October 3, 2026

Justice News

ਅਵਾਮ ਦੀ ਆਵਾਜ਼

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤੁਰਕੀ ਤੋਂ ਕੁਖਿਆਤ ਨਾਰਕੋ-ਟ੍ਰੈਫਿਕਿੰਗ ਕਿੰਗਪਿਨ ਨਵਪ੍ਰੀਤ ਸਿੰਘ ਦੀ ਹਵਾਲਗੀ ਦੀ ਇਤਿਹਾਸਕ ਉਪਲਬਧੀ ਹਾਸਲ ਕਰਨ ‘ਤੇ ਸਾਰੀਆਂ ਏਜੰਸੀਆਂ ਨੂੰ ਵਧਾਈ ਦਿੱਤੀ

ਨਵਾਬ ਵਿਰਕ ਦੀ ਫਰਜ਼ੀ ਪਛਾਣ ਨਾਲ ਤੁਰਕੀ ਦੀ ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਵੀ, ਨਵਪ੍ਰੀਤ ਸਿੰਘ ਅਫਗਾਨਿਸਤਾਨ ਤੋਂ ਭਾਰਤ ਵਿੱਚ ਹੈਰੋਇਨ ਅਤੇ ਮੈਥਾਮਫੇਟਾਮਾਈਨ ਦੀ ਤਸਕਰੀ ਵਿੱਚ ਸ਼ਾਮਲ ਰਿਹਾ

​ਅੱਜ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ ਅਤੇ ਨਸ਼ਾ ਤਸਕਰੀ ਅਤੇ ਹੋਰ ਅਪਰਾਧਾਂ ਦੇ ਦੋਸ਼ਾਂ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ

ਮੋਦੀ ਸਰਕਾਰ ਦਸੰਬਰ 2029 ਤੋਂ ਪਹਿਲਾਂ ਹਰੇਕ ਨਾਰਕੋ-ਕਾਰਟੈਲ ਨੂੰ ਖ਼ਤਮ ਕਰਨ ਲਈ ਵਚਨਬੱਧ

​ਮੋਦੀ ਸਰਕਾਰ 2019 ਤੋਂ ਅਗਸਤ, 2026 ਤੱਕ 36 ਦੇਸ਼ਾਂ ਤੋਂ ਕੁੱਲ 288 ਭਗੌੜਿਆਂ ਨੂੰ ਵਾਪਸ ਲਿਆਉਣ ਵਿੱਚ ਸਫਲ ਰਹੀ ਹੈ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤੁਰਕੀ ਤੋਂ ਕੁਖਿਆਤ ਨਾਰਕੋ-ਟ੍ਰੈਫਿਕਿੰਗ ਸਰਗਨਾ ਨਵਪ੍ਰੀਤ ਸਿੰਘ ਦੀ ਹਵਾਲਗੀ ਯਕੀਨੀ ਬਣਾ ਕੇ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਨ ਲਈ ਸਾਰੀਆਂ ਏਜੰਸੀਆਂ ਨੂੰ ਵਧਾਈ ਦਿੱਤੀ ਹੈ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਤੁਰਕੀ ਤੋਂ ਕੁਖਿਆਤ ਨਸ਼ੀਲੇ ਪਦਾਰਥਾਂ ਦੇ ਤਸਕਰ ਨਵਪ੍ਰੀਤ ਸਿੰਘ ਨੂੰ ਵਾਪਸ ਲਿਆ ਕੇ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ‘ਨਵਾਬ ਵਿਰਕ’ ਦੀ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਤੁਰਕੀ ਦੀ ਨਾਗਰਿਕਤਾ ਲੈਣ ਤੋਂ ਬਾਅਦ ਵੀ, ਨਵਪ੍ਰੀਤ ਸਿੰਘ ਅਫ਼ਗਾਨਿਸਤਾਨ ਤੋਂ ਭਾਰਤ ਵਿੱਚ ਹੈਰੋਇਨ ਅਤੇ ਮੈਥਾਮਫੇਟਾਮਾਈਨ ਦੀ ਤਸਕਰੀ ਕਰਦਾ ਰਿਹਾ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤੀ ਏਜੰਸੀਆਂ ਨੇ ਉਸ ਦੀ ਅਸਲੀ ਪਛਾਣ ਦਾ ਪਤਾ ਲਗਾਉਣ ਲਈ ਉਸ ਦੀ ਫਰਜ਼ੀ ਪਛਾਣ ਨੂੰ ਉਜਾਗਰ ਕੀਤਾ ਅਤੇ ਉਸ ਨੂੰ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ। ਅੱਜ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ ਅਤੇ ਨਸ਼ਾ ਤਸਕਰੀ ਅਤੇ ਹੋਰ ਅਪਰਾਧਾਂ ਦੇ ਮਾਮਲਿਆਂ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਸਫਲਤਾ ਲਈ ਸਾਰੀਆਂ ਏਜੰਸੀਆਂ ਨੂੰ ਵਧਾਈ। ਮੋਦੀ ਸਰਕਾਰ ਦਸੰਬਰ 2029 ਤੋਂ ਪਹਿਲਾਂ ਹਰੇਕ ਨਾਰਕੋ-ਕਾਰਟੈਲ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

ਮੋਦੀ ਸਰਕਾਰ ਨੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਇੱਕ ਤਾਲਮੇਲ ਵਾਲੀ ਮੁਹਿੰਮ ਸ਼ੁਰੂ ਕੀਤੀ ਹੈ। 2019 ਤੋਂ ਅਗਸਤ, 2026 ਤੱਕ, 36 ਦੇਸ਼ਾਂ ਤੋਂ ਕੁੱਲ 288 ਭਗੌੜਿਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ।

ਭਗੌੜਿਆਂ ਨੂੰ ਵਾਪਸ ਲਿਆਉਣ ਨੂੰ ਲੈ ਕੇ ਪਹਿਲਾਂ ਦੀਆਂ ਸਰਕਾਰਾਂ ਵਿੱਚ ਪੌਲਿਟਿਕਲ ਵਿਲ (Poliitcal Will) ਦੀ ਘਾਟ ਸੀ, ਮੋਦੀ ਸਰਕਾਰ ਨੇ ਭਗੌੜਿਆਂ ਦੀ ਹਵਾਲਗੀ ਨੂੰ ‘ਰਾਸ਼ਟਰੀ ਪ੍ਰਮੁੱਖਤਾ’ ਬਣਾਇਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਅਨੁਸਾਰ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਗੌੜਿਆਂ ਖਿਲਾਫ ਤਿੰਨ ਥੰਮ੍ਹਾਂ ‘ਤੇ ਜ਼ੋਰ ਦਿੱਤਾ ਹੈ – ਗਲੋਬਲ ਮੁਹਿੰਮ, ਮਜ਼ਬੂਤ ਤਾਲਮੇਲ ਅਤੇ ਸਮਾਰਟ ਕੂਟਨੀਤੀ। ਸ਼੍ਰੀ ਅਮਿਤ ਸ਼ਾਹ ਨੇ ਭਗੌੜੇ ਅਪਰਾਧੀਆਂ ਦੇ ਮੁੱਦੇ ਨੂੰ ਦੇਸ਼ ਦੀ ਪ੍ਰਭੂਸੱਤਾ, ਆਰਥਿਕ ਸਥਿਰਤਾ, ਕਾਨੂੰਨ-ਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਦੱਸਿਆ ਹੈ।

ਮੋਦੀ ਸਰਕਾਰ 2019 ਵਿੱਚ NIA ਸੰਸ਼ੋਧਨ ਐਕਟ ਅਤੇ UAPA ਸੰਸ਼ੋਧਨ ਐਕਟ ਲੈ ਕੇ ਆਈ ਅਤੇ 2020 ਤੋਂ ਬਾਅਦ ਭਗੌੜਿਆਂ ਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ‘ਮਿਸ਼ਨ ਮੋਡ’ ਵਿੱਚ ਅੱਗੇ ਵਧਾਇਆ ਗਿਆ। ਇਸ ਨਾਲ ਕਾਰਵਾਈ ਸਿਰਫ਼ ਸੰਗਠਨਾਂ ਤੱਕ ਸੀਮਤ ਨਹੀਂ ਰਹੀ ਸਗੋਂ ਵਿਅਕਤੀਗਤ ਅੱਤਵਾਦੀਆਂ, ਹੈਂਡਲਰਾਂ, ਫੰਡਿੰਗ ਨੈੱਟਵਰਕ ਅਤੇ ਵਿਦੇਸ਼ਾਂ ਵਿੱਚ ਬੈਠੇ ਸਪੋਰਟ ਸਿਸਟਮ ਤੱਕ ਕਾਰਵਾਈ ਦਾ ਦਾਇਰਾ ਵਧਿਆ।

ਭਾਰਤ ਅਤੇ ਗਲੋਬਲ ਏਜੰਸੀਆਂ ਦਰਮਿਆਨ ਤਾਲਮੇਲ, ਸੰਪਰਕ ਅਤੇ ਸੰਵਾਦ ਵਧਾਉਣ ਲਈ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਜਨਵਰੀ, 2025 ਵਿੱਚ ‘BHARTPOL’ ਲਾਂਚ ਕੀਤਾ ਗਿਆ। ਭਾਰਤਪੋਲ ਨੇ ਸੀਬੀਆਈ, ਰਾਜ ਪੁਲਿਸ ਹੈੱਡਕੁਆਰਟਰ ਅਤੇ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਨੂੰ ਏਕੀਕ੍ਰਿਤ ਕਰਕੇ ਇੱਕ ਵਿਆਪਕ ਇਨਫੋਰਮੇਸ਼ਨ ਇਨਫ੍ਰਾਸਟ੍ਰਕਚਰ ਤਿਆਰ ਕੀਤਾ। ਇਸ ਦੇ ਤਹਿਤ, ਰਾਜ ਅਤੇ ਕੇਂਦਰੀ ਏਜੰਸੀਆਂ ਦੇ 1,400 ਤੋਂ ਵੱਧ ਯੂਨਿਟ ਦਫ਼ਤਰ ਪੋਰਟਲ ਨਾਲ ਜੁੜ ਕੇ ਸੂਚਨਾ ਦਾ ਨਿਰਵਿਘਨ ਪ੍ਰਵਾਹ ਯਕੀਨੀ ਬਣਾ ਰਹੇ ਹਨ। ਇਸ ਦੇ ਕਾਰਨ, CBI ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਇਨਫੋਰਮੇਸ਼ਨ ਸ਼ੇਅਰਿੰਗ ਦੇ ਰਿਸਪਾਂਸ ਟਾਈਮ ਵਿੱਚ ਭਾਰੀ ਕਮੀ ਆਈ ਹੈ। ਅੱਜ CBI ਦੁਆਰਾ ਮੰਗੀ ਗਈ ਜਾਣਕਾਰੀ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ 10 ਤੋਂ 20 ਦਿਨਾਂ ਵਿੱਚ ਅਤੇ ਕੁੱਲ ਮਾਮਲਿਆਂ ਵਿੱਚ ਸਿਰਫ਼ 3 ਤੋਂ 10 ਦਿਨਾਂ ਵਿੱਚ ਸਾਂਝੀ ਕਰ ਦਿੱਤੀ ਜਾਂਦੀ ਹੈ।

ਮੋਦੀ ਸਰਕਾਰ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ। ਮੋਦੀ ਸਰਕਾਰ ਨੇ PMLA ਦੇ ਸਖ਼ਤੀ ਨਾਲ ਲਾਗੂ ਹੋਣ ਨਾਲ ਸਾਲ 2019 ਤੋਂ 2026 ਤੱਕ ਭਗੌੜਿਆਂ ਦੀ ਕੁੱਲ 17,874 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ। 2019 ਤੋਂ 2026 ਤੱਕ 18,762 ਕਰੋੜ ਰੁਪਏ ਦੀ ਸਫਲ ਵਾਪਸੀ (Restitution) ਕੀਤੀ ਗਈ, ਇਸ ਵਿੱਚ ਦੇਸ਼ ਛੱਡ ਕੇ ਭੱਜੇ ਆਰਥਿਕ ਅਪਰਾਧੀਆਂ ਦਾ ਪੈਸਾ ਸ਼ਾਮਲ ਹੈ।

​ਪਿਛਲੇ 3 ਵਰ੍ਹਿਆਂ ਵਿੱਚ 401 ਭਗੌੜੇ ਅਪਰਾਧੀਆਂ ਵਿਰੁੱਧ ਰੈੱਡ ਕੌਰਨਰ ਨੋਟਿਸ ਜਾਰੀ ਹੋਏ ਹਨ। ਜੁਲਾਈ, 2026 ਤੱਕ ਕੁੱਲ 182 ਰੈੱਡ ਕੌਰਨਰ ਨੋਟਿਸ ਜਾਰੀ ਹੋਏ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.