ਰਾਜਾ ਵੜਿੰਗ ਵੱਲੋਂ ‘ਸਿਰ ’ਤੇ ਜੁੱਤੀ ਰੱਖਣ’ ਵਾਲਾ ਬਿਆਨ ਦਸਤਾਰ ਅਤੇ ਸਿੱਖ ਮਰਯਾਦਾ ਦਾ ਘੋਰ ਅਪਮਾਨ, ਬਿਨਾਂ ਸ਼ਰਤ ਮੁਆਫ਼ੀ ਮੰਗੇ ਕਾਂਗਰਸ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ,

( ਜਸਟਿਸ ਨਿਊਜ਼  )

ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਵੱਲੋਂ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ “ਸਿਰ ’ਤੇ ਜੁੱਤੀਆਂ ਰੱਖਣ” ਤੱਕ ਦੀ ਕਵਾਇਦ ਨੂੰ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲਾ, ਦਸਤਾਰ ਦੀ ਨਿਰਾਦਰੀ ਕਰਨ ਵਾਲਾ ਅਤੇ ਸਿੱਖ ਮਰਯਾਦਾ ਦਾ ਘੋਰ ਅਪਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਮੁੱਚੇ ਸਿੱਖ ਪੰਥ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਕੋਈ ਸਧਾਰਨ ਜ਼ੁਬਾਨ ਫਿਸਲਣ ਨਹੀਂ, ਸਗੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਦਸਤਾਰ ਦੀ ਪਵਿੱਤਰਤਾ ਪ੍ਰਤੀ ਕਾਂਗਰਸ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਦਸਤਾਰ ਸਿੱਖ ਲਈ ਜਾਨ ਤੋਂ ਵੀ ਵੱਧ ਪਿਆਰੀ ਹੈ ਅਤੇ ਇਸ ਦੀ ਬੇਅਦਬੀ ਨੂੰ ਸਿੱਖ ਕੌਮ ਕਦੇ ਵੀ ਹਲਕੇ ਵਿੱਚ ਨਹੀਂ ਲੈਂਦੀ। ਜੋ ਲੋਕ ਸਿੱਖਾਂ ਦੇ ਵੋਟ ਤਾਂ ਚਾਹੁੰਦੇ ਹਨ ਪਰ ਸਿੱਖ ਪਛਾਣ ਅਤੇ ਮਰਯਾਦਾ ਦਾ ਸਤਿਕਾਰ ਨਹੀਂ ਕਰ ਸਕਦੇ, ਉਨ੍ਹਾਂ ਨੂੰ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ।

ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਖ਼ੁਦ ਦਸਤਾਰ ਸਜਾਉਂਦੇ ਹਨ। ਅਜਿਹੇ ਵਿੱਚ “ਸਿਰ ’ਤੇ ਜੁੱਤੀ ਰੱਖਣ” ਦਾ ਸਿੱਧਾ ਅਰਥ ਦਸਤਾਰ ਉੱਤੇ ਜੁੱਤੀ ਰੱਖਣ ਨਾਲ ਜੁੜਦਾ ਹੈ, ਜੋ ਸਿੱਖ ਧਰਮ ਦੀਆਂ ਉੱਚੀਆਂ ਤੇ ਸੁਚੀਆਂ ਮਰਿਆਦਾਵਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹੈ। ਸਿੱਖਾਂ ਨੇ ਆਪਣੇ ਸਿਰ ਵਾਰ ਕੇ ਸਰਦਾਰੀਆਂ ਹਾਸਲ ਕੀਤੀਆਂ ਹਨ। ਦਸਤਾਰ ਸਿੱਖ ਦੀ ਸ਼ਾਨ, ਸਵੈਮਾਨ, ਵਿਲੱਖਣ ਪਛਾਣ ਅਤੇ ਸਰਦਾਰੀ ਦਾ ਪ੍ਰਤੀਕ ਹੈ। ਦਸਤਾਰ ਸਿਖ ਲਈ ਜਿਥੇ ਜ਼ਿੰਮੇਵਾਰੀ ਹੈ ਉਥੇ ਹੀ ਮਜ਼ਲੂਮਾਂ ਲਈ ਭਰੋਸੇ ਦੀ ਨਿਸ਼ਾਨੀ ਹੈ। ਦਸਤਾਰ ਕੇਸਾਂ ਦੀ ਸੰਭਾਲ ਲਈ ਸਜਾਈ ਜਾਂਦੀ ਹੈ ਅਤੇ ਕੇਸ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਪੰਜ ਕਕਾਰਾਂ ਵਿੱਚੋਂ ਇੱਕ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਜੇਕਰ ਰਾਜਾ ਵੜਿੰਗ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ ਇੰਨੇ ਹੀ ਉਤਾਵਲੇ ਹਨ ਤਾਂ ਉਹ ਪਤਿਤ ਹੋਣ ਕਰਕੇ ਬਿਨਾਂ ਦਸਤਾਰ ਧਾਰਨ ਕੀਤੇ ਉਨ੍ਹਾਂ ਕੋਲ ਜਾ ਸਕਦੇ ਹਨ, ਭਾਵੇਂ ਆਪਣੇ ਸਿਰ ਉੱਤੇ ਜੁੱਤੀਆਂ, ਛਿੱਤਰ ਜਾਂ ਖੇਹ ਹੀ ਪਾ ਕੇ ਕਿਉਂ ਨਾ ਜਾਣ; ਇਸ ਨਾਲ ਸਿੱਖ ਕੌਮ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਪਰ ਦਸਤਾਰ ਸਜਾ ਕੇ ਉਸ ਨੂੰ ਜੁੱਤੀ ਜਾਂ ਛਿੱਤਰ ਨਾਲ ਜੋੜਨਾ ਸਿੱਖਾਂ ਦੀ ਪਵਿੱਤਰ ਦਸਤਾਰ ਅਤੇ ਸਿੱਖ ਮਰਯਾਦਾ ਦਾ ਅਪਮਾਨ ਹੈ, ਜਿਸ ਦਾ ਕਿਸੇ ਨੂੰ ਵੀ ਹੱਕ ਨਹੀਂ।ਉਨ੍ਹਾਂ ਕਿਹਾ ਕਿ ਕੇਵਲ ਸਿਰ ’ਤੇ ਦਸਤਾਰ ਸਜਾ ਲੈਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਸਗੋਂ ਦਸਤਾਰ ਦੀ ਮਹੱਤਤਾ ਨੂੰ ਸਮਝਣਾ, ਉਸ ਦਾ ਸਤਿਕਾਰ ਕਰਨਾ ਅਤੇ ਉਸ ਦੀ ਮਰਿਆਦਾ ਨੂੰ ਕਾਇਮ ਰੱਖਣਾ ਵੀ ਉਤਨਾ ਹੀ ਜ਼ਰੂਰੀ ਹੈ। ਜੇਕਰ ਰਾਜਾ ਵੜਿੰਗ ਦਸਤਾਰ ਦੀ ਰੂਹ ਅਤੇ ਉਸ ਦੀ ਮਹਾਨਤਾ ਨੂੰ ਸਮਝਦੇ ਹੁੰਦੇ ਤਾਂ ਅਜਿਹਾ ਗੈਰ-ਜ਼ਿੰਮੇਵਾਰ ਅਤੇ ਅਸੰਵੇਦਨਸ਼ੀਲ ਬਿਆਨ ਕਦੇ ਨਾ ਦਿੰਦੇ।

ਪ੍ਰੋ. ਖਿਆਲਾ ਨੇ ਕਿਹਾ ਕਿ ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਰਾਜਾ ਵੜਿੰਗ ਦੀ ਨਿੱਜੀ ਸੋਚ ਹੈ ਜਾਂ ਕਾਂਗਰਸ ਪਾਰਟੀ ਦੀ ਅਧਿਕਾਰਤ ਸੋਚ। ਜੇਕਰ ਕਾਂਗਰਸ ਇਸ ਬਿਆਨ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰਦੀ ਅਤੇ ਰਾਜਾ ਵੜਿੰਗ ਵਿਰੁੱਧ ਕਾਰਵਾਈ ਨਹੀਂ ਕਰਦੀ ਤਾਂ ਇਹ ਮੰਨਿਆ ਜਾਵੇਗਾ ਕਿ ਕਾਂਗਰਸ ਅੱਜ ਵੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਪਛਾਣ ਦਾ ਅਪਮਾਨ ਕਰਨ ਦੀ ਆਪਣੀ ਪੁਰਾਣੀ ਰਾਜਨੀਤੀ ਤੋਂ ਬਾਹਰ ਨਹੀਂ ਨਿਕਲੀ।
ਉਨ੍ਹਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਵੀ ਸਵਾਲ ਕੀਤਾ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਅਧਿਕਾਰਾਂ ਅਤੇ ਦਸਤਾਰ ਦੀ ਆਜ਼ਾਦੀ ਦਾ ਮੁੱਦਾ ਚੁੱਕਣ ਵਾਲੇ ਹੁਣ ਆਪਣੀ ਹੀ ਪਾਰਟੀ ਦੇ ਪੰਜਾਬ ਪ੍ਰਧਾਨ ਵੱਲੋਂ ਦਸਤਾਰ ਦੀ ਨਿਰਾਦਰੀ ’ਤੇ ਚੁੱਪ ਕਿਉਂ ਹਨ? ਕੀ ਰਾਜਾ ਵੜਿੰਗ ਤੋਂ ਜਵਾਬ-ਤਲਬੀ ਹੋਵੇਗੀ ਅਤੇ ਕੀ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ?ਪ੍ਰੋ. ਖਿਆਲਾ ਨੇ ਕਿਹਾ ਕਿ 1984 ਦਾ ਸਿੱਖ ਕਤਲੇਆਮ, ਦਰਬਾਰ ਸਾਹਿਬ ’ਤੇ ਹਮਲਾ ਅਤੇ ਸਿੱਖ ਭਾਵਨਾਵਾਂ ਦੀ ਲਗਾਤਾਰ ਅਣਦੇਖੀ ਦਾ ਕਾਂਗਰਸ ਦਾ ਇਤਿਹਾਸ ਅੱਜ ਵੀ ਸਿੱਖ ਕੌਮ ਦੇ ਜ਼ਖ਼ਮਾਂ ਨੂੰ ਹਰਾ ਕਰਦਾ ਹੈ। ਅਜਿਹੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਦਸਤਾਰ ਦੀ ਨਿਰਾਦਰੀ ਕਰਨ ਵਾਲਾ ਬਿਆਨ ਬਹੁਤ ਗੰਭੀਰ ਅਤੇ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੀ ਦਸਤਾਰ, ਆਪਣੀ ਪਛਾਣ ਅਤੇ ਆਪਣੇ ਗੁਰੂਆਂ ਦੀ ਬਖ਼ਸ਼ਿਸ਼ ਦਾ ਅਪਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਕਾਂਗਰਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਆਦਤ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਰਾਜਾ ਵੜਿੰਗ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈ ਕੇ ਸਮੁੱਚੀ ਸਿੱਖ ਕੌਮ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin