ਹਰਿਆਣਾ ਨਿਊਜ਼
ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਆਯੋਜਿਤ ਦੋ ਦਿਨਾਂ ‘She Is A Change Maker’ ਪ੍ਰੋਗਰਾਮ ਦੇ ਸਮਾਪਣ ਸਮਾਰੋਹ ਵਿੱਚ ਮੁੱਖ ਮੰਤਰੀ ਨੇ ਦੇਸ਼ ਭਰ ਤੋਂ ਆਈਆਂ ਮਹਿਲਾ ਜਨਪ੍ਰਤੀਨਿਧੀਆਂ ਦਾ ਕੀਤਾ ਸਵਾਗਤ
ਚੰਡੀਗੜ੍ਹ,
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਿਲਾ ਜਨਪ੍ਰਤੀਨਿਧੀ ਬਦਲਾਵ ਦੀ ਸਿਰਫ਼ ਗਵਾਹ ਨਹੀਂ, ਸਗੋਂ ਬਦਲਾਵ ਦੀ ਸਿਲਪਕਾਰ ਹਨ। ਮਹਿਲਾਵਾਂ ਜਦੋਂ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਭਾਗੀਦਾਰੀ ਕਰਦੀਆਂ ਹਨ ਤਾਂ ਉਨ੍ਹਾਂ ਦੀ ਆਵਾਜ਼ ਦੇ ਨਾਲ ਪਰਿਵਾਰ, ਸਮਾਜ ਅਤੇ ਰਾਸ਼ਟਰ ਦੀਆਂ ਇੱਛਾਵਾਂ ਵੀ ਫ਼ੈਸਲੇ ਦੇ ਕੇਂਦਰ ਤੱਕ ਪਹੁੰਚਦੀਆਂ ਹਨ। ਮਹਿਲਾ ਜਨਪ੍ਰਤੀਨਿਧੀਆਂ ਦੀ ਸਰਗਰਮ ਅਤੇ ਪ੍ਰਭਾਵੀ ਭਾਗੀਦਾਰੀ ਲੋਕਤੰਤਰ ਨੂੰ ਵੱਧ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਜਵਾਬਦੇਹ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਫਰੀਦਾਬਾਦ ਸਥਿਤ ਸੂਰਜਕੁੰਡ ਵਿੱਚ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਆਯੋਜਿਤ ਦੋ ਦਿਨਾਂ ‘She Is A Change Maker’ ਪ੍ਰੋਗਰਾਮ ਦੇ ਸਮਾਪਣ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਬੱਲਭਗੜ੍ਹ ਦੇ ਵਿਧਾਇਕ ਸ੍ਰੀ ਮੂਲਚੰਦ ਸ਼ਰਮਾ, ਬੜਖਲ ਦੇ ਵਿਧਾਇਕ ਸ੍ਰੀ ਧਨੇਸ਼ ਅਦਲਖਾ, ਨਗਰ ਨਿਗਮ ਮੇਅਰ ਪ੍ਰਵੀਨ ਬਤਰਾ ਜੋਸ਼ੀ, ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਉਸ਼ਾ ਪ੍ਰਿਯਦਰਸ਼ਿਨੀ, ਉੜੀਸਾ ਵਿਧਾਨ ਸਭਾ ਦੇ ਸਪੀਕਰ ਸੁਰਮਾ ਪਾੜੀ ਵੀ ਮੌਜੂਦ ਸਨ।
ਵਰਕਸ਼ਾਪ ਵਿੱਚ 20 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਮਹਿਲਾ ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਸ਼ਾਮਲ ਹੋਈਆਂ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਚਰਚਾ, ਨਵਾਚਾਰ, ਵਿਧਾਨਕ ਕਾਰਜਪ੍ਰਣਾਲੀ, ਅਗਵਾਈ, ਸੰਵਾਦ, ਨੀਤੀ ਨਿਰਮਾਣ ਅਤੇ ਜਨਪ੍ਰਤੀਨਿਧੀਆਂ ਦੀ ਪ੍ਰਭਾਵੀ ਭੂਮਿਕਾ ਨਾਲ ਜੁੜੇ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਗਏ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਟਕਰ ਅਤੇ ਕਮਿਸ਼ਨ ਦੀ ਪੂਰੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਹਿਲਾ ਜਨਪ੍ਰਤੀਨਿਧੀਆਂ ਦੇ ਵਿਧਾਨਕ ਗਿਆਨ, ਅਗਵਾਈ ਸਮਰੱਥਾ, ਸੰਵਾਦ ਹੁਨਰ ਅਤੇ ਨੀਤੀ ਨਿਰਮਾਣ ਵਿੱਚ ਪ੍ਰਭਾਵੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਮਿਸ਼ਨ ਦਾ ਇਹ ਯਤਨ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੀ ਥੀਮ ਆਪਣੇ ਆਪ ਵਿੱਚ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦੀ ਹੈ। ਇਹ ਸਿਰਫ਼ ਇੱਕ ਸਿਰਲੇਖ ਨਹੀਂ, ਸਗੋਂ ਇੱਕ ਵਿਚਾਰ ਅਤੇ ਸੰਕਲਪ ਹੈ ਕਿ ਮਹਿਲਾਵਾਂ ਬਦਲਾਵ ਦੀ ਗਵਾਹ ਨਹੀਂ, ਸਗੋਂ ਉਸਦੀ ਸਿਲਪਕਾਰ ਹਨ। ਉਨ੍ਹਾਂ ਕਿਹਾ ਕਿ ਮਹਿਲਾ ਜਨਪ੍ਰਤੀਨਿਧੀ ਸਿਰਫ਼ ਆਪਣੇ ਚੋਣ ਖੇਤਰ ਦੀ ਨੁਮਾਇੰਦਗੀ ਨਹੀਂ ਕਰਦੀਆਂ, ਸਗੋਂ ਉਹ ਸਮਾਜ ਨੂੰ ਦਿਸ਼ਾ ਦੇਣ ਵਾਲੀ ਸ਼ਕਤੀ, ਲੋਕਤੰਤਰ ਨੂੰ ਸੰਵੇਦਨਸ਼ੀਲ ਬਣਾਉਣ ਵਾਲੀ ਆਵਾਜ਼ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਅਗਵਾਈ ਸਮਰੱਥਾ ਦੀ ਨੁਮਾਇੰਦਗੀ ਕਰਦੀਆਂ ਹਨ।
ਸੂਰਜਕੁੰਡ ਦੀ ਇਤਿਹਾਸਕ ਧਰਤੀ ‘ਤੇ ਮਹਿਲਾ ਜਨਪ੍ਰਤੀਨਿਧੀਆਂ ਦਾ ਸਵਾਗਤ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਮਹਿਲਾ ਵਿਧਾਇਕਾਂ ਦਾ ਹਰਿਆਣਾ ਦੀ ਇਤਿਹਾਸਕ ਅਤੇ ਪਵਿੱਤਰ ਧਰਤੀ ‘ਤੇ ਸਵਾਗਤ ਅਤੇ ਅਭਿਨੰਦਨ ਕੀਤਾ। ਉਨ੍ਹਾਂ ਕਿਹਾ ਕਿ ਇਹੋ ਉਹ ਧਰਤੀ ਹੈ, ਜਿੱਥੋਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਮਾਨਵ ਸਮਾਜ ਨੂੰ ਕਰਮ, ਗਿਆਨ ਅਤੇ ਜਿਮੇਵਾਰੀ ਦਾ ਸੰਦੇਸ਼ ਦਿੱਤਾ। ਹਰਿਆਣਾ ਦੀ ਇਸ ਇਤਿਹਾਸਕ ਧਰਤੀ ‘ਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਮਹਿਲਾ ਜਨਪ੍ਰਤੀਨਿਧੀਆਂ ਦਾ ਇੱਕਠੇ ਆਉਣਾ ਭਾਰਤ ਦੀ ਲੋਕਤੰਤਰੀ ਵਿਭਿੰਨਤਾ, ਨਾਰੀ ਸ਼ਕਤੀ ਅਤੇ ਰਾਸ਼ਟਰ ਨਿਰਮਾਣ ਦੇ ਸਮੂਹਿਕ ਸੰਕਲਪ ਦਾ ਜਿਉਂਦਾ-ਜਾਗਦਾ ਸੰਗਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਵੱਖ-ਵੱਖ ਰਾਜਾਂ ਤੋਂ ਆਈਆਂ ਮਹਿਲਾ ਜਨਪ੍ਰਤੀਨਿਧੀਆਂ ਨੇ ਆਪਣੇ ਤਜ਼ਰਬੇ, ਵਿਚਾਰ ਅਤੇ ਕਾਰਜਪ੍ਰਣਾਲੀਆਂ ਸਾਂਝੀਆਂ ਕੀਤੀਆਂ ਹਨ। ਵੱਖ-ਵੱਖ ਰਾਜਾਂ ਵਿੱਚ ਕੀਤੇ ਜਾ ਰਹੇ ਸਫਲ ਨਵਾਚਾਰ ਦੂਜੇ ਰਾਜਾਂ ਲਈ ਪ੍ਰੇਰਣਾ ਬਣ ਸਕਦੇ ਹਨ। ਚੰਗੀ ਕਾਰਜਪ੍ਰਣਾਲੀ ਕਿਸੇ ਸੀਮਾ ਵਿੱਚ ਬੱਝੀ ਨਹੀਂ ਰਹਿੰਦੀ, ਸਗੋਂ ਇੱਕ-ਦੂਜੇ ਤੋਂ ਸਿੱਖਣ ਰਾਹੀਂ ਸੁਸ਼ਾਸਨ ਨੂੰ ਮਜ਼ਬੂਤ ਕਰਦੀ ਹੈ।
ਵਿਧਾਇਕ ਦੀ ਭੂਮਿਕਾ ਜਨਤਾ ਦੀ ਆਵਾਜ਼ ਨੂੰ ਨੀਤੀ ਵਿੱਚ ਬਦਲਣ ਦੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਨ ਸਭਾ ਸਿਰਫ਼ ਕਾਨੂੰਨ ਬਣਾਉਣ ਦਾ ਸਥਾਨ ਨਹੀਂ ਹੈ, ਸਗੋਂ ਇਹ ਜਨਤਾ ਦੀ ਆਵਾਜ਼ ਨੂੰ ਨੀਤੀ ਵਿੱਚ ਬਦਲਣ ਦਾ ਮਹੱਤਵਪੂਰਨ ਮੰਚ ਹੈ। ਇੱਕ ਪ੍ਰਭਾਵੀ ਵਿਧਾਇਕ ਦੀ ਪਛਾਣ ਸਿਰਫ਼ ਇਸ ਗੱਲ ਤੋਂ ਨਹੀਂ ਹੁੰਦੀ ਕਿ ਉਹ ਸਦਨ ਵਿੱਚ ਕਿੰਨਾ ਬੋਲਦਾ ਹੈ, ਸਗੋਂ ਇਸ ਤੋਂ ਹੁੰਦੀ ਹੈ ਕਿ ਉਹ ਕਿੰਨੀ ਡੂੰਘਾਈ ਨਾਲ ਵਿਸ਼ਿਆਂ ਨੂੰ ਸਮਝਦਾ ਹੈ, ਤੱਥਾਂ ਦਾ ਕਿੰਨੀ ਮਜ਼ਬੂਤੀ ਨਾਲ ਅਧਿਐਨ ਕਰਦਾ ਹੈ ਅਤੇ ਜਨਸਮੱਸਿਆਵਾਂ ਦੇ ਕਿੰਨੇ ਵਿਹਾਰਕ ਹੱਲ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਚੋਣ ਖੇਤਰ ਦੀਆਂ ਸਮੱਸਿਆਵਾਂ ਨੂੰ ਤੱਥਾਂ ਨਾਲ ਸਦਨ ਵਿੱਚ ਚੁੱਕਣਾ, ਬਿੱਲਾਂ ‘ਤੇ ਗੰਭੀਰਤਾ ਨਾਲ ਚਰਚਾ ਕਰਨਾ ਅਤੇ ਸਰਕਾਰ ਤੋਂ ਜਵਾਬਦੇਹੀ ਯਕੀਨੀ ਬਣਾਉਣਾ ਇੱਕ ਜਾਗਰੂਕ ਜਨਪ੍ਰਤੀਨਿਧੀ ਦਾ ਮੂਲ ਕਰਤੱਵ ਹੈ। ਮਹਿਲਾ ਵਿਧਾਇਕ ਦੀ ਭੂਮਿਕਾ ਇਸ ਤੋਂ ਵੀ ਵਿਆਪਕ ਹੈ, ਕਿਉਂਕਿ ਜਦੋਂ ਇੱਕ ਮਹਿਲਾ ਵਿਧਾਇਕ ਸਦਨ ਵਿੱਚ ਬੋਲਦੀ ਹੈ ਤਾਂ ਉਸਦੀ ਆਵਾਜ਼ ਵਿੱਚ ਸਿਰਫ਼ ਇੱਕ ਚੋਣ ਖੇਤਰ ਦੀਆਂ ਉਮੀਦਾਂ ਨਹੀਂ ਹੁੰਦੀਆਂ, ਸਗੋਂ ਉਸ ਮਾਂ ਦੀ ਚਿੰਤਾ, ਧੀ ਦੇ ਸੁਪਨੇ ਅਤੇ ਮਹਿਲਾਵਾਂ ਦੇ ਸੰਘਰਸ਼ ਅਤੇ ਇੱਛਾਵਾਂ ਦੀ ਆਵਾਜ਼ ਵੀ ਸ਼ਾਮਲ ਹੁੰਦੀ ਹੈ।
ਮਹਿਲਾ ਜਨਪ੍ਰਤੀਨਿਧੀਆਂ ਦੀ ਪ੍ਰਭਾਵੀ ਭਾਗੀਦਾਰੀ ਲੋਕਤੰਤਰ ਨੂੰ ਬਣਾਉਂਦੀ ਹੈ ਵੱਧ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਜਵਾਬਦੇਹ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਮਹਿਲਾਵਾਂ ਦੀ ਆਵਾਜ਼ ਫ਼ੈਸਲਾ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੀ ਹੈ ਤਾਂ ਨੀਤੀਆਂ ਵਿੱਚ ਸੰਵੇਦਨਾ, ਫ਼ੈਸਲਿਆਂ ਵਿੱਚ ਸਮਾਵੇਸ਼ਿਤਾ ਅਤੇ ਸ਼ਾਸਨ ਵਿੱਚ ਇਨਸਾਫ਼ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਮਹਿਲਾਵਾਂ ਦੀ ਭਾਗੀਦਾਰੀ ਸਿਰਫ਼ ਲੋਕਤੰਤਰ ਦੀ ਤਸਵੀਰ ਨਹੀਂ ਬਦਲਦੀ, ਸਗੋਂ ਲੋਕਤੰਤਰ ਦੇ ਕਿਰਦਾਰ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਿੰਡ ਦੀ ਮਹਿਲਾ ਸਰਪੰਚ ਫ਼ੈਸਲਾ ਲੈਣ ਦੀ ਮੇਜ਼ ਤੱਕ ਪਹੁੰਚਦੀ ਹੈ ਤਾਂ ਸਿਰਫ਼ ਇੱਕ ਮਹਿਲਾ ਉਸ ਮੇਜ਼ ਤੱਕ ਨਹੀਂ ਪਹੁੰਚਦੀ, ਸਗੋਂ ਉਸਦੇ ਨਾਲ ਉਸ ਪਿੰਡ ਦੀਆਂ ਹਜ਼ਾਰਾਂ ਮਹਿਲਾਵਾਂ ਦੀ ਆਵਾਜ਼ ਵੀ ਪਹੁੰਚਦੀ ਹੈ। ਇਸੇ ਸੋਚ ਨਾਲ ਹਰਿਆਣਾ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਨੂੰ 50 ਪ੍ਰਤੀਸ਼ਤ ਨੁਮਾਇੰਦਗੀ ਦੇ ਕੇ ਉਨ੍ਹਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਅੱਧੀ ਆਬਾਦੀ ਦੀ ਪ੍ਰਭਾਵੀ ਭਾਗੀਦਾਰੀ ਤੋਂ ਬਿਨਾਂ ਵਿਕਾਸ ਦੀ ਤਸਵੀਰ ਪੂਰੀ ਨਹੀਂ ਹੋ ਸਕਦੀ। ਪਿੰਡ ਦੀ ਧੀ ਅਤੇ ਬਹੂ ਅੱਜ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਜਿੱਥੇ ਮਹਿਲਾ ਅਗਵਾਈ ਹੁੰਦੀ ਹੈ, ਉੱਥੇ ਪਾਰਦਰਸ਼ਤਾ, ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਨੂੰ ਹੁੱਲਾਸ ਮਿਲਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਹਿਲਾਵਾਂ ਨੂੰ ਮਿਲਿਆ ਨਵਾਂ ਆਤਮਵਿਸ਼ਵਾਸ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਇੱਕ ਦਹਾਕੇ ਵਿੱਚ ਮਹਿਲਾਵਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਲਿਆਉਣ ਲਈ ਅਤੇਕ ਯੋਜਨਾਵਾਂ ਅਤੇ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਜਨ-ਧਨ ਖਾਤਿਆਂ ਤੋਂ ਲੈ ਕੇ ਮੁਦਰਾ ਯੋਜਨਾ, ਉੱਜਵਲਾ ਯੋਜਨਾ ਅਤੇ ਸਵੈ-ਸਹਾਇਤਾ ਸਮੂਹਾਂ ਰਾਹੀਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿਲਾ ਆਰਥਿਕ ਤੌਰ ‘ਤੇ ਮਜ਼ਬੂਤ ਹੁੰਦੀ ਹੈ, ਉਸਦੀ ਸਿੱਖਿਆ ਅੱਗੇ ਵਧਦੀ ਹੈ ਅਤੇ ਉਸਨੂੰ ਆਪਣੇ ਫ਼ੈਸਲੇ ਲੈਣ ਦੀ ਸਮਰੱਥਾ ਮਿਲਦੀ ਹੈ, ਤਦ ਹੀ ਮਹਿਲਾ ਸਸ਼ਕਤੀਕਰਨ ਅਸਲ ਵਿੱਚ ਜ਼ਮੀਨ ‘ਤੇ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਬੇ ਸਮੇਂ ਤੋਂ ਪੈਂਡਿੰਗ ਮਹਿਲਾ ਰਾਖਵੇਂਕਰਨ ਨਾਲ ਜੁੜੇ ਇਤਿਹਾਸਕ ਫ਼ੈਸਲੇ ਨੂੰ ਅੱਗੇ ਵਧਾਉਂਦੇ ਹੋਏ ‘ਨਾਰੀ ਸ਼ਕਤੀ ਵੰਦਨ ਅਧਿਨਿਯਮ (ਐਕਟ)’ ਰਾਹੀਂ ਮਹਿਲਾਵਾਂ ਦੀ ਰਾਜਨੀਤਿਕ ਭਾਗੀਦਾਰੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਹ ਮਹਿਲਾਵਾਂ ਨੂੰ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਵੱਧ ਪ੍ਰਭਾਵੀ ਭਾਗੀਦਾਰੀ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।
ਹਰਿਆਣਾ ਵਿੱਚ ਮਹਿਲਾ ਸਸ਼ਕਤੀਕਰਨ ਲਈ ਹੋਈਆਂ ਅਨੇਕ ਪਹਿਲਾਂ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਮਹਿਲਾਵਾਂ ਅਤੇ ਧੀਆਂ ਦੇ ਆਰਥਿਕ, ਸਮਾਜਿਕ ਅਤੇ ਵਿਦਿਅਕ ਸਸ਼ਕਤੀਕਰਨ ਨੂੰ ਸਰਵਉੱਚ ਤਰਜੀਹ ਦੇ ਰਹੀ ਹੈ। ‘ਦੀਨਦਿਆਲ ਲਾਡੋ ਲੱਛਮੀ’ ਯੋਜਨਾ ਤਹਿਤ ਭੈਣ-ਧੀਆਂ ਨੂੰ ਹਰ ਮਹੀਨੇ 2,100 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਯੋਜਨਾ ਤਹਿਤ ਹੁਣ ਤੱਕ 10 ਕਿਸ਼ਤਾਂ ਵਿੱਚ ਲਗਭਗ 2 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਹਰ ਘਰ-ਹਰ ਗ੍ਰਹਿਣੀ’ ਯੋਜਨਾ ਰਾਹੀਂ ਸੂਬੇ ਦੇ ਲਗਭਗ 15 ਲੱਖ ਪਰਿਵਾਰਾਂ ਨੂੰ ਸਿਰਫ 500 ਰੁਪਏ ਵਿੱਚ ਗੈਸ ਸਿਲੰਡਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਹੁਣ ਤੱਕ 340 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਲਾਭਪਾਤਰੀਆਂ ਨੂੰ ਪ੍ਰਦਾਨ ਕੀਤੀ ਜਾ ਚੁੱਕੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਸੂਬੇ ਦੀਆਂ ਭੈਣਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਅਤੇ ਸਨਮਾਨ ਦੀ ਵੀ ਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਸਕਾਰਾਤਮਕ ਪ੍ਰਭਾਵ ਸਟਾਰਟਅੱਪ ਅਤੇ ਉੱਦਮਤਾ ਦੇ ਖੇਤਰ ਵਿੱਚ ਵੀ ਦਿਖਾਈ ਦੇ ਰਿਹਾ ਹੈ। ਅੱਜ ਹਰਿਆਣਾ ਦੇ ਸਟਾਰਟਅੱਪਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ 50 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ ਅਤੇ ਸਰਕਾਰ ਦਾ ਟੀਚਾ ਇਸਨੂੰ ਵਧਾ ਕੇ 60 ਪ੍ਰਤੀਸ਼ਤ ਤੱਕ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਪ੍ਰਤਿਭਾ, ਕਲਾ ਅਤੇ ਸੱਭਿਆਚਾਰ ਨੂੰ ਉਚਿਤ ਮੰਚ ਪ੍ਰਦਾਨ ਕਰਨ ਲਈ ਸੂਬੇ ਵਿੱਚ 500 ਮਹਿਲਾ ਸੱਭਿਆਚਾਰਕ ਕੇਂਦਰ ਸਥਾਪਿਤ ਕੀਤੇ ਗਏ ਹਨ।
‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਨਾਲ ਬਦਲੀ ਸੋਚ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਲਈ ਇਹ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 22 ਜਨਵਰੀ 2015 ਨੂੰ ਪਾਣੀਪਤ ਦੀ ਇਤਿਹਾਸਕ ਧਰਤੀ ਤੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਸੂਬੇ ਦਾ ਲਿੰਗ ਅਨੁਪਾਤ ਚਿੰਤਾ ਦਾ ਵਿਸ਼ਾ ਸੀ, ਪਰ ਨਿਰੰਤਰ ਜਾਗਰੂਕਤਾ ਅਤੇ ਸਮਾਜਿਕ ਯਤਨਾਂ ਨਾਲ ਇਸ ਵਿੱਚ ਵਰਨਣਯੋਗ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਧੀਆਂ ਨੂੰ ਮੌਕੇ ਦਿੱਤੇ ਗਏ ਤਾਂ ਉਨ੍ਹਾਂ ਨੇ ਆਪਣੀ ਪ੍ਰਤਿਭਾ ਅਤੇ ਸਮਰੱਥਾ ਨੂੰ ਹਰ ਖੇਤਰ ਵਿੱਚ ਸਿੱਧ ਕਰਕੇ ਦਿਖਾਇਆ। ਖੇਡ ਦੇ ਮੈਦਾਨ ਤੋਂ ਲੈ ਕੇ ਸੈਨਾ, ਵਿਗਿਆਨ, ਸਿੱਖਿਆ, ਵੈਦਿਕ, ਪ੍ਰਸ਼ਾਸਨ ਅਤੇ ਰਾਜਨੀਤੀ ਤੱਕ ਹਰ ਖੇਤਰ ਵਿੱਚ ਹਰਿਆਣਾ ਦੀਆਂ ਧੀਆਂ ਨੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਧੀਆਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਉਸ ਵਿਸ਼ਵਾਸ ਨੂੰ ਹੋਰ ਉੱਚਾ ਕਰਨ ਦਾ ਕਾਰਜ ਕਰਦੀਆਂ ਹਨ। ਧੀਆਂ ਹਰ ਟੀਚਾ ਪ੍ਰਾਪਤ ਕਰ ਸਕਦੀਆਂ ਹਨ, ਇਹ ਉਨ੍ਹਾਂ ਨੇ ਆਪਣੀਆਂ ਉਪਲਬਧੀਆਂ ਨਾਲ ਸਿੱਧ ਕੀਤਾ ਹੈ।
ਡਿਜੀਟਲ ਯੁੱਗ ਵਿੱਚ ਮਹਿਲਾ ਜਨਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਵੀ ਵਧੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਕਨੀਕ ਅਤੇ ਸੋਸ਼ਲ ਮੀਡੀਆ ਨੇ ਜਨਪ੍ਰਤੀਨਿਧੀਆਂ ਅਤੇ ਜਨਤਾ ਦੇ ਵਿਚਕਾਰ ਸੰਵਾਦ ਦੀ ਪੂਰੀ ਤਸਵੀਰ ਬਦਲ ਦਿੱਤੀ ਹੈ। ਡਿਜੀਟਲ ਪਲੇਟਫਾਰਮ ਰਾਹੀਂ ਜਨਪ੍ਰਤੀਨਿਧੀ ਆਪਣੀ ਗੱਲ ਕੁਝ ਹੀ ਪਲਾਂ ਵਿੱਚ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹਨ। ਪਰ ਹਰ ਸ਼ਕਤੀ ਦੇ ਨਾਲ ਜ਼ਿੰਮੇਵਾਰੀ ਵੀ ਜੁੜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਤੱਥਹੀਣ ਸੂਚਨਾਵਾਂ, ਗਲਤ ਸੂਚਨਾਵਾਂ ਦਾ ਪਸਾਰ, ਆਨਲਾਈਨ ਦੁਰਵਿਹਾਰ ਅਤੇ ਡਿਜੀਟਲ ਹਿੰਸਾ ਅੱਜ ਨਵੀਆਂ ਚੁਣੌਤੀਆਂ ਹਨ। ਇਸ ਲਈ ਮਹਿਲਾ ਜਨਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਤਕਨੀਕ ਨੂੰ ਸਿਰਫ਼ ਸੰਵਾਦ ਦਾ ਮਾਧਿਅਮ ਨਾ ਬਣਾ ਕੇ ਜਨਸੇਵਾ, ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਪ੍ਰਭਾਵੀ ਮਾਧਿਅਮ ਬਣਾਉਣ ਅਤੇ ਅਜਿਹਾ ਸੁਰੱਖਿਅਤ ਡਿਜੀਟਲ ਵਾਤਾਵਰਣ ਤਿਆਰ ਕਰਨ ਵਿੱਚ ਯੋਗਦਾਨ ਦੇਣ, ਜਿੱਥੇ ਹਰ ਮਹਿਲਾ ਨਿਰਭੈ ਹੋ ਕੇ ਆਪਣੀ ਗੱਲ ਰੱਖ ਸਕੇ।
‘ਚੇਂਜ ਮੇਕਰ’ ਦੀ ਭਾਵਨਾ ਨਾਲ ਵਿਧਾਨਕ ਤਜ਼ਰਬਿਆਂ ਅਤੇ ਨਵਾਚਾਰਾਂ ਨੂੰ ਆਪਣੀਆਂ-ਆਪਣੀਆਂ ਵਿਧਾਨ ਸਭਾਵਾਂ ਤੱਕ ਲੈ ਜਾਣ ਮਹਿਲਾ ਵਿਧਾਇਕ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਚੇਂਜ ਮੇਕਰ’ ਦਾ ਸੰਦੇਸ਼ ਤਦ ਹੀ ਸਾਰਥਕ ਹੋਵੇਗਾ, ਜਦੋਂ ਵਰਕਸ਼ਾਪ ਵਿੱਚ ਹੋਏ ਵਿਚਾਰ-ਵਟਾਂਦਰੇ ਦਾ ਪ੍ਰਭਾਵ ਨੀਤੀਆਂ ਅਤੇ ਜਨਜੀਵਨ ਵਿੱਚ ਦਿਖਾਈ ਦੇਵੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮਹਿਲਾ ਜਨਪ੍ਰਤੀਨਿਧੀਆਂ ਇੱਥੇ ਪ੍ਰਾਪਤ ਤਜ਼ਰਬਿਆਂ ਨੂੰ ਆਪਣੇ-ਆਪਣੇ ਰਾਜਾਂ ਵਿੱਚ ਪ੍ਰਭਾਵੀ ਰੂਪ ਨਾਲ ਲਾਗੂ ਕਰਨਗੀਆਂ ਅਤੇ ਲੋਕਤੰਤਰ ਨੂੰ ਵਧੇਰੇ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਨਤੀਜਾਕਾਰੀ ਬਣਾਉਣ ਵਿੱਚ ਯੋਗਦਾਨ ਦੇਣਗੀਆਂ। ਪ੍ਰੋਗਰਾਮ ਦੇ ਅੰਤ ਵਿੱਚ ਉਨ੍ਹਾਂ ਸਾਰੀਆਂ ਮਹਿਲਾ ਜਨਪ੍ਰਤੀਨਿਧੀਆਂ ਨੂੰ ਸਫਲ ਵਰਕਸ਼ਾਪ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਹਿਲਾਵਾਂ ਦੀ ਆਵਾਜ਼ ਸਿਰਫ਼ ਆਵਾਜ਼ ਨਹੀਂ, ਸਗੋਂ ਜਨਮਨ ਦਾ ਵਿਸ਼ਵਾਸ ਹੈ। ਮਹਿਲਾਵਾਂ ਆਪਣੀ ਪਛਾਣ ਦੇ ਨਾਲ ਭਾਰਤ ਦੀ ਨਵੀਂ ਪਛਾਣ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ and ਪਰੰਪਰਾ ਨੂੰ ਨਾਲ ਲੈ ਕੇ ਭਵਿੱਖ ਵੱਲ ਵਧਦੇ ਹੋਏ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਕੇ. ਰਾਹਟਕਰ ਨੇ ਕਿਹਾ ਕਿ ਦੋ ਦਿਨਾਂ ‘She Is A Change Maker’ ਪ੍ਰੋਗਰਾਮ ਦਾ ਉਦੇਸ਼ ਮਹਿਲਾ ਜਨਪ੍ਰਤੀਨਿਧੀਆਂ ਦੀ ਅਗਵਾਈ ਸਮਰੱਥਾ ਅਤੇ ਪ੍ਰਭਾਵਸ਼ਾਲੀ ਜਨਪ੍ਰਤੀਨਿਧਿਤਵ ਨੂੰ ਮਜਬੂਤ ਕਰਨਾ ਹੈ। ਪ੍ਰੋਗਰਾਮ ਵਿੱਚ ਕੇਂਦਰ ਸ਼ਾਸਿਤ ਸੂਬੇ ਸਮੇਤ ਕਰੀਬ 22 ਰਾਜਾਂ ਦੀਆਂ ਮਹਿਲਾ ਜਨਪ੍ਰਤੀਨਿਧੀਆਂ ਨੇ ਹਿੱਸਾ ਲੈ ਕੇ ਮਹਿਲਾ ਕੇਂਦਰਿਤ ਕਾਨੂੰਨ, ਆਰਥਿਕ ਸਸ਼ਕਤੀਕਰਨ, ਗਵਰਨੈਂਸ, ਲੀਡਰਸ਼ਿਪ ਅਤੇ ਪਬਲਿਕ ਰਿਪ੍ਰਜੈਂਟੇਸ਼ਨ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਮਹਿਲਾ ਵਿਧਾਇਕਾਂ ਤੋਂ ਪ੍ਰੋਗਰਾਮ ਤੋਂ ਮਿਲੇ ਗਿਆਨ ਅਤੇ ਤਜ਼ਰਬਿਆਂ ਨੂੰ ਆਪਣੇ ਰਾਜਾਂ ਵਿੱਚ ਲਾਗੂ ਕਰਨ ਅਤੇ ਬਣੇ ਨੈੱਟਵਰਕ ਨੂੰ ਸਰਗਰਮ ਰੱਖਦਿਆਂ ਮਹਿਲਾਵਾਂ ਦੇ ਭਲੇ ਅਤੇ ਸਸ਼ਕਤੀਕਰਨ ਲਈ ਕੰਮ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਅਗਵਾਈ ਸੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਦਾ ਮਹੱਤਵਪੂਰਨ ਹਿੱਸਾ ਹੈ।
ਸਫਾਈ ਕਰਮਚਾਰੀਆਂ ਦੀਆਂ ਮੰਗਾਂ ‘ਤੇ ਸਰਕਾਰ ਗੰਭੀਰਤਾ ਨਾਲ ਕਰ ਰਹੀ ਹੈ ਵਿਚਾਰ – ਮੁੱਖ ਮੰਤਰੀ
ਚੰਡੀਗੜ੍ਹ,
(ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਨੇ ਸਫਾਈ ਕਰਮਚਾਰੀਆਂ ਦੀ ਲਗਭਗ ਇੱਕ ਦਰਜਨ ਮੰਗਾਂ ਨੂੰ ਸਵੀਕਾਰ ਕਰ ਲਿਆ ਹੈ, ਜਦਕਿ ਬਾਕੀ ਮੰਗਾਂ ‘ਤੇ ਵੀ ਸਰਕਾਰ ਵੱਲੋਂ ਹਮਦਰਦੀ ਪੂਰਵਕ ਅਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਹੋਡਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਫਾਈ ਕਰਮਚਾਰੀਆਂ ਦੀ ਹੜਤਾਲ ਨਾਲ ਸਬੰਧਤ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਸੂਬੇ ਦੀ ਸਫਾਈ ਵਿਵਸਥਾ ਦੀ ਮਹੱਤਵਪੂਰਨ ਕੜੀ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਰਕਾਰ ਸਮਝਦੀ ਹੈ। ਸਰਕਾਰ ਦਾ ਯਤਨ ਹੈ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਅਤੇ ਆਪਸੀ ਸਹਿਮਤੀ ਰਾਹੀਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਈ ਕਰਮਚਾਰੀ ਕੰਮ ਉੱਤੇ ਵਾਪਸ ਵੀ ਆ ਗਏ ਹਨ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਨਹਿਤ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਸਹਿਯੋਗ ਬਣਾਈ ਰੱਖਣ। ਸੂਬਾ ਸਰਕਾਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ‘ਤੇ ਸਕਾਰਾਤਮਕ ਨਜ਼ਰੀਏ ਨਾਲ ਸੋਚ-ਵਿਚਾਰ ਜ਼ਰੂਰ ਕਰ ਰਹੀ ਹੈ। ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਡਿਊਟੀ ‘ਤੇ ਪਰਤਣ ਦਾ ਸੱਦਾ ਦਿੱਤਾ।
ਇਸ ਮੌਕੇ ਵਿਧਾਇਕ ਸ੍ਰੀ ਹਰਿੰਦਰ ਸਿੰਘ, ਵਿਧਾਇਕ ਸ੍ਰੀ ਕ੍ਰਿਸ਼ਨ ਕੁਮਾਰ, ਸਾਬਕਾ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਮੌਜੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਇਕ ਹਰਿੰਦਰ ਸਿੰਘ ਦੀ ਦਿਵੰਗਤ ਮਾਤਾ ਨੂੰ ਅਰਪਿਤ ਕੀਤੀ ਸ਼ਰਧਾਂਜਲੀ
ਚੰਡੀਗੜ੍ਹ,
( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਹੋਡਲ ਪਹੁੰਚ ਕੇ ਵਿਧਾਇਕ ਸ੍ਰੀ ਹਰਿੰਦਰ ਸਿੰਘ ਦੀ ਮਾਤਾ ਸਵਰਗੀ ਸ਼੍ਰੀਮਤੀ ਗਿਰਾਜੋ ਦੇਵੀ ਦੇ ਚਿੱਤਰ ਉੱਤੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਵਿਧਾਇਕ ਸ੍ਰੀ ਹਰਿੰਦਰ ਸਿੰਘ ਸਮੇਤ ਦੁਖੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਸ੍ਰੀ ਸੈਣੀ ਨੇ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਦੁਖੀ ਪਰਿਵਾਰ ਨੂੰ ਇਸ ਅਪਾਰ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਦੇਣ।
ਹਰਿਆਣਾ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ-16 ਆਈ.ਏ.ਐਸ., 10 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ
,( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਵੱਡਾ ਫੇਰਬਦਲ ਕਰਦਿਆਂ ਤੁਰੰਤ ਪ੍ਰਭਾਵ ਨਾਲ 16 ਆਈ.ਏ.ਐੱਸ. ਅਤੇ 10 ਐੱਚ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧ ਵਿੱਚ ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਨੇ ਅੱਜ ਹੁਕਮ ਜਾਰੀ ਕੀਤੇ ਹਨ।
ਆਈ.ਏ.ਐਸ. ਅਧਿਕਾਰੀਆਂ ਵਿੱਚ ਸ਼੍ਰੀ ਰਾਜੀਵ ਰੰਜਨ, ਜੋ ਮੌਜੂਦਾ ਸਮੇਂ ਵਿੱਚ ਪ੍ਰਮੁੱਖ ਸਕੱਤਰ, ਕਿਰਤ ਵਿਭਾਗ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਮੱਛੀ ਪਾਲਣ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਸੁਸ਼੍ਰੀ ਅਮਨੀਤ ਪੀ. ਕੁਮਾਰ, ਜੋ ਮੌਜੂਦਾ ਸਮੇਂ ਵਿੱਚ ਭਵਿੱਖ ਵਿਭਾਗ, ਵਿਦੇਸ਼ੀ ਸਹਿਯੋਗ ਵਿਭਾਗ ਅਤੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਨਾਗਰਿਕ ਸਰੋਤ ਸੂਚਨਾ ਵਿਭਾਗ ਅਤੇ ਖੇਡ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਗਿਆ ਹੈ।
ਸ਼੍ਰੀ ਸ਼ੇਖਰ ਵਿਦਿਆਰਥੀ, ਜੋ ਮੌਜੂਦਾ ਸਮੇਂ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਤੇ ਡਾਇਰੈਕਟਰ, ਫਾਇਰ ਸਰਵਿਸਿਜ਼, ਹਰਿਆਣਾ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਸ਼੍ਰੀ ਜੇ. ਗਣੇਸ਼ਨ, ਜੋ ਮੌਜੂਦਾ ਸਮੇਂ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਅਤੇ ਨਾਗਰਿਕ ਸਰੋਤ ਸੂਚਨਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ, ਸਾਰਿਆਂ ਲਈ ਰਿਹਾਇਸ਼ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ, ਹਰਿਆਣਾ ਏ.ਆਈ. ਵਿਕਾਸ ਪ੍ਰੋਜੈਕਟ (HAEIDP) ਅਤੇ ਹਰਿਆਣਾ ਕਲੀਨ ਏਅਰ ਪ੍ਰੋਜੈਕਟ ਫਾਰ ਸਸਟੇਨੇਬਲ ਡਿਵੈਲਪਮੈਂਟ (HCAPSD) ਅਤੇ ਹੋਰ ਬਾਹਰੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਲਈ ਗਠਿਤ ਐਸਪੀਵੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਹਾਰਟ੍ਰੋਨ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਨਾਗਰਿਕ ਸਰੋਤ ਸੂਚਨਾ ਵਿਭਾਗ ਦਾ ਕਮਿਸ਼ਨਰ ਅਤੇ ਸਕੱਤਰ, ਐਚਏਆਈਡੀਪੀ, ਐਚਸੀਏਪੀਐਸਡੀ ਅਤੇ ਹੋਰ ਬਾਹਰੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਲਈ ਗਠਿਤ ਐੱਸ.ਪੀ.ਵੀ. ਦਾ ਮੁੱਖ ਕਾਰਜਕਾਰੀ ਅਧਿਕਾਰੀ, ਨਗਰ ਅਤੇ ਗ੍ਰਾਮ ਯੋਜਨਾਬੰਦੀ ਵਿਭਾਗ ਦਾ ਮਹਾਨਿਦੇਸ਼ਕ ਅਤੇ ਸਕੱਤਰ ਅਤੇ ਮਹਾਨਿਦੇਸ਼ਕ, ਸ਼ਹਿਰੀ ਜਾਇਦਾਦ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਅਸ਼ੋਕ ਕੁਮਾਰ ਮੀਣਾ, ਜੋ ਮੌਜੂਦਾ ਸਮੇਂ ਵਿੱਚ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਤੇ ਵਿਦੇਸ਼ੀ ਸਹਿਯੋਗ ਵਿਭਾਗ ਦੇ ਮਹਾਨਿਦੇਸ਼ਕ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਅਤੇ ਵਿਦੇਸ਼ੀ ਸਹਿਯੋਗ ਵਿਭਾਗ ਦਾ ਕਮਿਸ਼ਨਰ ਅਤੇ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਚੰਦਰ ਸ਼ੇਖਰ ਖਰੇ, ਜੋ ਮੌਜੂਦਾ ਸਮੇਂ ਵਿੱਚ ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ, ਗੁਰੂਗ੍ਰਾਮ ਮੈਟਰੋ ਰੇਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਦੇ ਮੁੱਖ ਪ੍ਰਸ਼ਾਸਕ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਹੈਫੇਡ ਦਾ ਮੈਨੇਜਿੰਗ ਡਾਇਰੈਕਟਰ ਅਤੇ ਸਾਰਿਆਂ ਲਈ ਰਿਹਾਇਸ਼ ਵਿਭਾਗ ਦਾ ਮਹਾਨਿਦੇਸ਼ਕ ਅਤੇ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸੁਸ਼੍ਰੀ ਸ਼ਰਨਦੀਪ ਕੌਰ ਬਰਾੜ, ਜੋ ਮੌਜੂਦਾ ਸਮੇਂ ਵਿੱਚ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਹਨ, ਨੂੰ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦਾ ਡਾਇਰੈਕਟਰ ਅਤੇ ਸਕੱਤਰ ਅਤੇ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਅਤੇ ਰਾਜ ਸ਼ਹਿਰੀ ਵਿਕਾਸ ਅਥਾਰਟੀ ਦੀ ਮਿਸ਼ਨ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਮਣੀ ਰਾਮ ਸ਼ਰਮਾ, ਜੋ ਮੌਜੂਦਾ ਸਮੇਂ ਵਿੱਚ ਸਿਹਤ ਵਿਭਾਗ ਦੇ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਮਾਲ ਅਤੇ ਆਫ਼ਦਾ ਪ੍ਰਬੰਧਨ ਵਿਭਾਗ ਦਾ ਸਕੱਤਰ ਅਤੇ ਮੁੱਖ ਚਕਬੰਦੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਰਾਜਨਾਰਾਇਣ ਕੌਸ਼ਿਕ, ਜੋ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਵਿਭਾਗ ਦੇ ਮਹਾਨਿਦੇਸ਼ਕ ਅਤੇ ਹਰਿਆਣਾ ਬੀਜ ਵਿਕਾਸ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਹਨ, ਨੂੰ ਹਾਰਟ੍ਰੋਨ ਦਾ ਮੈਨੇਜਿੰਗ ਡਾਇਰੈਕਟਰ ਅਤੇ ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਅਮਿਤ ਖੱਤਰੀ, ਜੋ ਮੌਜੂਦਾ ਸਮੇਂ ਵਿੱਚ ਨਗਰ ਅਤੇ ਗ੍ਰਾਮ ਯੋਜਨਾਬੰਦੀ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ, ਸ਼ਹਿਰੀ ਜਾਇਦਾਦ ਵਿਭਾਗ ਦੇ ਡਾਇਰੈਕਟਰ, ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ, ਨੂੰ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ, ਹਰਿਆਣਾ ਬੀਜ ਵਿਕਾਸ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ, ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦਾ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਵਿਨੈ ਪ੍ਰਤਾਪ ਸਿੰਘ, ਜੋ ਮੌਜੂਦਾ ਸਮੇਂ ਵਿੱਚ ਟਰੇਡ ਫੇਅਰ ਅਥਾਰਟੀ ਆਫ ਹਰਿਆਣਾ, ਨਵੀਂ ਦਿੱਲੀ ਦੇ ਪ੍ਰਸ਼ਾਸਕ, ਆਬਕਾਰੀ ਅਤੇ ਕਰ ਕਮਿਸ਼ਨਰ ਅਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਹਨ, ਨੂੰ ਟਰੇਡ ਫੇਅਰ ਅਥਾਰਟੀ ਆਫ ਹਰਿਆਣਾ, ਨਵੀਂ ਦਿੱਲੀ ਦਾ ਪ੍ਰਸ਼ਾਸਕ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਅਤੇ ਹਰਿਆਣਾ ਵਿੱਤ ਨਿਗਮ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਮੁਕੁਲ ਕੁਮਾਰ, ਜੋ ਮੌਜੂਦਾ ਸਮੇਂ ਵਿੱਚ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਅਤੇ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਅਤੇ ਰਾਜ ਸ਼ਹਿਰੀ ਵਿਕਾਸ ਅਥਾਰਟੀ ਦੇ ਮਿਸ਼ਨ ਡਾਇਰੈਕਟਰ ਹਨ, ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ, ਪੰਚਕੂਲਾ ਦਾ ਮੁੱਖ ਪ੍ਰਸ਼ਾਸਕ, ਗੁਰੂਗ੍ਰਾਮ ਮੈਟਰੋ ਰੇਲ ਲਿਮਟਿਡ ਅਤੇ ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਆਤਿਥਯ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਸ਼੍ਰੀ ਸੁਸ਼ੀਲ ਸਾਰਵਾਨ, ਜੋ ਮੌਜੂਦਾ ਸਮੇਂ ਵਿੱਚ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਅਤੇ ਹਰਿਆਣਾ ਵਿੱਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਹਨ, ਨੂੰ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਕੂਆਪ੍ਰੇਟਿਵ ਐਪੈਕਸ ਬੈਂਕ ਲਿਮਟਿਡ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਪਾਰਥ ਗੁਪਤਾ, ਜੋ ਮੌਜੂਦਾ ਸਮੇਂ ਵਿੱਚ ਖੇਡ ਵਿਭਾਗ ਅਤੇ ਸੈਰਸਪਾਟਾ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਟੂਰਿਜ਼ਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਹਨ, ਨੂੰ ਉਨ੍ਹਾਂ ਦੇ ਮੌਜੂਦਾ ਜ਼ਿੰਮੇਵਾਰੀਆਂ ਤੋਂ ਇਲਾਵਾ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਸ਼੍ਰੀ ਅਨੀਸ਼ ਯਾਦਵ, ਜੋ ਮੌਜੂਦਾ ਸਮੇਂ ਵਿੱਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ, ਹੈਫੇਡ ਅਤੇ ਹਰਿਆਣਾ ਇੰਟਰਨੈਸ਼ਨਲ ਹਾਰਟੀਕਲਚਰ ਮਾਰਕੀਟਿੰਗ ਕਾਰਪੋਰੇਸ਼ਨ, ਗੰਨੌਰ ਦੇ ਮੈਨੇਜਿੰਗ ਡਾਇਰੈਕਟਰ ਹਨ, ਨੂੰ ਆਬਕਾਰੀ ਅਤੇ ਕਰ ਕਮਿਸ਼ਨਰ ਤੇ ਵਿਸ਼ੇਸ਼ ਸਕੱਤਰ, ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਇੰਟਰਨੈਸ਼ਨਲ ਹਾਰਟੀਕਲਚਰ ਮਾਰਕੀਟਿੰਗ ਕਾਰਪੋਰੇਸ਼ਨ, ਗੰਨੌਰ ਦੇ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਵਿਵੇਕ ਪਦਮ ਸਿੰਘ, ਜੋ ਮੌਜੂਦਾ ਸਮੇਂ ਵਿੱਚ ਛਾਪਾ ਅਤੇ ਲੇਖਣ ਸਮੱਗਰੀ ਵਿਭਾਗ ਦੇ ਕੰਟਰੋਲਰ ਅਤੇ ਵਿਸ਼ੇਸ਼ ਸਕੱਤਰ ਅਤੇ ਹਰਿਆਣਾ ਰਾਜ ਪੱਛੜਾ ਵਰਗ ਆਯੋਗ ਅਤੇ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਹਨ, ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ, ਰੋਹਤਕ ਦਾ ਪ੍ਰਸ਼ਾਸਕ ਅਤੇ ਸ਼ਹਿਰੀ ਸੰਪਦਾ, ਰੋਹਤਕ ਦਾ ਵਾਧੂ ਡਾਇਰੈਕਟਰ ਲਗਾਇਆ ਗਿਆ ਹੈ।
ਐਚ.ਸੀ.ਐਸ. ਅਧਿਕਾਰੀਆਂ ਵਿੱਚ ਸ਼੍ਰੀ ਯੋਗੇਸ਼ ਕੁਮਾਰ ਮਹਿਤਾ, ਜੋ ਮੌਜੂਦਾ ਸਮੇਂ ਵਿੱਚ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਅਤੇ ਹਰਿਆਣਾ ਵਪਾਰੀ ਕਲਿਆਣ ਬੋਰਡ ਦੇ ਸਕੱਤਰ ਹਨ, ਨੂੰ ਹਰਿਆਣਾ ਵਪਾਰੀ ਕਲਿਆਣ ਬੋਰਡ ਦਾ ਸਕੱਤਰ ਅਤੇ ਹਰਿਆਣਾ ਰਾਜ ਖੁਰਾਕ ਆਯੋਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸੁਸ਼੍ਰੀ ਨਿਸ਼ੂ ਨੀ ਨਮਰਤਾ ਸਿੰਘਲ, ਜੋ ਮੌਜੂਦਾ ਸਮੇਂ ਵਿੱਚ ਵਾਧੂ ਟਰਾਂਸਪੋਰਟ ਕਮਿਸ਼ਨਰ (ਸੜਕ ਸੁਰੱਖਿਆ) ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਮੌਲਿਕ ਸਿੱਖਿਆ ਵਿਭਾਗ ਦੀ ਵਾਧੂ ਡਾਇਰੈਕਟਰ (ਪ੍ਰਸ਼ਾਸਨ) ਅਤੇ ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਪਰਿਸ਼ਦ ਦੀ ਵਾਧੂ ਰਾਜ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਵਿਰਾਟ, ਜੋ ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਦੇ ਦਫ਼ਤਰ ਵਿੱਚ ਓ.ਐੱਸ.ਡੀ. ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਛਾਪਾ ਅਤੇ ਲੇਖਣ ਸਮੱਗਰੀ ਵਿਭਾਗ ਦਾ ਕੰਟਰੋਲਰ ਵਾਧੂ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਜਗਦੀਪ ਸਿੰਘ, ਜੋ ਮੌਜੂਦਾ ਸਮੇਂ ਵਿੱਚ ਹਿਸਾਰ ਮੰਡਲ ਦੇ ਕਮਿਸ਼ਨਰ ਦਫ਼ਤਰ ਵਿੱਚ ਓ.ਐੱਸ.ਡੀ. ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਸੰਪਦਾ ਅਧਿਕਾਰੀ, ਐੱਚ.ਐੱਸ.ਵੀ.ਪੀ., ਹਿਸਾਰ ਅਤੇ ਭੂਮੀ ਪ੍ਰਾਪਤੀ ਅਧਿਕਾਰੀ, ਹਿਸਾਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਸੰਦੀਪ ਅਗਰਵਾਲ, ਜੋ ਮੌਜੂਦਾ ਸਮੇਂ ਵਿੱਚ ਵਾਧੂ ਟਰਾਂਸਪੋਰਟ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਅਨੁਸੂਚਿਤ ਜਾਤੀ ਅਤੇ ਪੱਛੜਾ ਵਰਗ ਭਲਾਈ ਵਿਭਾਗ ਦਾ ਵਾਧੂ ਡਾਇਰੈਕਟਰ (ਪ੍ਰਸ਼ਾਸਨ) ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਰਾਕੇਸ਼ ਸੈਣੀ, ਜੋ ਮੌਜੂਦਾ ਸਮੇਂ ਵਿੱਚ ਜਾਇਦਾਦ ਅਧਿਕਾਰੀ-I, ਐੱਚ.ਐੱਸ.ਵੀ.ਪੀ., ਗੁਰੂਗ੍ਰਾਮ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਜਾਇਦਾਦ ਅਧਿਕਾਰੀ-II, ਐੱਚ.ਐੱਸ.ਵੀ.ਪੀ., ਗੁਰੂਗ੍ਰਾਮ ਅਤੇ ਭੂਮੀ ਪ੍ਰਾਪਤੀ ਅਧਿਕਾਰੀ, ਗੁਰੂਗ੍ਰਾਮ ਨਿਯੁਕਤ ਕੀਤਾ ਗਿਆ ਹੈ।
ਸੁਸ਼੍ਰੀ ਅਨੁਪਮਾ ਮਲਿਕ, ਜੋ ਮੌਜੂਦਾ ਸਮੇਂ ਵਿੱਚ ਜਾਇਦਾਦ ਅਧਿਕਾਰੀ-II, ਐੱਚ.ਐੱਸ.ਵੀ.ਪੀ., ਭੂਮੀ ਪ੍ਰਾਪਤੀ ਅਧਿਕਾਰੀ, ਗੁਰੂਗ੍ਰਾਮ ਦੇ ਅਹੁਦੇ ‘ਤੇ ਤਾਇਨਾਤ ਹਨ, ਨੂੰ ਜਾਇਦਾਦ ਅਧਿਕਾਰੀ-I, ਐੱਚ.ਐੱਸ.ਵੀ.ਪੀ., ਗੁਰੂਗ੍ਰਾਮ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਸੁਰੇਸ਼ ਰਵੇਸ਼, ਜੋ ਮੌਜੂਦਾ ਸਮੇਂ ਵਿੱਚ ਨਿਯੁਕਤੀ ਹੁਕਮਾਂ ਦੀ ਉਡੀਕ ਵਿੱਚ ਹਨ, ਨੂੰ ਸੰਯੁਕਤ ਟਰਾਂਸਪੋਰਟ ਕਮਿਸ਼ਨਰ, ਹਰਿਆਣਾ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਨੀਰਜ ਸ਼ਰਮਾ, ਜੋ ਮੌਜੂਦਾ ਸਮੇਂ ਵਿੱਚ ਮੌਲਿਕ ਸਿੱਖਿਆ ਵਿਭਾਗ ਵਿੱਚ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਸਕੱਤਰ (ਕਾਨੂੰਨੀ) ਹਨ, ਨੂੰ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਦਾ ਸਕੱਤਰ ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦਾ ਸਕੱਤਰ (ਕਾਨੂੰਨੀ) ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਮਯੰਕ ਵਰਮਾ, ਜੋ ਮੌਜੂਦਾ ਸਮੇਂ ਵਿੱਚ ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਪਰਿਸ਼ਦ ਦੇ ਸੰਯੁਕਤ ਰਾਜ ਪ੍ਰੋਜੈਕਟ ਡਾਇਰੈਕਟਰ ਅਤੇ ਆਯੁਸ਼ਮਾਨ ਭਾਰਤ, ਹਰਿਆਣਾ ਸਿਹਤ ਸੁਰੱਖਿਆ ਅਥਾਰਟੀ ਦੇ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਹਨ, ਨੂੰ ਖੁਰਾਕ ਅਤੇ ਪ੍ਰਸ਼ਾਸਨ ਵਿਭਾਗ ਦਾ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਅਤੇ ਆਯੁਸ਼ਮਾਨ ਭਾਰਤ, ਹਰਿਆਣਾ ਸਿਹਤ ਸੁਰੱਖਿਆ ਅਥਾਰਟੀ ਦਾ ਸੰਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਫਰੀਦਾਬਾਦ ਦੀ ਸਾਫ ਹਵਾ ਵਿੱਚ ਸਰਕਾਰ ਦੇ ਯਤਨਾਂ ਦੀ ਸ਼ਲਾਘਾ-ਧੂੜ ਕੰਟਰੋਲ ਲਈ ਐਂਟੀ ਸਮੌਗ ਗਨ ਨਾਲ ਕਰਵਾਇਆ ਛਿੜਕਾਅ – ਵਿਪੁਲ ਗੋਇਲ
ਚੰਡੀਗੜ੍ਹ
,(ਜਸਟਿਸ ਨਿਊਜ਼ )
ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਅਤੇ ਮਾਲ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਦੇਸ਼ ਵਿੱਚ ਹੋਏ ਸਵੱਛ ਵਾਯੂ ਸਰਵੇਖਣ ਵਿੱਚ ਫਰੀਦਾਬਾਦ ਸ਼ਹਿਰ ਨੇ 14ਵਾਂ ਰੈਂਕ ਹਾਸਲ ਕਰਕੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਇਹ ਫਰੀਦਾਬਾਦ ਵਾਸੀਆਂ ਲਈ ਇੱਕ ਵੱਡੀ ਖੁਸ਼ਖ਼ਬਰੀ ਹੈ। ਇਸ ਲਈ ਜਨਤਾ ਵਧਾਈਯੋਗ ਹੈ। ਸ਼ਹਿਰੀ ਸਥਾਨਕ ਸਰਕਾਰ ਅਤੇ ਮਾਲ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਫਰੀਦਾਬਾਦ ਦੀ ਰੈਂਕਿੰਗ ਵਿੱਚ ਲਗਾਤਾਰ ਸੁਧਾਰ ਦਰਜ ਹੋਇਆ ਹੈ। ਸਾਲ 2023 ਵਿੱਚ ਫਰੀਦਾਬਾਦ ਸ਼ਹਿਰ 47ਵੇਂ ਸਥਾਨ ‘ਤੇ ਸੀ, ਜੋ 2024 ਵਿੱਚ ਸੁਧਰ ਕੇ 21ਵੇਂ ਸਥਾਨ ‘ਤੇ ਆਇਆ। ਇਸ ਤੋਂ ਬਾਅਦ ਸਾਲ 2025 ਵਿੱਚ ਘੱਟ ਕੇ 19ਵੇਂ ਅਤੇ ਹੁਣ ਸਾਲ 2026 ਵਿੱਚ 14ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਚਾਰ ਸਾਲਾਂ ਵਿੱਚ ਕੁੱਲ 33 ਪਾਇਦਾਨ ਦਾ ਸੁਧਾਰ ਹੋਣਾ ਬਹੁਤ ਹੀ ਮਾਣ ਵਾਲਾ ਪਲ ਹੈ। ਇਹ ਫਰੀਦਾਬਾਦ ਦੀ ਜਨਤਾ ਦੇ ਭਰਪੂਰ ਸਹਿਯੋਗ ਅਤੇ ਉਨ੍ਹਾਂ ਦੀ ਅਗਵਾਈ ਹੇਠ ਹੋਏ ਨਿਰੰਤਰ ਯਤਨਾਂ ਦਾ ਸਪੱਸ਼ਟ ਸਬੂਤ ਹੈ। ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਪਹਿਲ ‘ਤੇ ਨਗਰ ਨਿਗਮ ਨੇ ਧੂੜ ਕੰਟਰੋਲ ਲਈ ਵੱਡੀ ਗਿਣਤੀ ਵਿੱਚ ਐਂਟੀ ਸਮੌਗ ਗਨ ਨਾਲ ਛਿੜਕਾਅ ਕਰਵਾਇਆ, ਜਿਸ ਨਾਲ ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੀ। ਇਸ ਦੇ ਨਾਲ ਹੀ ਸੜਕਾਂ ਦੀ ਨਿਯਮਤ ਸਫਾਈ ਅਤੇ ਸੜਕ ਸਵੀਪਿੰਗ ਵਿਵਸਥਾ ਨੂੰ ਵੀ ਬਿਹਤਰ ਕੀਤਾ ਗਿਆ, ਜਿਸ ਵਿੱਚ ਤੰਗ ਗਲੀਆਂ ਤੋਂ ਲੈ ਕੇ ਪ੍ਰਮੁੱਖ ਚੌੜੀਆਂ ਸੜਕਾਂ ਤੱਕ ਸਫਾਈ ਮੁਹਿੰਮ ਨੂੰ ਤਰਜੀਹ ਵਿੱਚ ਰੱਖਿਆ ਗਿਆ।
ਜੰਗਲ ਅਤੇ ਨਮੋ ਵਨ ਵਰਗੀਆਂ ਯੋਜਨਾਵਾਂ ਨਾਲ ਹਰਿਆ ਭਰਿਆ ਲਾਂਘਾ ਵਿਕਸਿਤ
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਕਿਹਾ ਕਿ ਜਨ ਭਾਗੀਦਾਰੀ ਅਤੇ ਪ੍ਰੋਤਸਾਹਨ ਨਾਲ ਸ਼ਹਿਰ ਵਿੱਚ ਹਰਿਆਲੀ ਵਧਾਉਣ ਲਈ ਪੌਦੇ ਲਗਾਉਣ ਅਤੇ ਹਰਾ ਖੇਤਰ ਵਿਕਸਿਤ ਕਰਨ ਲਈ ਵਿਸ਼ੇਸ਼ ਕਾਰਜ ਕੀਤੇ ਗਏ। ਇਸੇ ਲੜੀ ਵਿੱਚ ਈਕੋ ਵਨ ਅਤੇ ਨਮੋ ਵਨ ਵਰਗੀਆਂ ਯੋਜਨਾਵਾਂ ਦੀ ਵੀ ਸ਼ੁਰੂਆਤ ਹੋਈ। ਉਨ੍ਹਾਂ ਕਿਹਾ ਕਿ ਨਮੋ ਵਨ ਯੋਜਨਾ ਨੂੰ ਫਰੀਦਾਬਾਦ ਦੇ ਸਭ ਤੋਂ ਵੱਡੇ ਹਰੇ ਲਾਂਘੇ ਵਜੋਂ ਵਿਕਸਿਤ ਕੀਤਾ ਗਿਆ, ਜਿਸ ਤਹਿਤ ਕੂੜੇ ਨਾਲ ਭਰੀਆਂ ਹਰੀਆਂ ਪੱਟੀ ਵਾਲੇ ਖੇਤਰਾਂ ਨੂੰ ਸ਼ਹਿਰੀ ਜੰਗਲ ਵਿੱਚ ਬਦਲਿਆ ਗਿਆ ਅਤੇ ਜ਼ਿਲ੍ਹੇ ਦੀਆਂ ਹੱਦਾਂ ਦੇ ਨਾਲ ਵੱਡੇ ਪੱਧਰ ‘ਤੇ ਪੌਦੇ ਲਗਾ ਕੇ ਸ਼ਹਿਰ ਲਈ ਆਕਸੀਜਨ ਖੇਤਰ ਵਜੋਂ ਤਿਆਰ ਕੀਤਾ ਗਿਆ। ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਈਕੋ ਵਨ, ਟਾਊਨ ਪਾਰਕ ਵਰਗੇ ਜਨਤਕ ਸਥਾਨਾਂ ਨੂੰ ਵਿਕਸਿਤ ਕੀਤਾ ਗਿਆ, ਜਿਸ ਦਾ ਮਕਸਦ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਤੇ ਸੋਹਣਾ ਬਣਾਉਣਾ ਰਿਹਾ ਹੈ। ਇਸ ਤੋਂ ਇਲਾਵਾ ਪੇਵਮੈਂਟ ਵਰਕ ਤਹਿਤ ਸੜਕਾਂ ਅਤੇ ਖੁੱਲ੍ਹੇ ਖੇਤਰਾਂ ਨੂੰ ਵਿਵਸਥਿਤ ਢੰਗ ਨਾਲ ਕਰਨ ਦੇ ਕਾਰਜ ਵੀ ਤੇਜ਼ੀ ਨਾਲ ਹੋਏ। ਫਰੀਦਾਬਾਦ ਦੀ ਜਨਤਾ ਇਸ ਸਫਲਤਾ ਦਾ ਸਿਹਰਾ ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ