ਵਿਧਾਨ ਸਭਾ ਚੋਣਾਂ-2027 ਲਈ ਪੋਲਿੰਗ ਸਟਾਫ ਦੇ ਡਾਟਾਬੇਸ ਦੀ ਤਿਆਰੀ ਵਾਸਤੇ ਨੈਕਸ਼ਟਜੈੱਨ ਡਾਈਸ ਪੋਰਟਲ ਸਬੰਧੀ ਹੋਈ ਟ੍ਰੇਨਿੰਗ
ਲੁਧਿਆਣਾ
🙁 ਜਸਟਿਸ ਨਿਊਜ਼)
ਅਗਾਮੀ ਵਿਧਾਨ ਸਭਾ ਚੋਣਾਂ-2027 ਨੂੰ ਮੁੱਖ ਰੱਖਦਿਆਂ ਪੋਲਿੰਗ, ਪ੍ਰੀਜ਼ਾਈਡਿੰਗ ਅਫਸਰਾਂ ਅਤੇ ਮਾਈਕਰੋ ਅਬਜ਼ਰਵਰਾਂ ਦੀਆਂ ਤਾਇਨਾਤੀਆਂ ਸਬੰਧੀ ਡਾਟਾਬੇਸ ਤਿਆਰ ਕਰਨ ਦੀ ਪ੍ਰਕਿਰਿਆ ਤਹਿਤ ਅੱਜ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੇ ਟੈਕਨੀਕਲ ਸਟਾਫ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ।
ਇਹ ਇੱਕ ਰੋਜ਼ਾ ਸਿਖਲਾਈ ਵਧੀਕ ਡਿਪਟੀ ਕਮਿਸ਼ਨਰ, ਖੰਨਾ-ਕਮ-ਨੋਡਲ ਅਫਸਰ ਫਾਰ ਮੈਨਪਾਵਰ ਮੈਨੇਜਮੈਂਟ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਚੌਣ ਤਹਿਸੀਲਦਾਰ ਰਾਜਨ ਢੱਲ ਵੀ ਮੌਜੂਦ ਸਨ।
ਟੈਕਨੀਕਲ ਸਟਾਫ ਨੂੰ ਇਹ ਸਿਖਲਾਈ ਡੀ.ਆਈ.ਓ. ਐਨ.ਆਈ.ਸੀ. ਨੀਰਜ ਗਰਗ ਵੱਲੋਂ ਦਿੱਤੀ ਗਈ। ਸਿਖਲਾਈ ਦੌਰਾਨ ਸਬੰਧਤ ਟੈਕਨੀਕਲ ਸਟਾਫ ਨੂੰ ਨੈਕਸ਼ਟਜੈੱਨ ਡਾਈਸ ਪੋਰਟਲ ’ਤੇ ਵਿਭਾਗਾਂ ਅਤੇ ਦਫ਼ਤਰਾਂ ਅਧੀਨ ਕੰਮ ਕਰ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਲੋੜੀਂਦਾ ਡਾਟਾ ਦਰਜ ਕਰਨ ਅਤੇ ਅਪਡੇਟ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਸਟਾਫ ਦੀ ਤਾਇਨਾਤੀ ਲਈ ਸਹੀ ਅਤੇ ਅਪਡੇਟ ਡਾਟਾਬੇਸ ਤਿਆਰ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ ਅਤੇ ਉਨ੍ਹਾਂ ਅਧੀਨ ਆਉਂਦੇ ਦਫ਼ਤਰਾਂ ਵੱਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਾਟਾ ਨੈਕਸ਼ਟਜੈੱਨ ਡਾਈਸ ਪੋਰਟਲ ’ਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਦਰਜ ਕੀਤਾ ਜਾਣਾ ਹੈ।
ਸਿਖਲਾਈ ਦੌਰਾਨ ਟੈਕਨੀਕਲ ਸਟਾਫ ਨੂੰ ਪੋਰਟਲ ’ਤੇ ਡਾਟਾ ਐਂਟਰੀ ਕਰਨ ਦੀ ਪ੍ਰਕਿਰਿਆ, ਲੋੜੀਂਦੀ ਜਾਣਕਾਰੀ ਭਰਨ, ਡਾਟੇ ਦੀ ਤਸਦੀਕ ਅਤੇ ਅਪਡੇਟ ਕਰਨ ਸਬੰਧੀ ਵੱਖ-ਵੱਖ ਪੜਾਵਾਂ ਬਾਰੇ ਪ੍ਰੈਕਟੀਕਲ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ-ਆਪਣੇ ਵਿਭਾਗਾਂ ਅਤੇ ਅਧੀਨ ਦਫ਼ਤਰਾਂ ਨਾਲ ਤਾਲਮੇਲ ਕਰਕੇ ਸਾਰੇ ਯੋਗ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਡਾਟਾ ਸਮੇਂ ਸਿਰ ਅਤੇ ਸਹੀ ਢੰਗ ਨਾਲ ਪੋਰਟਲ ’ਤੇ ਅਪਡੇਟ ਕਰਨਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਟੈਕਨੀਕਲ ਸਟਾਫ ਹਾਜ਼ਰ ਸਨ। ਅਧਿਕਾਰੀਆਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੈਨਪਾਵਰ ਮੈਨੇਜਮੈਂਟ ਨਾਲ ਸਬੰਧਤ ਡਾਟਾਬੇਸ ਨੂੰ ਸਹੀ ਅਤੇ ਸਮੇਂ ਸਿਰ ਤਿਆਰ ਕਰਨਾ ਅਤਿ ਜ਼ਰੂਰੀ ਹੈ।