ਸਹਾਰਾਂ ਨਾਨਕੀ ਫਾਊਂਡੇਸ਼ਨ (ਰਜਿ,) ਲੁਧਿਆਣਾ ਵੱਲੋਂ ਚੇਅਰਪਰਸਨ ਸ੍ਰੀਮਤੀ ਗੁਰਪ੍ਰੀਤ ਕੌਰ ਸਿੱਧੂ ਦਾ ਸਨਮਾਨ
ਲੁਧਿਆਣਾ
( ਜਸਟਿਸ ਨਿਊਜ਼)
ਸਹਾਰਾਂ ਨਾਨਕੀ ਫਾਊਂਡੇਸ਼ਨ ਰਜਿ, ਵੱਲੋ ਫੁਹਾਰਾਂ ਚੌਕ ਬਸੰਤ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਉੱਘੀ ਸਮਾਜ ਸੇਵਕ ਤੇ ਰਾਜਨੀਤਕ ਸ੍ਰੀਮਤੀ ਲੀਨਾ ਟਪਾਰੀਆ ਨੇ ਵਿਸੇ਼ੇਸ਼ ਤੌਰ ਤੇ ਸਿ਼ਰਕਤ ਕੀਤੀ।ਇਸ ਫੰਕਸ਼ਨ ਵਿੱਚ ਫਾਊਂਡੇਸ਼ਨ ਦੇ ਕੰਮਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਫਾਊਂਡੇਸ਼ਨ ਵੱਲੋਂ ਜੋ ਸਮਾਜ ਸੇਵਾ ਦੇ ਲਈ ਆਗਾਮੀ ਕੰਮ ਕਰਨੇ ਨੇ ਉਹਨਾਂ ਦੀ ਵੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਵਿੱਚ ਫਾਊਂਡੇਸ਼ਨ ਦੀ ਚੇਅਰਪਰਸਨ ਸ੍ਰੀਮਤੀ ਗੁਰਪ੍ਰੀਤ ਕੌਰ ਸਿੱਧੂ ਦਾ ਵਿਦੇਸੋ਼ੋਂ ਪਰਤਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।