂ ਇੱਕ-ਦੂਜੇ ਦੇ ਬਹੁਤ ਕਰੀਬ ਹਨ। ਸਿੰਗਾਪੁਰ ਇਨੋਵੇਸ਼ਨ, ਐਫੀਸ਼ੀਐਂਸੀ ਅਤੇ ਗਲੋਬਲ ਕਨੈਕਟੀਵਿਟੀ ਦਾ ਕੇਂਦਰ ਹੈ, ਜਦੋਂ ਕਿ ਹਰਿਆਣਾ ਐਂਟਰਪ੍ਰਾਈਜ਼, ਮੈਨੂਫੈਕਚਰਿੰਗ ਅਤੇ ਮਾਰਕੀਟ ਐਕਸੈਸ ਦੀ ਸ਼ਕਤੀ ਰੱਖਦਾ ਹੈ। ਇਹਨਾਂ ਦੋਵਾਂ ਸਮਰੱਥਾਵਾਂ ਦਾ ਮੇਲ ਆਰਥਿਕ ਭਾਈਵਾਲੀ ਨੂੰ ਨਵੀਂ ਉੱਚਾਈ ਦੇ ਸਕਦਾ ਹੈ।
ਓਹਨਾਂ ਨੇ ਯਾਦ ਦਿਵਾਇਆ ਕਿ ਸਿੰਗਾਪੁਰ ਦੀਆਂ ਕੰਪਨੀਆਂ ਨੇ ਭਾਰਤ ਵਿੱਚ ਟੈਕਨੋਲੋਜੀ, ਇੰਫ੍ਰਾਸਟ੍ਰਕਚਰ, ਮੈਨੂਫੈਕਚਰਿੰਗ, ਲੌਜਿਸਟਿਕਸ ਅਤੇ ਫਾਇਨਾਂਸ਼ੀਅਲ ਸਰਵਿਸਿਜ਼ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਹੁਣ ਉਦੇਸ਼ ਇਸ ਮਜ਼ਬੂਤ ਰਿਸ਼ਤੇ ਨੂੰ ਹਰਿਆਣਾ ਅਤੇ ਉੱਤਰ ਭਾਰਤ ਵਿੱਚ ਨਵੀਂਆਂ ਨਿਵੇਸ਼ ਸੰਭਾਵਨਾਵਾਂ, ਟੈਕਨੋਲੋਜੀ ਪਾਰਟਨਰਸ਼ਿਪ ਅਤੇ ਸਾਂਝੇ ਵਿਕਾਸ ਦੇ ਨਾਲ ਅੱਗੇ ਵਧਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਰਫ ਹਰਿਆਣਾ ਦੀ ਤਾਕਤ ਦੱਸਣ ਨਹੀਂ ਆਏ ਹਨ, ਸਗੋ ਉਸ ਭਵਿੱਖ ਦਾ ਭਾਗੀਦਾਰ ਬਣਾਉਣ ਆਏ ਹਨ, ਜਿਸ ਵਿੱਚ ਹਰਿਆਣਾ ਉੱਤਰ ਭਾਰਤ ਦੇ ਸਭ ਤੋਂ ਭਰੋਸੇਮੰਦ, ਆਧੁਨਿਕ ਅਤੇ ਤੇਜ਼ੀ ਨਾਲ ਅੱਗੇ ਵਧਦੇ ਬਿਜ਼ਨਸ ਡੈਸਟੀਨੇਸ਼ਨਾਂ ਵਿੱਚ ਸ਼ਾਮਲ ਹੋਵੇਗਾ।
ਗਲੋਬਲ ਕੈਪੇਬਿਲਟੀ ਸੈਂਟਰਾਂ ਅਤੇ ਆਈ.ਟੀ.-ਏਨੇਬਲਡ ਸਰਵਿਸਿਜ਼ ਨੂੰ ਵੱਡੇ ਅਵਸਰਾਂ ਵਾਲੇ ਖੇਤਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਅੱਜ ਦੇਸ਼ ਦੇ ਪ੍ਰਮੁੱਖ ਕਾਰਪੋਰੇਟ ਅਤੇ ਟੈਕਨੋਲੋਜੀ ਹੱਬਾਂ ਵਿੱਚੋਂ ਇੱਕ ਹੈ। ਇੱਥੇ ਅਨੇਕਾਂ ਗਲੋਬਲ ਕੰਪਨੀਆਂ, ਮਲਟੀਨੈਸ਼ਨਲ ਕਾਰਪੋਰੇਸ਼ਨਾਂ ਅਤੇ ਜੀ.ਸੀ.ਸੀ. ਸਫਲਤਾਪੂਰਵਕ ਕੰਮ ਕਰ ਰਹੇ ਹਨ। ਸਾਡੀ ਸੋਚ ਸਿਰਫ ਗੁਰੂਗ੍ਰਾਮ ਤੱਕ ਸੀਮਤ ਨਹੀਂ ਹੈ। ਪੰਚਕੂਲਾ, ਕਰਨਾਲ, ਹਿਸਾਰ, ਸੋਨੀਪਤ ਅਤੇ ਰੋਹਤਕ ਵਰਗੇ ਟੀਅਰ-2 ਸ਼ਹਿਰਾਂ ਨੂੰ ਵੀ ਜੀ.ਸੀ.ਸੀ. ਅਤੇ ਟੈਕਨੋਲੋਜੀ-ਲੇਡ ਬਿਜ਼ਨਸਾਂ ਦੇ ਅਗਲੇ ਗ੍ਰੋਥ ਸੈਂਟਰਾਂ ਵਜੋ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਕੰਪਨੀਆਂ ਨੂੰ ਮੁਕਾਬਲੇਬਾਜ਼ੀ ਲਾਗਤ, ਕੁਸ਼ਲ ਪ੍ਰਤਿਭਾ ਅਤੇ ਬਿਹਤਰ ਜੀਵਨ ਗੁਣਵੱਤਾ ਦਾ ਲਾਭ ਮਿਲੇਗਾ। ਹਰਿਆਣਾ ਕਈ ਸਥਾਨਾਂ, ਮਜ਼ਬੂਤ ਕਨੈਕਟੀਵਿਟੀ, ਕੁਸ਼ਲ ਜਨਸ਼ਕਤੀ ਅਤੇ ਉੱਤਰ ਭਾਰਤ ਦੇ ਵਿਸ਼ਾਲ ਟੈਲੇਂਟ ਪੂਲ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਦਾ ਹੈ।
ਇਲੈਕਟ੍ਰੌਨਿਕਸ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਨੂੰ ਦੂਜਾ ਮਹੱਤਵਪੂਰਨ ਖੇਤਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਇਹ ਈਕੋਸਿਸਟਮ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ। ਹਰਿਆਣਾ ਦੀ ਰਣਨੀਤਕ ਸਥਿਤੀ, ਮਜ਼ਬੂਤ ਉਦਯੋਗਿਕ ਇੰਫ੍ਰਾਸਟ੍ਰਕਚਰ, ਆਟੋਮੋਬਾਈਲ ਅਤੇ ਇੰਜੀਨੀਅਰਿੰਗ ਬੇਸ ਅਤੇ ਐਨ.ਸੀ.ਆਰ. ਤੋਂ ਨੇੜਤਾ ਇਸ ਨੂੰ ਇਸ ਸੈਕਟਰ ਲਈ ਕੁਦਰਤੀ ਮੰਜ਼ਿਲ ਬਣਾਉਂਦੀ ਹੈ। ਉਹਨਾਂ ਨੇ ਸਿੰਗਾਪੁਰ ਦੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਕਿ ਉਹ ਮੈਨੂਫੈਕਚਰਿੰਗ, ਕੰਪੋਨੈਂਟਸ, ਸਪਲਾਈ ਚੇਨ, ਰਿਸਰਚ ਜਾਂ ਟੈਕਨੋਲੋਜੀ ਪਾਰਟਨਰਸ਼ਿਪ ਦੇ ਰੂਪ ਵਿੱਚ ਹਰਿਆਣਾ ਨੂੰ ਆਪਣੇ ਸੰਭਾਵਿਤ ਨਿਵੇਸ਼ ਭਾਈਵਾਲ ਦੇ ਰੂਪ ਵਿੱਚ ਦੇਖਣ।
ਡਾਟਾ ਸੈਂਟਰਾਂ ਅਤੇ ਡਿਜੀਟਲ ਇੰਫ੍ਰਾਸਟ੍ਰਕਚਰ ਨੂੰ ਵਿਕਾਸ ਦਾ ਪ੍ਰਮੁੱਖ ਅਧਾਰ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੀ ਡਿਜੀਟਲ ਅਰਥਵਿਵਸਥਾ ਜਿੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਉੰਨੀ ਹੀ ਤੇਜ਼ੀ ਨਾਲ ਡਾਟਾ ਸਟੋਰੇਜ, ਕਲਾਊਡ ਸਰਵਿਸਿਜ਼ ਅਤੇ ਕੰਪਿਊਟਿੰਗ ਇੰਫ੍ਰਾਸਟ੍ਰਕਚਰ ਦੀ ਮੰਗ ਵਧ ਰਹੀ ਹੈ। ਐਨ.ਸੀ.ਆਰ. ਦੇ ਕੇਂਦਰ ਵਿੱਚ ਸਥਿਤ ਹਰਿਆਣਾ ਇਸ ਵਾਧੇ ਲਈ ਮਹੱਤਵਪੂਰਨ ਸਥਾਨ ਹੈ। ਇਸੇ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ Data Centre Policy-2026 ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਟੀਚਾ ਨਿਵੇਸ਼ਕਾਂ ਨੂੰ ਜ਼ਮੀਨ, ਭਰੋਸੇਯੋਗ ਬਿਜਲੀ, ਆਧੁਨਿਕ ਇੰਫ੍ਰਾਸਟ੍ਰਕਚਰ ਅਤੇ ਨੀਤੀਗਤ ਸਮਰਥਨ ਦੇ ਨਾਲ ਸਥਿਰ, ਪਾਰਦਰਸ਼ੀ ਅਤੇ ਪੂਰਵ-ਅਨੁਮਾਨਯੋਗ ਕਾਰੋਬਾਰੀ ਵਾਤਾਵਰਨ ਉਪਲਬਧ ਕਰਵਾਉਣਾ ਹੈ।
ਗ੍ਰੀਨ ਐਨਰਜੀ ਅਤੇ ਸਸਟੇਨੇਬਿਲਟੀ ਨੂੰ ਬਹੁਤ ਮਹੱਤਵਪੂਰਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਦੀਆਂ ਕੰਪਨੀਆਂ ਸਸਟੇਨੇਬਲ ਡਿਵੈਲਪਮੈਂਟ ਅਤੇ ਗ੍ਰੀਨ ਗ੍ਰੋਥ ਵਿੱਚ ਵਿਸ਼ਵ ਪੱਧਰੀ ਤਜ਼ਰਬਾ ਰੱਖਦੀਆਂ ਹਨ। ਹਰਿਆਣਾ ਵਿੱਚ ਨਵਿਆਉਣਯੋਗ ਊਰਜਾ, ਗ੍ਰੀਨ ਮੈਨੂਫੈਕਚਰਿੰਗ, ਊਰਜਾ ਕੁਸ਼ਲਤਾ, ਵੇਸਟ ਮੈਨੇਜਮੈਂਟ ਅਤੇ ਸਰਕੁਲਰ ਇਕੋਨੌਮੀ ਵਿੱਚ ਵਿਆਪਕ ਸੰਭਾਵਨਾਵਾਂ ਮੌਜੂਦ ਹਨ। ਸਿੰਗਾਪੁਰ ਦੀ ਤਕਨਾਲੋਜੀ ਅਤੇ ਮਾਹਰਤਾ ਨੂੰ ਹਰਿਆਣਾ ਦੀ ਉਦਯੋਗਿਕ ਤਾਕਤ ਅਤੇ ਬਾਜ਼ਾਰ ਮੰਗ ਨਾਲ ਜੋੜ ਕੇ ਗ੍ਰੀਨ ਉਦਯੋਗਿਕ ਵਿਕਾਸ ਦੇ ਨਵੇਂ ਅਤੇ ਸਫਲ ਮਾਡਲ ਵਿਕਸਿਤ ਕੀਤੇ ਜਾ ਸਕਦੇ ਹਨ।
ਮੈਨੂਫੈਕਚਰਿੰਗ ਅਤੇ ਲੌਜਿਸਟਿਕਸ ਵਿੱਚ ਹਰਿਆਣਾ ਦੇ ਵਿਸ਼ੇਸ਼ ਲਾਭਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦਿੱਲੀ-ਐਨ.ਸੀ.ਆਰ. ਦੇ ਕੇਂਦਰ ਵਿੱਚ ਸਥਿਤ ਹੈ ਅਤੇ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਨਾਲ ਸ਼ਾਨਦਾਰ ਕਨੈਕਟੀਵਿਟੀ ਰੱਖਦਾ ਹੈ। ਉਦਯੋਗਿਕ ਅਸਟੇਟਾਂ, ਐਕਸਪ੍ਰੈੱਸ-ਵੇਅ, ਹਾਈਵੇਅ, ਡੈਡੀਕੇਟਿਡ ਫ੍ਰੇਟ ਕਨੈਕਟੀਵਿਟੀ ਅਤੇ ਆਧੁਨਿਕ ਲੌਜਿਸਟਿਕਸ ਇੰਫ੍ਰਾਸਟ੍ਰਕਚਰ ਦਾ ਮਜ਼ਬੂਤ ਨੈੱਟਵਰਕ ਉਪਲਬਧ ਹੈ। ਇਸ ਲਈ ਉੱਤਰ ਭਾਰਤ ਵਿੱਚ ਮੈਨੂਫੈਕਚਰਿੰਗ ਯੂਨਿਟ, ਡਿਸਟ੍ਰੀਬਿਊਸ਼ਨ ਸੈਂਟਰ ਜਾਂ ਸਪਲਾਈ ਚੇਨ ਬੇਸ ਸਥਾਪਿਤ ਕਰਨ ਵਾਲੀ ਕਿਸੇ ਵੀ ਕੰਪਨੀ ਲਈ ਹਰਿਆਣਾ ਮਜ਼ਬੂਤ, ਸਮਰੱਥ ਅਤੇ ਭਵਿੱਖ ਲਈ ਤਿਆਰ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਫਾਇਨਾਂਸ, ਇਨਵੈਸਟਮੈਂਟ ਅਤੇ ਟੈਕਨੋਲੋਜੀ-ਲੇਡ ਬਿਜ਼ਨਸਾਂ ਲਈ ਵੀ ਲਗਾਤਾਰ ਨਵੇਂ ਮੌਕੇ ਬਣ ਰਹੇ ਹਨ। ਗੁਰੂਗ੍ਰਾਮ ਪਹਿਲਾਂ ਹੀ ਪ੍ਰਮੁੱਖ ਕਾਰਪੋਰੇਟ ਅਤੇ ਵਿੱਤੀ ਹੱਬ ਹੈ। ਹੁਣ ਇਸ ਨੂੰ ਗਲੋਬਲ ਫਾਇਨਾਂਸ਼ੀਅਲ ਸਰਵਿਸਿਜ਼, ਫਿਨਟੈੱਕ, ਡਿਜੀਟਲ ਐਂਟਰਪ੍ਰਾਈਜ਼ਾਂ ਅਤੇ ਰੀਜਨਲ ਹੈੱਡਕੁਆਰਟਰਾਂ ਲਈ ਹੋਰ ਵੀ ਮਜ਼ਬੂਤ ਬਣਾਉਣ ਦਾ ਟੀਚਾ ਹੈ। ਸਿੱਖਿਆ, ਸਕਿਲਿੰਗ ਅਤੇ ਟੈਲੇਂਟ ਡਿਵੈਲਪਮੈਂਟ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਿਵੇਸ਼ ਸਿਰਫ ਜ਼ਮੀਨ ਅਤੇ ਇੰਫ੍ਰਾਸਟ੍ਰਕਚਰ ਦੇ ਅਧਾਰ ‘ਤੇ ਸਫਲ ਨਹੀਂ ਹੁੰਦਾ। ਉਦਯੋਗਾਂ ਨੂੰ ਸਿਖਲਾਈ ਪ੍ਰਾਪਤ ਅਤੇ ਭਵਿੱਖ-ਤਿਆਰ ਜਨਸ਼ਕਤੀ ਵੀ ਚਾਹੀਦੀ ਹੈ। ਇਸ ਲਈ ਉਦਯੋਗਾਂ ਨਾਲ ਮਿਲ ਕੇ ਸਕਿਲ ਡਿਵੈਲਪਮੈਂਟ, ਰਿਸਰਚ ਅਤੇ ਇੰਡਸਟਰੀ-ਲਿੰਕਡ ਟ੍ਰੇਨਿੰਗ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਹਾਜ਼ਰ ਕੰਪਨੀਆਂ ਨੂੰ ਕਿਹਾ ਕਿ ਹਰਿਆਣਾ ਸਿਰਫ ਇੱਕ ਨਿਵੇਸ਼ ਮੰਜ਼ਿਲ ਨਹੀਂ, ਸਗੋ ਉੱਤਰ ਭਾਰਤ ਵਿੱਚ ਗ੍ਰੋਥ, ਇਨੋਵੇਸ਼ਨ ਅਤੇ ਵਿਸਤਾਰ ਦਾ ਭਰੋਸੇਮੰਦ ਪਲੇਟਫਾਰਮ ਬਣਨਾ ਚਾਹੁੰਦਾ ਹੈ। ਉਹ ਚਾਹੁੰਦੇ ਹਨ ਕਿ ਸਿੰਗਾਪੁਰ ਦੀਆਂ ਕੰਪਨੀਆਂ ਹਰਿਆਣਾ ਨੂੰ ਆਪਣੇ ਮੈਨੂਫੈਕਚਰਿੰਗ ਬੇਸ, ਜੀ.ਸੀ.ਸੀ. ਲੋਕੇਸ਼ਨ, ਲੌਜਿਸਟਿਕਸ ਹੱਬ, ਟੈਕਨੋਲੋਜੀ ਸੈਂਟਰ ਅਤੇ ਰੀਜਨਲ ਬਿਜ਼ਨਸ ਹੈਡਕੁਆਰਟਰਾਂ ਵਜੋ ਦੇਖਣ। ETEC ਵਰਗੇ ਸੰਭਾਵਿਤ ਨਿਵੇਸ਼ ਵੀ ਇਸੇ ਵਿਆਪਕ ਭਾਈਵਾਲੀ ਦਾ ਹਿੱਸਾ ਹਨ। ਅਜਿਹੇ ਨਿਵੇਸ਼ਾਂ ਨਾਲ ਸਥਾਨਕ ਈਕੋਸਿਸਟਮ, ਸਪਲਾਈ ਚੇਨ, ਟੈਲੇਂਟ ਡਿਵੈਲਪਮੈਂਟ ਅਤੇ ਭਵਿੱਖ ਦੇ ਵਿਸਤਾਰ ਦੇ ਮੌਕੇ ਵੀ ਤਿਆਰ ਹੋਣਗੇ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਨਿਵੇਸ਼ਕ ਹਰਿਆਣਾ ਵਿੱਚ ਮੌਕਾ ਅਤੇ ਤਕਨਾਲੋਜੀ ਲੈ ਕੇ ਆਉਣ। ਨਿਵੇਸ਼ ਦੀ ਸੲਲਤ ਅਤੇ ਸਮੇਂ ਸਿਰ ਅਮਲ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੈ। ਉਹਨਾਂ ਦੀ ਟੀਮ ਜ਼ਮੀਨ, ਪ੍ਰਵਾਨਗੀਆਂ, ਇੰਫ੍ਰਾਸਟ੍ਰਕਚਰ, ਪ੍ਰਤਿਭਾ ਅਤੇ ਨੀਤੀਗਤ ਸਮਰਥਨ ਵਰਗੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਸਮਝ ਕੇ ਹਰ ਪੱਧਰ ‘ਤੇ ਸਹਿਯੋਗ ਕਰੇਗੀ। ਉਹਨਾਂ ਨੇ ਨਿੱਜੀ ਤੌਰ ‘ਤੇ ਇਹ ਯਕੀਨੀ ਬਣਾਉਣ ਦਾ ਵਚਨ ਦਿੱਤਾ ਕਿ ਸਿੰਗਾਪੁਰ ਤੋਂ ਆਉਣ ਵਾਲੇ ਹਰੇਕ ਨਿਵੇਸ਼ਕ ਨੂੰ ਹਰਿਆਣਾ ਵਿੱਚ ਫੈਸਲਿਆਂ ਵਿੱਚ ਤੇਜ਼ੀ, ਅਮਲ ਵਿੱਚ ਭਰੋਸੇਯੋਗਤਾ ਅਤੇ ਸ਼ਾਸਨ ਵਿੱਚ ਵਿਸ਼ਵਾਸ ਦਾ ਅਨੁਭਵ ਹੋਵੇਗਾ।
ਮੁੱਖ ਮੰਤਰੀ ਨੇ ਸਿੰਗਾਪੁਰ ਬਿਜ਼ਨਸ ਫੈਡਰੇਸ਼ਨ ਅਤੇ ਸਾਰੇ ਭਾਗੀਦਾਰਾਂ ਦਾ ਸਾਰਥਕ ਗੱਲਬਾਤ ਲਈ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਦੀ ਇਹ ਗੱਲਬਾਤ ਨਵੀਂਆਂ ਭਾਈਵਾਲੀਆਂ, ਨਵੇਂ ਪ੍ਰੋਜੈਕਟਾਂ ਅਤੇ ਹਰਿਆਣਾ-ਸਿੰਗਾਪੁਰ ਆਰਥਿਕ ਸੰਬੰਧਾਂ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਬਣੇਗੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਸਥਿਤ ਸੁਰਬਾਨਾ ਜੁਰੋਂਗ ਦਾ ਕੀਤਾ ਦੌਰਾ,ਹਰਿਆਣਾ ਵਿੱਚ ਪ੍ਰਸਤਾਵਿਤ ਨਵੀਂ ਉਦਯੋਗਿਕ ਮਾਡਲ ਟਾਊਨਸ਼ਿਪ (IMT) ਲਈ ਆਧੁਨਿਕ ਵਿਵਸਥਾਵਾਂ ਦਾ ਕੀਤਾ ਅਧਿਐਨ
ਚੰਡੀਗੜ੍ਹ,
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਸਥਿਤ ਵਿਸ਼ਵ ਪ੍ਰਸਿੱਧ ਸ਼ਹਿਰੀ ਵਿਕਾਸ ਅਤੇ ਬੁਨਿਆਦੀ ਢਾਂਚਾ ਸੁਰਬਾਨਾ ਜੁਰੋਂਗ (Surbana Jurong) ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਹਰਿਆਣਾ ਵਿੱਚ ਵਿਕਸਿਤ ਕੀਤੀ ਜਾ ਰਹੀ ਨਵੀਂ ਉਦਯੋਗਿਕ ਮਾਡਲ ਟਾਊਨਸ਼ਿਪ (IMT) ਲਈ ਆਧੁਨਿਕ, ਇੰਟੀਗ੍ਰੇਟਿੰਡ ਅਤੇ ਭਵਿੱਖਮੁਖੀ ਵਿਵਸਥਾਵਾਂ ਨੂੰ ਸਮਝਣਾ ਅਤੇ ਉਹਨਾਂ ਦਾ ਅਧਿਐਨ ਕਰਨਾ ਸੀ।
ਦੌਰੇ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਇੱਕ ਹੀ ਸਥਾਨ ‘ਤੇ ਇੱਕਠੇ ਵਿਕਸਿਤ ਕਰਨ ਦੀ ਸੰਚਾਲਨ ਪ੍ਰਕਿਰਿਆ ਦਾ ਗੰਭੀਰਤਾ ਨਾਲ ਅਧਿਐਨ ਕੀਤਾ। ਉਹਨਾਂ ਨੇ ਵਾਟਰ ਟ੍ਰੀਟਮੈਂਟ ਤੋਂ ਲੈ ਕੇ ਸੁਚਾਰੂ ਟ੍ਰੈਫਿਕ ਪ੍ਰਬੰਧਨ ਤੱਕ ਦੀਆਂ ਸਮੁੱਚੀਆਂ ਬਾਰੀਕੀਆਂ ਨੂੰ ਵਿਸਥਾਰ ਨਾਲ ਸਮਝਿਆ। ਨਾਲ ਹੀ, ਕਾਰੋਬਾਰੀ ਇਕਾਈਆਂ ਦੇ ਨਾਲ-ਨਾਲ ਮੈਨਪਾਵਰ ਲਈ ਵਿਵਸਥਿਤ, ਸੁਵਿਧਾਜਨਕ ਅਤੇ ਬਿਹਤਰ ਕੰਮਕਾਜੀ ਮਾਹੌਲ ਤਿਆਰ ਕਰਨ ਸੰਬੰਧੀ ਪ੍ਰਬੰਧਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ।
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਿਹਾ ਕਿ ਹਰਿਆਣਾ ਵਿੱਚ ਉਦਯੋਗਾਂ ਲਈ ਹਾਂ-ਪੱਖੀ ਅਤੇ ਨਿਵੇਸ਼ਕ-ਪੱਖੀ ਮਾਹੌਲ ਤਿਆਰ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਦੌਰੇ ਦਾ ਟੀਚਾ ਰਾਜ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਣਾ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਕੂਲ ਆਧੁਨਿਕ ਸਹੂਲਤਾਂ ਨਾਲ ਲੈਸ ਸ਼ਹਿਰਾਂ ਅਤੇ ਉਦਯੋਗਿਕ ਖੇਤਰਾਂ ਦਾ ਵਿਕਾਸ ਕਰਨਾ ਹੈ।
ਸੁਰਬਾਨਾ ਜੁਰੋਂਗ ਦੇ ਮਾਹਰਾਂ ਨਾਲ ਚਰਚਾ ਦੌਰਾਨ ਮੁੱਖ ਮੰਤਰੀ ਨੇ ਭਵਿੱਖ ਦੇ ਸ਼ਹਿਰਾਂ ਨੂੰ ਵਿਕਸਿਤ ਕਰਨ ਅਤੇ ਆਧੁਨਿਕ ਸਹੂਲਤਾਂ ਦੇ ਨਾਲ ਮਜ਼ਬੂਤ ਪ੍ਰਬੰਧ ਬਣਾਉਣ ਦੀ ਪ੍ਰਕਿਰਿਆ ਨੂੰ ਨੇੜਿਓਂ ਦੇਖਿਆ। ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰਿਆਣਾ ਵਿੱਚ ਪ੍ਰਸਤਾਵਿਤ IMT ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ, ਜਿਸ ਨਾਲ ਨਾ ਸਿਰਫ ਉਦਯੋਗਾਂ ਨੂੰ ਉਤਸ਼ਾਹ ਮਿਲੇਗਾ ਸਗੋ ਸਥਾਨਕ ਨੌਜਵਾਨਾਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।