September 25, 2026

Justice News

ਅਵਾਮ ਦੀ ਆਵਾਜ਼

ਨਕਸਲਵਾਦ ਤੇ ਯੂਪੀ ਦੇ ਗੈਂਗਸਟਵਾਦ ਵਾਂਗ ਪੰਜਾਬ ਦਾ ਨਸ਼ਾ ਖ਼ਤਮ ਕਰਾਂਗੇ: ਕੇਵਲ ਢਿੱਲੋਂ* ਮੇਰਾ ਪਤੀ ਨਸ਼ਾ ਲੈਂਦਾ ਤੇ ਵੇਚਦਾ ਹੈ, ਜਦ ਪੁਲਿਸ ਨੁੰ ਦਸਦੀ ਹਾਂ ਤਾਂ ਪੁਲਿਸ ਉਸਦੇ ਬਜਾਏ ਮੈਨੂੰ ਫੜ੍ਹ ਕੇ ਲੈ ਜਾਂਦੀ ਹੈ’ – ਨਸ਼ਾ ਪੀੜਤ ਪਰਿਵਾਰ ਦੀ ਮਹਿਲਾ ਦਾ ਦਰਦ* 

*ਲੁਧਿਆਣਾ:
( ਵਿਜੇ ਭਾਂਬਰੀ )
‘
ਮੇਰਾ ਪਤੀ ਪਿਛਲੇ 10 ਸਾਲ ਤੋਂ ਨਸ਼ਾ ਕਰ ਰਿਹਾ ਹੈ ਤੇ ਵੇਚਦਾ ਵੀ ਹੈ, ਮੈਂ ਉਸ ਖ਼ਿਲਾਫ਼ ਬੋਲਦੀ ਹਾਂ ਤਾਂ ਮੇਰਾ ਟੱਬਰ ਹੀ ਮੇਰੇ ਖਿਲਾਫ਼ ਹੋ ਜਾਂਦਾ ਹੈ, ਪੁਲਿਸ ਕੋਲ ਜਾਂਦੀ ਹਾਂ ਤਾਂ ਉਹ ਮੈਨੂੰ ਫੜ੍ਹ ਲੈਂਦੀ ਹੈ, ਪਰ ਪਤੀ ਨੂੰ ਕੁਝ ਨਹੀਂ ਕਹਿੰਦੀ।’’
ਇਹ ਸ਼ਬਦ ਲੁਧਿਆਣਾ ਦੇ ਮਨੋਹਰ ਨਗਰ ਦੀ ਵਰਸ਼ਾ ਦੇ ਹਨ, ਜੋ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ‘ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ’ ਦੇ ਨਾਅਰੇ ਹੇਠ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੋਲ ਰਹੀ ਸੀ।
ਮਾਵਾਂ ਮੰਗਦੀਆਂ ਜਵਾਬ ਬੈਨਰ ਤਹਿਤ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੌਰਾਨ ਉਹ ਦਰਜਨਾਂ ਪਰਿਵਾਰ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਆਪਣੇ ਪੁੱਤ-ਭਤੀਜੇ ਤੇ ਸਕੇ ਸਬੰਧੀ ਨਸ਼ਿਆਂ ਦੀ ਭੇਟ ਚੜ੍ਹ ਗਏ ਸਨ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ,ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਲੁਧਿਆਣਾ ਦਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਅਤੇ ਭਾਜਪਾ ਦੇ ਸਟੇਟ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਹਾਜ਼ਰ ਸਨ।
👉 *ਲੁਧਿਆਣਾ ਦੇ ਇੱਕ ਨਗਰ ਵਿੱਚ ਨਸ਼ੇ ਨਾਲ 50 ਮੌਤਾਂ*
ਲੁਧਿਆਣਾ ਦੇ ਮਨਜੀਤ ਨਗਰ ਦੀ ਬਲਵਿੰਦਰ ਕੌਰ ਨੇ ਇਸੇ ਦੌਰਾਨ ਦੱਸਦਿਆਂ ਦਾਅਵਾ ਕੀਤਾ ਕਿ ਇਸ ਇੱਕ ਨਗਰ ਵਿੱਚ ਹੀ ਨਸ਼ੇ ਨਾਲ 50 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਮੀਡੀਆ ਨੂੰ ਆਪਣੇ ਇਲਾਕੇ ਵਿੱਚ ਵਿਕ ਰਹੇ ਨਸ਼ੇ ਦਾ ਲਾਇਵ ਕਰਵਾ ਸਕਦੀ ਹੈ। ਇਸੇ ਤਰ੍ਹਾਂ ਮਨੋਹਰ ਨਗਰ ਦੇ ਇੱਕ ਹੋਰ ਸ਼ਖ਼ਸ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਵੀ 10-12 ਮੌਤਾਂ ਨਸ਼ਿਆਂ ਨਾਲ ਹੋ ਚੁੱਕੀਆਂ ਹਨ। ਪਰ ਪੁਲਿਸ ਕਾਰਵਾਈ ਨਸ਼ਾ ਕਾਰੋਬਾਰੀਆਂ ਦੇ ਬਜਾਇ ਨਸ਼ੇ ਖਿਲਾਫ਼ ਅਵਾਜ਼ ਚੁੱਕਣ ਵਾਲਿਆਂ ਉੱਤੇ ਹੀ ਕਰਦੀ ਹੈ, ਉਨ੍ਹਾਂ ਨੂੰ ਹੀ ਮੁਲਜ਼ਮ ਬਣਾ ਦਿੰਦੀ ਹੈ।
👉 *ਖਾਲੀ ਕੁਰਸੀਆਂ ਦਾ ਸੁਨੇਹਾ*
ਇਸ ਮੌਕੇ ਲੁਧਿਆਣਾ ਵਿੱਚ ਨਸ਼ੇ ਨਾਲ ਦਰਜਨਾਂ ਲੋਕਾਂ ਦੀਆਂ ਹੋਈਆਂ ਬੇਵਕਤੀ ਮੌਤਾਂ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਤਸਵੀਰਾਂ ਤੇ ਖ਼ਬਰਾਂ ਨੂੰ ਕੁਰਸੀਆਂ ਉੱਤੇ ਰੱਖ ਕੇ ਖਾਲੀ ਰੱਖਿਆ ਗਿਆ ਸੀ ਤੇ ਮੰਚ ਤੋਂ ਕਿਹਾ ਗਿਆ ਕਿ ਜੇ ਨਸ਼ਿਆਂ ਖਿਲਾਫ਼ ਕਾਰਵਾਈ ਹੁੰਦੀ ਤਾਂ ਇਹ ਕੁਰਸੀਆਂ ਖਾਲੀ ਨਾ ਹੁੰਦੀਆਂ। ਇੱਥੇ ਪਹੁੰਚੇ 17 ਪਰਿਵਾਰ, ਜੋ ਲੁਧਿਆਣਾ ਤੇ ਜਗਾਰਓਂ ਨਾਲ ਸਬੰਧਤ ਸਨ, ਵਿੱਚ ਜਗਰਾਓਂ ਦੀ ਆਪਣੇ ਚਾਰ ਪੁੱਤਰ ਗੁਆਉਣ ਵਾਲੀ ਛਿੰਦੋ ਬਾਈ ਸਣੇ ਕਈ ਹੋਰ ਮਾਵਾਂ ਹਾਜ਼ਰ, ਜਿਨ੍ਹਾਂ ਚੋਂ ਕਿਸੇ ਦਾ ਇੱਕ, ਕਿਸੇ ਦੇ ਦੋ ਪੁੱਤ ਜਾਂ ਰਿਸ਼ਤੇਦਾਰ ਨਸ਼ਿਆਂ ਨਾਲ ਮਾਰੇ ਗਏ ਸਨ। ਇਨ੍ਹਾਂ ਸਾਰਿਆਂ ਨੇ ਮੀਡੀਆ ਅੱਗੇ ਆਪਣਾ ਦਰਦ ਫਰੋਲਿਆ ਅਤੇ ਨਸ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਦੀ ਅਪੀਲ ਕੀਤੀ।
👉*ਦਰਦ ਜੋ ਨਾ ਕਿਹਾ ਜਾ ਸਕਦਾ, ਨਾ ਸੁਣਿਆ ਜਾ ਸਕਦਾ – ਢਿੱਲੋਂ*
ਇਸ ਮੌਕੇ ਬੋਲਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ਿਆਂ ਨਾਲ ਪੀੜਤ ਪਰਿਵਾਰਾਂ ਦਾ ਦਰਦ ਨਾ ਤਾਂ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਸਹਿਆ ਜਾ ਸਕਦਾ ਹੈ, ਇਹ ਦਰਦ ਸਾਂਝਾ ਕਰਨ ਲ਼ਈ ਹੀ ਭਾਜਪਾ ਵੱਲੋਂ 18 ਸਤੰਬਰ ਤੋਂ 30 ਸਤੰਬਰ ਤੱਕ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢੀ ਜਾ ਰਹੀ ਹੈ।
ਆਪਣੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਤਜਰਬੇ ਸਾਂਝੇ ਕਰਦਿਆਂ ਢਿੱਲੋਂ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਕਾਫ਼ਲਾ ਭੁੱਚੋ ਮੰਡੀ ਦੀ ਸੱਥ ਵਿੱਚੋਂ ਲੰਘ ਰਿਹਾ ਸੀ ਤਾਂ ਸੱਥ ਵਿੱਚ ਬੈਠੇ ਲੋਕਾਂ ਨੇ ਉਨ੍ਹਾਂ ਨੂੰ ਰੋਕ ਕਿਹਾ ਕਿ ਚੁਸੀਂ ਨਸ਼ਿਆਂ ਖਿਲਾਫ਼ ਫ਼ੈਸਲਾਕੁੰਨ ਲੜਾਈ ਸ਼ੁਰੂ ਕੀਤੀ ਹੈ,ਇਸ ਤੋਂ ਪਿੱਛੇ ਨਾ ਹਟਣਾ।
👉 *ਸਿਆਸੀ ਯਾਤਰਾ ਨਹੀਂ ਲੋਕ ਅੰਦੋਲਨ*
ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁਟ ਹੋਣ ਦੀ ਲੋੜ ਹੈ ਅਤੇ ਇਸ ਮੁਹਿੰਮ ਵਿੱਚ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਉੱਦਮ ਨਹੀਂ, ਸਗੋਂ ਲੋਕ ਅੰਦੋਲਨ ਹੈ। ਢਿੱਲੋਂ ਨੇ ਕਿਹਾ ਕਿ ਨਸ਼ਾ ਖ਼ਤਮ ਕਰਨ ਲਈ ਭਾਜਪਾ ਨੇ ਸਹੁੰ ਖਾਧੀ ਹੈ ਅਤੇ ਜਿਵੇਂ ਦੇਸ ਵਿੱਚੋਂ ਨਕਸਲਵਾਦ ਤੇ ਯੂਪੀ ਵਿੱਚੋਂ ਗੈਂਗਸਟਰਵਾਦ ਨੂੰ ਖ਼ਤਮ ਕੀਤਾ ਹੈ, ਉਸੇ ਟਰੈਕ ਰਿਕਾਰਡ ਦੇ ਅਧਾਰ ਭਾਜਪਾ ਪੰਜਾਬ ਵਿੱਚੋਂ ਨਸ਼ਿਆਂ ਦੀ ਜੜ੍ਹ ਪੁੱਟੇਦੀ।
ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪੰਜਾਬ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਦੇ ਆਪਣੇ ਦਾਅਵਿਆਂ ਵਿੱਚ ਨਾਕਾਮ ਰਹੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਅੱਜ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗ ਦੀ ਘਾਟ ਅਤੇ ਆਰਥਿਕ ਪਛੜੇਪਣ ਕਾਰਨ ਨੌਜਵਾਨੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ।
ਭਾਜਪਾ ਆਗੂ ਨੇ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕੁਝ ਔਰਤਾਂ ਨੇ ਨਸ਼ੇ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਂਝੀਆਂ ਕੀਤੀਆਂ। ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।
ਇਸ ਮੌਕੇ ਤੇ ਭਾਜਪਾ ਜਿਲਾ ਮਹਾਮੰਤਰੀ ਹਰਸ਼ ਸ਼ਰਮਾ,ਸ਼ਿਨੁ ਚੁੱਘ,ਕੈਲਾਸ਼ ਚੌਧਰੀ,ਮਿਤ ਪ੍ਰਧਾਨ ਸੰਜਯ ਗੋਸਾਈ,ਸਰਦਾਰ ਗੁਰਦੀਪ ਸਿੰਘ ਨੀਟੂ,ਵਿਕੀ ਸਹੋਤਾ,ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ,ਖਜਾਨਚੀ ਬੌਬੀ ਜਿੰਦਲ ਇਤਆਦਿ ਮੁਜੁਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.