October 1, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਨਿਊਜ਼

ਟਿਕਾਊ ਕਪਾਹ ਉਤਪਾਦਨ ਨਾਲ ਫ਼ਸਲੀ ਵਿਵਿਘੀਕਰਣ ਅਤੇ ਜਲ ਸਰੋਤ ਸੰਭਾਲ ਨੂੰ ਮਿਲੇਗਾ ਉਤਸ਼ਾਹ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਹਿਸਾਰ ਵਿੱਚ ਖੇਤੀਬਾੜੀ ਮੇਲੇ ਵਿੱਚ ਖੇਤੀ ਪ੍ਰਦਰਸ਼ਨੀ ਦਾ ਕੀਤਾ ਨਿਰੀਖਣ, ਪ੍ਰਦੇਸ਼ ਭਰ ਦੇ 45 ਅਗਾਂਹਵਧੂ ਕਿਸਾਨਾਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ,

( ਜਸਟਿਸ ਨਿਊਜ਼ )

 ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਦਲਦੀਆਂ ਜਲਵਾਯੂ ਸਥਿਤੀਆਂ ਅਤੇ ਕੁਦਰਤੀ ਸਰੋਤਾਂ ‘ਤੇ ਵਧਦੇ ਦਬਾਅ ਨੂੰ ਦੇਖਦੇ ਹੋਏ ਸੂਬੇ ਵਿੱਚ ਅਜਿਹੀਆਂ ਖੇਤੀ ਪੱਧਤੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ, ਜਿਨ੍ਹਾਂ ਨਾਲ ਘੱਟ ਪਾਣੀ ਅਤੇ ਘੱਟ ਸਰੋਤਾਂ ਵਿੱਚ ਵੱਧ ਉਤਪਾਦਨ ਪ੍ਰਾਪਤ ਕੀਤਾ ਜਾ ਸਕੇ। ਟਿਕਾਊ ਕਪਾਹ ਉਤਪਾਦਨ, ਫ਼ਸਲੀ ਵਿਵਿਧੀਕਰਣ ਅਤੇ ਜਲ ਸਰੋਤਾਂ ਦੀ ਸੰਭਾਲ ਅੱਜ ਦੀ ਖੇਤੀ ਦੀ ਲੋੜ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਖੇਤੀ ਵਿਵਸਥਾ ਦਾ ਰੋਡਮੈਪ ਵੀ ਹੈ।

ਮੁੱਖ ਮੰਤਰੀ ਵੀਰਵਾਰ ਨੂੰ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਆਯੋਜਿਤ ਦੋ ਰੋਜ਼ਾ ਖੇਤੀਬਾੜੀ ਮੇਲੇ (ਰਬੀ) ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨਾਂ, ਖੇਤੀ ਵਿਗਿਆਨੀਆਂ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਮਾਹਿਰਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ ਖੇਤੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਵੱਖ-ਵੱਖ ਸਟਾਲਾਂ ‘ਤੇ ਕਿਸਾਨਾਂ ਲਈ ਪ੍ਰਦਰਸ਼ਿਤ ਨਵੀਨਤਮ ਖੇਤੀ ਤਕਨੀਕਾਂ, ਉੱਨਤ ਬੀਜਾਂ, ਖੇਤੀ ਸੰਦਾਂ ਅਤੇ ਹੋਰ ਖੇਤੀ ਉਤਪਾਦਾਂ ਦੀ ਜਾਣਕਾਰੀ ਲਈ।

ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਮੇਲਾ ਕਿਸਾਨਾਂ ਅਤੇ ਵਿਗਿਆਨੀਆਂ ਵਿਚਕਾਰ ਗਿਆਨ ਅਤੇ ਤਕਨੀਕ ਦੇ ਆਦਾਨ-ਪ੍ਰਦਾਨ ਦਾ ਮਹੱਤਵਪੂਰਨ ਮੰਚ ਹੈ। ਇੱਥੇ ਕਿਸਾਨਾਂ ਨੂੰ ਉੱਨਤ ਰਬੀ ਬੀਜ, ਆਧੁਨਿਕ ਖੇਤੀ ਤਕਨੀਕ, ਮਸ਼ੀਨਰੀ, ਫ਼ਸਲ ਪ੍ਰਬੰਧਨ ਅਤੇ ਖੇਤੀ ਖੇਤਰ ਵਿੱਚ ਹੋ ਰਹੀ ਨਵੀਨਤਮ ਖੋਜ ਦੀ ਜਾਣਕਾਰੀ ਇੱਕੋ ਥਾਂ ‘ਤੇ ਮਿਲਦੀ ਹੈ। ਉਨ੍ਹਾਂ ਨੇ ਮੇਲੇ ਵਿੱਚ ਪ੍ਰਦਰਸ਼ਿਤ ਕੀਤੀ ਗਈ ਨਰਮਾ/ਕਪਾਹ ਚੁਗਾਈ ਦੀ ਮਸ਼ੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਸ਼ੀਨ ਇੱਕ ਘੰਟੇ ਵਿੱਚ ਇੱਕ ਏਕੜ ਦੀ ਕਪਾਹ ਚੁਗਾਈ ਕਰਦੀ ਹੈ ਅਤੇ ਹੱਥ ਨਾਲ ਚੁਗਾਈ ਦੇ ਮੁਕਾਬਲੇ ਵਿੱਚ ਇਸ ਵਿੱਚ ਸਮਾਂ ਵੀ ਅੱਧਾ ਲੱਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਪਾਹ ਚੁਗਾਈ ਅਤੇ ਕਮਾਦ ਦੀ ਛਿਲਾਈ ਵਰਗੀਆਂ ਮਸ਼ੀਨਾਂ ਅਤੇ ਇਸ ਪ੍ਰਕਾਰ ਦੀਆਂ ਹੋਰ ਤਕਨੀਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਲੇਬਰ ਦੀ ਘਾਟ ਨਾਲ ਕਪਾਹ ਅਤੇ ਕਮਾਦ ਦਾ ਬੀਜਾਈ ਖੇਤਰ ਘੱਟ ਨਾ ਹੋਵੇ।

ਲਗਾਤਾਰ ਕਪਾਹ ਉਤਪਾਦਨ ਅਤੇ ਬਦਲਦੀ ਜਲਵਾਯੂ ਦੇ ਅਨੁਕੂਲ ਤਕਨੀਕ ਵਿਕਸਿਤ ਕਰਨ ‘ਤੇ ਜ਼ੋਰ

ਮੁੱਖ ਮੰਤਰੀ ਨੇ ਕਿਹਾ ਕਿ ਕਪਾਹ ਹਰਿਆਣਾ ਦੀਆਂ ਮਹੱਤਵਪੂਰਨ ਨਕਦੀ ਫ਼ਸਲਾਂ ਵਿੱਚੋਂ ਇੱਕ ਹੈ। ਇਹ ਫ਼ਸਲ ਵਿਸ਼ੇਸ਼ ਤੌਰ ‘ਤੇ ਸਿਰਸਾ, ਫਤਿਹਾਬਾਦ, ਹਿਸਾਰ ਅਤੇ ਆਸ-ਪਾਸ ਦੇ ਖੇਤਰ ਵਿੱਚ ਲੱਖਾਂ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜੀ ਹੋਈ ਹੈ। ਇਸ ਲਈ ਇਸਨੂੰ ਅਸੀਂ ਮਾਣ ਨਾਲ ਚਿੱਟਾ ਸੋਨਾ ਕਹਿੰਦੇ ਹਾਂ। ਸਾਡੀ ਖੇਤੀਬਾੜੀ ਯੂਨੀਵਰਸਿਟੀ ਅਤੇ ਸਿਰਸਾ ਸਥਿਤ ਕਪਾਹ ਖੋਜ ਕੇਂਦਰ ਨੇ ਨਵੀਆਂ ਕਿਸਮਾਂ, ਬਿਹਤਰ ਬੀਜ ਅਤੇ ਵਿਗਿਆਨਕ ਫ਼ਸਲ ਪ੍ਰਬੰਧਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਪਾਹ ਦੀ ਖੇਤੀ ਸਾਹਮਣੇ ਨਵੀਆਂ ਚੁਣੌਤੀਆਂ ਵੀ ਹਨ। ਮੌਸਮ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਇਸ ਲਈ ਸਾਨੂੰ ਅਜਿਹੀ ਖੇਤੀ ਤਕਨੀਕ ਅਤੇ ਅਜਿਹੀਆਂ ਬੀਜ ਕਿਸਮਾਂ ‘ਤੇ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ, ਜੋ ਬਦਲਦੇ ਮੌਸਮ ਅਤੇ ਕੀੜਿਆਂ ਦਾ ਬਿਹਤਰ ਮੁਕਾਬਲਾ ਕਰ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਪਾਹ ਦੀ ਖੇਤੀ ਲਈ ਅਜਿਹੇ ਹੀ ਉਪਾਵਾਂ ਦੀ ਜਾਣਕਾਰੀ ਦੇਣ ਲਈ 257 ਕਪਾਹ ਕਿਸਾਨ ਖੇਤ ਪਾਠਸ਼ਾਲਾਵਾਂ ਆਯੋਜਿਤ ਕੀਤੀਆਂ ਹਨ। ਇਨ੍ਹਾਂ ਵਿੱਚ 7 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਕਪਾਹ ਦੇ ਖੇਤ ‘ਤੇ ਹੀ ਕਪਾਹ ਦੀ ਬੀਜਾਈ ਤੋਂ ਲੈ ਕੇ ਚੁਗਾਈ ਤੱਕ ਨੁਕਸਾਨਦੇਹ ਕੀੜਿਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਉੱਤਮ ਪ੍ਰਬੰਧਨ ਲਈ ਵੱਧ ਪੈਦਾਵਾਰ ਲੈਣ ਵਾਸਤੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, 167 ਕਿਸਾਨ ਮੇਲਿਆਂ ਵਿੱਚ ਘੱਟ ਲਾਗਤ ਨਾਲ ਕਪਾਹ ਉਤਪਾਦਨ ਕਰਕੇ ਵੱਧ ਮੁਨਾਫ਼ਾ ਕਮਾਉਣ ਦੇ ਉਪਾਅ ਦੱਸੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਦੇ ਥੀਮ ਦਾ ਦੂਜਾ ਮਹੱਤਵਪੂਰਨ ਪਹਿਲੂ ਫ਼ਸਲੀ ਵਿਵਿਧੀਕਰਣ ਹੈ। ਪਾਣੀ ਹੈ ਤਾਂ ਖੇਤੀ ਹੈ, ਪਿੰਡ ਹੈ ਅਤੇ ਜੀਵਨ ਹੈ। ਹਰਿਆਣਾ ਨੇ ਦੇਸ਼ ਦੀ ਅੰਨ ਸੁਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ, ਪਰ ਸਾਨੂੰ ਆਪਣੇ ਭੂਜਲ ਦੀ ਵੀ ਚਿੰਤਾ ਕਰਨੀ ਹੋਵੇਗੀ। ਸਾਨੂੰ ਅਜਿਹੀ ਖੇਤੀ ਵੱਲ ਵਧਣਾ ਹੋਵੇਗਾ, ਜਿਸ ਵਿੱਚ ਘੱਟ ਪਾਣੀ ਵਿੱਚ ਵੱਧ ਅਤੇ ਬਿਹਤਰ ਉਤਪਾਦਨ ਹੋਵੇ। ਲਗਾਤਾਰ ਇੱਕੋ ਪ੍ਰਕਾਰ ਦੀਆਂ ਫ਼ਸਲਾਂ ਉਗਾਉਣ ਨਾਲ ਮਿੱਟੀ ਦੀ ਸਿਹਤ ਪ੍ਰਭਾਵਿਤ ਹੁੰਦੀ ਹੈ। ਪਰੰਪਰਾਗਤ ਰੂਪ ਨਾਲ ਕਣਕ ਅਤੇ ਝੋਨਾ ਉਗਾਉਣ ਨਾਲ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ, ਜਦੋਂ ਕਿ ਪੂਰੀ ਦੁਨੀਆ ਜਲ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਸਾਨੂੰ ਦਾਲਾਂ, ਤੇਲਬੀਜ ਅਤੇ ਘੱਟ ਪਾਣੀ ਨਾਲ ਉੱਗਣ ਵਾਲੀਆਂ ਫ਼ਸਲਾਂ ਨੂੰ ਅਪਣਾਉਣਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਜਿਹੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ‘ਮੇਰਾ ਪਾਨੀ- ਮੇਰੀ ਵਿਰਾਸਤ‘ ਯੋਜਨਾ ਚਲਾਈ ਹੋਈ ਹੈ। ਇਸ ਯੋਜਨਾ ਤਹਿਤ ਬਦਲਵੀਂ ਫ਼ਸਲ ਲੈਣ ਜਾਂ ਖੇਤ ਖਾਲੀ ਛੱਡਣ ਵਾਲੇ ਕਿਸਾਨਾਂ ਨੂੰ 8 ਹਜ਼ਾਰ ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 2 ਲੱਖ 34 ਹਜ਼ਾਰ ਏਕੜ ਵਿੱਚ ਝੋਨੇ ਦੀ ਜਗ੍ਹਾ ਬਦਲਵੀਆਂ ਫ਼ਸਲਾਂ ਬੀਜਣ ‘ਤੇ 1 ਲੱਖ 59 ਹਜ਼ਾਰ ਕਿਸਾਨਾਂ ਨੂੰ 166 ਕਰੋੜ 34 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਘੱਟ ਪਾਣੀ ਵਿੱਚ ਵੱਧ ਸਿੰਚਾਈ ਕਰਨਾ ਹੈ। ਇਸ ਲਈ ਅਸੀਂ ਵਰਖਾ ਜਲ ਸੰਚਯਨ, ਡ੍ਰਿਪ ਅਤੇ ਸਪ੍ਰਿੰਕਲਰ ਵਰਗੀਆਂ ਮਾਈਕ੍ਰੋ ਇਰੀਗੇਸ਼ਨ ਤਕਨੀਕਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ। ਮਾਈਕ੍ਰੋ ਇਰੀਗੇਸ਼ਨ ਤਕਨੀਕਾਂ ‘ਤੇ 85 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਛੱਪੜ/ਤਲਾਬ ਬਣਾਉਣ ਲਈ ਵੀ 85 ਪ੍ਰਤੀਸ਼ਤ ਤੱਕ ਗ੍ਰਾਂਟ ਦਿੱਤੀ ਜਾਂਦੀ ਹੈ। ਪਾਣੀ ਦੀ ਬੱਚਤ ਤੋਂ ਇਲਾਵਾ, ਇਸਦੀ ਮੁੜ ਵਰਤੋਂ ਲਈ ਅਸੀਂ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੋਧੇ ਹੋਏ ਪਾਣੀ ਨੂੰ ਸਿੰਚਾਈ ਲਈ ਵਰਤਣ ਦੀਆਂ 27 ਯੋਜਨਾਵਾਂ ਤਿਆਰ ਕੀਤੀਆਂ ਹਨ, ਇਨ੍ਹਾਂ ਵਿੱਚੋਂ 20 ਪੂਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਨਾਲ ਸਿੰਚਾਈ ਲਈ ਇੱਕ ਸਥਾਈ ਜਲ ਸਰੋਤ ਮਿਲੇਗਾ, ਨਹਿਰਾਂ ‘ਤੇ ਦਬਾਅ ਘਟੇਗਾ ਅਤੇ ਭੂਜਲ ਦਾ ਦੋਹਨ ਵੀ ਘਟੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਲ ਸੁਰੱਖਿਆ ਦੇ ਨਾਲ-ਨਾਲ ਮਿੱਟੀ ਦੀ ਸਿਹਤ ਦੀ ਰੱਖਿਆ ਵੀ ਉੱਨੀ ਹੀ ਜ਼ਰੂਰੀ ਹੈ। ਅਸੀਂ ਕਿਸਾਨ ਦੇ ਖੇਤ ਦੀ ਮਿੱਟੀ ਦੀ ਸਿਹਤ ਦੀ ਜਾਂਚ ਕਰਕੇ 1 ਕਰੋੜ 6 ਲੱਖ ਸੋਇਲ ਹੈਲਥ ਕਾਰਡ ਜਾਰੀ ਕੀਤੇ ਹਨ। ਅਸੀਂ ਸੂਬੇ ਵਿੱਚ ਮਿੱਟੀ ਦੇ ਨਮੂਨਿਆਂ ਦੀ ਜਾਂਚ ਲਈ 17 ਨਵੀਆਂ ਮਿੱਟੀ ਅਤੇ ਜਲ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚ ਵੀ 54 ਨਵੀਆਂ ਲਘੂ ਮਿੱਟੀ ਟੈਸਟਿੰਗ ਲੈਬਾਰਟਰੀਆਂ ਖੋਲ੍ਹੀਆਂ ਗਈਆਂ ਹਨ। ਇਸ ਤੋਂ ਇਲਾਵਾ, ਸਕੂਲਾਂ ਅਤੇ ਕਾਲਜਾਂ ਵਿੱਚ 240 ਲਘੂ ਮਿੱਟੀ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ। ਅਸੀਂ ‘ਹਰ ਖੇਤ-ਸਵਸਥ ਖੇਤ‘ ਦਾ ਪੋਰਟਲ ਵੀ ਲਾਂਚ ਕੀਤਾ ਹੈ। ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਕੋਈ ਵੀ ਕਿਸਾਨ ਆਪਣੀ ਮਿੱਟੀ ਦੀ ਜਾਂਚ ਕਰਵਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਡਰੋਨ, ਸੈਂਸਰ ਤਕਨੀਕ, ਮੌਸਮ ਦੀ ਡਿਜੀਟਲ ਜਾਣਕਾਰੀ, ਸਟੀਕ ਖੇਤੀ (ਪ੍ਰੀਸੀਜ਼ਨ ਫਾਰਮਿੰਗ) ਅਤੇ ਐਗਰੀ ਸਟਾਰਟਅੱਪ ਹੁਣ ਖੇਤੀ ਦਾ ਹਿੱਸਾ ਬਣ ਰਹੇ ਹਨ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਡਬਲ ਇੰਜਣ ਸਰਕਾਰ ਕਿਸਾਨਾਂ ਦੇ ਨਾਲ ਬੀਜ ਤੋਂ ਬਾਜ਼ਾਰ ਤੱਕ ਖੜ੍ਹੀ ਹੈ। ਅਸੀਂ ਕਿਸਾਨ ਹਿੱਤ ਵਿੱਚ ਅਨੇਕਾਂ ਠੋਸ ਫ਼ੈਸਲੇ ਲਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿੱਚ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਵਧਾਏ ਜਾਣ ‘ਤੇ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਅੱਜ ਸੂਬੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ‘ਤੇ ਕੀਤੀ ਜਾ ਰਹੀ ਹੈ। ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 23 ਕਿਸ਼ਤਾਂ ਵਿੱਚ 7 ਹਜ਼ਾਰ 881 ਕਰੋੜ 60 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਪਿਛਲੇ 12 ਸੀਜ਼ਨਾਂ ਵਿੱਚ ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫ਼ਸਲ ਖਰੀਦ ਦੇ 1 ਲੱਖ 85 ਹਜ਼ਾਰ ਕਰੋੜ ਰੁਪਏ ਪਾਏ ਜਾ ਚੁੱਕੇ ਹਨ। ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਅਤੇ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ ਵੀ 16 ਹਜ਼ਾਰ 160 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੋਰਟਲ ਵੀ ਸ਼ੁਰੂ ਕੀਤਾ ਹੈ। ਇਸ ਪੋਰਟਲ ‘ਤੇ ਲਗਭਗ 2 ਲੱਖ ਕਿਸਾਨਾਂ ਨੇ 3 ਲੱਖ ਏਕੜ ਖੇਤਰ ਦੀ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਿੱਚੋਂ ਹੁਣ ਤੱਕ 44 ਹਜ਼ਾਰ ਏਕੜ ਖੇਤਰ ਵਿੱਚ ਕੁਦਰਤੀ ਖੇਤੀ ਅਪਣਾਉਣ ਲਈ 23 ਹਜ਼ਾਰ 930 ਕਿਸਾਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ। ਕੁਦਰਤੀ ਖੇਤੀ ਦੀ ਸਿਖਲਾਈ ਲਈ ਕੁਰੂਕਸ਼ੇਤਰ – ਗੁਰੂਕੁਲ, ਜੀਂਦ – ਹਮੇਟੀ, ਸਿਰਸਾ – ਮੰਗੀਆਣਾ ਅਤੇ ਕਰਨਾਲ – ਘਰੌਂਡਾ ਵਿੱਚ ਸਿਖਲਾਈ ਕੇਂਦਰ ਖੋਲ੍ਹੇ ਹਨ। ਹੁਣ ਤੱਕ 12 ਹਜ਼ਾਰ 188 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।

ਉਨ੍ਹਾਂ ਨੇ ਦੱਸਿਆ ਕਿ ਹੈਫੇਡ (HAFED) ਰਾਹੀਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਫ਼ਸਲਾਂ ਨੂੰ ਖਰੀਦਿਆ ਜਾਵੇਗਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜੋ ਤਾਕਤ ਸਾਡੇ ਵਡਿਓਂ-ਵਡੇਰਿਆਂ ਨੇ ਸਾਨੂੰ ਦਿੱਤੀ ਹੈ, ਸਾਨੂੰ ਵੀ ਕੁਦਰਤੀ ਖੇਤੀ ਦੇ ਮਾਧਿਅਮ ਨਾਲ ਉਹੀ ਤਾਕਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਸਾਲ 2025 ਤੋਂ ਇੱਕ ਏਕੜ ਤੱਕ ਦੇ ਕਿਸਾਨ ਨੂੰ ਦੇਸੀ ਗਾਂ ‘ਤੇ ਮਿਲਣ ਵਾਲੀ ਸਬਸਿਡੀ 30 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਕੱਚੇ ਮਾਲ ਦੇ ਭੰਡਾਰਨ ਅਤੇ ਪ੍ਰੋਸੈਸਿੰਗ ਲਈ 4 ਡਰੰਮ ਖਰੀਦਣ ਲਈ ਹਰੇਕ ਕਿਸਾਨ ਨੂੰ 3 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ 2 ਹਜ਼ਾਰ ਏਕੜ ਦੇ ਕਲਸਟਰ ‘ਤੇ ‘ਸਮਾਰਟ ਐਗਰੀਕਲਚਰ‘ ਦੇ ਨਾਮ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ ਜੇਕਰ ਕਿਸਾਨਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਹੋਵੇਗਾ ਤਾਂ ਉਸਦੀ ਭਰਪਾਈ ਹਰਿਆਣਾ ਸਰਕਾਰ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਪੀ.ਐੱਮ. ਕੁਸੁਮ ਸਕੀਮ ਤਹਿਤ ਸੋਲਰ ਪੰਪ ਲਗਾਉਣ ਲਈ ਕਿਸਾਨਾਂ ਨੂੰ 75 ਪ੍ਰਤੀਸ਼ਤ ਗ੍ਰਾਂਟ ਦਿੱਤੀ ਜਾਂਦੀ ਹੈ। ਹੁਣ ਤੱਕ 1 ਲੱਖ 95 ਹਜ਼ਾਰ 653 ਸੋਲਰ ਪੰਪ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸੇ ਪ੍ਰਕਾਰ ਫ਼ਸਲੀ ਰਹਿੰਦ-ਖੂੰਹਦ (ਪਰਾਲੀ) ਪ੍ਰਬੰਧਨ ਲਈ ਉਪਕਰਣਾਂ ਦੀ ਖਰੀਦ ‘ਤੇ ਇਕੱਲੇ ਕਿਸਾਨ ਨੂੰ 50 ਪ੍ਰਤੀਸ਼ਤ ਗ੍ਰਾਂਟ ‘ਤੇ 1 ਲੱਖ 11 ਹਜ਼ਾਰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਉਪਕਰਣ ਅਤੇ ਕਸਟਮ ਹਾਇਰਿੰਗ ਸੈਂਟਰ ‘ਤੇ 80 ਪ੍ਰਤੀਸ਼ਤ ਸਬਸਿਡੀ ਦੇ ਕੇ 6 ਹਜ਼ਾਰ 794 ਸੈਂਟਰ ਸਥਾਪਿਤ ਕੀਤੇ ਗਏ। ਇਨ੍ਹਾਂ ‘ਤੇ ਹੁਣ ਤੱਕ 1 ਹਜ਼ਾਰ 17 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਪਰਾਲੀ ਦੇ ਯੋਗ ਪ੍ਰਬੰਧਨ ਅਤੇ ਗੰਢਾਂ ਬਣਾਉਣ ਲਈ 1200 ਰੁਪਏ ਪ੍ਰਤੀ ਏਕੜ ਉਤਸ਼ਾਹ ਰਾਸ਼ੀ ਦਾ ਉਪਬੰਧ ਕੀਤਾ ਗਿਆ ਹੈ। 10 ਲੱਖ ਕਿਸਾਨਾਂ ਨੂੰ 909 ਕਰੋੜ ਰੁਪਏ ਦੀ ਰਾਸ਼ੀ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾ ਚੁੱਕੀ ਹੈ। ਸਬਜ਼ੀਆਂ ਅਤੇ ਫਲਾਂ ਲਈ ‘ਭਾਵਾਂਤਰ ਭਰਪਾਈ ਯੋਜਨਾ‘ ਵਿੱਚ 21 ਬਾਗਬਾਨੀ ਫ਼ਸਲਾਂ ਦੇ ਸੁਰੱਖਿਅਤ ਮੁੱਲ ਨਿਰਧਾਰਿਤ ਕੀਤੇ। ਹੁਣ ਤੱਕ 46 ਹਜ਼ਾਰ ਕਿਸਾਨਾਂ ਨੂੰ 247 ਕਰੋੜ ਰੁਪਏ ਦਾ ਭਾਵਾਂਤਰ ਦਿੱਤਾ ਗਿਆ ਹੈ।

ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਕਰ ਰਹੀ ਹੈ ਪ੍ਰਭਾਵਸ਼ਾਲੀ ਯੋਜਨਾਵਾਂ ਦਾ ਅਮਲ : ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਖੇਤੀਬਾੜੀ ਭਾਰਤੀ ਅਰਥਵਿਵਸਥਾ ਧੁਰਾ ਹੈ। ਰਾਜ ਸਰਕਾਰ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਖੇਤੀ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਫ਼ਸਲੀ ਵਿਵਿਧੀਕਰਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਤਕਨੀਕ ਅਤੇ ਸਹੂਲਤਾਂ ਵੀ ਦੇਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਵੀ ਇਸ ਗੱਲ ਨੂੰ ਪਹਿਲ ਦੇਣ ਕਿ ਸਾਡੇ ਖੇਤ ਦੀ ਮਿੱਟੀ, ਹਵਾ ਅਤੇ ਪਾਣੀ ਖ਼ਰਾਬ ਨਾ ਹੋਵੇ। ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਖੇਤੀਬਾੜੀ ਨੂੰ ਲਾਭਦਾਇਕ ਧੰਦੇ ਵਜੋ ਵਿਕਸਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਕਪਾਹ ਦੀ ਉਤਪਾਦਕਤਾ ਵਧਾਉਣ ਅਤੇ ਖੇਤੀ ਵਿਭਿੰਨਤਾ ‘ਤੇ ਜ਼ੋਰ : ਪ੍ਰੋ. ਬੀ.ਆਰ. ਕੰਬੋਜ

ਵਾਇਸ ਚਾਂਸਲਰ ਪ੍ਰੋ. ਬੀ.ਆਰ. ਕੰਬੋਜ ਨੇ ਕਿਹਾ ਕਿ ਹਰਿਆਣਾ ਵਿੱਚ ਕਪਾਹ ਦੀ ਖੇਤੀ ਨੂੰ ਉਤਸ਼ਾਹਿਤ ਕਰਨਾ, ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਯੂਨੀਵਰਸਿਟੀ ਦੀਆਂ ਮੁੱਖ ਪ੍ਰਾਰਥਮਿਕਤਾਵਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਕਪਾਹ ਦੇ ਖੇਤਰ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਰਕਾਰ ਵੱਲੋਂ ਉਤਸ਼ਾਹ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੇਸੀ ਕਪਾਹ ਦੇ ਖੇਤਰ ਨੂੰ ਵਧਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸੀ ਕਪਾਹ ਦੀਆਂ ਚੰਗੀਆਂ ਕਿਸਮਾਂ ਨਾਲ ਚੁਗਾਈ ਦੀ ਗੁਣਵੱਤਾ ਬਿਹਤਰ ਹੋਣ ਦੇ ਨਾਲ-ਨਾਲ ਉਤਪਾਦਨ ਅਤੇ ਰੇਸ਼ੇ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ‘ਐੱਚ.ਏ.ਯੂ. ਬੀ.ਟੀ.-12′ ਅਤੇ ‘ਐੱਚ.ਏ.ਯੂ. ਬੀ.ਟੀ.-13′ ਕਪਾਹ ਦੀਆਂ ਕਿਸਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਮਾਂ ਵਿੱਚ ਹੋਰ ਕਿਸਮਾਂ ਦੀ ਤੁਲਨਾ ਵਿੱਚ ਬਿਹਤਰ ਉਤਪਾਦਨ ਸਮਰੱਥਾ ਹੈ। ਰੇਤਲੀ ਜ਼ਮੀਨ ਵਾਲੇ ਖੇਤਰਾਂ ਵਿੱਚ ਡ੍ਰਿਪ ਸਿੰਚਾਈ ਦੇ ਨਾਲ ਫਰਟੀਗੇਸ਼ਨ ਅਪਣਾਉਣ ਨਾਲ ਪਾਣੀ ਅਤੇ ਖਾਦ ਦੀ ਬਿਹਤਰ ਵਰਤੋਂ ਨਾਲ ਉਤਪਾਦਨ ਵਧਾਇਆ ਜਾ ਸਕਦਾ ਹੈ। ਉਪ-ਕੁਲਪਤੀ ਨੇ ਕਿਹਾ ਕਿ ਕਪਾਹ ਲੰਬੀ ਮਿਆਦ ਦੀ ਫ਼ਸਲ ਹੋਣ ਕਾਰਨ ਇਸਦੇ ਨਾਲ ਮੂੰਗੀ ਦੀ ਅੰਤਰ-ਫ਼ਸਲੀ ਖੇਤੀ (ਇੰਟਰ-ਕਰੋਪਿੰਗ) ਕਰਕੇ ਕਿਸਾਨ ਵਾਧੂ ਆਮਦਨ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਸਰ੍ਹੋਂ, ਮੂੰਗੀ, ਬਾਜਰਾ ਅਤੇ ਹੋਰ ਫ਼ਸਲਾਂ ਦੀਆਂ ਉੱਨਤ ਕਿਸਮਾਂ ਅਤੇ ਤਕਨੀਕਾਂ ‘ਤੇ ਵੀ ਕੰਮ ਕਰ ਰਹੀ ਹੈ। ਸਰ੍ਹੋਂ ਦੀ ਨਵੀਂ ਹਾਈਬ੍ਰਿਡ ਕਿਸਮ 2101 ਨੂੰ ਕਿਸਾਨਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਹੋਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਹਰ ਸਾਲ ਲਗਭਗ 25,000 ਕੁਇੰਟਲ ਪ੍ਰਮਾਣਿਤ ਬੀਜ ਤਿਆਰ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਬੀਜਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਹਾ ਹੈ, ਜਿਸ ਨਾਲ ਦੂਰ-ਦੁਰਾਡੇ ਦੇ ਕਿਸਾਨਾਂ ਨੂੰ ਯੂਨੀਵਰਸਿਟੀ ਤੱਕ ਆਉਣ ਦੀ ਲੋੜ ਨਹੀਂ ਪਵੇਗੀ।

ਪ੍ਰੋਗਰਾਮ ਦੇ ਸਮਾਪਨ ‘ਤੇ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਨਲਵਾ ਦੇ ਵਿਧਾਇਕ ਸ਼੍ਰੀ ਰਣਧੀਰ ਪਨਿਹਾਰ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਵਿਕਸਿਤ ਨਵੀਨਤਮ ਤਕਨੀਕਾਂ ਅਤੇ ਖੋਜ ਕਾਰਜਾਂ ਨਾਲ ਕਿਸਾਨ ਉੱਦਮਤਾ ਵੱਲ ਵਧ ਰਹੇ ਹਨ। ਕਿਸਾਨ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਫ਼ਸਲੀ ਵਿਭਿੰਨਤਾ ਅਤੇ ਸੰਕਲਿਤ ਖੇਤੀ ਪ੍ਰਣਾਲੀ ਨੂੰ ਅਪਣਾ ਕੇ ਉਤਪਾਦਨ ਵਧਾਉਣ ਦੇ ਨਾਲ-ਨਾਲ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦੇ ਹਨ।

ਕੁਦਰਤੀ ਖੇਤੀ, ਫ਼ਸਲੀ ਵਿਵਿਧੀਕਰਣ ਅਤੇ ਫੂਡ ਪ੍ਰੋਸੈਸਿੰਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ 45 ਕਿਸਾਨ ਸਨਮਾਨਿਤ

ਮੁੱਖ ਮੰਤਰੀ ਨੇ ਖੇਤੀਬਾੜੀ ਮੇਲੇ ਵਿੱਚ ਪ੍ਰਦੇਸ਼ ਭਰ ਤੋਂ ਆਏ 45 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਕੁਦਰਤੀ ਖੇਤੀ, ਫ਼ਸਲੀ ਵਿਭਿੰਨਤਾ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਮਸ਼ਰੂਮ ਉਤਪਾਦਨ, ਫੂਡ ਪ੍ਰੋਸੈਸਿੰਗ, ਡੇਅਰੀ ਫਾਰਮਿੰਗ, ਮਧੂ-ਮੱਖੀ ਪਾਲਣ ਅਤੇ ਗੰਡੋਇਆ ਖਾਦ (ਵਰਮੀਕੰਪੋਸਟ) ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੇ 30 ਪੁਰਸ਼ ਅਤੇ 15 ਮਹਿਲਾ ਕਿਸਾਨ ਸ਼ਾਮਲ ਸਨ। ਮੁੱਖ ਮੰਤਰੀ ਨੇ ਸਾਰੇ ਸਨਮਾਨਿਤ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਦੀਨਦਿਆਲ ਉਪਾਧਿਆਏ ਜੈਵਿਕ ਖੇਤੀ ਉੱਤਮਤਾ ਕੇਂਦਰ ਦਾ ਕੀਤਾ ਉਦਘਾਟਨ

ਹਰਿਆਣਾ ਸਰਕਾਰ ਵੱਲੋਂ ਰਾਜ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ ਵਿੱਚ ‘ਦੀਨਦਿਆਲ ਉਪਾਧਿਆਏ ਜੈਵਿਕ ਖੇਤੀ ਉੱਤਮਤਾ ਕੇਂਦਰ‘ ਦਾ ਵੀ ਉਦਘਾਟਨ ਕੀਤਾ। ਲਗਭਗ 9.94 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਇਸ ਅਤਿ-ਆਧੁਨਿਕ ਉੱਤਮਤਾ ਕੇਂਦਰ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਜੈਵਿਕ ਖੇਤੀ ਦੀਆਂ ਆਧੁਨਿਕ ਤਕਨੀਕਾਂ, ਖੋਜ ਅਤੇ ਸਿਖਲਾਈ ਨਾਲ ਜੋੜਨਾ ਹੈ। ਇਹ ਕੇਂਦਰ ਸੂਬੇ ਦੇ ਕਿਸਾਨਾਂ ਨੂੰ ਰਸਾਇਣ ਮੁਕਤ ਖੇਤੀ ਅਪਣਾਉਣ, ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਕਰਨ ਅਤੇ ਉੱਚ ਗੁਣਵੱਤਾ ਵਾਲੀਆਂ ਜੈਵਿਕ ਫ਼ਸਲਾਂ ਦੇ ਉਤਪਾਦਨ ਵਿੱਚ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਰਣਬੀਰ ਸਿੰਘ ਗੰਗਵਾ, ਨਲਵਾ ਵਿਧਾਇਕ ਸ਼੍ਰੀ ਰਣਧੀਰ ਪਨਿਹਾਰ, ਹਿਸਾਰ ਵਿਧਾਇਕ ਸ਼੍ਰੀਮਤੀ ਸਾਵਿਤਰੀ ਜਿੰਦਲ, ਸਾਬਕਾ ਕੈਬਨਿਟ ਮੰਤਰੀ ਡਾ. ਕਮਲ ਗੁਪਤਾ, ਲੂਵਾਸ (LUVAS) ਦੇ ਉਪ-ਕੁਲਪਤੀ ਵਿਨੋਦ ਕੁਮਾਰ ਵਰਮਾ, ਐੱਮ.ਐੱਚ.ਯੂ. (MHU) ਕਰਨਾਲ ਦੇ ਉਪ-ਕੁਲਪਤੀ ਡਾ. ਸੁਰੇਸ਼ ਕੁਮਾਰ ਮਲਹੋਤਰਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਅਮਿਤ ਖੱਤਰੀ, ਮੇਅਰ ਪ੍ਰਵੀਨ ਪੋਪਲੀ ਸਮੇਤ ਹੋਰ ਅਧਿਕਾਰੀ/ਕਰਮਚਾਰੀ ਅਤੇ ਕਿਸਾਨ ਹਾਜ਼ਰ ਸਨ।

 

ਹਰਿਆਣਾ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਖ਼ਤਮ, ਹੁਣ 28 ਅਕਤੂਬਰ ਤੱਕ ਹੋਵੇਗੀ ਨਿਪਟਾਰਾ-3 ਲੱਖ 77 ਹਜ਼ਾਰ ਤੋਂ ਵੱਧ ਨਵੇਂ ਵੋਟਰਾਂ ਨੇ ਕੀਤਾ ਆਵੇਦਨ

ਚੰਡੀਗੜ੍ਹ,

( ਜਸਟਿਸ ਨਿਊਜ਼  )

ਹਰਿਆਣਾ ਦੀ ਵਧੀਕ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ ਐੱਸ.ਆਈ.ਆਰ. (SIR) ਪ੍ਰਕਿਰਿਆ ਤਹਿਤ ਨਵੇਂ ਵੋਟਰ ਰਜਿਸਟਰੇਸ਼ਨ ਲਈ 3,77,987 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਐੱਸ.ਆਈ.ਆਰ. ਡਰਾਫਟ ਰੋਲ ‘ਤੇ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਆਖ਼ਰੀ ਮਿਤੀ 30 ਸਤੰਬਰ ਸੀ। ਇਨ੍ਹਾਂ ਦਾ ਨਿਪਟਾਰਾ 28 ਅਕਤੂਬਰ ਤੱਕ ਕੀਤਾ ਜਾਵੇਗਾ ਅਤੇ ਅੰਤਮ ਵੋਟਰ ਸੂਚੀ 6 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਫਾਰਮ-6 ਤਹਿਤ 3,77,987 ਪ੍ਰਾਰੂਪਾਂ ਵਿੱਚੋਂ ਸਭ ਤੋਂ ਵੱਧ ਅਰਜ਼ੀਆਂ ਗੁਰੂਗ੍ਰਾਮ ਜ਼ਿਲ੍ਹੇ ਤੋਂ 39,985, ਫਰੀਦਾਬਾਦ ਤੋਂ 33,463 ਅਤੇ ਹਿਸਾਰ ਤੋਂ 22,001 ਨਵੇਂ ਵੋਟਰਾਂ ਦੀਆਂ ਪ੍ਰਾਪਤ ਹੋਈਆਂ ਹਨ। ਜਦਕਿ ਸਭ ਤੋਂ ਘੱਟ ਚਰਖੀ ਦਾਦਰੀ ਜ਼ਿਲ੍ਹੇ ਤੋਂ 7,095, ਪੰਚਕੂਲਾ ਤੋਂ 8,786 ਅਤੇ ਨੂਹ ਤੋਂ 9,087 ਫਾਰਮ-6 ਦੇ ਪ੍ਰਾਰੂਪ ਦਾਖ਼ਲ ਕੀਤੇ ਗਏ।

ਫਾਰਮ-7 ਤਹਿਤ 40,162 ਪ੍ਰਾਰੂਪ ਦਾਖ਼ਲ ਕੀਤੇ ਗਏ ਹਨ। ਪਾਣੀਪਤ ਤੋਂ ਸਭ ਤੋਂ ਵੱਧ 3,600, ਹਿਸਾਰ ਤੋਂ 2,790 ਅਤੇ ਸਿਰਸਾ ਤੋਂ 2,539 ਨੇ ਨਾਮ ਹਟਾਉਣ ਲਈ ਅਰਜ਼ੀ ਦਿੱਤੀ ਹੈ। ਜਦਕਿ ਫਾਰਮ-8 ਤਹਿਤ 2,14,693 ਪ੍ਰਾਰੂਪ ਦਾਖ਼ਲ ਕੀਤੇ ਗਏ ਹਨ। ਇਸ ਦੀ ਵਰਤੋਂ ਵੋਟਰ ਸੂਚੀ ਵਿੱਚ ਜਾਣਕਾਰੀ ਸੁਧਾਰਨ, ਪਤਾ ਬਦਲਣ ਅਤੇ ਵੋਟਰ ਸ਼ਨਾਖ਼ਤੀ ਕਾਰਡ ਬਦਲਣ ਲਈ ਕੀਤੀ ਜਾਂਦੀ ਹੈ। ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਫਾਰਮ-8 ਦੇ ਸਭ ਤੋਂ ਵੱਧ 14,347 ਆਵੇਦਨ ਆਏ। ਇਸ ਤੋਂ ਬਾਅਦ ਗੁਰੂਗ੍ਰਾਮ ਜ਼ਿਲ੍ਹੇ ਵਿੱਚ 13,767 ਅਤੇ ਜੀਂਦ ਜ਼ਿਲ੍ਹੇ ਵਿੱਚ 13,513 ਆਵੇਦਨ ਦਰਜ ਕੀਤੇ ਗਏ।

ਨੋਟਿਸ ਮਿਲਣ ‘ਤੇ ਘਬਰਾਓ ਨਹੀਂ, ਸਗੋਂ ਈ.ਆਰ.ਓ. ਕੋਲ ਜਵਾਬ ਪੇਸ਼ ਕਰੋ – ਏ.ਸੀ.ਈ.ਓ.

ਉੱਥੇ ਹੀ, ਵਧੀਕ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਮੈਪਿੰਗ ਵਿੱਚ ਗ਼ਲਤ ਜਾਣਕਾਰੀ ਦੇਣ ‘ਤੇ 44,91,691 ਨੋਟਿਸ ਜਾਰੀ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ 40,56,716 ਦੀ ਸੁਣਵਾਈ ਹੋ ਚੁੱਕੀ ਹੈ। ਅਜੇ ਵੀ 4,34,975 ਦੀ ਸੁਣਵਾਈ ਹੋਣੀ ਬਾਕੀ ਹੈ। ਸਭ ਤੋਂ ਵੱਧ ਪੈਂਡੈਂਸੀ ਫਰੀਦਾਬਾਦ, ਕਰਨਾਲ ਅਤੇ ਹਿਸਾਰ ਜ਼ਿਲ੍ਹੇ ਦੀ ਹੈ। ਉਨ੍ਹਾਂ ਸਾਰੇ ਈ.ਆਰ.ਓ. ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸਮਾਂ ਰਹਿੰਦਿਆਂ ਸਾਰੀਆਂ ਪੈਂਡਿੰਗ ਸੁਣਵਾਈਆਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਕੋਈ ਵੀ ਹੁਕਮ ਪਾਸ ਕਰਦੇ ਸਮੇਂ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਅਤੇ ਸਖ਼ਤੀ ਨਾਲ ਪਾਲਣਾ ਯਕੀਨੀ ਕੀਤੀ ਜਾਵੇ।

ਵਧੀਕ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਨੋਟਿਸ ਮਿਲਣ ‘ਤੇ ਘਬਰਾਉਣ ਦੀ ਲੋੜ ਨਹੀਂ ਹੈ। ਜਿਸ ਵੀ ਵੋਟਰ ਨੂੰ ਨੋਟਿਸ ਮਿਲਿਆ ਹੋਇਆ ਹੈ, ਉਹ ਸਬੰਧਤ ਈ.ਆਰ.ਓ. ਕੋਲ ਜਾ ਕੇ ਸਹੀ ਦਸਤਾਵੇਜ਼ਾਂ ਨਾਲ ਜਵਾਬ ਪੇਸ਼ ਕਰੇ ਅਤੇ ਖਾਮੀ ਨੂੰ ਦੂਰ ਕਰਵਾਏ।

ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਮੁੱਖ ਚੋਣ ਅਧਿਕਾਰੀ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਇੱਕ ਵੀਡੀਓ ਕਾਨਫਰੰਸ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਨਿਰਦੇਸ਼ ਦਿੱਤੇ ਗਏ ਕਿ ਜਿਹੜੇ ਵੋਟਰ ਸੁਣਵਾਈ ਦੌਰਾਨ ਅਯੋਗ ਪਾਏ ਜਾਂਦੇ ਹਨ ਜਾਂ ਜਿਨ੍ਹਾਂ ਦਾ ਫਾਰਮ-6 ਰੱਦ ਕੀਤਾ ਜਾਂਦਾ ਹੈ, ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇ। ਕਿਸੇ ਵੀ ਵੋਟਰ ਦਾ ਨਾਮ ਬੇਲੋੜੇ ਕਾਰਨ ਕਰਕੇ ਹਟਾਇਆ ਨਹੀਂ ਜਾਵੇਗਾ।

 

ਸ਼੍ਰੀਮਦ ਭਾਗਵਤ ਕਥਾ ਆਤਮਾ ਦੇ ਪਰਮ ਕਲਿਆਣ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਦੀ ਪਵਿੱਤਰ ਯਾਤਰਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ,

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਆਤਮਾ ਨੂੰ ਜਾਗਰੂਕ ਕਰਨ, ਜੀਵਨ ਨੂੰ ਸਹੀ ਮਾਰਗ ਦਿਖਾਉਣ ਅਤੇ ਸਮਾਜ ਵਿੱਚ ਸਦਭਾਵਨਾ ਅਤੇ ਧਰਮ ਦੀ ਸਥਾਪਨਾ ਦਾ ਮਾਧਿਅਮ ਹੈ। ਸ਼੍ਰੀਮਦ ਭਾਗਵਤ ਮਹਾਪੁਰਾਣ ਨੂੰ ਭਾਰਤੀ ਸੱਭਿਆਚਾਰ ਦਾ ਦਿਲ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਰਾਹੀਂ ਇਸ ਵਿੱਚ ਜੀਵਨ ਦੇ ਗੂੜ੍ਹ ਸਤਿ, ਕਰਮ, ਭਗਤੀ, ਗਿਆਨ ਅਤੇ ਵੈਰਾਗ ਦਾ ਅਦਭੁਤ ਤਾਲਮੇਲ ਪੇਸ਼ ਕੀਤਾ ਗਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਪੰਜਾਬ ਦੇ ਪੰਜੋਲਾ (ਪਟਿਆਲਾ) ਵਿੱਚ ਆਯੋਜਿਤ ਸ਼੍ਰੀਮਦ ਭਾਗਵਤ ਕਥਾ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਥਾ ਵਾਚਕ ਸ੍ਰੀ ਸੀਤਾਪਾਲ ਸ਼ਾਸਤਰੀ ਜੀ, ਸੰਤ-ਮਹਾਤਮਾ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਆਤਮਾ ਦੇ ਪਰਮ ਕਲਿਆਣ ਦੀ ਪਵਿੱਤਰ ਯਾਤਰਾ ਹੈ। ਇਸ ਦਾ ਪ੍ਰਸੰਗ ਉਸ ਪਾਵਨ ਵੇਲੇ ਨਾਲ ਜੁੜਿਆ ਹੈ, ਜਦੋਂ ਮਹਿਰਸ਼ੀ ਵੇਦਵਿਆਸ ਦੇ ਪੁੱਤਰ ਭਗਵਾਨ ਸ਼ੁਕਦੇਵ ਜੀ ਨੇ ਗੰਗਾ ਦੇ ਪਾਵਨ ਤੱਟ ‘ਤੇ ਮਹਾਰਾਜ ਪ੍ਰੀਖਿਤ ਨੂੰ ਇਹ ਕਥਾ ਸੁਣਾਈ ਸੀ। ਮਹਾਰਾਜ ਪ੍ਰੀਖਿਤ ਨੂੰ ਸੱਤ ਦਿਨਾਂ ਦੇ ਅੰਦਰ ਤਕਸ਼ਕ ਨਾਗ ਦੇ ਡੰਗਣ ਦਾ ਸਰਾਪ ਪ੍ਰਾਪਤ ਸੀ, ਪਰ ਉਨ੍ਹਾਂ ਨੇ ਮੌਤ ਦੇ ਡਰ ਤੋਂ ਪਰੇ ਹੋ ਕੇ ਇਨ੍ਹਾਂ ਸੱਤ ਦਿਨਾਂ ਵਿੱਚ ਭਾਗਵਤ ਦਾ ਅੰਮ੍ਰਿਤ ਰਸ ਪੀਤਾ। ਇਸੇ ਕਾਰਨ ਭਾਰਤੀ ਸੰਸਕ੍ਰਿਤੀ ਵਿੱਚ ਭਾਗਵਤ ਕਥਾ ਆਮ ਤੌਰ ‘ਤੇ ਸੱਤ ਦਿਨਾਂ ਦੇ ਅਨੁਸਾਰ ਵਜੋਂ ਆਯੋਜਿਤ ਕੀਤੀ ਜਾਂਦੀ ਹੈ।

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ

ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਮਨੁੱਖ ਦੇ ਭੌਤਿਕ ਅਤੇ ਅਧਿਆਤਮਿਕ ਜੀਵਨ ਵਿਚਕਾਰ ਸੰਤੁਲਨ ਬਣਾਉਣ ਦਾ ਕੰਮ ਕਰਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਸੇ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਦੀ ਹੈ।

ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਵਰਗੀ ਸਮਾਜਿਕ ਬੁਰਾਈ ਤੋਂ ਖੁਦ ਵੀ ਦੂਰ ਰਹਿਣ ਅਤੇ ਆਪਣੇ ਸਾਥੀਆਂ ਨੂੰ ਵੀ ਇਸ ਤੋਂ ਬਚਾਉਣ। ਨਸ਼ਾ ਵਿਅਕਤੀ ਦੇ ਸਰੀਰ ਅਤੇ ਮਨ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨੌਜਵਾਨਾਂ ਨੂੰ ਆਪਣੀ ਊਰਜਾ ਨਸ਼ਿਆਂ ਵਿੱਚ ਬਰਬਾਦ ਕਰਨ ਦੀ ਬਜਾਏ ਸਿੱਖਿਆ, ਖੇਡਾਂ, ਹੁਨਰ ਵਿਕਾਸ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਵਰਗੇ ਸ਼੍ਰੇਸ਼ਠ ਕੰਮਾਂ ਵਿੱਚ ਲਗਾਉਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੰਤਾਂ, ਮਹਾਪੁਰਸ਼ਾਂ ਅਤੇ ਸਾਡੇ ਸਨਾਤਨ ਸੱਭਿਆਚਾਰ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਰਾਜ ਵਿੱਚ ‘ਸੰਤ-ਮਹਾਪੁਰਸ਼ ਵਿਚਾਰ ਪ੍ਰਸਾਰ ਅਤੇ ਸਨਮਾਨ ਯੋਜਨਾ‘ ਚਲਾਈ ਜਾ ਰਹੀ ਹੈ, ਜਿਸ ਤਹਿਤ ਮਹਾਨ ਸੰਤਾਂ, ਰਿਸ਼ੀਆਂ ਅਤੇ ਮਹਾਪੁਰਸ਼ਾਂ ਦੀਆਂ ਜਯੰਤੀਆਂ ਰਾਜ ਪੱਧਰ ‘ਤੇ ਸ਼ਰਧਾ ਨਾਲ ਮਨਾਈਆਂ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੁੱਖੋਂ ਨਿਕਲੇ ਗੀਤਾ ਦੇ ਅਮਰ ਸੰਦੇਸ਼ ਨੂੰ ਮਨੁੱਖ ਮਾਤਰ ਤੱਕ ਪਹੁੰਚਾਉਣ ਲਈ ਹਰ ਸਾਲ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਦੂਰਦਰਸ਼ੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਗੀਤਾ ਦਾ ਸਦੀਵੀ ਸੰਦੇਸ਼ ਅੱਜ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾ ਚੁੱਕਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਕੁਰੂਕਸ਼ੇਤਰ ਦੇ ਜਯੋਤੀਸਰ ਅਨੁਭਵ ਕੇਂਦਰ ਦਾ ਦੌਰਾ ਕਰਨ ਅਤੇ ਮਹਾਭਾਰਤ ਦੇ ਜੀਵੰਤ ਬਿਰਤਾਂਤ ਅਤੇ ਗੀਤਾ ਦੇ ਦਿਵ੍ਯ ਦਰਸ਼ਨ ਦੀ ਅਨੁਭੂਤੀ ਕਰਨ।

 

ਪਿਹੋਵਾ ਸ਼ਹਿਰ ਦੀ ਅੰਦਰੂਨੀ ਸੜਕ ਦੇ ਸੁਧਾਰ ਨੂੰ ਸਰਕਾਰ ਦੀ ਮਨਜ਼ੂਰੀ : ਰਣਬੀਰ ਗੰਗਵਾ

ਚੰਡੀਗੜ੍ਹ

,( ਜਸਟਿਸ ਨਿਊਜ਼  )

 ਪਿਹੋਵਾ ਸ਼ਹਿਰ ਵਿੱਚ ਲੋਕਾਂ ਨੂੰ ਬਿਹਤਰ ਅਤੇ ਸੁਗਮ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਅੰਦਰੂਨੀ ਸੜਕ ਦੇ ਸੁਧਾਰ ਕਾਰਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਦੱਸਿਆ ਕਿ ਪਿਹੋਵਾ ਸ਼ਹਿਰ ਦੀ ਆਰ.ਡੀ. 50.860 ਤੋਂ 58.860 ਕਿਲੋਮੀਟਰ ਤੱਕ ਦੀ ਅੰਦਰੂਨੀ ਸੜਕ ‘ਤੇ 30 ਐੱਮ.ਐੱਮ. ਬੀ.ਸੀ. ਕਾਰਪੇਟਿੰਗ ਦਾ ਕੰਮ ਕੀਤਾ ਜਾਵੇਗਾ। ਇਸ ਨਾਲ ਸੜਕ ਦੀ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਵਾਹਨ ਚਾਲਕਾਂ ਸਮੇਤ ਆਮ ਲੋਕਾਂ ਨੂੰ ਆਵਾਜਾਈ ਵਿੱਚ ਸਹੂਲਤ ਮਿਲੇਗੀ।

ਇਹ ਸੜਕ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਤੋਂ ਤਬਦੀਲ ਹੋਈ ਹੈ। ਸੜਕ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਅੱਗੇ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਸੜਕ ਉਪਭੋਗਤਾਵਾਂ ਨੂੰ ਹੋਣ ਵਾਲੀ ਅਸੁਵਿਧਾ ਤੋਂ ਬਚਾਉਣ ਲਈ 30 ਐੱਮ.ਐੱਮ. ਬੀ.ਸੀ. ਕਾਰਪੇਟਿੰਗ ਦਾ ਕੰਮ ਕੀਤਾ ਜਾਵੇਗਾ।

ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਲੋਕਾਂ ਨੂੰ ਬਿਹਤਰ ਸੜਕ ਅਤੇ ਆਵਾਜਾਈ ਦੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਸੜਕਾਂ ਦੀ ਮਜ਼ਬੂਤੀ ਅਤੇ ਬਿਹਤਰ ਰੱਖ-ਰਖਾਅ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸੁਗਮ ਅਤੇ ਸੁਵਿਧਾਜਨਕ ਆਵਾਜਾਈ ਮਿਲ ਸਕੇ।

 

ਰਾਸ਼ਟਰੀ ਆਈਜੀਓਟੀ ਕਰਮਯੋਗੀ ਰੈਂਕਿੰਗ ਵਿੱਚ ਸ਼੍ਰੇਣੀ-ਬੀ ਵਿੱਚ ਹਰਿਆਣਾ ਪਹਿਲੇ ਸਥਾਨ ‘ਤੇ, 60.72 ਅੰਕ ਕੀਤੇ ਹਾਸਲ ਸਰਕਾਰੀ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ, ਲਗਾਤਾਰ ਸਿੱਖਣ ਦੀਆਂ ਗਤੀਵਿਧੀਆਂ ਦੇ ਮੁਲਾਂਕਣ ‘ਤੇ ਆਧਾਰਿਤ ਹੈ ਰੈਂਕਿੰਗ

ਚੰਡੀਗੜ੍ਹ,

( ਜਸਟਿਸ ਨਿਊਜ਼  )

 ਹਰਿਆਣਾ ਨੇ ਰਾਸ਼ਟਰੀ ਆਈਜੀਓਟੀ ਕਰਮਯੋਗੀ ਮੰਚ ‘ਤੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰੈਂਕਿੰਗ ਵਿੱਚ ਸ਼੍ਰੇਣੀ-ਬੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਿਆਣਾ ਨੇ 60.72 ਅੰਕ ਪ੍ਰਾਪਤ ਕੀਤੇ ਹਨ। ਇਹ ਰੈਂਕਿੰਗ ਸਰਕਾਰੀ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ ਅਤੇ ਲਗਾਤਾਰ ਸਿੱਖਣ ਦੀਆਂ ਗਤੀਵਿਧੀਆਂ ਦੇ ਮੁਲਾਂਕਣ ‘ਤੇ ਆਧਾਰਿਤ ਹੈ।

ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਪ੍ਰਸੋਨਲ ਅਤੇ ਸਿਖਲਾਈ ਵਿਭਾਗ ਦੇ ਅਧੀਨ ਕਰਮਯੋਗੀ ਭਾਰਤ ਵੱਲੋਂ ਜਾਰੀ ਸੂਚਨਾ ਅਨੁਸਾਰ, 31 ਅਗਸਤ, 2026 ਤੱਕ ਦੇ ਅੰਕੜਿਆਂ ਦੇ ਆਧਾਰ ‘ਤੇ ਤਿਆਰ ਰੈਂਕਿੰਗ ਵਿੱਚ ਹਰਿਆਣਾ ਨੇ ਸ਼੍ਰੇਣੀ-ਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼੍ਰੇਣੀ ਵਿੱਚ 1,00,001 ਤੋਂ 5,00,000 ਤੱਕ ਸਰਕਾਰੀ ਕਰਮਚਾਰੀਆਂ ਵਾਲੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹਨ। ਹਰਿਆਣਾ ਤੋਂ ਬਾਅਦ ਕਰਨਾਟਕ ਨੇ 60.47, ਤੇਲੰਗਾਨਾ ਨੇ 60.39, ਗੁਜਰਾਤ ਨੇ 60.18 ਅਤੇ ਪੰਜਾਬ ਨੇ 60.06 ਅੰਕ ਪ੍ਰਾਪਤ ਕੀਤੇ ਹਨ।

ਇਹ ਰੈਂਕਿੰਗ ਆਈਜੀਓਟੀ ਕਰਮਯੋਗੀ ਮੰਚ ਦੇ ਮਾਧਿਅਮ ਨਾਲ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ-ਆਧਾਰਿਤ ਸਿਖਲਾਈ, ਸਮਰੱਥਾ ਨਿਰਮਾਣ ਅਤੇ ਲਗਾਤਾਰ ਸਿੱਖਣ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਭਾਗੀਦਾਰੀ ਨੂੰ ਮਾਪਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ-ਸਮੇਂ ‘ਤੇ ਇਹ ਰੈਂਕਿੰਗ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੀ ਪ੍ਰਗਤੀ ਦਾ ਮੁਲਾਂਕਣ ਕਰਦੇ ਹੋਏ ਲਗਾਤਾਰ ਸੁਧਾਰ ਕਰ ਸਕਣ।

ਕੁੱਲ ਰੈਂਕਿੰਗ ਤਿੰਨ ਮੁੱਖ ਪ੍ਰਦਰਸ਼ਨ ਮਾਪਦੰਡਾਂ ‘ਤੇ ਆਧਾਰਿਤ ਹੈ, ਜਿਨ੍ਹਾਂ ਲਈ ਕੁੱਲ 100 ਅੰਕ ਨਿਰਧਾਰਿਤ ਹਨ। ਰਾਜਾਂ ਦੇ ਵਿਭਾਗਾਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਮਰੱਥਾ ਨਿਰਮਾਣ ਯੋਜਨਾਵਾਂ ਤਿਆਰ ਕਰਨ ਲਈ 30 ਪ੍ਰਤੀਸ਼ਤ, ਭੂਮਿਕਾ-ਆਧਾਰਿਤ ਗਿਆਨ ਦੇ ਨਿਰਮਾਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੋਰਸ ਉਪਲਬਧ ਕਰਵਾਉਣ ਲਈ 30 ਪ੍ਰਤੀਸ਼ਤ, ਜਦਕਿ ਰਜਿਸਟਰਡ ਅਧਿਕਾਰੀਆਂ ਵਿੱਚੋਂ ਪਿਛਲੇ ਮਹੀਨੇ ਘੱਟੋ-ਘੱਟ ਇੱਕ ਘੰਟੇ ਦੀ ਸਿਖਲਾਈ ਪੂਰੀ ਕਰਨ ਵਾਲੇ ਅਧਿਕਾਰੀਆਂ ਲਈ 40 ਪ੍ਰਤੀਸ਼ਤ ਵੇਟੇਜ ਨਿਰਧਾਰਿਤ ਕੀਤੀ ਗਈ ਹੈ।

ਜਿਨ੍ਹਾਂ ਰਾਜਾਂ ਦੇ ਘੱਟੋ-ਘੱਟ 25 ਪ੍ਰਤੀਸ਼ਤ ਵਿਭਾਗਾਂ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਮਰੱਥਾ ਨਿਰਮਾਣ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ, ਉਹ ਪਹਿਲੇ ਮਾਪਦੰਡ ਦੇ ਤਹਿਤ ਪੂਰੇ 30 ਅੰਕ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ, 10 ਜਾਂ ਇਸ ਤੋਂ ਵੱਧ ਲਾਈਵ ਕੋਰਸ ਉਪਲਬਧ ਕਰਵਾਉਣ ਵਾਲੇ ਰਾਜ ਦੂਜੇ ਮਾਪਦੰਡ ਦੇ ਤਹਿਤ ਪੂਰੇ 30 ਅੰਕ ਪ੍ਰਾਪਤ ਕਰ ਸਕਦੇ ਹਨ।

ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸਾਰੇ ਫਰੰਟਲਾਈਨ (ਅਗਰਿਮ ਪੰਕਤੀ ਦੇ) ਕਰਮਚਾਰੀਆਂ ਨੂੰ ਆਈਜੀਓਟੀ ਕਰਮਯੋਗੀ ਮੰਚ ‘ਤੇ ਜੋੜਨ ਅਤੇ ਕਰਮਚਾਰੀਆਂ ਦੀ ਕੁੱਲ ਗਿਣਤੀ ਦੀ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਹੈ। ਨਾਲ ਹੀ, ਕਰਮਚਾਰੀਆਂ ਨੂੰ ਹਰ ਮਹੀਨੇ ਘੱਟੋ-ਘੱਟ ਇੱਕ ਘੰਟੇ ਦੀ ਸਿਖਲਾਈ ਪੂਰੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ।

ਆਈਜੀਓਟੀ ਕਰਮਯੋਗੀ ਮੰਚ ‘ਤੇ ਸਰਕਾਰੀ ਅਧਿਕਾਰੀਆਂ ਲਈ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਕਲਾਊਡ ਕੰਪਿਊਟਿੰਗ, ਪ੍ਰੋਜੈਕਟ ਮੈਨੇਜਮੈਂਟ, ਨਿਜੀ ਵਿਕਾਸ ਅਤੇ ਡਾਟਾ ਐਨਾਲਿਟਿਕਸ ਵਰਗੇ ਵਿਸ਼ਿਆਂ ‘ਤੇ 700 ਤੋਂ ਵੱਧ ਉੱਨਤ ਕੋਰਸ ਮੁਫ਼ਤ ਉਪਲਬਧ ਕਰਵਾਏ ਗਏ ਹਨ। ਸਾਈਬਰ ਸੁਰੱਖਿਆ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ‘ਤੇ ਡੈਡੀਕੇਟਿਡ ਲਰਨਿੰਗ ਪਾਥਵੇਅ ਵੀ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਿਖਲਾਈ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੁਲਾਂਕਣ ਦੀ ਵਿਵਸਥਾ ਹੈ। ਕਰਮਚਾਰੀਆਂ ਨੂੰ ‘ਪਬਲਿਕ ਸਰਵਿਸ ਵਿੱਚ ਸਾਈਬਰ ਸੁਰੱਖਿਆ ਦੀ ਬੁਨਿਆਦ‘ ਲਰਨਿੰਗ ਪਾਥਵੇਅ ਪੂਰਾ ਕਰਕੇ ‘ਸਾਈਬਰ ਸੁਰੱਖਿਆ ਨਿਪੁੰਨ‘ ਬੈਜ ਹਾਸਲ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.