September 30, 2026

Justice News

ਅਵਾਮ ਦੀ ਆਵਾਜ਼

ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ: 140 ਮੁਕੱਦਮਿਆਂ ਵਿੱਚ ਬਰਾਮਦ ਕਰੋੜਾਂ ਦਾ ਨਸ਼ੀਲਾ ਪਦਾਰਥ ਕੀਤਾ ਗਿਆ ਨਸ਼ਟ

 

ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) –
ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ., ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਵਚਨਬੱਧ ਹਦਾਇਤਾਂ ‘ਤੇ ਅਮਲ ਕਰਦਿਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਵਿਰੁੱਧ ਇੱਕ ਵੱਡੀ ਅਤੇ ਮਹੱਤਵਪੂਰਨ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਐਨ.ਡੀ.ਪੀ.ਐਸ. (NDPS) ਐਕਟ ਅਧੀਨ ਦਰਜ 140 ਵੱਖ-ਵੱਖ ਮੁਕੱਦਮਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਜ ਪੂਰੇ ਜਾਬਤੇ ਨਾਲ ਨਸ਼ਟ ਕਰ ਦਿੱਤਾ ਗਿਆ।
      ਇਹ ਕਾਰਵਾਈ ਵਿਸ਼ੇਸ਼ ਤੌਰ ‘ਤੇ ਗਠਿਤ ਕੀਤੀ ਗਈ ‘ਡਰੱਗ ਡਿਸਪੋਜ਼ਲ ਕਮੇਟੀ’ ਦੇ ਚੇਅਰਮੈਨ ਅਤੇ ਮੈਂਬਰਾਂ—ਸ੍ਰੀ ਪ੍ਰਭਜੋਤ ਸਿੰਘ ਵਿਰਕ (ਪੀ.ਪੀ.ਐਸ., ਡੀ.ਸੀ.ਪੀ. ਇਨਵੈਸਟੀਗੇਸ਼ਨ), ਸ੍ਰੀ ਜਯੰਤ ਪੁਰੀ (ਆਈ.ਪੀ.ਐਸ., ਏ.ਡੀ.ਸੀ.ਪੀ. ਇਨਵੈਸਟੀਗੇਸ਼ਨ) ਅਤੇ ਸ੍ਰੀ ਕਪਿਲ ਕੌਸ਼ਿਕ (ਪੀ.ਪੀ.ਐਸ., ਏ.ਸੀ.ਪੀ. ਇਨਵੈਸਟੀਗੇਸ਼ਨ)—ਦੀ ਸਿੱਧੀ ਦੇਖ-ਰੇਖ ਹੇਠ ਨੇਪਰੇ ਚੜ੍ਹੀ। ਪੁਲਿਸ ਟੀਮ ਵੱਲੋਂ ਖੰਨਾ ਪੇਪਰ ਮਿੱਲ ਅੰਮ੍ਰਿਤਸਰ ਵਿਖੇ ਸਾਰੇ ਬਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਵਾਤਾਵਰਣ ਅਨੁਕੂਲ ਨਿਯਮਾਂ ਅਨੁਸਾਰ ਸਰਕਾਰੀ ਜਾਬਤੇ ਤਹਿਤ ਨਸ਼ਟ ਕੀਤਾ ਗਿਆ।

 

ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਪੂਰਾ ਵੇਰਵਾ:

ਲੜੀ ਨੰ: ਨਸ਼ੀਲੇ ਪਦਾਰਥ ਦਾ ਨਾਮ ਕੁੱਲ ਮਾਤਰਾ / ਗਿਣਤੀ
1. ਹੈਰੋਇਨ 58 ਕਿੱਲੋ 618 ਗ੍ਰਾਮ
2. ਨਸ਼ੀਲੇ ਕੈਪਸੂਲ 69,157
3. ਨਸ਼ੀਲਾ ਪਾਊਡਰ 328 ਕਿੱਲੋ 393 ਗ੍ਰਾਮ
4. ਭੁੱਕੀ 11 ਕਿੱਲੋ 710 ਗ੍ਰਾਮ
5. ਚਰਸ 06 ਕਿੱਲੋ 840 ਗ੍ਰਾਮ
6. ਸਮੈਕ 651 ਗ੍ਰਾਮ
7. ਗਾਂਜਾ 90 ਗ੍ਰਾਮ
8. ਨਸ਼ੀਲੇ ਇੰਜੈਕਸ਼ਨ 70
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.