ਕੈਬਨਿਟ ਮੰਤਰੀ ਮੁੰਡੀਆਂ ਨੇ ਖੇਡਾਂ ਦੇ ਦੂਸਰੇ ਪੜਅ ਦਾ ਸਾਹਨੇਵਾਲ ’ਚ ਕੀਤਾ ਰਸਮੀ ਉਦਘਾਟਨ
ਲੁਧਿਆਣਾ
(ਜਸਟਿਸ ਨਿਊਜ਼ )
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਮਾਨਯੋਗ ਡਾਇਰੈਕਟਰ ਸਪੋਰਟਸ ਪੰਜਾਬ ਜੀ ਦੇ ਆਦੇਸ਼ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਯੋਗ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਦੇ 5 ਬਲਾਕ ਕੁੰਮਕਲਾਂ, ਡੇਹਲੋਂ, ਜਗਰਾਉਂ , ਦੋਰਾਹਾ ਅਤੇ ਸਮਰਾਲਾ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ।
1 ਬਲਾਕ ਕੁੰਮ ਕਲਾਂ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਖੁਰਦ
ਇਸ ਬਲਾਕ ਦੀਆਂ ਖੇਡਾਂ ਦਾ ਰਸਮੀ ਉਦਘਾਟਨ ਮਾਨਯੋਗ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕੀਤਾ ਗਿਆ। ਉਹਨਾਂ ਵੱਲੋਂ ਸਿੱਖਿਆ ਵਿਭਾਗ ਅਤੇ ਪਿੰਡ ਵਾਸੀਆਂ ਦੁਆਰਾ ਟੂਰਨਾਂਮੈਟ ਪ੍ਰਤੀ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਮਿਲ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ ਵਾਈਸ ਪ੍ਰਧਾਨ ਨਗਰ ਕੌਸਲ ਸਾਹਨੇਵਾਲ, ਗੁਰਦੀਪ ਸਿੰਘ ਈ ਟੀ ਓ, ਮਨਜਿੰਦਰ ਸਿੰਘ ਮਾਗਟੇ ਪ੍ਰਧਾਨ, ਰਾਜੂ ਭਾਟੀਆ ਪ੍ਰਧਾਨ ਖੇਡ ਵਿੰਗ, ਲਾਲੀ ਪ੍ਰਧਾਨ ਕਿਸਾਨ ਵਿੰਗ ਸਾਹਨੇਵਾਲ, ਬਲਾਕ ਕਨਵੀਨਰ ਗੁਰਪ੍ਰੀਤ ਸਿੰਘ ਹੈਂਡਬਾਲ ਕੋਚ, ਬਲਾਕ ਕੋ ਕਨਵੀਨਰ ਯੁਧਵਿੰਦਰ ਸਿੰਘ ਹਾਕੀ ਹਾਕੀ ਕੋਚ, ਗੁਰਕੋਮਲ ਸਿੰਘ ਗਿੱਲ ਐਥਲੈਟਿਕਸ ਕੋਚ, ਮਨਦੀਪ ਸਿੰਘ ਆਰਚਰੀ ਕੋਚ ਸ਼ਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਖੋਹ ਖੋਹ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਕੁਹਾੜਾ ਦੀ ਟੀਮ ਨੇ ਪਹਿਲਾ, ਦਸ਼ਮੇਸ਼ ਮਾਡਲ ਸ ਸ ਸ ਦੋਰਾਹਾ ਨੇ ਦੂਜ਼ਾ ਸਥਾਨ ਅਤੇ ਪੀ ਐ ਸ੍ਰੀ ਸਰਕਾਰੀ ਸਕੂਲ ਬੇਗੋਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2 ਬਲਾਕ ਡੇਹਲੋਂ – ਸੰਤੋਖ ਸਿੰਘ ਮਰਦਿੰਗ ਸਟੇਡੀਅਮ, ਪਿੰਡ ਦੁਲੇਅ
ਇਸ ਬਲਾਕ ਵਿੱਚ ਆਪ ਆਗੂ ਜਤਿੰਦਰਪਾਲ ਸਿੰਘ ਲੱਕੀ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪ੍ਰੇਰਿਆ । ਇਸ ਮੌਕੇ ਤੇ ਹਲਕਾ ਯੂਥ ਇੰਚਾਰਜ ਦਿਲਜੋਤ ਸਿੰਘ ਗਰੇਵਾਲ, ਹਰਵਿੰਦਰ ਸਿੰਘ ਰਣੀਆ ਚੇਅਰਮੈਨ, ਬਲਾਕ ਕਨਵੀਨਰ ਗੁਰਸਤਿੰਦਰ ਸਿੰਘ ਹਾਕੀ ਕੋਚ, ਕੋ ਕਨਵੀਨਰ ਸੁਨੀਲ ਕੁਮਾਰ ਵਾਲੀਬਾਲ ਕੋਚ, ਹਰਮੀਤ ਸਿੰਘ ਹਾਕੀ ਕੋਚ ਅਤੇ ਸੰਗਰਾਮ ਸਿੰਘ ਹਾਕੀ ਕੋਚ ਸ਼ਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਫੁੱਟਬਾਲ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਐਸ ਕੇ ਐਨ ਯੂਥ ਕਲੱਬ ਸ਼ਿਲੋਂ ਖੁਰਦ ਨੇ ਪਹਿਲਾ, ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸਰੀਂਹ ਨੇ ਪਹਿਲਾ, ਪਿੰਡ ਦੁਲੇਅ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਲੜਕਿਆਂ ਦੇ 31-40 ਗਰੁੱਪ ਦੇ ਲੰਮੀ ਛਾਲ ਈਵੈਂਟ ਵਿੱਚ ਇੰਦਰਜੀਤ ਸਿਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
3 ਬਲਾਕ ਜਗਰਾਉਂ – ਕਲਗੀਧਰ ਸਟੇਡੀਅਮ, ਕਮਾਲਪੁਰਾ
ਇਸ ਬਲਾਕ ਦੀਆਂ ਖੇਡਾਂ ਦਾ ਰਸਮੀ ਉਦਘਾਟਨ ਮਾਨਯੋਗ ਵਿਧਾਇਕ ਹਲਕਾ ਜਗਰਾਉਂ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਦੁਅਰਾ ਕੀਤਾ ਗਿਆ ਅਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਬਲਾਕ ਕਨਵੀਨਰ ਮਿਸ ਮਨੀਸ਼ਾ ਸਾਫਟਬਾਲ ਕੋਚ, ਬਲਾਕ ਕੋ ਕਨਵੀਨਰ ਖੁਸ਼ਦੀਪਕ ਕੁਮਾਰ ਬਾਕਸਿੰਗ ਕੋਚ, ਜਸ਼ਨਦੀਪ ਸਿੰਘ ਐਥਲੈਟਿਕਸ ਕੋਚ ਅਤੇ ਰਣਧੀਰ ਸਿੰਘ ਰੋਇੰਗ ਕੋਚ ਸ਼ਾਮਿਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਐਥਲੈਟਿਕਸ ਅੰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ 200 ਮੀਟਰ ਵਿੱਚ – ਹਰਵੀਰ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਮੁਹੰਮਦ ਨੇ ਤੀਜਾ ਸਥਾਨ; 400 ਮੀਟਰ ਵਿੱਚ ਜਗਤ ਸੌਂਦ ਨੇ ਪਹਿਲਾ, ਹਰਵੀਰ ਸਿੰਘ ਨੇ ਦੂਜਾ ਅਤੇ ਮੱਖਣ ਸਿੰਘ ਨੇ ਤੀਜਾ; 800 ਮੀਟਰ ਵਿੱਚ –ਜਸਨਪ੍ਰੀਤ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ, ਵਿਸਾਲ ਨੇ ਤੀਜਾ ਸਥਾਨ; ਅੰ 21 ਲੜਕਿਆਂ ਦੇ 100 ਮੀਟਰ ਵਿੱਚ – ਦਲਵੀਰ ਸਿੰਘ ਨੇ ਪਹਿਲਾ, ਕਰਨਦੀਪ ਸਿੰਘ ਨੇ ਦੂਜਾ ਸਥਾਨ, ਮਿੱਠਾ ਸਿੰਘ ਨੇ ਤੀਜਾ ਸਥਾਨ; 200 ਮੀਟਰ ਵਿੱਚ – ਭਵਨਜੋਤ ਸਿੰਘ ਨੇ ਪਹਿਲਾ, ਆਜਿਮ ਖਾਨ ਨੇ ਦੂਜਾ ਅਤੇ ਹਰਮੀਤ ਸਿੰਘ ਨੇ ਤੀਜਾ ਸਥਾਨ; 400 ਮੀਟਰ ਵਿੱਚ – ਰਾਜਨ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ, ਸੁਖਨੂਰ ਸਿੰਘ ਨੇ ਤੀਜਾ ਸਥਾਨ; 1500ਮੀਟਰ ਵਿੱਚ – ਰਾਜਨ ਨੇ ਪਹਿਲਾ, ਵਿਸ਼ਾਲ ਨੇ ਦੂਜਾ ਅਤੇ ਹਰਮੀਤ ਸਿੰਘ ਨੇ ਤੀਜਾ ਸਥਾਨ; ਸ਼ਾਟਪੁੱਟ ਵਿੱਚ – ਕਰਨਪ੍ਰੀਤ ਸਿੰਘ ਨੇ ਪਹਿਲਾ, ਜਸਮੀਤ ਸਿੰਘ ਨੇ ਦੂਜਾ ਅਤੇ ਅਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰ 17 ਲੜਕੀਆਂ ਦੇ ਸ਼ਾਟਪੁੱਟ ਈਵੈਟ ਵਿੱਚ – ਰੁਪਿੰਦਰ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ 21 ਲੜਕੀਆਂ ਦੇ ਮੁਕਾਬਲਿਆਂ ਵਿੱਚ 400 ਮੀਟਰ ਵਿੱਚ – ਕਿਰਨਦੀਪ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ ਅਤੇ ਜਸਪ੍ਰੀਤ ਅਰੋੜਾ ਨੇ ਤੀਜਾ ਸਥਾਨ; 800 ਮੀਟਰ – ਭਾਵਨ ਕੌਰ ਨੇ ਪਹਿਲਾ, ਹਰਸ਼ਦੀਪ ਕੌਰ ਨੇ ਦੂਜਾ ਅਤੇ ਨਜਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿੰਗ ਅੰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ ਸ ਸ ਸ ਸਕੂਲ ਗਿਦੜਵਿੰਡੀ ਨੇ ਪਹਿਲਾ ਸਥਾਨ ਅਤੇ ਜੀ ਐਚ ਜੀ ਸਕੂਲ ਸਿੱਧਵਾਂ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
4 ਬਲਾਕ ਦੋਰਾਹਾ – ਸੰਤ ਈਸ਼ਰ ਸਿੰਘ ਸਟੇਡੀਅਮ,ਪਿੰਡ ਘਲੋਟੀ
ਇਸ ਬਲਾਕ ਵਿੱਚ ਚੇਅਰਮੈਨ ਜਿਲ੍ਹਾ ਪਰੀਸ਼ਦ ਲੁਧਿਆਣਾ ਜਗਰੂਪ ਸਿੰਘ ਸੇਹ ਨੇ ਸਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਪ੍ਰੇਰਿਆ। ਇਸ ਮੌਕੇ ਬਲਾਕ ਕਨਵੀਨਰ ਦੀਪਕ ਕੁਮਾਰ, ਬਾਕਸਿੰਗ ਕੋਚ, ਬਲਾਕ ਕੋ ਕਨਵੀਨਰ ਜਸਪ੍ਰੀਤ ਸਿੰਘ ਕੁਸਤੀ ਕੋਚ, ਅਮਨ ਬਾਸਕਟਬਾਲ ਕੋਚ ਸਾਮਲ ਸਨ।
5 ਬਲਾਕ ਸਮਰਾਲਾ – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਣਕੀ
ਇਸ ਬਲਾਕ ਵਿੱਚ ਪਿੰਡ ਪੰਚਾਇਤ ਮਾਣਕੀ ਦੇ ਸਰਪੰਚ ਬਲਜੀਤ ਕੌਰ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਸਮੂਹ ਪੰਚਾਇਤ ਮੈਂਬਰ ਤੇ ਬਲਾਕ ਸਮੰਤੀ ਮੈਂਬਰ, ਬਲਾਕ ਕਨਵੀਨਰ ਸ਼ੁਭਕਰਨਜੀਤ ਸਿੰਘ ਵੇਟਲਿਫਟਿੰਗ ਕੋਚ, ਬਲਾਕ ਕੋ ਕਨਵੀਨਰ ਸ਼ੁਭਮ ਕੁਮਾਰ ਫੁੱਟਬਾਲ ਕੋਚ ਸ਼ਾਮਲ ਸਨ। ਇਸ ਬਲਾਕ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਕਬੱਡੀ ਸਰਕਲ ਸਟਾਈਲ ਅੰ14 ਲੜਕੇ ਵਿੱਚ –ਸਰਕਾਰੀ ਸੀਨੀ ਸੈਕੰਡਰੀ ਸਕੂਲ ਮਾਣਕੀ ਨੇ ਪਹਿਲਾ ਅਤੇ ਪਿੰਡ ਮਾਣੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋਹ ਖੋਹ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ – ਸ ਕੰ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਨੇ ਪਹਿਲਾ, ਸ ਸ ਸ ਸਕੂਲ ਮਾਣਕੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।