September 30, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ‘ਚ ਅਗਨੀਵੀਰ ਭਰਤੀ ਰੈਲੀ 04-10 ਅਕਤੂਬਰ ਤੱਕ

ਲੁਧਿਆਣਾ
( ਜਸਟਿਸ ਨਿਊਜ਼)
 ਫੌਜ ਵੱਲੋਂ 04 ਤੋਂ 10 ਅਕਤੂਬਰ 2026 ਤੱਕ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ‘ਅਗਨੀਪਥ’  ਸਕੀਮ ਤਹਿਤ ਅਗਨੀਵੀਰ ਭਰਤੀ ਰੈਲੀ ਕਰਵਾਈ ਜਾਵੇਗੀ।
ਇਹ ਰੈਲੀ  ਪੰਜਾਬ ਅਤੇ ਜ਼ੈਡ ਆਰ ਓ (ਪੰਜਾਬ ਅਤੇ ਜੇ ਐਂਡ ਕੇ) ਦੀ ਦੇਖ-ਰੇਖ ਹੇਠ ਏ ਆਰ ਓ ਲੁਧਿਆਣਾ ਵੱਲੋਂ ਕਰਵਾਈ ਜਾਵੇਗੀ। ਇਸ ਵਿੱਚ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹਿਆਂ ਦੇ ਲਗਭਗ 6100 ਯੋਗ ਉਮੀਦਵਾਰ ਸ਼ਾਮਲ ਹੋਣਗੇl
 ਇਸ ਵਿੱਚ ਪੂਰੇ ਪੰਜਾਬ ਰਾਜ ਅਤੇ ਜੰਮੂ ਡਿਵੀਜ਼ਨ ਦੇ ਅਗਨੀਵੀਰ ਕਲਰਕ ਉਮੀਦਵਾਰ ਵੀ ਸ਼ਾਮਲ ਹੋਣਗੇ।
ਜਿਨ੍ਹਾਂ ਉਮੀਦਵਾਰਾਂ ਨੇ ਆਨਲਾਈਨ ਸੀ ਈ ਈ ਪ੍ਰੀਖਿਆ ਪਾਸ ਕਰ ਲਈ ਹੈ, ਉਨ੍ਹਾਂ ਦੇ ਐਡਮਿਟ ਕਾਰਡ ਫੌਜ ਦੀ ਅਧਿਕਾਰਤ ਵੈੱਬਸਾਈਟ – www.joinindianarmy.nic.in ‘ਤੇ ਅਪਲੋਡ ਕਰ ਦਿੱਤੇ ਗਏ ਹਨ ਅਤੇ ਸਾਰੇ ਉਮੀਦਵਾਰਾਂ ਨੂੰ ਈਮੇਲ ਵੀ ਭੇਜ ਦਿੱਤੀਆਂ ਗਈਆਂ ਹਨ।
ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਰਕੋਡ ਸਕੈਨਿੰਗ ਨਾਲ ਸਬੰਧਤ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਐਡਮਿਟ ਕਾਰਡ ਦਾ ਉੱਚ-ਰੈਜ਼ੋਲਿਊਸ਼ਨ (high resolution) ਵਾਲਾ ਰੰਗੀਨ ਪ੍ਰਿੰਟਆਊਟ ਨਾਲ ਲੈ ਕੇ ਆਉਣ।
ਸਾਰੇ ਉਮੀਦਵਾਰਾਂ ਲਈ ਜ਼ਰੂਰੀ  ਦਸਤਾਵੇਜ਼ਾਂ ਦੀਆਂ ਦੋ-ਦੋ ਸਵੈ-ਤਸਦੀਕਸ਼ੁਦਾ ਕਾਪੀਆਂ ਨਾਲ ਲਿਆਉਣਾ ਲਾਜ਼ਮੀ ਹੈ ਜਿਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਵਿਦਿਅਕ ਸਰਟੀਫਿਕੇਟ, ਕੰਡੀ ਏਰੀਆ ਸਰਟੀਫਿਕੇਟ (ਜੇ ਲਾਗੂ ਹੋਵੇ), ਜਾਤੀ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਐਨ ਸੀ ਸੀ ਸਰਟੀਫਿਕੇਟ (ਜੇ ਲਾਗੂ ਹੋਵੇ), ਖੇਡ ਸਰਟੀਫਿਕੇਟ (ਜੇ ਲਾਗੂ ਹੋਵੇ), ਹਲਫ਼ਨਾਮਾ ਅਤੇ ਅਣਵਿਆਹੇ ਹੋਣ ਦਾ ਸਰਟੀਫਿਕੇਟ।
 ਨੌਜਵਾਨਾਂ ਲਈ ਜ਼ਰੂਰੀ ਸੂਚਨਾ ਹੈਂ ਕਿ ਰੈਲੀ ਵਾਲੀ ਥਾਂ ਦੇ ਅੰਦਰ ਮੋਬਾਈਲ ਫੋਨ ਲਿਜਾਣ ਦੀ ਸਖ਼ਤ ਮਨਾਹੀ ਹੈ।
ਉਮੀਦਵਾਰ ਰੈਲੀ ਦੌਰਾਨ ਦਸਤਾਵੇਜ਼ਾਂ ਦੀ ਪ੍ਰਕਿਰਿਆ ਲਈ ਲੋੜੀਂਦੇ ਵੱਖ-ਵੱਖ ਦਸਤਾਵੇਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ QR ਕੋਡ ਨੂੰ ਸਕੈਨ ਕਰ ਸਕਦੇ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.