September 13, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਨਿਊਜ਼

ਪੰਜਾਬ ਦੀ ਜਨਤਾ ਨੂੰ ਚੁਟਕਲੇ ਨਹੀਂ, ਵਿਕਾਸ ਅਤੇ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ * ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪੰਜਾਬ ਦੀ ਬਦਹਾਲੀ ਲਈ ਗਲਤ ਨੀਤੀ, ਨੀਅਤ ਅਤੇ ਲੀਡਰਸ਼ਿਪ ਜ਼ਿੰਮੇਵਾਰ

ਚੰਡੀਗੜ੍ਹ,

( ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਚੁਟਕਲੇ, ਪ੍ਰਚਾਰ ਅਤੇ ਇਸ਼ਤਿਹਾਰ ਨਹੀਂ, ਸਗੋ ਵਿਕਾਸ, ਰੁਜ਼ਗਾਰ, ਉਦਯੋਗਾਂ ਦੀ ਸੁਰੱਖਿਆ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ। ਪੰਜਾਬ ਦੇ ਲੋਕਾਂ ਦੀ ਸਮਰੱਥਾ ਅਤੇ ਮਿਹਨਤ ਵਿੱਚ ਕਦੇ ਕੋਈ ਕਮੀ ਨਹੀਂ ਰਹੀ, ਪਰ ਸੂਬੇ ਨੂੰ ਸਹੀ ਦਿਸ਼ਾ ਨਾ ਦੇ ਸਕਣ ਵਾਲੀਆਂ ਸਰਕਾਰਾਂ ਦੀ ਨੀਤੀ, ਨੀਅਤ ਅਤੇ ਲੀਡਰਸ਼ਿਪ ਨੇ ਪੰਜਾਬ ਨੂੰ ਵਿਕਾਸ ਦੀ ਦੌੜ ਵਿੱਚ ਪਿੱਛੇ ਕਰ ਦਿੱਤਾ ਹੈ।

ਮੁੱਖ ਮੰਤਰੀ ਐਤਵਾਰ ਨੂੰ ਪਟਿਆਲਾ ਦੇ ਪਿੰਡ ਕਕਰਾਲਾ ਵਿੱਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਸਾਬਕਾ ਮੰਤਰੀ ਮਹਾਰਾਣੀ ਪਰਨੀਤ ਕੌਰ ਅਤੇ ਪ੍ਰੋਫੈਸਰ ਮਲਕੀਤ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਮੁੱਖ ਮੰਤਰੀ ਨੇ ਸਾਰਿਆਂ ਦਾ ਪਾਰਟੀ ਜੁਆਇਨ ਕਰਨ ਤੇ ਸਵਾਗਤ ਕੀਤਾ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਭਾਵੇਂ ਦੋ ਵੱਖ-ਵੱਖ ਸੂਬੇ ਹਨ, ਪਰ ਦੋਵਾਂ ਦੀਆਂ ਜੜ੍ਹਾਂ, ਸੱਭਿਆਚਾਰ ਅਤੇ ਵਿਰਾਸਤ ਇੱਕੋ ਹਨ। ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਇਸ ਮਹਾਨ ਧਰਤੀ ਨੂੰ ਨਮਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਪੁੱਛ ਰਹੀ ਹੈ ਕਿ ਇੰਨੀ ਉਪਜਾਊ ਧਰਤੀ, ਮਿਹਨਤੀ ਲੋਕ ਅਤੇ ਅਥਾਹ ਸੰਭਾਵਨਾਵਾਂ ਹੋਣ ਦੇ ਬਾਵਜੂਦ ਪੰਜਾਬ ਪਿੱਛੇ ਕਿਉਂ ਰਹਿ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਪੰਜਾਬ ਦੇਸ਼ ਦੇ ਸਭ ਤੋਂ ਅਮੀਰ ਰਾਜਾਂ ਵਿੱਚ ਗਿਣਿਆ ਜਾਂਦਾ ਸੀ। ਪੰਜਾਬ ਬਣਨ ਦੇ ਲਗਭਗ 19 ਸਾਲ ਬਾਅਦ ਵਜੂਦ ਵਿੱਚ ਆਇਆ ਹਰਿਆਣਾ ਅੱਜ ਆਰਥਿਕ ਤਰੱਕੀ ਵਿੱਚ ਪੰਜਾਬ ਤੋਂ ਬਹੁਤ ਅੱਗੇ ਨਿਕਲ ਚੁੱਕਾ ਹੈ। ਸਾਲ 2025-26 ਵਿੱਚ ਹਰਿਆਣਾ ਦੀ ਮੌਜੂਦਾ ਆਰਥਿਕ ਵਿਕਾਸ ਦਰ 9.5 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂ ਕਿ ਪੰਜਾਬ ਦੀ ਵਿਕਾਸ ਦਰ ਸਿਰਫ 6.1 ਫੀਸਦੀ ਹੈ। ਇਸ ਤਰ੍ਹਾਂ ਹਰਿਆਣਾ, ਪੰਜਾਬ ਤੋਂ 3.4 ਫੀਸਦੀ ਵੱਧ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸੇ ਤਰ੍ਹਾਂ, ਸਾਲ 2026-27 ਵਿੱਚ ਹਰਿਆਣਾ ਦੀ ਆਰਥਿਕਤਾ ਲਗਭਗ 15 ਲੱਖ 18 ਹਜ਼ਾਰ ਕਰੋੜ ਰੁਪਏ ਅਤੇ ਪੰਜਾਬ ਦੀ ਲਗਭਗ 9 ਲੱਖ 81 ਹਜ਼ਾਰ ਕਰੋੜ ਰੁਪਏ ਅਨੁਮਾਨਿਤ ਹੈ। ਦੋਵਾਂ ਰਾਜਾਂ ਦੇ ਆਰਥਿਕ ਆਕਾਰ ਵਿੱਚ ਲਗਭਗ 5 ਲੱਖ 38 ਹਜ਼ਾਰ ਕਰੋੜ ਰੁਪਏ ਦਾ ਅੰਤਰ ਹੈ। ਇਹ ਅੰਤਰ ਸਹੀ ਨੀਤੀ, ਸਾਫ਼ ਨੀਅਤ ਅਤੇ ਜਵਾਬਦੇਹ ਲੀਡਰਸ਼ਿਪ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਸਾਲ 2023-24 ਵਿੱਚ ਦੇਸ਼ ਦੀ ਜੀਡੀਪੀ ਵਿੱਚ ਹਰਿਆਣਾ ਦੀ ਹਿੱਸੇਦਾਰੀ ਲਗਭਗ 3.6 ਫੀਸਦੀ ਸੀ, ਜਦੋਂ ਕਿ ਪੰਜਾਬ ਦੀ ਹਿੱਸੇਦਾਰੀ ਲਗਭਗ 2.4 ਫੀਸਦੀ ਸੀ। ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਦੀ 176.8 ਫੀਸਦੀ ਅਤੇ ਪੰਜਾਬ ਦੀ 106.7 ਫੀਸਦੀ ਅੰਕੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਤੋਂ ਲਗਭਗ ਦੁੱਗਣੀ ਹੋਇਆ ਕਰਦੀ ਸੀ, ਪਰ ਅੱਜ ਪਰਿਸਥਿਤੀਆਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਇਸ ਦਾ ਜਵਾਬ ਚਾਹੀਦਾ ਹੈ ਕਿ ਸੂਬੇ ਦੀ ਆਰਥਿਕ ਸਮਰੱਥਾ ਦਾ ਪੂਰਾ ਉਪਯੋਗ ਕਿਉਂ ਨਹੀਂ ਹੋ पा ਰਿਹਾ।

ਪ੍ਰਚਾਰ ਅਤੇ ਇਸ਼ਤਿਹਾਰ ਨਾਲ ਨਹੀਂ, ਕੰਮ ਨਾਲ ਮਜ਼ਬੂਤ ਹੁੰਦੀ ਹੈ ਆਰਥਿਕਤਾ

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕੰਮ ਨਾਲੋਂ ਵੱਧ ਪ੍ਰਚਾਰ ਅਤੇ ਨਤੀਜਿਆਂ ਨਾਲੋਂ ਵੱਧ ਇਸ਼ਤਿਹਾਰ ਦਿੱਤੇ ਹਨ। ਝੂਠੇ ਦਾਅਵੇ ਦੁਹਰਾਉਣ ਨਾਲ ਆਰਥਿਕਤਾ ਮਜ਼ਬੂਤ ਨਹੀਂ ਹੁੰਦੀ। ਆਰਥਿਕਤਾ ਉਦੋਂ ਮਜ਼ਬੂਤ ਹੁੰਦੀ ਹੈ, ਜਦੋਂ ਉਦਯੋਗਾਂ ਨੂੰ ਸੁਰੱਖਿਆ ਮਿਲੇ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਵਪਾਰੀਆਂ ਨੂੰ ਭਰੋਸਾ ਮਿਲੇ, ਕਿਸਾਨਾਂ ਨੂੰ ਲਾਭਕਾਰੀ ਮੁੱਲ ਮਿਲੇ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਬਿਨਾਂ ਭੇਦਭਾਵ ਸਿੱਧਾ ਜਨਤਾ ਤੱਕ ਪਹੁੰਚੇ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਚੁਟਕਲੇ ਸਿਨੇਮਾ ਹਾਲ ਵਿੱਚ ਚੱਲਦੇ ਹਨ, ਪਰ ਜਨਤਾ ਦੇ ਵਿਚਕਾਰ ਕੰਮ, ਵਿਕਾਸ ਅਤੇ ਲੋਕ-ਸਮੱਸਿਆਵਾਂ ਦੇ ਹੱਲ ਦੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਵੀ ਅਨੇਕ ਵਾਅਦੇ ਕੀਤੇ, ਪਰ ਉਹ ਵਾਅਦੇ ਹੀ ਰਹਿ ਗਏ ਅਤੇ ਲੋਕਾਂ ਨੂੰ ਸਮੱਸਿਆਵਾਂ ਤੋਂ ਰਾਹਤ ਨਹੀਂ ਮਿਲੀ।

ਹਰਿਆਣਾ ਸਰਕਾਰ ਨੇ 217 ਵਿੱਚੋਂ 70 ਵਾਅਦੇ ਕੀਤੇ ਪੂਰੇ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਮੌਜੂਦਾ ਭਾਜਪਾ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ। 2024 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ 217 ਵਾਅਦਿਆਂ ਵਿੱਚੋਂ 70 ਵਾਅਦੇ 18 ਮਹੀਨਿਆਂ ਦੇ ਕਾਰਜਕਾਲ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਡਨੀ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਡਾਇਲਾਇਸਿਸ ਕਰਵਾਉਣ ਵਿੱਚ ਮਰੀਜ਼ਾਂ ਨੂੰ ਪ੍ਰਤੀ ਡਾਇਲਾਇਸਿਸ 25 ਤੋਂ 30 ਹਜ਼ਾਰ ਰੁਪਏ ਤੱਕ ਖਰਚ ਕਰਨੇ ਪੈਂਦੇ ਸਨ। ਪਰ ਚੋਣ ਸੰਕਲਪ ਪੱਤਰ ਵਿੱਚ ਕੀਤੇ ਵਾਅਦੇ ਅਨੁਸਾਰ ਹਰਿਆਣਾ ਸਰਕਾਰ ਨੇ ਡਾਇਲਾਇਸਿਸ ਦਾ ਪੂਰਾ ਖਰਚਾ ਮਾਫ਼ ਕਰਨ ਦਾ ਫੈਸਲਾ ਲਾਗੂ ਕੀਤਾ ਹੈ। ਹੁਣ ਮਰੀਜ਼ਾਂ ਨੂੰ ਇਸ ਦੇ ਲਈ ਆਪਣੀ ਜੇਬ੍ਹ ਵਿੱਚੋਂ ਪੈਸਾ ਖਰਚ ਨਹੀਂ ਕਰਨਾ ਪੈ ਰਿਹਾ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਔਰਤਾਂ ਦੇ ਸਤਿਕਾਰ ਅਤੇ ਸ਼ਕਤੀਕਰਨ ਲਈ ਕੀਤੇ ਵਾਅਦਿਆਂ ਨੂੰ ਵੀ ਪੂਰਾ ਕੀਤਾ ਹੈ। ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੱਕ ਹੈ, ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਪਿਛਲੇ 18 ਮਹੀਨਿਆਂ ਵਿੱਚ ਔਰਤਾਂ ਦੇ ਖਾਤਿਆਂ ਵਿੱਚ 300 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ।

ਉਨ੍ਹਾਂ ਕਿਹਾ ਕਿ ਔਰਤਾਂ ਨੂੰ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾਤਹਿਤ 2100 ਰੁਪਏ ਮਹੀਨਾਵਾਰ ਸਹਾਇਤਾ ਦੇਣ ਦਾ ਵਾਅਦਾ ਵੀ ਲਾਗੂ ਕੀਤਾ ਗਿਆ ਹੈ। ਸਰਕਾਰ ਨੇ ਆਪਣੇ ਪਹਿਲੇ ਹੀ ਬਜਟ ਵਿੱਚ ਇਸ ਦੇ ਲਈ 5000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਸੀ। ਪਿਛਲੇ 18 ਮਹੀਨਿਆਂ ਵਿੱਚ ਔਰਤਾਂ ਦੇ ਖਾਤਿਆਂ ਵਿੱਚ 2000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਕਰਵਾਈ ਜਾ ਚੁੱਕੀ ਹੈ।

ਹਰਿਆਣਾ ਵਿੱਚ ਕਿਸਾਨਾਂ ਦੀ ਪੂਰੀ ਫ਼ਸਲ ਐਮਐਸਪੀ ਤੇ ਖਰੀਦੀ ਜਾ ਰਹੀ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਹਰਿਆਣਾ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਦੀ ਪੂਰੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੇ ਖਰੀਦਣ ਦਾ ਕੰਮ ਕੀਤਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ, ਜਿੱਥੇ ਕਿਸਾਨਾਂ ਦੀ ਪੂਰੀ ਫ਼ਸਲ ਐਮਐਸਪੀ ਤੇ ਖਰੀਦੀ ਜਾ ਰਹੀ ਹੈ। ਕਿਸਾਨਾਂ ਦੇ ਖਾਤਿਆਂ ਵਿੱਚ 48 ਤੋਂ 72 ਘੰਟਿਆਂ ਦੇ ਅੰਦਰ ਫ਼ਸਲ ਦਾ ਪੂਰਾ ਭੁਗਤਾਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜੇਕਰ ਭੁਗਤਾਨ ਵਿੱਚ 72 ਘੰਟਿਆਂ ਤੋਂ ਵੱਧ ਸਮਾਂ ਲੱਗਦਾ ਹੈ, ਤਾਂ ਕਿਸਾਨਾਂ ਨੂੰ ਵਿਆਜ ਸਮੇਤ ਭੁਗਤਾਨ ਕੀਤਾ ਜਾਂਦਾ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਵੱਧਦੇ ਨਸ਼ੇ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਇੱਕ ਵਿਅਕਤੀ ਨੇ ਸਰਕਾਰ ਤੋਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਦੀ ਆਵਾਜ਼ ਉਠਾਈ, ਤਾਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਉਸ ਦੀ ਆਵਾਜ਼ ਦਬਾਉਣ ਦਾ ਯਤਨ ਕੀਤਾ ਗਿਆ। ਇਸ ਤੋਂ ਦੁਖੀ ਹੋ ਕੇ ਉਸ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਵਿੱਚ ਕਾਨੂੰਨ-ਵਿਵਸਥਾ, ਸੰਵੇਦਨਸ਼ੀਲ ਸ਼ਾਸਨ ਅਤੇ ਆਮ ਨਾਗਰਿਕ ਦੀ ਆਵਾਜ਼ ਦੇ ਸਤਿਕਾਰ ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨਾਲ ਰੁਜ਼ਗਾਰ ਦੇ ਨਾਂ ਤੇ ਵੀ ਅਨਿਆਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਕਸਾਈਜ਼ ਇੰਸਪੈਕਟਰ ਦੇ ਨਤੀਜੇ ਵਿੱਚ ਵਿਧਾਇਕਾਂ ਦੇ ਨਜ਼ਦੀਕੀ ਲੋਕਾਂ ਨੂੰ ਨੌਕਰੀ ਮਿਲਣ ਦੀ ਗੱਲ ਸਾਹਮਣੇ ਆਈ। ਇਸ ਦੇ ਉਲਟ, ਹਰਿਆਣਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਭਾਜਪਾ ਸਰਕਾਰ ਨੇ ਸਰਕਾਰੀ ਭਰਤੀਆਂ ਵਿੱਚ ਪਾਰਦਰਸ਼ਤਾ ਅਤੇ ਮੈਰਿਟ ਨੂੰ ਪਹਿਲ ਦਿੱਤੀ ਹੈ। ਹਰਿਆਣਾ ਵਿੱਚ ਨੌਜਵਾਨਾਂ ਨੂੰ ਬਿਨਾਂ ਪਰਚੀਬਿਨਾਂ ਖਰਚੀ, ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਤੇ ਨੌਕਰੀ ਮਿਲ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਇਮਾਨਦਾਰੀ ਦੀਆਂ ਗੱਲਾਂ ਕਰਦੇ ਹਨ, ਪਰ ਚੁਟਕਲੇਬਾਜ਼ੀ ਦੇ ਸਹਾਰੇ ਵੋਟਾਂ ਲੈਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਨੂੰ ਚੁਟਕਲਿਆਂ ਨਾਲ ਨਹੀਂ, ਕੰਮ ਨਾਲ ਮਤਲਬ ਹੈ। ਉਨ੍ਹਾਂ ਕਿਹਾ ਕਿ ਚੁਟਕਲਿਆਂ ਨਾਲ ਕੰਮ ਨਹੀਂ ਹੋਣਾ, ਕੰਮ ਤਾਂ ਕੰਮ ਨਾਲ ਹੀ ਹੋਣਾ ਹੈ।

ਹਰਿਆਣਾ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਦੀ ਜਨਤਾ ਤੱਕ ਪਹੁੰਚਾਉਣ ਦਾ ਭਰੋਸਾ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਿਰਫ ਐਲਾਨ ਨਹੀਂ, ਸਗੋ ਧਰਾਤਲ ਤੇ ਕੰਮ ਚਾਹੁੰਦੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਵਿਕਾਸ, ਸੁਸ਼ਾਸਨ ਅਤੇ ਜਨ-ਭਲਾਈ ਦੀਆਂ ਨੀਤੀਆਂ ਨੂੰ ਅੱਗੇ ਵਧਾ ਕੇ ਪੰਜਾਬ ਨੂੰ ਵੀ ਤਰੱਕੀ ਦੀ ਦਿਸ਼ਾ ਵਿੱਚ ਮਜ਼ਬੂਤ ਗਤੀ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਹਰਿਆਣਾ ਵਿੱਚ ਚੱਲ ਰਹੀਆਂ ਜਨ-ਭਲਾਈਕਾਰੀ ਯੋਜਨਾਵਾਂ ਦਾ ਲਾਭ ਪੰਜਾਬ ਦੇ ਲੋਕਾਂ ਤੱਕ ਵੀ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਜਿਸ ਤਰ੍ਹਾਂ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਲੋੜਵੰਦ ਪਰਿਵਾਰਾਂ ਲਈ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਜਨਤਾ ਨੂੰ ਇਹਨਾਂ ਯੋਜਨਾਵਾਂ ਦਾ ਲਾਭ ਦਿਵਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾਵੇਗਾ।

ਭਾਜਪਾ ਦੀ ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਹੈ, ਇਸ ਦਾ ਉਦਾਹਰਨ ਹਰਿਆਣਾ ਵਿੱਚ ਦੇਖਿਆ ਜਾ ਸਕਦਾ ਹੈ – ਸਾਬਕਾ ਮੰਤਰੀ ਮਹਾਰਾਣੀ ਪਰਨੀਤ ਕੌਰ

ਸਾਬਕਾ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿੱਚ ਭਾਰਤ ਨੇ ਵਿਸ਼ਵ ਪੱਧਰ ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ। ਅੱਜ ਭਾਰਤ ਦੁਨੀਆ ਦੀਆਂ ਪ੍ਰਮੁੱਖ ਆਰਥਿਕ ਸ਼ਕਤੀਆਂ ਵਿੱਚ ਸ਼ਾਮਲ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਨੂੰ ਮਜ਼ਬੂਤ, ਸਮਰੱਥ ਅਤੇ ਵਿਕਸਿਤ ਬਣਾਉਣ ਲਈ ਨਿਰੰਤਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਨਸ਼ੇ ਅਤੇ ਹੋਰ ਬੁਰਾਈਆਂ ਤੋਂ ਮੁਕਤ ਕਰਵਾ ਕੇ ਉਨ੍ਹਾਂ ਨੂੰ ਸਿੱਖਿਆ, ਰੁਜ਼ਗਾਰ ਅਤੇ ਵਿਕਾਸ ਦੇ ਮੌਕੇ ਉਪਲਬਧ ਕਰਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਾਰਤੀ ਜਨਤਾ ਪਾਰਟੀ ਹੀ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਨੂੰ ਨਸ਼ਾ-ਮੁਕਤ, ਵਿਕਸਿਤ ਅਤੇ ਖੁਸ਼ਹਾਲ ਬਣਾਉਣ ਲਈ ਪ੍ਰਭਾਵੀ ਢੰਗ ਨਾਲ ਕੰਮ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਹਰਿਆਣਾ ਵਿੱਚ ਕੀਤੇ ਜਾ ਰਹੇ ਵਿਕਾਸ ਕੰਮਾਂ ਅਤੇ ਸਰਕਾਰ ਦੇ ਕੰਮਕਾਜ ਨੂੰ ਪੰਜਾਬ ਦੇ ਲੋਕ ਵੀ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਕਿਸ ਤਰ੍ਹਾਂ ਕੰਮ ਕਰਦੀ ਹੈ, ਇਸ ਦਾ ਉਦਾਹਰਨ ਹਰਿਆਣਾ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਵਿੱਚ ਵੀ ਵਿਕਾਸ ਨੂੰ ਗਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਆਗਾਮੀ ਚੋਣਾਂ ਵਿੱਚ ਭਾਜਪਾ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

 

ਹਰਿਆਣਾ ਦੇ ਰਾਜਪਾਲ ਨੇ ਸੈਨਿਕਾਂ ਦੇ ਸਤਿਕਾਰ ਅਤੇ ਵੀਰ ਨਾਰੀਆਂ ਦੇ ਕਲਿਆਣ ਲਈ ਸਾਂਝੇ ਯਤਨਾਂ ਦੀ ਕੀਤੀ ਅਪੀਲ

ਚੰਡੀਗੜ੍ਹ

, ( ਜਸਟਿਸ ਨਿਊਜ਼   )

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਮਾਜ ਨੂੰ ਦੇਸ਼ ਦੇ ਵੀਰ ਸੈਨਿਕਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਣ, ਉਨ੍ਹਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਸਾਹਸ, ਸਮਰਪਣ ਅਤੇ ਰਾਸ਼ਟਰ ਸੇਵਾ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।

ਪੰਚਕੂਲਾ ਵਿੱਚ ਅੱਜ ਅਖਿਲ ਭਾਰਤੀ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ, ਹਰਿਆਣਾ ਵੱਲੋਂ ਕਰਵਾਏ ਗਏ ਵੀਰ ਨਾਰੀ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੇ ਕਲਿਆਣ, ਸਨਮਾਨ ਅਤੇ ਮੁੜ-ਵਸੇਬੇ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੀਤੇ ਜਾ ਰਹੇ ਭਲਾਈਕਾਰੀ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਉਨ੍ਹਾਂ ਦੇ ਹਿੱਤ ਵਿੱਚ ਕਈ ਮਹੱਤਵਪੂਰਨ ਪਹਿਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਵਨ ਰੈਂਕ ਵਨ ਪੈਨਸ਼ਨਦਾ ਅਮਲ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਰਾਖੀ ਕਰਦਿਆਂ ਸਰਵਉੱਚ ਕੁਰਬਾਨੀ ਦੇਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਗਈ ਹੈ।

ਇਸ ਮੌਕੇ ਰਾਜਪਾਲ ਨੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਤਿਆਗ, ਸਾਹਸ ਅਤੇ ਯੋਗਦਾਨ ਨੂੰ ਨਮਨ ਕੀਤਾ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ 10 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।

ਪ੍ਰੋਗਰਾਮ ਦੌਰਾਨ ਪ੍ਰੋ. ਘੋਸ਼ ਨੇ ਦੋ ਪੁਸਤਕਾਂ ਪੂਰਵ ਸੈਨਿਕ ਗੌਰਵ ਸਮਾਰਿਕਾਅਤੇ ਵਿਕਾਸ ਕੀ ਬੁਲੰਦ ਉੜਾ‘ ਦੀ ਵੀ ਘੁੰਡ ਚੁਕਾਈ ਕੀਤੀ

ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਹਰਿਆਣਾ ਦੀ ਅਮੀਰ ਅਤੇ ਗੌਰਵਸ਼ਾਲੀ ਸੈਨਿਕ ਪਰੰਪਰਾ ਰਹੀ ਹੈ। ਸੂਬੇ ਦੇ ਅਣਗਿਣਤ ਸੈਨਿਕਾਂ ਨੇ ਅਦੁੱਤੀ ਸਾਹਸ, ਸਮਰਪਣ ਅਤੇ ਦੇਸ਼ ਭਗਤੀ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਰੇਜ਼ਾਂਗ ਲਾ ਦੀ ਜੰਗ ਵਿੱਚ ਅਹੀਰਵਾਲ ਖੇਤਰ ਦੇ ਸੈਨਿਕਾਂ ਦੇ ਵੀਰਤਾਪੂਰਨ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਸਰਵਉੱਚ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀ ਰਹੇਗੀ।

ਉਨ੍ਹਾਂ ਕਿਹਾ ਕਿ ਰੇਜ਼ਾਂਗ ਲਾ ਵਿੱਚ ਵੀਰ ਸੈਨਿਕਾਂ ਨੇ ਬਿਖੜੇ ਹਾਲਾਤਾਂ ਅਤੇ ਭਾਰੀ ਚੁਣੌਤੀਆਂ ਦੇ ਬਾਵਜੂਦ ਅਦੁੱਤੀ ਸਾਹਸ ਅਤੇ ਦ੍ਰਿੜ ਸੰਕਲਪ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਕੁਰਬਾਨੀ ਭਾਰਤੀ ਸੈਨਿਕ ਬਹਾਦਰੀ ਦੀ ਇੱਕ ਅਮਿੱਟ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੱਚਾ ਸਾਹਸ ਗਿਣਤੀ ਜਾਂ ਹਾਲਾਤਾਂ ਨਾਲ ਨਹੀਂ, ਸਗੋਂ ਮਾਤ ਭੂਮੀ ਦੀ ਰਾਖੀ ਲਈ ਅਖੀਰਲੇ ਪਲ ਤੱਕ ਡਟੇ ਰਹਿਣ ਦੇ ਸੰਕਲਪ ਨਾਲ ਪਰਿਭਾਸ਼ਿਤ ਹੁੰਦਾ ਹੈ।

ਰਾਜਪਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ ਨਾਲ ਜੁੜੀਆਂ ਯੋਜਨਾਵਾਂ ਨੂੰ ਹੋਰ ਪ੍ਰਭਾਵੀ ਬਣਾਉਣ ਦੇ ਮਕਸਦ ਨਾਲ ਸੈਨਿਕ ਅਤੇ ਅਰਧ-ਸੈਨਿਕ ਭਲਾਈ ਵਿਭਾਗਦੀ ਸਥਾਪਨਾ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਸੈਨਿਕ ਅਤੇ ਅਰਧ-ਸੈਨਿਕ ਭਲਾਈ ਵਿਭਾਗ ਲਈ ਬਜਟ ਅਲਾਟਮੈਂਟ 58.93 ਫੀਸਦੀ ਵਧਾ ਕੇ 178.14 ਕਰੋੜ ਰੁਪਏ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਾਜ ਸਰਕਾਰ ਦੀ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸ਼ਕਤੀਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਰਾਜਪਾਲ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਚਿਤ ਸਤਿਕਾਰ, ਦੇਖਭਾਲ ਅਤੇ ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਲਿਆਣ, ਮੁੜ-ਵਸੇਬੇ ਅਤੇ ਸ਼ਕਤੀਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ।

ਇਸ ਮੌਕੇ ਹਰਿਆਣਾ ਦੀ ਪਹਿਲੀ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼, ਅਖਿਲ ਭਾਰਤੀ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ, ਹਰਿਆਣਾ ਦੇ ਪ੍ਰਧਾਨ ਕਰਨਲ ਗੋਪਾਲ ਸਿੰਘ, ਰਾਜ ਸਭਾ ਦੇ ਸਾਬਕਾ ਮੈਂਬਰ ਲੈਫਟੀਨੈਂਟ ਜਨਰਲ ਡੀ.ਪੀ. ਵਤਸ, ਪ੍ਰੀਸ਼ਦ ਦੇ ਨੈਸ਼ਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੇਜਰ ਜਨਰਲ ਆਰ.ਪੀ.ਐਸ. ਭਦੌਰੀਆ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

ਸਾਡਾ ਨਿਸ਼ਾਨਾ ਪੂਰੇ ਅੰਬਾਲਾ ਛਾਉਣੀ ਨੂੰ ਓਪਨ ਨਾਲੀ ਮੁਕਤ ਕਰਨਾ – ਕੈਬਨਿਟ ਮੰਤਰੀ ਅਨਿਲ ਵਿਜ

ਚੰਡੀਗੜ੍ਹ

,(  ਜਸਟਿਸ ਨਿਊਜ਼ )

 ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਦੀ ਸੂਰਤ ਬਦਲਣ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ। ਤੇਜ਼ੀ ਨਾਲ ਪਾਣੀ ਦੀ ਨਿਕਾਸੀ ਲਈ ਪਹਿਲਾਂ ਅੰਬਾਲਾ ਛਾਉਣੀ ਦੇ ਪੁਰਾਣੇ ਸਦਰ ਖੇਤਰ ਵਿੱਚ 65 ਕਰੋੜ ਦੀ ਲਾਗਤ ਨਾਲ ਸਟ੍ਰੋਮ ਵਾਟਰ ਡ੍ਰੇਨੇਜ ਪਾਈਪ ਲਾਈਨ ਪਾਈ ਗਈ ਸੀ ਅਤੇ ਉਸ ਦਾ ਨਤੀਜਾ ਇਹ ਸੀ ਕਿ ਬਰਸਾਤਾਂ ਵਿੱਚ ਪਾਣੀ ਖੜ੍ਹਾ ਨਹੀਂ ਹੋਇਆ, ਨਾਲ ਹੀ ਮੱਖੀ-ਮੱਛਰ ਵੀ ਨਹੀਂ ਰਹੇ। ਹੁਣ ਸਾਡਾ ਨਿਸ਼ਾਨਾ ਸਾਰੇ ਅੰਬਾਲਾ ਛਾਉਣੀ ਨੂੰ ਓਪਨ ਨਾਲੀ ਮੁਕਤ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰਾ ਸ਼ਹਿਰ ਨਾਲੀ ਮੁਕਤ ਹੋਵੇ। ਇਸੇ ਲਈ ਅੱਜ ਲਗਭਗ 58 ਕਰੋੜ ਰੁਪਏ ਦੀ ਲਾਗਤ ਨਾਲ ਸਟ੍ਰੋਮ ਵਾਟਰ ਡ੍ਰੇਨੇਜ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਏਕਤਾ ਵਿਹਾਰ ਤੋਂ ਕੀਤੀ ਜਾ ਰਹੀ ਹੈ ਜਿਸ ਦਾ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।

ਸ਼੍ਰੀ ਵਿਜ ਨੇ ਕਿਹਾ ਕਿ ਇਸ ਕੰਮ ਦੇ ਹੋਣ ਤੋਂ ਬਾਅਦ ਇਹ ਖੇਤਰ ਖੁੱਲ੍ਹੀ ਨਾਲੀ ਮੁਕਤ ਹੋਵੇਗਾ। ਉਨ੍ਹਾਂ ਕਿਹਾ ਅਜੇ ਜਗਾਧਰੀ ਰੋਡ ਗੋਵਿੰਦ ਨਗਰ ਤੋਂ ਸਹਾਰਨਪੁਰ ਰੇਲ ਲਾਈਨ ਵੱਲ ਟਾਂਗਰੀ ਬੰਨ੍ਹ ਤੱਕ ਸਟ੍ਰੋਮ ਵਾਟਰ ਪਾਈਪ ਲਾਈਨ ਪਾਈ ਜਾ ਰਹੀ ਹੈ। ਊਰਜਾ ਮੰਤਰੀ ਅਨਿਲ ਵਿਜ ਨੇ ਜਨ ਸਿਹਤ ਵਿਭਾਗ ਦੇ ਐਕਸੀਐਨ ਹਰਭਜਨ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ ਤਿੰਨ-ਚਾਰ ਟੀਮਾਂ ਬਣਾਉਣ ਤਾਂ ਜੋ ਲਾਲਕੁਰਤੀ ਖੇਤਰ, ਬੀਸੀ ਬਾਜ਼ਾਰ, ਆਊਟਰ ਲਾਰਜ ਰੋਡ ਦੇ ਨਾਲ-ਨਾਲ ਏਕਤਾ ਵਿਹਾਰ ਖੇਤਰ ਵਿੱਚ ਸਟ੍ਰੋਮ ਵਾਟਰ ਡ੍ਰੇਨੇਜ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਏਕਤਾ ਵਿਹਾਰ ਖੇਤਰ ਵਿੱਚ ਜਿੱਥੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਉੱਥੇ ਨਾਲੀਆਂ ਦਾ ਲੈਵਲ ਠੀਕ ਕਰਵਾ ਕੇ ਇਸ ਕੰਮ ਨੂੰ ਕਰਵਾਉਣ, ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸੁਚੱਜੇ ਢੰਗ ਨਾਲ ਹੋ ਸਕੇ। ਊਰਜਾ ਮੰਤਰੀ ਨੇ ਕਿਹਾ ਕਿ ਜਗਾਧਰੀ ਰੋਡ ਤੋਂ ਡਿਫੈਂਸ ਕਾਲੋਨੀ ਖੇਤਰ ਵੱਲ ਸਟ੍ਰੋਮ ਵਾਟਰ ਡ੍ਰੇਨੇਜ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਨਾਲ ਪੂਰਾ ਅੰਬਾਲਾ ਨਾਲੀ ਮੁਕਤ ਹੋ ਜਾਵੇਗਾ। ਸ਼੍ਰੀ ਵਿਜ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਯਤਨ ਰਿਹਾ ਕਿ ਅੰਬਾਲਾ ਛਾਉਣੀ ਨੂੰ ਸੁੰਦਰ ਅਤੇ ਵਿਕਸਿਤ ਬਣਾਇਆ ਜਾਵੇ ਅਤੇ ਇਸ ਦੇ ਲਈ ਲੋਕਾਂ ਨੇ ਜੋ ਤਾਕਤ ਅਤੇ ਆਸ਼ੀਰਵਾਦ ਦਿੱਤਾ ਹੈ ਉਸ ਦੇ ਤਹਿਤ ਉਨ੍ਹਾਂ ਨੇ ਅੰਬਾਲਾ ਛਾਉਣੀ ਵਿੱਚ ਅਣਗਿਣਤ ਵਿਕਾਸ ਕਾਰਜਾਂ ਨੂੰ ਕਰਵਾਉਣ ਦਾ ਕੰਮ ਕੀਤਾ ਹੈ।

ਊਰਜਾ ਮੰਤਰੀ ਅਨਿਲ ਵਿਜ ਨੇ ਲੋਕਾਂ ਤੋਂ ਸਹਿਯੋਗ ਕਰਨ ਦੀ ਕੀਤੀ ਅਪੀਲ

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸਟ੍ਰੋਮ ਵਾਟਰ ਪਾਈਪ ਲਾਈਨ ਪਾਉਣ ਦੇ ਕੰਮ ਦੌਰਾਨ ਲੋਕਾਂ ਦੇ ਘਰਾਂ ਦੇ ਅੱਗੇ ਥੜ੍ਹਿਆਂ ਨੂੰ ਤੋੜਿਆ ਜਾਵੇਗਾ ਤਾਂ ਜੋ ਪਾਣੀ ਦੀ ਲਾਈਨ ਨੂੰ ਪਾਇਆ ਜਾ ਸਕੇ। ਇਸ ਦੇ ਲਈ ਉਨ੍ਹਾਂ ਨੇ ਲੋਕਾਂ ਤੋਂ ਪੂਰਾ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਸਦਰ ਖੇਤਰ ਵਿੱਚ ਸਟ੍ਰੋਮ ਵਾਟਰ ਪਾਈਪ ਲਾਈਨ ਪਾਈ ਗਈ ਤਾਂ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਜਿਸ ਵਜ੍ਹਾ ਨਾਲ ਅੱਜ ਉੱਥੇ ਪਾਣੀ ਦੀ ਨਿਕਾਸੀ ਬਿਹਤਰ ਹੋ ਰਹੀ ਹੈ।

ਕਾਂਗਰਸ ਨੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਨਾ ਦਿੰਦਿਆਂ ਸਿਰਫ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਮੰਤਰੀ ਅਨਿਲ ਵਿਜ

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪਹਿਲਾਂ 60-70 ਸਾਲ ਕਾਂਗਰਸ ਨੇ ਰਾਜ ਕੀਤਾ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਇਨ੍ਹਾਂ ਦੇ ਰਹੇ ਪਰ ਇਨ੍ਹਾਂ ਨੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਨਾ ਦਿੰਦਿਆਂ ਕੇਵਲ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਅਸੀਂ ਟਾਂਗਰੀ ਨਦੀ ਤੇ 8 ਕਿਲੋਮੀਟਰ ਲੰਬਾ ਬੰਨ੍ਹ ਬਣਾ ਕੇ ਦਿੱਤਾ ਜਿਸ ਨੂੰ ਜੀਟੀ ਰੋਡ ਨਾਲ ਜੋੜਿਆ ਗਿਆ ਹੈ। ਚਾਰ ਰੇਲਵੇ ਫਾਟਕਾਂ ਦੀ ਥਾਂ ਅੰਡਰਪਾਸ ਅਤੇ ਓਵਰਬ੍ਰਿਜ ਬਣਾਏ ਹਨ, ਕੇਵਲ ਮਛੌਂਡਾ ਵਿੱਚ ਓਵਰਬ੍ਰਿਜ ਬਣਨਾ ਬਾਕੀ ਹੈ। ਉਨ੍ਹਾਂ ਕਿਹਾ ਟਾਂਗਰੀ ਨਦੀ ਸਾਡੇ ਜਨਮ ਤੋਂ ਪਹਿਲਾਂ ਹੀ ਸੀ, ਪਰ ਕਾਂਗਰਸ ਦੀਆਂ ਸਰਕਾਰਾਂ ਨੇ ਨਦੀ ਕਿਨਾਰੇ ਬੰਨ੍ਹ ਪੱਕਾ ਨਹੀਂ ਕਰਵਾਇਆ ਪਰ ਭਾਜਪਾ ਸਰਕਾਰ ਆਉਂਦਿਆਂ ਹੀ ਅਸੀਂ ਇਹ ਕੰਮ ਕਰਵਾਇਆ ਅਤੇ ਲੱਖਾਂ ਲੋਕਾਂ ਨੂੰ ਪਾਣੀ ਤੋਂ ਸੁਰੱਖਿਆ ਪ੍ਰਦਾਨ ਕੀਤੀ। ਹੁਣ ਕਿਤੇ ਬਰਸਾਤ ਕਾਰਨ ਇੱਕ-ਦੋ ਫੁੱਟ ਪਾਣੀ ਖੜ੍ਹਾ ਹੁੰਦਾ ਹੈ ਤਾਂ ਵਿਰੋਧੀ ਧਿਰ ਉਸ ਦੀ ਫੋਟੋ ਸ਼ੂਟ ਕਰਨ ਲੱਗਦੀ ਹੈ, ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਦੇ ਸਮੇਂ ਤਾਂ ਬਰਸਾਤਾਂ ਵਿੱਚ ਅੰਬਾਲਾ ਵਿੱਚ ਕਿਸ਼ਤੀਆਂ ਤੱਕ ਚੱਲਦੀਆਂ ਸਨ। ਕੈਬਨਿਟ ਮੰਤਰੀ ਨੇ ਇਸ ਮੌਕੇ ਵਿਰੋਧੀ ਧਿਰ ਤੇ ਵਾਰ ਕਰਦਿਆਂ ਕਿਹਾ ਕਿ ਹੜ੍ਹ ਤੋਂ ਬਚਾਉਣ ਲਈ ਟਾਂਗਰੀ ਦੀ ਖੁਦਾਈ ਕਰਵਾਈ ਗਈ ਉੱਥੇ ਹੀ ਮਹੇਸ਼ ਨਗਰ ਪੰਪ ਹਾਊਸ ਤੇ ਪੰਪਾਂ ਦੀ ਸਮਰੱਥਾ ਵਧਾਉਂਦਿਆਂ ਨਵੇਂ ਪੰਪਾਂ ਨੂੰ ਲਗਾਇਆ ਗਿਆ।

ਮਹੇਸ਼ ਨਗਰ ਡ੍ਰੇਨ ਦੇ ਬਾਕੀ ਹਿੱਸੇ ਨੂੰ ਪੱਕਾ ਕਰਨ ਲਈ 22 ਕਰੋੜ ਦੀ ਲਾਗਤ ਨਾਲ ਟੈਂਡਰ ਅਲਾਟ ਅਨਿਲ ਵਿਜ

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮਹੇਸ਼ ਨਗਰ ਡ੍ਰੇਨ ਦੇ ਬਾਕੀ ਹਿੱਸੇ ਨੂੰ ਪੱਕਾ ਕਰਨ ਲਈ 22 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ ਅਤੇ ਇਸ ਦੇ ਤਹਿਤ ਵਰਕ ਵੀ ਅਲਾਟ ਹੋ ਚੁੱਕਾ ਹੈ। ਬਰਸਾਤੀ ਸੀਜ਼ਨ ਖਤਮ ਹੁੰਦਿਆਂ ਹੀ ਇੱਥੇ ਕੰਮ ਸ਼ੁਰੂ ਹੋ ਜਾਵੇਗਾ। ਡ੍ਰੇਨ ਨਿਰਮਾਣ ਦਾ ਡਿਜ਼ਾਈਨ ਆਈਆਈਟੀ ਰੁੜਕੀ ਤੋਂ ਤਿਆਰ ਕਰਵਾਇਆ ਗਿਆ ਹੈ ਜਿਸ ਨਾਲ ਭਵਿੱਖ ਵਿੱਚ ਮਸ਼ੀਨਾਂ ਦੇ ਮਾਧਿਅਮ ਨਾਲ ਡ੍ਰੇਨ ਦੀ ਬਿਹਤਰ ਸਫ਼ਾਈ ਹੋ ਸਕੇਗੀ।

ਸੈਂਟਰਲ ਨਾਲੇ ਨੂੰ ਬੰਦ ਕੀਤਾ ਜਿਸ ਨਾਲ ਆਸ-ਪਾਸ ਰਹਿਣ ਵਾਲਿਆਂ ਦਾ ਜੀਵਨ ਬਦਲਿਆਅਨਿਲ ਵਿਜ

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਸਦਰ ਖੇਤਰ ਵਿੱਚ ਸੈਂਟਰਲ ਨਾਲੇ ਨੂੰ ਬੰਦ ਕੀਤਾ ਜਿਸ ਦਾ ਅੱਜ ਉੱਥੋਂ ਦੇ ਲੋਕਾਂ ਨੂੰ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਜੀਵਨ ਬਦਲਿਆ ਹੈ। ਪਹਿਲਾਂ ਲੋਕ ਆਪਣੇ ਘਰ ਦਾ ਪਤਾ ਨਾਲੇ ਦੇ ਕਿਨਾਰੇ ਦੱਸਦੇ ਸਨ ਪਰ ਹੁਣ ਅੰਡਰਗ੍ਰਾਊਂਡ ਪਾਈਪ ਲਾਈਨ ਪੈਣ ਨਾਲ ਲੋਕ ਉੱਪਰ ਮੰਜੇ ਅਤੇ ਕੁਰਸੀਆਂ ਲਗਾ ਕੇ ਆਰਾਮ ਨਾਲ ਬੈਠਦੇ ਹਨ।

ਅੰਬਾਲਾ ਛਾਉਣੀ ਦੇ ਵਿਕਾਸ ਲਈ ਕਈ ਪ੍ਰੋਜੈਕਟ ਲਗਵਾਏਅਨਿਲ ਵਿਜ

ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਸ਼ਹਿਰ ਵਿੱਚ ਵੱਡੇ-ਵੱਡੇ ਪ੍ਰੋਜੈਕਟ ਲਗਵਾ ਕੇ ਦਿੱਤੇ ਹਨ, ਜੋ ਕਿ ਅੱਜ ਨਜ਼ਰ ਆਉਂਦੇ ਹਨ। ਜੇਕਰ ਇੱਕ ਸਿਰੇ ਤੋਂ ਪ੍ਰੋਜੈਕਟਾਂ ਬਾਰੇ ਦੱਸਿਆ ਜਾਵੇ ਤਾਂ ਉਨ੍ਹਾਂ ਵਿੱਚ ਨਹਿਰੀ ਪਾਣੀ, ਸਰਕਾਰੀ ਕਾਲਜ ਅੰਬਾਲਾ ਛਾਉਣੀ, ਬੱਸ ਸਟੈਂਡ ਅੰਬਾਲਾ ਛਾਉਣੀ, ਅਨਾਜ ਮੰਡੀ, ਸ਼ਹੀਦੀ ਸਮਾਰਕ, ਸਾਇੰਸ ਮਿਊਜ਼ੀਅਮ, ਐਸਡੀਐਮ ਦਫ਼ਤਰ ਅੰਬਾਲਾ ਛਾਉਣੀ, ਨਾਗਰਿਕ ਹਸਪਤਾਲ ਅੰਬਾਲਾ ਛਾਉਣੀ, ਅਟਲ ਕੈਂਸਰ ਕੇਅਰ ਸੈਂਟਰ, ਫੀਫਾ (FIFA) ਤੋਂ ਅਪਰੂਵਡ ਫੁੱਟਬਾਲ ਸਟੇਡੀਅਮ, ਆਲ ਵੈਦਰ ਸਵੀਮਿੰਗ ਪੂਲ, ਜਿਮਨਾਸਟਿਕ ਹਾਲ, ਬੈਡਮਿੰਟਨ ਹਾਲ, ਬੈਂਕ ਸਕੁਏਅਰ, ਨਗਰ ਪ੍ਰੀਸ਼ਦ ਦਫ਼ਤਰ, ਵਿਆਯਾਮਸ਼ਾਲਾਵਾਂ, ਸੁਭਾਸ਼ ਪਾਰਕ, ਐਨਸੀਡੀਸੀ ਸੈਂਟਰ ਦੇ ਨਾਲ-ਨਾਲ ਅਨੇਕਾਂ ਅਜਿਹੀਆਂ ਪਰਿਯੋਜਨਾਵਾਂ ਹਨ ਜਿਨ੍ਹਾਂ ਨੂੰ ਬਣਵਾਉਣ ਦਾ ਕੰਮ ਕੀਤਾ ਗਿਆ ਹੈ।

 

ਸਹਿਕਾਰਤਾ ਨੂੰ ਤਕਨਾਲੋਜੀ ਅਤੇ ਪਾਰਦਰਸ਼ਤਾ ਨਾਲ ਬਣਾਵਾਂਗੇ ਖੁਸ਼ਹਾਲੀ ਦਾ ਮਜ਼ਬੂਤ ਆਧਾਰ ਡਾ. ਅਰਵਿੰਦ ਸ਼ਰਮਾ

ਚੰਡੀਗੜ੍ਹ,

(  ਜਸਟਿਸ ਨਿਊਜ਼ )

ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਸਹਿਕਾਰਤਾ ਦਾ ਮੂਲ ਮੰਤਰ ਮੈਂ ਨਹੀਂ, ਅਸੀਂਹੈ। ਸਹਿਕਾਰੀ ਸੰਸਥਾਵਾਂ ਨੂੰ ਤਕਨਾਲੋਜੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਆਧੁਨਿਕ ਪ੍ਰਬੰਧਨ ਨਾਲ ਜੋੜ ਕੇ ਕਿਸਾਨ, ਕਰਮਚਾਰੀ, ਔਰਤਾਂ ਅਤੇ ਨੌਜਵਾਨਾਂ ਦੀ ਆਰਥਿਕ ਮਜ਼ਬੂਤੀ ਦਾ ਵੱਡਾ ਆਧਾਰ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਸਹਿਕਾਰ ਤੋਂ ਖੁਸ਼ਹਾਲੀਦੇ ਮੰਤਰ ਨੂੰ ਹਰਿਆਣਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਤੇਜ਼ੀ ਨਾਲ ਧਰਾਤਲ ਤੇ ਉਤਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸੰਕਲਪ ਹੈ ਕਿ ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਬਣਾਉਣ ਵਿੱਚ ਸਾਰੇ ਲੋਕਾਂ ਦੀ ਅਹਿਮ ਭੂਮਿਕਾ ਹੋਵੇਗੀ।

ਡਾ. ਅਰਵਿੰਦ ਸ਼ਰਮਾ ਐਤਵਾਰ ਨੂੰ ਅੰਬਾਲਾ ਛਾਉਣੀ ਵਿੱਚ ਦ ਪੋਸਟਲ ਐਂਡ ਆਰ.ਐਮ.ਐਸ. ਅੰਪਲਾਇਜ਼ ਕੋਆਪ੍ਰੇਟਿਵ ਬੈਂਕਦੇ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਬੈਂਕ ਦੇ ਚੇਅਰਮੈਨ ਸਚਿਨ ਖਰਬ, ਡਾਇਰੈਕਟਰ ਮੰਡਲ, ਅਧਿਕਾਰੀਆਂ, ਕਰਮਚਾਰੀਆਂ ਅਤੇ ਡਾਕ ਤੇ ਬੀ.ਐਸ.ਐਨ.ਐਲ. ਪਰਿਵਾਰ ਨੂੰ ਸੰਸਥਾ ਦੀ ਲੰਮੀ ਸਹਿਕਾਰੀ ਯਾਤਰਾ ਲਈ ਵਧਾਈ ਦਿੱਤੀ।

ਮੰਤਰੀ ਨੇ ਕਿਹਾ ਕਿ ਸਾਲ 1928 ਵਿੱਚ ਲਾਹੌਰ ਵਿੱਚ ਸ਼ੁਰੂ ਹੋਈ ਇਹ ਸਹਿਕਾਰੀ ਸੰਸਥਾ ਵੰਡ ਤੋਂ ਬਾਅਦ 1947 ਵਿੱਚ ਅੰਬਾਲਾ ਛਾਉਣੀ ਆਈ ਅਤੇ ਅੱਜ ਲਗਭਗ ਇੱਕ ਸਦੀ ਦੀ ਵਿਰਾਸਤ ਆਪਣੇ ਨਾਲ ਲੈ ਕੇ ਅੱਗੇ ਵਧ ਰਹੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ਤੱਕ ਡਾਕ ਅਤੇ ਬੀ.ਐਸ.ਐਨ.ਐਲ. ਵਿਭਾਗ ਦੇ 13 ਹਜ਼ਾਰ ਤੋਂ ਵੱਧ ਸਥਾਈ ਕਰਮਚਾਰੀਆਂ ਦਾ ਇਸ ਨਾਲ ਸ਼ੇਅਰਧਾਰਕ ਵਜੋਂ ਜੁੜਨਾ ਸਹਿਕਾਰਤਾ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਨੂੰ ਲੋੜ ਦੇ ਸਮੇਂ ਤੁਰੰਤ 11 ਲੱਖ ਰੁਪਏ ਤੱਕ ਦੀ ਕਰਜ਼ਾ ਸਹੂਲਤ ਉਪਲਬਧ ਕਰਵਾਉਣ ਦੀ ਵਿਵਸਥਾ ਸੰਸਥਾ ਦੀ ਮੈਂਬਰ ਹਿੱਤ ਦੀ ਭਾਵਨਾ ਨੂੰ ਦਰਸਾਉਂਦੀ ਹੈ। ਬੱਚਿਆਂ ਦੀ ਸਿੱਖਿਆ, ਵਿਆਹ, ਮਕਾਨ ਜਾਂ ਸੰਕਟ ਦੇ ਸਮੇਂ ਆਪਣੀ ਸਹਿਕਾਰੀ ਸੰਸਥਾ ਜਦੋਂ ਕਰਮਚਾਰੀ ਦੇ ਨਾਲ ਖੜ੍ਹਦੀ ਹੈ ਤਾਂ ਉਹ ਕੇਵਲ ਬੈਂਕ ਨਹੀਂ, ਬਲਕਿ ਪਰਿਵਾਰ ਦੇ ਸਹਿਯੋਗੀ ਦੀ ਭੂਮਿਕਾ ਨਿਭਾਉਂਦੀ ਹੈ।

ਡਾ. ਸ਼ਰਮਾ ਨੇ ਕਿਹਾ ਕਿ ਹਰਿਆਣਾ ਵਿੱਚ ਪੈਕਸ ਨੂੰ ਸਿਰਫ ਖਾਦ ਅਤੇ ਕਰਜ਼ਾ ਵੰਡਣ ਤੱਕ ਸੀਮਤ ਰੱਖਣ ਦੀ ਬਜਾਏ ਬਹੁ-ਉਦੇਸ਼ੀ ਬਣਾਇਆ ਜਾ ਰਿਹਾ ਹੈ, 710 ਪੈਕਸ ਦੇ ਕੰਪਿਊਟਰੀਕਰਨ, ਪ੍ਰਧਾਨ ਮੰਤਰੀ ਕਿਸਾਨ ਸਮ੍ਰਿੱਧੀ ਕੇਂਦਰ ਅਤੇ ਸਾਂਝੇ ਸੇਵਾ ਕੇਂਦਰ ਵਰਗੀਆਂ ਸਹੂਲਤਾਂ ਰਾਹੀਂ ਪਿੰਡਾਂ ਵਿੱਚ ਸਹਿਕਾਰੀ ਸੰਸਥਾਵਾਂ ਨੂੰ ਸੇਵਾਵਾਂ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ। ਹੈਫੇਡ ਅਤੇ ਹੋਰ ਸਹਿਕਾਰੀ ਸੰਸਥਾਵਾਂ ਕਿਸਾਨਾਂ ਦੀ ਫ਼ਸਲ ਖਰੀਦ ਅਤੇ ਖਾਦ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ, ਜਦੋਂ ਕਿ ਦੁੱਧ ਸਹਿਕਾਰਤਾ ਹਜ਼ਾਰਾਂ ਪਸ਼ੂ ਪਾਲਕ ਪਰਿਵਾਰਾਂ ਨੂੰ ਬਾਜ਼ਾਰ ਨਾਲ ਜੋੜ ਰਹੀ ਹੈ। ਉਨ੍ਹਾਂ ਹਰਿਆਣਾ ਦੀ ਪਛਾਣ ਨਾਲ ਸਹਿਕਾਰਤਾ ਨੂੰ ਜੋੜਦਿਆਂ ਕਿਹਾ, “ਦੂਧ-ਦਹੀ ਕਾ ਖਾਨਾ, ਯੋ ਸੈ ਮ੍ਹਾਰਾ ਹਰਿਆਣਾ।” ਸਾਡਾ ਯਤਨ ਹੈ ਕਿ ਦੁੱਧ-ਦਹੀ ਦੀ ਇਹੋ ਤਾਕਤ ਸਹਿਕਾਰਤਾ ਦੇ ਮਾਧਿਅਮ ਨਾਲ ਪਸ਼ੂ ਪਾਲਕਾਂ ਅਤੇ ਗ੍ਰਾਮੀਣ ਪਰਿਵਾਰਾਂ ਦੀ ਆਰਥਿਕ ਖੁਸ਼ਹਾਲੀ ਦੀ ਤਾਕਤ ਵੀ ਬਣੇ। ਸਹਿਕਾਰਤਾ ਮੰਤਰੀ ਨੇ ਬੈਂਕ ਪ੍ਰਬੰਧਨ ਨੂੰ ਮੈਂਬਰ ਹਿੱਤ ਨੂੰ ਹਰੇਕ ਫੈਸਲੇ ਦੇ ਕੇਂਦਰ ਵਿੱਚ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਡਾਇਰੈਕਟਰ ਮੰਡਲ ਦੇ ਯਤਨਾਂ ਨਾਲ ਪਿਛਲੇ ਲਗਭਗ ਦੋ ਸਾਲਾਂ ਵਿੱਚ ਬੈਂਕ ਦੀ ਕਾਰਜਸ਼ੀਲ ਪੂੰਜੀ ਵਿੱਚ ਲਗਭਗ 200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕਿਸੇ ਸਹਿਕਾਰੀ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਸ ਦੀ ਬੈਲੇਂਸ ਸ਼ੀਟ ਤੋਂ ਵੀ ਵੱਧ ਕੇ ਮੈਂਬਰਾਂ ਦਾ ਵਿਸ਼ਵਾਸ ਹੁੰਦਾ ਹੈ। ਇਸ ਵਿਸ਼ਵਾਸ ਨੂੰ ਪਾਰਦਰਸ਼ਤਾ ਅਤੇ ਬਿਹਤਰ ਸੇਵਾਵਾਂ ਨਾਲ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।

ਡਾ. ਸ਼ਰਮਾ ਨੇ ਡਾਕ ਕਰਮਚਾਰੀਆਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਦਲਦੇ ਸਮੇਂ ਅਤੇ ਤਕਨਾਲੋਜੀ ਦੇ ਬਾਵਜੂਦ ਡਾਕ ਵਿਭਾਗ ਪ੍ਰਤੀ ਸਮਾਜ ਦਾ ਭਰੋਸਾ ਕਾਇਮ ਹੈ। ਇੱਕ ਦੌਰ ਵਿੱਚ ਪਿੰਡ ਦਾ ਡਾਕੀਆ ਕੇਵਲ ਚਿੱਠੀ ਨਹੀਂ, ਬਲਕਿ ਪਰਿਵਾਰਾਂ ਦੀਆਂ ਖੁਸ਼ੀਆਂ ਅਤੇ ਸੰਦੇਸ਼ ਲੈ ਕੇ ਆਉਂਦਾ ਸੀ। ਉਸੇ ਭਰੋਸੇ ਨੂੰ ਇਹ ਬੈਂਕ ਆਰਥਿਕ ਸਹਿਯੋਗ ਅਤੇ ਸਹਿਕਾਰਤਾ ਦੀ ਸ਼ਕਤੀ ਦੇ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਹਿਕਾਰਤਾ ਵਿਭਾਗ ਸਕਾਰਾਤਮਕ ਯਤਨ ਕਰਨ ਵਾਲੀਆਂ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਹਰ ਸੰਭਵ ਸਹਿਯੋਗ ਲਈ ਤਤਪਰ ਹਨ। ਸਾਡਾ ਨਿਸ਼ਾਨਾ ਹੈ ਕਿ ਹਰਿਆਣਾ ਦੀਆਂ ਸਹਿਕਾਰੀ ਸੰਸਥਾਵਾਂ ਸੇਵਾ, ਪਾਰਦਰਸ਼ਤਾ, ਆਧੁਨਿਕ ਤਕਨਾਲੋਜੀ ਅਤੇ ਮੈਂਬਰ ਹਿੱਤ ਦੇ ਮਾਮਲੇ ਵਿੱਚ ਦੇਸ਼ ਦੇ ਸਾਹਮਣੇ ਮਿਸਾਲ ਬਣਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਮਿਲ ਰਹੀ ਗਤੀ ਰਣਬੀਰ ਸਿੰਘ ਗੰਗਵਾ

ਚੰਡੀਗੜ੍ਹ,

(  ਜਸਟਿਸ ਨਿਊਜ਼ )

ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਲੀਡਰਸ਼ਿਪ ਵਿੱਚ ਪੂਰੇ ਸੂਬੇ ਵਿੱਚ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਨੂੰ ਨਵੀਂ ਰਫ਼ਤਾਰ ਦਿੱਤੀ ਜਾ ਰਹੀ ਹੈ। ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ਸੈਂਕੜੇ ਕਰੋੜ ਰੁਪਏ ਦੀਆਂ ਪਰਿਯੋਜਨਾਵਾਂ ਤੇ ਤੇਜ਼ੀ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ।

ਸ਼੍ਰੀ ਗੰਗਵਾ ਐਤਵਾਰ ਨੂੰ ਨਾਂਗਲ ਚੌਧਰੀ ਵਿੱਚ ਸ਼੍ਰੀ ਵਿਸ਼ਵਕਰਮਾ ਸਮਾਜਿਕ ਅਤੇ ਸ਼ੈਕਸ਼ਨਿਕ ਸੰਸਥਾ ਵੱਲੋਂ ਆਯੋਜਿਤ ਪ੍ਰਤਿਭਾ ਸਨਮਾਨ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਰਾਜਸਥਾਨ ਸਰਹੱਦ ਨਾਲ ਲੱਗਦੇ ਨਾਂਗਲ ਚੌਧਰੀ ਖੇਤਰ ਦੇ ਪ੍ਰੋਜੈਕਟ ਨੂੰ ਪਹਿਲ ਦਿੱਤੀ ਜਾ ਰਹੀ ਹੈ, ਕਿਉਂਕਿ ਇਹ ਅੰਤਿਮ ਛੋਰ (ਟੇਲ) ਵਾਲਾ ਇਲਾਕਾ ਹੈ। ਮੰਤਰੀ ਨੇ ਦੱਸਿਆ ਕਿ ਨਾਂਗਲ ਚੌਧਰੀ ਖੇਤਰ ਲਈ ਲਗਭਗ 284 ਕਰੋੜ ਰੁਪਏ ਦੀ ਲਾਗਤ ਨਾਲ ਸਿਰੋਹੀ ਬਹਾਲੀ, ਮੁਸਨੋਤਾ ਅਤੇ ਆਸਰਾਵਾਸ ਵਿੱਚ ਤਿੰਨ ਨਵੇਂ ਸੁਤੰਤਰ ਜਲ ਘਰ ਬਣਾਏ ਜਾ ਰਹੇ ਹਨ। ਇਸ ਨਾਲ ਨਾਂਗਲ ਦੁਰਗੂ ਅਤੇ ਨਾਂਗਲ ਚੌਧਰੀ (ਮੋਹਨਪੁਰ) ਸਮੇਤ ਲਹਿਰੋਦਾ ਜਲ-ਸਪਲਾਈ ਯੋਜਨਾ ਨਾਲ ਜੁੜੇ 39 ਪਿੰਡਾਂ ਨੂੰ ਲਾਭ ਮਿਲੇਗਾ। ਸਿਰੋਹੀ ਬਹਾਲੀ ਪੈਕੇਜ ਵਿੱਚ ਕੰਮ ਸ਼ੁਰੂ ਹੋ ਕੇ ਸਟੋਰੇਜ ਟੈਂਕ ਦੀ ਖੁਦਾਈ ਹੋ ਰਹੀ ਹੈ, ਜਦੋਂ ਕਿ ਬਾਕੀ ਦੋ ਪੈਕੇਜਾਂ ਦੇ ਟੈਂਡਰ ਖੁੱਲ੍ਹ ਚੁੱਕੇ ਹਨ ਅਤੇ ਜਲਦ ਹੀ ਵਰਕ ਆਰਡਰ ਜਾਰੀ ਹੋਣਗੇ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਾਰਨੌਲ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਲਗਭਗ 226 ਕਰੋੜ ਰੁਪਏ ਦੀ ਯੋਜਨਾ ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸ਼ਹਿਰ ਦੇ ਪੰਜਾਂ ਜਲਘਰਾਂ ਦੀ ਸਮਰੱਥਾ ਵਧਾਈ ਜਾਵੇਗੀ ਅਤੇ ਦਰਜਨਾਂ ਪੁਰਾਣੇ ਬੂਸਟਿੰਗ ਸਟੇਸ਼ਨਾਂ ਦਾ ਸੁਦ੍ਰਿੜ੍ਹੀਕਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁਤਬਾਪੁਰ, ਰਾਮਪੁਰਾ, ਬੜਕੋਦਾ ਅਤੇ ਸੀਹਮਾ ਨਹਿਰੀ ਆਧਾਰਿਤ ਜਲਘਰਾਂ ਦੇ ਸੁਦ੍ਰਿੜ੍ਹੀਕਰਨ ਅਤੇ ਖਾਮਪੁਰ-ਖਾਸਪੁਰ ਪਿੰਡਾਂ ਲਈ ਨਵੇਂ ਜਲਘਰ ਦੇ ਨਿਰਮਾਣ ਲਈ ਵੀ ਲਗਭਗ 35 ਕਰੋੜ ਰੁਪਏ ਦੀ ਯੋਜਨਾ ਤਿਆਰ ਕਰ ਲਈ ਗਈ ਹੈ, ਜਿਸ ਨਾਲ 18 ਪਿੰਡਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲੇਗਾ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਪਰਿਯੋਜਨਾਵਾਂ ਦਾ ਕੰਮ ਮਿਥੀ ਸਮਾਂ-ਸੀਮਾ ਵਿੱਚ ਗੁਣਵੱਤਾਪੂਰਨ ਢੰਗ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.