ਯੋਜਨਾਵਾਂ ਨੂੰ ਸਮਾਂਬੱਧ ਢੰਗ ਨਾਲ ਨਿਰਧਾਰਿਤ ਸਮੇਂ ਵਿੱਚ ਪੂਰਾ ਕਰੋ ਮੰਡੀ ਸ਼ੈਡਾਂ ‘ਤੇ ਸੂਰਜੀ ਊਰਜਾ ਉਪਕਰਣ ਲਗਾਏ ਜਾਣ- ਮੁੱਖ ਮੰਤਰੀ
ਚੰਡੀਗੜ੍ਹ
, ( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰੀ ਰਾਜ ਵਿੱਚ ਚੱਲ ਰਹੀਆਂ ਯੋਜਨਾਵਾਂ ਨੂੰ ਸਮਾਂਬੱਧ ਢੰਗ ਨਾਲ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨਾ ਯਕੀਨੀ ਬਣਾਉਣ ਤਾਂ ਜੋ ਜਨਤਾ ਨੂੰ ਉਨ੍ਹਾਂ ਦਾ ਸਮੇਂ ਸਿਰ ਲਾਭ ਮਿਲ ਸਕੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਟੇਟ ਪ੍ਰਗਤੀ ਪ੍ਰੋਜੈਕਟ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਵਿੱਚ 75 ਕਰੋੜ ਰੁਪਏ ਤੋਂ ਵੱਧ ਦੀਆਂ 12 ਯੋਜਨਾਵਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਯੋਜਨਾ ਦੀ ਕਾਰਜ ਮਿਆਦ ਨਾ ਵਧਾਈ ਜਾਵੇ। ਇਸ ਨਾਲ ਯੋਜਨਾ ਦੀ ਲਾਗਤ ਵੀ ਵਧਦੀ ਹੈ ਅਤੇ ਉਸ ਦਾ ਆਰਥਿਕ ਬੋਝ ਸਰਕਾਰ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਜਨਤਾ ਨੂੰ ਵੀ ਉਨ੍ਹਾਂ ਦਾ ਲਾਭ ਸਮੇਂ ਸਿਰ ਨਹੀਂ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਐਪਲ ਮਾਰਕੀਟ ਪਿੰਜੌਰ ਅਤੇ ਅੰਤਰਰਾਸ਼ਟਰੀ ਫਲ-ਫੁੱਲ ਸਬਜ਼ੀ ਅਤੇ ਬਾਗਬਾਨੀ ਮੰਡੀ ਗੰਨੌਰ ਵਿੱਚ ਬਣਾਏ ਜਾਣ ਵਾਲੇ ਸ਼ੈਡਾਂ ‘ਤੇ ਸੂਰਜੀ ਊਰਜਾ ਉਪਕਰਣ ਲਗਾਏ ਜਾਣ ਤਾਂ ਜੋ ਇਨ੍ਹਾਂ ਮੰਡੀਆਂ ਨੂੰ ਬਿਜਲੀ ਖੇਤਰ ਵਿੱਚ ਆਤਮ-ਨਿਰਭਰ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਮੰਡੀ ਵਿੱਚ ਤਿੰਨ ਏਸੀ ਸ਼ੈਡ ਬਣਾਏ ਜਾ ਚੁੱਕੇ ਹਨ। ਇਸ ਵਿੱਚ 20 ਫੀਸਦੀ ਗ੍ਰੀਨ ਏਰੀਆ ਵਿਕਸਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੜਕਾਂ ਦੇ ਦੋਵਾਂ ਪਾਸੇ ਵੀ ਪੌਦੇ ਲਗਾਏ ਜਾਣਗੇ। ਉਨ੍ਹਾਂ ਮੰਡੀ ਵਿੱਚ ਰੇਨੀਵੇਲ, ਲਾਈਟ ਅਤੇ ਸਾਊਂਡ ਅਤੇ ਬਰਸਾਤੀ ਪਾਣੀ ਦੇ ਭੰਡਾਰਨ ਅਤੇ ਉਪਯੋਗ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਹ ਉੱਤਰ ਭਾਰਤ ਦੀ ਬਿਹਤਰੀਨ ਅਤੇ ਸ਼ਾਨਦਾਰ ਮੰਡੀ ਹੋਵੇਗੀ ਜਿਸ ਵਿੱਚ ਯੂਪੀ, ਜੰਮੂ-ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼ ਆਦਿ ਕਈ ਰਾਜਾਂ ਦੇ ਕਿਸਾਨ ਆਪਣੇ ਉਤਪਾਦਾਂ ਦੀ ਵਿਕਰੀ ਕਰਕੇ ਲਾਭ ਉਠਾ ਸਕਣਗੇ।
ਪੰਚਾਇਤਾਂ ਵਿੱਚ ਆਪਟੀਕਲ ਫਾਈਬਰ ਕੁਨੈਕਸ਼ਨ ਪਹੁੰਚਾਉਣ ਦਾ ਕੰਮ ਅੰਤਿਮ ਪੜਾਅ ‘ਤੇ
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੀ ਹਰ ਪਿੰਡ ਪੰਚਾਇਤ ਵਿੱਚ ਭਾਰਤਨੇਟ ਦੀਆਂ ਸੇਵਾਵਾਂ ਦੇ ਵਿਸਤਾਰ ਕਾਰਜ ਵਿੱਚ ਤੇਜ਼ੀ ਲਿਆਂਈ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਸਾਰੀਆਂ ਪੰਚਾਇਤਾਂ ਵਿੱਚ ਬਿਹਤਰ ਇੰਟਰਨੈੱਟ ਸੇਵਾਵਾਂ ਸੁਲਭ ਕਰਵਾਈਆਂ ਜਾ ਸਕਣ। ਹੁਣ ਤੱਕ ਰਾਜ ਦੀਆਂ 5200 ਪਿੰਡ ਪੰਚਾਇਤਾਂ ਵਿੱਚ ਆਪਟੀਕਲ ਫਾਈਬਰ ਕੁਨੈਕਸ਼ਨ ਪਹੁੰਚਾਉਣ ਦਾ ਕੰਮ ਅੰਤਿਮ ਪੜਾਅ ‘ਤੇ ਹੈ। ਬਾਕੀ ਰਹਿੰਦੀਆਂ ਇੱਕ ਹਜ਼ਾਰ ਪਿੰਡ ਪੰਚਾਇਤਾਂ ਵਿੱਚ ਵੀ ਜਲਦੀ ਹੀ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹਰ ਪਿੰਡ ਪੰਚਾਇਤ, ਸਕੂਲ, ਸਿਹਤ ਕੇਂਦਰ, ਆਂਗਣਵਾੜੀ, ਈ-ਲਾਇਬ੍ਰੇਰੀ ਆਦਿ ਜਨਤਕ ਸਥਾਨਾਂ ਵਿੱਚ ਕੁਨੈਕਸ਼ਨ ਪ੍ਰਦਾਨ ਕੀਤੇ ਜਾਣਗੇ।
ਨੂੰਹ ਵਿੱਚ 156 ਕਰੋੜ ਨਾਲ ਬਣੇਗਾ 7 ਮੰਜ਼ਿਲਾ 100 ਬੈਡ ਦਾ ਹਸਪਤਾਲ
ਮੁੱਖ ਮੰਤਰੀ ਨੇ ਕਿਹਾ ਕਿ ਨੂੰਹ ਵਿੱਚ ਲਗਭਗ 156 ਕਰੋੜ ਰੁਪਏ ਦੀ ਲਾਗਤ ਨਾਲ 7 ਮੰਜ਼ਿਲਾ 100 ਬੈਡ ਦਾ ਹਸਪਤਾਲ ਬਣਾਇਆ ਜਾਵੇਗਾ। ਇਸ ਦੀ ਚਾਰਦੀਵਾਰੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਆਗਾਮੀ ਦੋ ਸਾਲਾਂ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਸੀਬਪੁਰ ਵਿੱਚ ਰਾਓ ਤੁਲਾਰਾਮ ਸ਼ਹੀਦ ਸਮਾਰਕ ਬਣਾਇਆ ਜਾਵੇਗਾ ਜਿਸ ਦੀ ਡਰਾਇੰਗ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀਪਤ ਦੇ ਕਾਲਾਅੰਬ ਵਿੱਚ 16 ਏਕੜ ਜ਼ਮੀਨ ‘ਤੇ ਮਰਾਠਾ ਸ਼ੌਰਿਆ ਸਮਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਲਈ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
ਪਿੰਜੌਰ ਗਾਰਡਨ ਤੱਕ ਬਣੇਗਾ ਫੋਰਲੇਨ ਕੋਰੀਡੋਰ
ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 152 ਕਰੋੜ ਰੁਪਏ ਦੀ ਲਾਗਤ ਨਾਲ ਪਿੰਜੌਰ ਵਿੱਚ ਐਪਲ ਮਾਰਕੀਟ ਬਣਾਉਣ ਲਈ ਟੈਂਡਰ ਲਗਾਏ ਗਏ ਹਨ ਜਿਸ ਦਾ ਕੰਮ ਇਸੇ ਮਹੀਨੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪਿੰਜੌਰ ਗਾਰਡਨ ਤੱਕ ਫੋਰਲੇਨ ਬਣਾਉਣ ਅਤੇ ਸੁੰਦਰ ਕੋਰੀਡੋਰ ਵਜੋ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਟਿੱਕਰਤਾਲ ਸੜਕ ਮਾਰਗ ਨੂੰ ਵੀ ਚੌੜਾ ਅਤੇ ਮਜ਼ਬੂਤ ਬਣਾਇਆ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਹਿਸਾਰ ਵਿੱਚ 153 ਕਰੋੜ ਰੁਪਏ ਦੀ ਲਾਗਤ ਨਾਲ ਪਸ਼ੂ ਫਾਰਮ, ਪਸ਼ੂ ਸ਼ੈਡ, ਬੀਜ ਸਟੋਰ ਆਦਿ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪਸ਼ੂ ਮੈਡੀਕਲ ਅਤੇ ਵਿਗਿਆਨ ਕਾਲਜ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਲਈ ਲੋੜੀਂਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਕਟਰ-5 ਪੰਚਕੂਲਾ ਵਿੱਚ 55 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਪੱਧਰੀ ਮਿਊਜ਼ੀਅਮ ਦਾ ਨਿਰਮਾਣ ਕੰਮ ਅੰਤਿਮ ਪੜਾਅ ‘ਤੇ ਹੈ।
ਹਿਸਾਰ ਵਿੱਚ ਆਈਐਮਸੀ, ਗੁਰੂਗ੍ਰਾਮ ਵਿੱਚ ਗਲੋਬਲ ਸਿਟੀ ਵਿਕਸਿਤ
ਮੁੱਖ ਮੰਤਰੀ ਨੇ ਕਿਹਾ ਕਿ ਏਕੀਕ੍ਰਿਤ ਨਿਰਮਾਣ ਕਲੱਸਟਰ (ਆਈਐਮਸੀ) ਹਿਸਾਰ ਵਿੱਚ 707 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕਰਨ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਕਾਰਜ ਯੋਜਨਾ ਤਿਆਰ ਕਰ ਲਈ ਗਈ ਹੈ ਜਿਸ ਦੇ ਜਲਦੀ ਹੀ ਟੈਂਡਰ ਕੀਤੇ ਜਾਣਗੇ। ਇਸੇ ਤਰ੍ਹਾਂ ਗੁਰੂਗ੍ਰਾਮ ਵਿੱਚ 1003 ਕਰੋੜ ਰੁਪਏ ਦੀ ਲਾਗਤ ਨਾਲ ਗਲੋਬਲ ਸਿਟੀ ਪ੍ਰੋਜੈਕਟ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਸਿਟੀ ਤੋਂ ਪਟੌਦੀ ਰੋਡ ਨੂੰ ਚੌੜਾ ਕਰਨ ਅਤੇ ਐਨਐਚ-48 ਅਤੇ ਦਵਾਰਕਾ ਐਕਸਪ੍ਰੈਸ ਵੇ ਨਾਲ ਲਿੰਕ ਕਰਨ ਦਾ ਕੰਮ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਅਨੁਰਾਗ ਅਗਰਵਾਲ, ਵਿਜੇਂਦਰ ਕੁਮਾਰ, ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਜੇ. ਗਣੇਸ਼ਨ, ਸੂਚਨਾ ਅਤੇ ਜਨ ਸੰਪਰਕ ਵਿਭਾਗ ਦੇ ਮਹਾਨਿਦੇਸ਼ਕ ਕੇ. ਮਕਰੰਦ ਪਾਂਡੁਰੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਹਰਿਆਣਾ ਵਿੱਚ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ‘ਸੀਐਮ ਵਿੰਡੋ‘ ਸਭ ਤੋਂ ਪ੍ਰਭਾਵੀ ਸਰੋਤ ਬਣੀ-ਸ਼ਿਕਾਇਤ ਮਿਲਦੇ ਹੀ ਸਬੰਧਤ ਵਿਭਾਗ ਨੂੰ ਕਾਰਵਾਈ ਲਈ ਮਿਲਦਾ ਹੈ ਇੱਕ ਹਫ਼ਤੇ ਦਾ ਸਮਾਂ-ਹੁਣ ਤੱਕ 15.71 ਲੱਖ ਤੋਂ ਵੱਧ ਸ਼ਿਕਾਇਤਾਂ ਦਰਜ, 14.09 ਲੱਖ ਸ਼ਿਕਾਇਤਾਂ ਦਾ ਹੱਲ
ਚੰਡੀਗੜ੍ਹ
, (ਜਸਟਿਸ ਨਿਊਜ਼ )
– ਹਰਿਆਣਾ ਵਿੱਚ ਸੂਚਨਾ ਤਕਨਾਲੋਜੀ ਰਾਹੀਂ ਸੁਸ਼ਾਸਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ‘ਸੀਐਮ ਵਿੰਡੋ’ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ, ਪਾਰਦਰਸ਼ੀ ਅਤੇ ਜਵਾਬਦੇਹ ਹੱਲ ਲਈ ਸਭ ਤੋਂ ਪ੍ਰਭਾਵੀ ਸਰੋਤ ਬਣ ਕੇ ਉਭਰੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਅਨੁਸਾਰ ਸੀਐਮ ਵਿੰਡੋ ‘ਤੇ ਸ਼ਿਕਾਇਤ ਪ੍ਰਾਪਤ ਹੁੰਦੇ ਹੀ ਉਸ ਨੂੰ ਤੁਰੰਤ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਂਦਾ ਹੈ ਅਤੇ ਸ਼ਿਕਾਇਤ ਦੇ ਨਿਪਟਾਰੇ ਲਈ ਇੱਕ ਹਫ਼ਤੇ ਦੇ ਅੰਦਰ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ।
ਇਸੇ ਵਿਵਸਥਾ ਦਾ ਨਤੀਜਾ ਹੈ ਕਿ ਹੁਣ ਤੱਕ ਸੀਐਮ ਵਿੰਡੋ ‘ਤੇ 15,71,284 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 14,09,483 ਸ਼ਿਕਾਇਤਾਂ ਦਾ ਹੱਲ ਕੀਤਾ ਜਾ ਚੁੱਕਾ ਹੈ। ਬਾਕੀ ਸ਼ਿਕਾਇਤਾਂ ‘ਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਕਾਰਵਾਈ ਜਾਰੀ ਹੈ।
ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਅਤੇ ਸੀਐਮ ਵਿੰਡੋ ਦੀ ਮਾਨੀਟਰਿੰਗ ਦੇ ਇੰਚਾਰਜ ਸ੍ਰੀ ਅਜੇ ਕੁਮਾਰ ਨੇ ਸੋਮਵਾਰ ਨੂੰ ਹਰਿਆਣਾ ਨਿਵਾਸ, ਸੈਕਟਰ-3, ਚੰਡੀਗੜ੍ਹ ਤੋਂ ਵੱਖ-ਵੱਖ ਵਿਭਾਗਾਂ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਖੁਦ ਸੀਐਮ ਵਿੰਡੋ ਦੀ ਨਿਯਮਿਤ ਮਾਨੀਟਰਿੰਗ ਕਰਦੇ ਹਨ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਫੀਡਬੈਕ ਲਗਾਤਾਰ ਉਨ੍ਹਾਂ ਤੋਂ ਪ੍ਰਾਪਤ ਕਰਦੇ ਹਨ।
ਸ੍ਰੀ ਅਜੇ ਕੁਮਾਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਦਾ ਸਪੱਸ਼ਟ ਸੰਦੇਸ਼ ਹੈ ਕਿ ਜਦੋਂ ਕੋਈ ਨਾਗਰਿਕ ਸੀਐਮ ਵਿੰਡੋ ‘ਤੇ ਆਪਣੀ ਸ਼ਿਕਾਇਤ ਦਰਜ ਕਰਦਾ ਹੈ ਤਾਂ ਉਹ ਸਿੱਧੇ ਮੁੱਖ ਮੰਤਰੀ ਤੋਂ ਨਿਆਂ ਅਤੇ ਸਹਾਇਤਾ ਦੀ ਉਮੀਦ ਕਰਦਾ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਜਾਂ ਰਸਮ-ਅਦਾਇਗੀ ਸਵੀਕਾਰ ਨਹੀਂ ਕੀਤੀ ਜਾਵੇਗੀ। ਹਰ ਸ਼ਿਕਾਇਤ ਦਾ ਸਮਾਂਬੱਧ, ਗੁਣਵੱਤਾਪੂਰਨ ਅਤੇ ਤੱਥਾਂ ‘ਤੇ ਅਧਾਰਿਤ ਨਿਪਟਾਰਾ ਯਕੀਨੀ ਬਣਾਇਆ ਜਾਵੇ।
ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਰੈਂਡਮ ਅਧਾਰ ‘ਤੇ 16 ਸ਼ਿਕਾਇਤਾਂ ਦੀ ਜਾਂਚ ਕੀਤੀ। ਕਈ ਮਾਮਲਿਆਂ ਵਿੱਚ ਵਿਭਾਗੀ ਪੱਧਰ ‘ਤੇ ਬੇਲੋੜੀ ਦੇਰੀ ਅਤੇ ਲਾਪਰਵਾਹੀ ਪਾਏ ਜਾਣ ‘ਤੇ ਉਨ੍ਹਾਂ ਨਾਰਾਜ਼ਗੀ ਪ੍ਰਗਟਾਈ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਵਿਭਾਗੀ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਉਨ੍ਹਾਂ ਫਤਿਹਾਬਾਦ ਜ਼ਿਲ੍ਹੇ ਦੇ ਢਾਣੀ ਮਾਜਰਾ ਨਿਵਾਸੀ ਬਨਵਾਰੀ ਲਾਲ ਦੀ ਭਾਵਾਂਤਰ ਭਰਪਾਈ ਦੀ ਰਕਮ ਦੋ ਸਾਲ ਬਾਅਦ ਵੀ ਜਾਰੀ ਨਾ ਹੋਣ ਸਬੰਧੀ ਸ਼ਿਕਾਇਤ ‘ਤੇ ਫਤਿਹਾਬਾਦ ਖੇਤੀਬਾੜੀ ਵਿਭਾਗ ਦੇ ਉਪ ਨਿਦੇਸ਼ਕ ਨੂੰ ਆਗਾਮੀ ਸੋਮਵਾਰ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਸੋਨੀਪਤ ਜ਼ਿਲ੍ਹੇ ਦੇ ਨਾਥੂਪੁਰ ਪਿੰਡ ਵਿੱਚ ਕਥਿਤ ਤੌਰ ‘ਤੇ ਫਰਜ਼ੀ ਬਿੱਲਾਂ ਰਾਹੀਂ ਪੰਚਾਇਤ ਫੰਡ ਵਿੱਚੋਂ ਲਗਭਗ 68 ਲੱਖ ਰੁਪਏ ਕਢਵਾਏ ਜਾਣ ‘ਤੇ ਸਰਪੰਚ ਨੂੰ ਅਤੇ ਪਾਣੀਪਤ ਵਿੱਚ ਬੇਗਮਪੁਰ ਡਰੇਨ ਤੋਂ ਮਿੱਟੀ ਦੀ ਕਥਿਤ ਨਾਜਾਇਜ਼ ਖੁਦਾਈ ਅਤੇ ਵਿਕਰੀ ਸਬੰਧੀ ਸ਼ਿਕਾਇਤਾਂ ‘ਤੇ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੀਐਮ ਵਿੰਡੋ ‘ਤੇ ਪੈਂਡਿੰਗ ਸ਼ਿਕਾਇਤਾਂ ਦੀ ਨਿਯਮਿਤ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸ਼ਿਕਾਇਤਾਂ ਦਾ ਨਿਪਟਾਰਾ ਸਿਰਫ ਕਾਗਜ਼ੀ ਕਾਰਵਾਈ ਤੱਕ ਸੀਮਤ ਨਾ ਰਹੇ, ਸਗੋਂ ਸ਼ਿਕਾਇਤਕਰਤਾ ਨੂੰ ਅਸਲ ਰਾਹਤ ਮਿਲੇ।
ਵਰਨਣਯੋਗ ਹੈ ਕਿ ਹਰਿਆਣਾ ਸਰਕਾਰ ਨੇ 25 ਦਸੰਬਰ 2014 ਨੂੰ ਸੁਸ਼ਾਸਨ ਦਿਵਸ ਦੇ ਮੌਕੇ ‘ਤੇ ਸੀਐਮ ਵਿੰਡੋ ਦੀ ਸ਼ੁਰੂਆਤ ਕੀਤੀ ਸੀ। ਪਹਿਲਾਂ ਇਹ ਵਿਵਸਥਾ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਲਾਗੂ ਕੀਤੀ ਗਈ ਅਤੇ ਬਾਅਦ ਵਿੱਚ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਨੂੰ ਸਬ-ਡਿਵੀਜ਼ਨ ਪੱਧਰ ਤੱਕ ਵਿਸਤਾਰਿਆ ਗਿਆ। ਸ਼ਿਕਾਇਤ ਦਰਜ ਹੁੰਦੇ ਹੀ ਬਿਨੈਕਾਰ ਨੂੰ ਐਸਐਮਐਸ ਰਾਹੀਂ ਰਜਿਸਟ੍ਰੇਸ਼ਨ ਨੰਬਰ ਭੇਜਿਆ ਜਾਂਦਾ ਹੈ, ਜਿਸ ਨਾਲ ਉਹ ਆਪਣੀ ਸ਼ਿਕਾਇਤ ਦੀ ਪ੍ਰਗਤੀ ਦੀ ਆਨਲਾਈਨ ਨਿਗਰਾਨੀ ਕਰ ਸਕਦਾ ਹੈ।
ਹਰਿਆਣਾ ਸਰਕਾਰ ਦਾ ਟੀਚਾ ਸੀਐਮ ਵਿੰਡੋ ਰਾਹੀਂ ਸੂਬਾਵਾਸੀਆਂ ਨੂੰ ਪਾਰਦਰਸ਼ੀ, ਉੱਤਰਦਾਈ ਅਤੇ ਪ੍ਰਭਾਵੀ ਪ੍ਰਸ਼ਾਸਨ ਉਪਲਬਧ ਕਰਾਉਣਾ ਹੈ, ਤਾਂ ਜੋ ਹਰ ਨਾਗਰਿਕ ਦੀ ਸਮੱਸਿਆ ਦਾ ਸਮਾਂਬੱਧ ਹੱਲ ਹੋਵੇ ਅਤੇ ਸੁਸ਼ਾਸਨ ਪ੍ਰਤੀ ਜਨਤਾ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵਿਵੇਕ ਕਾਲੀਆ, ਸ੍ਰੀ ਕੇ.ਐਸ. ਸੰਧੂ ਅਤੇ ਵੱਖ-ਵੱਖ ਵਿਭਾਗਾਂ ਦੇ ਸੀਐਮ ਵਿੰਡੋ ਦੇ ਨੋਡਲ ਅਧਿਕਾਰੀ ਮੌਜੂਦ ਸਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰਿਆਣਾ ਦੇ ਜੀਂਦ ਤੋਂ ਕਰਨਗੇ ਸਵੱਛ ਰੇਲ ਆਵਾਜਾਈ ਦੀ ਸ਼ੁਰੂਆਤ-ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ 17 ਜੁਲਾਈ ਤੋਂ ਹਰਿਆਣਾ ਵਿੱਚ ਹੋਵੇਗੀ ਸ਼ੁਰੂਆਤ-ਭਾਰਤ ਵਿੱਚ ਹਰਿਤ ਊਰਜਾ ਅਧਾਰਤ ਰੇਲ ਆਵਾਜਾਈ ਨੂੰ ਮਿਲੇਗੀ ਨਵੀਂ ਦਿਸ਼ਾ- ਮੁੱਖ ਮੰਤਰੀ
ਚੰਡੀਗੜ੍ਹ
,( ਜਸਟਿਸ ਨਿਊਜ਼ )
– ਹਰਿਆਣਾ 17 ਜੁਲਾਈ ਨੂੰ ਦੇਸ਼ ਦੇ ਰੇਲ ਇਤਿਹਾਸ ਵਿੱਚ ਨਵਾਂ ਅਧਿਆਏ ਲਿਖਣ ਜਾ ਰਿਹਾ ਹੈ। ਇਸੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੁਆਤ ਕਰਨਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਆਧੁਨਿਕ ਤਕਨੀਕ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਸੰਚਾਲਨ ਸਥਾਨ ਹਰਿਆਣਾ ਨੂੰ ਬਣਾਇਆ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸੂਬਾ ਨਵੀਨਤਾ ਅਤੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਟ੍ਰੇਨ ਜੀਂਦ ਤੋਂ ਸੋਨੀਪਤ ਵਿਚਕਾਰ ਚਲਾਈ ਜਾਵੇਗੀ। ਹਾਈਡ੍ਰੋਜਨ ਫਿਯੁਲ ਨਾਲ ਚੱਲਣ ਕਾਰਨ ਇਹ ਪੂਰੀ ਤਰ੍ਹਾਂ ਵਾਤਾਵਰਣ ਅਨੁਕੂਲ ਹੋਵੇਗੀ ਅਤੇ ਪ੍ਰਦੂਸ਼ਣ ਘੱਟ ਕਰਨ ਦੇ ਨਾਲ ਟਿਕਾਊ ਆਵਾਜਾਈ ਨੂੰ ਪ੍ਰੋਤਸਾਹਿਤ ਕਰੇਗੀ।
ਹਰਿਆਣਾ ਲਈ ਮਾਣ ਦਾ ਪਲ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਮਾਣ ਦਾ ਪਲ ਹੈ ਕਿ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਸੂਬੇ ਦੀਆਂ ਪਟੜੀਆਂ ‘ਤੇ ਦੌੜੇਗੀ। ਇਹ ਆਤਮ-ਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੀ ਪਛਾਣ ਬਣੇਗੀ। ਉਨ੍ਹਾਂ ਦੱਸਿਆ ਕਿ 17 ਜੁਲਾਈ ਨੂੰ ਜੀਂਦ ਵਿੱਚ ਪ੍ਰਧਾਨ ਮੰਤਰੀ ਸੂਬੇ ਨੂੰ ਕਈ ਹੋਰ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਵੀ ਦੇਣਗੇ। ਇਸ ਨਾਲ ਰਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ ਅਤੇ ਆਮ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ।
ਹਰਿਤ ਪਹਿਲਕਦਮੀ ‘ਤੇ ਜ਼ੋਰ
ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਮੌਕੇ ਦੇ ਗਵਾਹ ਬਣਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਇਕੋ-ਫ੍ਰੈਂਡਲੀ ਬਣਾਉਣ ਲਈ ਕਈ ਪ੍ਰਬੰਧ ਕੀਤੇ ਗਏ ਹਨ। ਸਵੱਛ ਵਾਤਾਵਰਣ ਦਾ ਸੰਦੇਸ਼ ਦੇਣ ਲਈ ਰੈਲੀ ਵਿੱਚ ਇਲੈਕਟ੍ਰਿਕ ਅਤੇ ਸੀਐਨਜੀ ਵਾਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੋਚ ਦੇ ਅਨੁਰੂਪ ਸੂਬਾ ਸਰਕਾਰ ਵੀ ਹਰਿਤ ਪਹਿਲਕਦਮੀ ‘ਤੇ ਜ਼ੋਰ ਦੇ ਰਹੀ ਹੈ।
ਮੁੱਖ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਨਾਲ ਭਾਰਤ ਵਿੱਚ ਹਰਿਤ ਊਰਜਾ ਅਧਾਰਤ ਰੇਲ ਆਵਾਜਾਈ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਹਰਿਆਣਾ ਆਧੁਨਿਕ, ਸਵੱਛ ਅਤੇ ਤਕਨੀਕ ਅਧਾਰਤ ਵਿਕਾਸ ਵਿੱਚ ਹੋਰ ਮਜ਼ਬੂਤ ਹੋਵੇਗਾ।
ਜਨਹਿਤ ਦੇ ਮਾਮਲਿਆਂ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਕ੍ਰਿਸ਼ਨ ਕੁਮਾਰ ਬੇਦੀ
ਮੀਟਿੰਗ ਤੋਂ ਗੈਰਹਾਜ਼ਰ ਐਕਸੀਅਨ ਨੂੰ ਕਾਰਨ ਦੱਸੋ ਨੋਟਿਸ, ਸਿੰਚਾਈ ਵਿਭਾਗ ਦੇ ਐਸਡੀਓ ਨੂੰ ਮੁਅੱਤਲ ਕਰਨ ਦੀ ਸਿਫ਼ਾਰਸ਼ ਦੇ ਨਿਰਦੇਸ਼
ਚੰਡੀਗੜ੍ਹ,
( ਜਸਟਿਸ ਨਿਊਜ਼ )
– ਹਰਿਆਣਾ ਦੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਭਲਾਈ ਅਤੇ ਅੰਤਯੋਦਿਆ ਮੰਤਰੀ ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਸਪੱਸ਼ਟ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨਤਕ ਸ਼ਿਕਾਇਤਾਂ ਦਾ ਸਮੇਂ ਸਿਰ, ਪਾਰਦਰਸ਼ੀ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ।
ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਅੱਜ ਜ਼ਿਲ੍ਹਾ ਫਤਿਹਾਬਾਦ ਵਿੱਚ ਆਯੋਜਿਤ ਜ਼ਿਲ੍ਹਾ ਲੋਕ ਸੰਪਰਕ ਅਤੇ ਜਨ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਕੁੱਲ 14 ਮਾਮਲਿਆਂ ‘ਤੇ ਸੁਣਵਾਈ ਕੀਤੀ। ਇਨ੍ਹਾਂ ਵਿੱਚੋਂ 6 ਮਾਮਲਿਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰ ਦਿੱਤਾ ਗਿਆ, ਜਦੋਂਕਿ 8 ਮਾਮਲਿਆਂ ਵਿੱਚ ਜਾਂਚ ਲਈ ਵੱਖ-ਵੱਖ ਕਮੇਟੀਆਂ ਗਠਿਤ ਕਰਕੇ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ।
ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਜਨ ਸ਼ਿਕਾਇਤ ਨਿਵਾਰਨ ਕਮੇਟੀ ਸਿਰਫ਼ ਸ਼ਿਕਾਇਤਾਂ ਸੁਣਨ ਦਾ ਮੰਚ ਨਹੀਂ, ਸਗੋਂ ਜਨਤਾ ਨੂੰ ਸਮੇਂ ਸਿਰ ਇਨਸਾਫ਼ ਦਿਵਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਮੇਟੀ ਦੇ ਹਰ ਫੈਸਲੇ ਦੀ ਸਮੇਂ ਸਿਰ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਪ੍ਰਸ਼ਾਸਨ ‘ਤੇ ਜਨਤਾ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਜਾਵੇ। ਮੀਟਿੰਗ ਦੌਰਾਨ ਪੁਲਿਸ, ਸ਼ਹਿਰੀ ਸਥਾਨਕ ਸੰਸਥਾਵਾਂ, ਖੇਤੀਬਾੜੀ, ਬਿਜਲੀ ਨਿਗਮਾਂ ਅਤੇ ਹੋਰ ਵਿਭਾਗਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਜਲ ਸੇਵਾਵਾਂ ਮੰਡਲ, ਹਿਸਾਰ ਦੇ ਕਾਰਜਕਾਰੀ ਇੰਜੀਨੀਅਰ ਵਿਨੋਦ ਵਰਮਾ ਦੇ ਬਿਨਾਂ ਪੂਰਵ ਸੂਚਨਾ ਦੇ ਗੈਰਹਾਜ਼ਰ ਰਹਿਣ ‘ਤੇ ਮੰਤਰੀ ਨੇ ਉਨ੍ਹਾਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸਿੰਚਾਈ ਵਿਭਾਗ ਦੇ ਐਸਡੀਓ ਰਾਜੇਂਦਰ ਖ਼ਿਲਾਫ਼ ਮੁਲਾਜ਼ਮਾਂ ਨਾਲ ਦੁਰਵਿਵਹਾਰ ਅਤੇ ਲਗਾਤਾਰ ਲਾਪਰਵਾਹੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੂੰ ਉਨ੍ਹਾਂ ਦੀ ਮੁਅੱਤਲੀ ਦੀ ਸਿਫ਼ਾਰਸ਼ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਤੇ।
ਜਨ ਸ਼ਿਕਾਇਤਾਂ ਦਾ ਸਮਾਂਬੱਧ ਹੱਲ ਸਰਕਾਰ ਦੀ ਸਰਵਉੱਚ ਤਰਜੀਹ – ਆਰਤੀ ਸਿੰਘ ਰਾਓ-ਹਾਈ-ਟੈਂਸ਼ਨ ਬਿਜਲੀ ਲਾਈਨਾਂ 15 ਦਿਨਾਂ ਵਿੱਚ ਕੀਤੀਆਂ ਜਾਣ ਸ਼ਿਫਟ, ਕੰਮ ਵਿੱਚ ਦੇਰੀ ਬਰਦਾਸ਼ਤ ਨਹੀਂ
ਚੰਡੀਗੜ੍ਹ
, ( ਜਸਟਿਸ ਨਿਊਜ਼ )
– ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਨਾਗਰਿਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਸੰਵੇਦਨਸ਼ੀਲ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਸ਼ਿਕਾਇਤਾਂ ਦਾ ਸਮਾਂਬੱਧ ਅਤੇ ਤਰਜੀਹੀ ਆਧਾਰ ‘ਤੇ ਨਿਪਟਾਰਾ ਯਕੀਨੀ ਬਣਾਇਆ ਜਾਵੇ ਅਤੇ ਸਮਾਧਾਨ ਇਸ ਤਰ੍ਹਾਂ ਹੋਵੇ ਕਿ ਸ਼ਿਕਾਇਤਕਰਤਾ ਨੂੰ ਪੂਰੀ ਸੰਤੁਸ਼ਟੀ ਮਿਲੇ।
ਆਰਤੀ ਸਿੰਘ ਰਾਓ ਅੱਜ ਫਰੀਦਾਬਾਦ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੀ ਸੀ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੁੱਲ 15 ਸ਼ਿਕਾਇਤਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 12 ਸ਼ਿਕਾਇਤਾਂ ਦਾ ਹੱਲ ਮੌਕੇ ‘ਤੇ ਹੀ ਕਰ ਦਿੱਤਾ ਗਿਆ, ਜਦਕਿ 3 ਮਾਮਲਿਆਂ ਨੂੰ ਅਗਲੀ ਮੀਟਿੰਗ ਤੱਕ ਪੈਂਡਿੱਗ ਰੱਖਦੇ ਹੋਏ ਲੋੜੀਂਦੀ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਮਾਮਲਿਆਂ ‘ਤੇ ਵਿਸਤਾਰ ਰਿਪੋਰਟ ਵੀ ਪੇਸ਼ ਕੀਤੀ।
ਗ੍ਰਾਮੀਣ ਖੇਤਰ ਵਿੱਚ ਹਾਈ-ਟੈਂਸ਼ਨ ਬਿਜਲੀ ਲਾਈਨਾਂ ਤੋਂ ਹਾਦਸਿਆਂ ਦੇ ਖਦਸ਼ੇ ਸਬੰਧੀ ਸ਼ਿਕਾਇਤ ‘ਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋੜੀਂਦੀ ਰਾਸ਼ੀ ਜਮ੍ਹਾਂ ਹੋਣ ਤੋਂ ਬਾਅਦ ਕੰਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇ 15 ਦਿਨਾਂ ਦੇ ਅੰਦਰ ਲਾਈਨ ਸ਼ਿਫਟਿੰਗ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ‘ਤੇ ਮੰਤਰੀ ਆਰਤੀ ਸਿੰਘ ਰਾਓ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਨਾ ਹੋਵੇ ਅਤੇ ਨਿਰਧਾਰਤ ਸਮਾਂ ਸੀਮਾ ਵਿੱਚ ਕੰਮ ਮੁਕੰਮਲ ਕੀਤਾ ਜਾਵੇ।
ਸਿਹਤ ਮੰਤਰੀ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਸ਼ਿਕਾਇਤ ਦਾ ਸਿਰਫ ਰਸਮੀ ਨਿਪਟਾਰਾ ਹੀ ਨਾ ਕੀਤਾ ਜਾਵੇ, ਸਗੋਂ ਮੌਕੇ ‘ਤੇ ਜਾ ਕੇ ਸਥਾਈ ਹੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੰਸ਼ਾ ਹੈ ਕਿ ਆਮ ਨਾਗਰਿਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਸਾਰੇ ਵਿਭਾਗ ਸਮਾਂਬੱਧ ਕਾਰਵਾਈ ਕਰਦੇ ਹੋਏ ਪਾਲਣਾ ਰਿਪੋਰਟ ਪੇਸ਼ ਕਰਨ ਅਤੇ ਜਨਹਿਤ ਨਾਲ ਜੁੜੇ ਮਾਮਲਿਆਂ ਵਿੱਚ ਪੂਰੀ ਸੰਵੇਦਨਸ਼ੀਲਤਾ ਅਤੇ ਜਵਾਬਦੇਹੀ ਨਾਲ ਕੰਮ ਕਰਨ।
(ਜਸਟਿਸ ਨਿਊਜ਼ )
– ਹਰਿਆਣਾ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਕਸਬੇ ਵਿੱਚ ਇੱਕ ਨਵਾਂ 50 ਬੈੱਡਾਂ ਦਾ ਆਧੁਨਿਕ ਹਸਪਤਾਲ ਬਣਾਉਣ ਦੀ ਪ੍ਰਸ਼ਾਸਨਿਕ ਮਨਜ਼ੂਰੀ ਦੇ ਦਿੱਤੀ ਹੈ। ਇਸ ਮਹੱਤਵਕਾਂਖੀ ਪ੍ਰੋਜੈਕਟ ‘ਤੇ ਲਗਭਗ 6,566.52 ਲੱਖ ਰੁਪਏ ਖਰਚ ਹੋਣ ਦਾ ਅੰਦਾਜਾ ਹੈ।
ਇਸ ਮਹੱਤਵਪੂਰਨ ਫੈਸਲੇ ਦੀ ਜਾਣਕਾਰੀ ਦਿੰਦਿਆਂ ਸੂਬੇ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਸੂਬਾ ਸਰਕਾਰ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਸ਼ਹਿਰਾਂ ਦੀ ਤਰਜ਼ ‘ਤੇ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਬਰਵਾਲਾ ਵਿੱਚ ਇਸ ਵੱਡੇ ਹਸਪਤਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਨਵੇਂ ਹਸਪਤਾਲ ਲਈ ਵੱਖਰੇ ਤੌਰ ‘ਤੇ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਹੋਵੇਗੀ, ਸਗੋਂ ਇਸ ਦਾ ਨਿਰਮਾਣ ਵਰਤਮਾਨ ਵਿੱਚ ਪਹਿਲਾਂ ਤੋਂ ਚੱਲ ਰਹੇ ਸਬ-ਡਿਸਟ੍ਰਿਕਟ ਹਸਪਤਾਲ ਬਰਵਾਲਾ ਦੇ ਕੈਂਪਸ ਦੇ ਅੰਦਰ ਹੀ ਕੀਤਾ ਜਾਵੇਗਾ। ਇਸ ਨਵੇਂ 50 ਬੈੱਡਾਂ ਦੇ ਹਸਪਤਾਲ ਦੇ ਬਣ ਜਾਣ ਨਾਲ ਬਰਵਾਲਾ ਅਤੇ ਇਸ ਦੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਵਾਸੀਆਂ ਨੂੰ ਅਤਿ-ਆਧੁਨਿਕ ਡਾਕਟਰੀ ਸਹੂਲਤਾਂ ਲਈ ਵੱਡੇ ਸ਼ਹਿਰਾਂ ਵੱਲ ਰੁਖ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਸਥਾਨਕ ਪੱਧਰ ‘ਤੇ ਹੀ ਬਿਹਤਰ ਇਲਾਜ ਮਿਲ ਸਕੇਗਾ।
ਆਯੁਰਵੇਦ ‘ਤੇ ਵਧਿਆ ਭਰੋਸਾ: ਛੇ ਮਹੀਨਿਆਂ ਵਿੱਚ ਰਿਕਾਰਡ 50 ਹਜ਼ਾਰ ਮਰੀਜ਼ ਪਹੁੰਚੇ-ਹਰ ਦਿਨ 500 ਤੋਂ ਵੱਧ ਮਰੀਜ਼ ਲੈ ਰਹੇ ਹਨ ਇਲਾਜ, 12 ਮਾਹਰ ਓਪੀਡੀ ਅਤੇ 250 ਬਿਸਤਰਿਆਂ ਦੀ ਆਈਪੀਡੀ ਸਹੂਲਤ ਵੀ
ਚੰਡੀਗੜ੍ਹ
,( ਜਸਟਿਸ ਨਿਊਜ਼ )
– ਰਾਸ਼ਟਰੀ ਆਯੁਰਵੇਦ ਸੰਸਥਾਨ (ਐਨਆਈਏ), ਪੰਚਕੂਲਾ ਆਯੁਰਵੇਦ ਇਲਾਜ ਦਾ ਭਰੋਸੇਮੰਦ ਕੇਂਦਰ ਬਣ ਰਿਹਾ ਹੈ। ਸੰਸਥਾਨ ਦੀ ਓਪੀਡੀ ਵਿੱਚ ਮਰੀਜ਼ਾਂ ਦਾ ਵਧਦਾ ਗ੍ਰਾਫ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਸਾਲ 2026 ਵਿੱਚ ਮਹਿਜ਼ ਛੇ ਮਹੀਨਿਆਂ ਵਿੱਚ ਓਪੀਡੀ ਦਾ ਅੰਕੜਾ ਕਰੀਬ 50 ਹਜ਼ਾਰ ‘ਤੇ ਪਹੁੰਚ ਗਿਆ ਹੈ। ਐਨਆਈਏ ਵਿੱਚ ਹਰ ਰੋਜ਼ 400 ਤੋਂ 500 ਮਰੀਜ਼ ਡਾਕਟਰੀ ਸਹੂਲਤ ਦਾ ਲਾਭ ਉਠਾ ਰਹੇ ਹਨ।
ਐਨਆਈਏ ਵਿੱਚ ਸਾਲ 2024 ਵਿੱਚ 42,030 ਮਰੀਜ਼ ਇਲਾਜ ਲਈ ਪਹੁੰਚੇ, ਜਦੋਂ ਕਿ ਸਾਲ 2025 ਵਿੱਚ 50 ਫੀਸਦੀ ਦੇ ਵਾਧੇ ਨਾਲ ਇਹ ਅੰਕੜਾ ਵੱਧ ਕੇ 80 ਹਜ਼ਾਰ 878 ‘ਤੇ ਪਹੁੰਚ ਗਿਆ। ਉਥੇ ਹੀ, 2026 ਵਿੱਚ ਮਹਿਜ਼ ਛੇ ਮਹੀਨਿਆਂ ਵਿੱਚ ਕਰੀਬ 50 ਹਜ਼ਾਰ ਮਰੀਜ਼ ਸਿਹਤ ਸੇਵਾਵਾਂ ਦਾ ਲਾਭ ਉਠਾ ਚੁੱਕੇ ਹਨ।
ਰਾਸ਼ਟਰੀ ਆਯੁਰਵੇਦ ਸੰਸਥਾਨ (ਐਨਆਈਏ) ਵਿੱਚ ਆਯੁਰਵੇਦ ਇਲਾਜ ਲਈ ਹਰਿਆਣਾ, ਪੰਜਾਬ, ਚੰਡੀਗੜ੍ਹ-ਟ੍ਰਾਈਸਿਟੀ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਮੇਤ ਹੋਰ ਰਾਜਾਂ ਤੋਂ ਲੋਕ ਪਹੁੰਚ ਰਹੇ ਹਨ। ਕਾਇਆਚਿਕਿਤਸਾ, ਪੰਚਕਰਮ, ਸ਼ਲਯ ਅਤੇ ਸ਼ਾਲਾਕਯ ਤੰਤਰ ਵਿਭਾਗ ਵਿੱਚ ਮਰੀਜ਼ਾਂ ਦੀ ਸਭ ਤੋਂ ਵੱਧ ਭੀੜ ਰਹਿੰਦੀ ਹੈ। ਇੰਨਾ ਹੀ ਨਹੀਂ, ਅਗਦ ਤੰਤਰ-ਵਿਸ਼ ਚਿਕਿਤਸਾ ਦੇ ਨਾਲ ਪ੍ਰਸੂਤੀ ਅਤੇ ਇਸਤਰੀ ਰੋਗ ਅਤੇ ਚਮੜੀ ਅਤੇ ਸੁੰਦਰਤਾ ਵਿਭਾਗ ਦੀ ਓਪੀਡੀ ਵਿੱਚ ਵੀ ਮਰੀਜ਼ ਵੱਡੀ ਗਿਣਤੀ ਵਿੱਚ ਲਾਭ ਉਠਾ ਰਹੇ ਹਨ।
ਆਯੂਸ਼ ਮੰਤਰਾਲੇ ਭਾਰਤ ਸਰਕਾਰ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਆਯੁਰਵੇਦ ਸੰਸਥਾਨ ਦੇ ਕੁਲਪਤੀ ਪ੍ਰੋਫੈਸਰ (ਡਾ.) ਸੰਜੀਵ ਸ਼ਰਮਾ ਅਤੇ ਡੀਨ ਪ੍ਰੋਫੈਸਰ ਗੁਲਾਬ ਚੰਦ ਪਮਨਾਨੀ ਦੇ ਮਾਰਗਦਰਸ਼ਨ ਵਿੱਚ ਮਰੀਜ਼ਾਂ ਨੂੰ ਗੁਣਵੱਤਾ ਭਰਪੂਰ ਡਾਕਟਰੀ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਸੰਸਥਾਨ ਦੇ ਡੀਨ ਇੰਚਾਰਜ ਪ੍ਰੋਫੈਸਰ ਸਤੀਸ਼ ਗੰਧਰਵ ਦਾ ਕਹਿਣਾ ਹੈ ਕਿ ਐਨਆਈਏ ਆਯੁਰਵੇਦ ਇਲਾਜ ਵਿੱਚ ਨਵੀਂ ਉਚਾਈ ਛੂਹ ਰਿਹਾ ਹੈ। ਸੰਸਥਾਨ ਵਿੱਚ ਆਧੁਨਿਕ ਜਾਂਚ ਸਹੂਲਤਾਂ ਦੇ ਨਾਲ ਆਯੁਰਵੇਦ ਦੇ ਮਾਹਰ ਡਾਕਟਰਾਂ ਦੀ ਉਪਲਬਧਤਾ ਕਾਰਨ ਲੋਕਾਂ ਦਾ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਆਯੁਰਵੈਦਿਕ ਇਲਾਜ ਦੇ ਸਕਾਰਾਤਮਕ ਨਤੀਜਿਆਂ ਨੇ ਮਰੀਜ਼ਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਕੀਤਾ ਹੈ।
ਆਯੁਰਵੈਦਿਕ ਇਲਾਜ ਦਾ ਵਧਦਾ ਜਨ-ਵਿਸ਼ਵਾਸ: ਡਾ. ਗਰਗ
ਉਪ ਡਾਕਟਰੀ ਸੁਪਰਡੈਂਟ (ਡੀਐਮਐਸ) ਡਾ. ਗੌਰਵ ਗਰਗ ਦਾ ਕਹਿਣਾ ਹੈ ਕਿ ਐਨਆਈਏ ਕੇਵਲ ਰੋਗਾਂ ਦੇ ਇਲਾਜ ਤੱਕ ਸੀਮਤ ਨਹੀਂ ਹੈ, ਸਗੋਂ ਮਰੀਜ਼ਾਂ ਦੀ ਸਮੁੱਚੀ ਸਿਹਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਲਾਜ ਦੇ ਨਾਲ ਯੋਗ, ਫਿਜ਼ੀਓਥੈਰੇਪੀ, ਪੰਚਕਰਮ ਅਤੇ ਹੋਰ ਸਹਾਇਕ ਡਾਕਟਰੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਮਰੀਜ਼ਾਂ ਨੂੰ ਸਿਹਤ ਲਾਭ ਮਿਲ ਰਿਹਾ ਹੈ। ਸੰਸਥਾਨ ਵਿੱਚ ਜੋੜਾਂ ਦਾ ਦਰਦ, ਸਪਾਈਨ ਦੀਆਂ ਸਮੱਸਿਆਵਾਂ, ਚਮੜੀ ਰੋਗ, ਇਸਤਰੀ ਅਤੇ ਪ੍ਰਸੂਤੀ ਰੋਗ, ਪੰਚਕਰਮ ਚਿਕਿਤਸਾ, ਨੇਤਰ ਅਤੇ ਈਐਨਟੀ ਸਬੰਧੀ ਰੋਗਾਂ ਦੇ ਇਲਾਜ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਉਥੇ ਹੀ, ਆਈਪੀਡੀ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਚੰਗੀ-ਖਾਸੀ ਹੈ। ਸਾਲ 2026 ਵਿੱਚ ਮਹਿਜ਼ ਛੇ ਮਹੀਨਿਆਂ ਵਿੱਚ ਮਰੀਜ਼ਾਂ ਦਾ ਅੰਕੜਾ 50 ਹਜ਼ਾਰ ਨੂੰ ਪਾਰ ਕਰਨਾ ਦਰਸਾਉਂਦਾ ਹੈ ਕਿ ਆਮ ਲੋਕਾਂ ਦਾ ਆਯੁਰਵੇਦ ਇਲਾਜ ‘ਤੇ ਭਰੋਸਾ ਵਧ ਰਿਹਾ ਹੈ।
Leave a Reply