ਪੰਜਾਬ ਵਿੱਚ ਪਹਿਲੀ ਵਾਰ-HBCHRC ਨੇ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਪੂਰੀਆਂ ਕੀਤੀਆਂ 100 ਰੋਬੋਟਿਕ ਕੈਂਸਰ ਸਰਜਰੀਆਂ, ਸਾਰੀਆਂ ਬਿਲਕੁਲ ਮੁਫ਼ਤ

ਨਿਊ ਚੰਡੀਗੜ੍ਹ,

( ਜਸਟਿਸ ਨਿਊਜ਼ )
ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCHRC), ਪੰਜਾਬ ਨੇ ਮਰੀਜ਼ਾਂ ਲਈ ਬਿਨਾਂ ਕਿਸੇ ਵਾਧੂ ਖਰਚੇ ਦੇ ਮਹਿਜ਼ ਛੇ ਮਹੀਨਿਆਂ ਵਿੱਚ 100 ਤੋਂ ਵੱਧ ਗੁੰਝਲਦਾਰ ਰੋਬੋਟਿਕ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਹਨ। HBCHRC ਭਾਰਤ ਸਰਕਾਰ ਦੇ ਪ੍ਰਮਾਣੂ ਊਰਜਾ ਵਿਭਾਗ ਦੇ ਅਧੀਨ ਟਾਟਾ ਮੈਮੋਰੀਅਲ ਸੈਂਟਰ ਦੀ ਇੱਕ ਇਕਾਈ ਹੈ। ਇਹ ਮੀਲ ਪੱਥਰ ਹਾਸਲ ਕਰਨ ਵਾਲਾ ਕੇਂਦਰ ਸਰਕਾਰ ਦਾ ਇਹ ਹਸਪਤਾਲ ਪੰਜਾਬ ਦੇ ਨਿਊ ਚੰਡੀਗੜ੍ਹ ਵਿੱਚ ਸਥਿਤ ਹੈ।

ਰੋਬੋਟਿਕ ਸਰਜਰੀ ਦੀ ਸਹੂਲਤ ਦੀ ਯੋਜਨਾ ਦਾ ਐਲਾਨ ਪਿਛਲੇ ਸਾਲ ਅਗਸਤ ਵਿੱਚ ਹੋਮੀ ਭਾਬਾ ਕੈਂਸਰ ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (UT) ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਗਿਆ ਸੀ। ਇਸ ਪ੍ਰਾਪਤੀ ਨੂੰ ਸਾਂਝਾ ਕਰਦਿਆਂ, HBCHRC ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਪੂਰੇ ਉੱਤਰੀ ਭਾਰਤ ਵਿੱਚ ਕੇਵਲ ਕੁਝ ਚੋਣਵੇਂ ਹਸਪਤਾਲਾਂ ਵਿੱਚ ਹੀ ਉਪਲਬਧ ਹੈ।

ਡਾ. ਗੁਲੀਆ ਨੇ ਕਿਹਾ, “ਸ਼ੁਰੂਆਤ ਦੇ ਸਮੇਂ, ਅਸੀਂ ਪਹਿਲੇ 80 ਮਰੀਜ਼ਾਂ ਨੂੰ ਮੁਫ਼ਤ ਰੋਬੋਟਿਕ ਸਰਜਰੀ ਦੇਣ ਦਾ ਵਾਅਦਾ ਕੀਤਾ ਸੀ। ਸਾਨੂੰ ਇਹ ਦੱਸਦਿਆਂ ਮਾਣ ਹੋ ਰਿਹਾ ਹੈ ਕਿ ਅਸੀਂ ਨਾ ਸਿਰਫ਼ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 100 ਸਫਲ ਰੋਬੋਟਿਕ ਸਰਜਰੀਆਂ ਪੂਰੀਆਂ ਕੀਤੀਆਂ, ਬਲਕਿ ਸਾਰੇ 100 ਮਰੀਜ਼ਾਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ ਇਹ ਇਲਾਜ ਮਿਲਿਆ।“

ਉਨ੍ਹਾਂ ਅੱਗੇ ਕਿਹਾ, “ਸਾਡੇ ਨਿਊ ਚੰਡੀਗੜ੍ਹ ਕੈਂਪਸ ਵਿੱਚ ਰੋਬੋਟਿਕ ਸਰਜਰੀ ਦੀ ਸਹੂਲਤ ਆਧੁਨਿਕ ਮੈਡੀਕਲ ਤਕਨਾਲੋਜੀ ਨਾਲ ਲੈਸ ਹੈ ਅਤੇ ਹੁਣ ਹੋਰ ਨਿੱਜੀ ਸਿਹਤ ਸੰਸਥਾਵਾਂ ਦੇ ਮੁਕਾਬਲੇ ਬਹੁਤ ਘੱਟ ਲਾਗਤ ‘ਤੇ ਇਲਾਜ ਦੀ ਪੇਸ਼ਕਸ਼ ਕਰ ਰਹੀ ਹੈ।“

ਓਨਕੋਸਰਜਰੀ (Oncosurgery) ਵਿਭਾਗ ਦੇ ਮੁਖੀ ਡਾ. ਵਿਕਰਮ ਸਿੰਘ ਨੇ ਸਪੱਸ਼ਟ ਕੀਤਾ ਕਿ ਰੋਬੋਟਿਕ ਸਰਜਰੀ ਸਰਜਨ ਦੀ ਜਗ੍ਹਾ ਨਹੀਂ ਲੈਂਦੀ। ਉਨ੍ਹਾਂ ਕਿਹਾ, “ਪੂਰੀ ਪ੍ਰਕਿਰਿਆ ਦੌਰਾਨ ਸਰਜਨ ਦਾ ਹੀ ਪੂਰਾ ਕੰਟਰੋਲ ਰਹਿੰਦਾ ਹੈ ਅਤੇ ਸਾਰੇ ਅਹਿਮ ਫੈਸਲੇ ਆਪਰੇਟਿੰਗ ਸਰਜਨ ਵੱਲੋਂ ਹੀ ਲਏ ਜਾਂਦੇ ਹਨ। ਰੋਬੋਟ ਸਿਰਫ਼ ਸਰਜਰੀ ਨੂੰ ਵਧੇਰੇ ਸ਼ੁੱਧਤਾ (precision) ਨਾਲ ਕਰਨ ਵਿੱਚ ਮਦਦ ਕਰਦਾ ਹੈ।“

ਰੋਬੋਟਿਕ ਸਰਜਰੀਆਂ ਦੇ ਫਾਇਦਿਆਂ ਬਾਰੇ ਦੱਸਦਿਆਂ ਓਨਕੋਸਰਜਨ ਡਾ. ਅਰਵਿੰਦ ਗੁਰੂ ਨੇ ਕਿਹਾ ਕਿ ਰੋਬੋਟਿਕ ਸਰਜਰੀ ਸਰਜਨਾਂ ਨੂੰ ਸਰੀਰ ਦੇ ਉਨ੍ਹਾਂ ਹਿੱਸਿਆਂ ਵਿੱਚ ਵਧੇਰੇ ਸ਼ੁੱਧਤਾ ਨਾਲ ਆਪਰੇਸ਼ਨ ਕਰਨ ਦੀ ਇਜਾਜ਼ਤ ਦਿੰਦੀ ਹੈ ਜਿੱਥੇ ਪਹੁੰਚਣਾ ਮੁਸ਼ਕਲ ਹੁੰਦਾ ਹੈ, ਜਦੋਂ ਕਿ ਇਸ ਵਿੱਚ ਸਿਰਫ਼ ਛੋਟੇ ਕੀਹੋਲ (keyhole) ਦੇ ਆਕਾਰ ਦੇ ਚੀਰਿਆਂ ਦੀ ਲੋੜ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਖੂਨ ਘੱਟ ਵਹਿੰਦਾ ਹੈ, ਦਰਦ ਘੱਟ ਹੁੰਦਾ ਹੈ ਅਤੇ ਮਰੀਜ਼ ਜਲਦੀ ਠੀਕ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਨੇ ਇੱਕ 80 ਸਾਲਾ ਮਰੀਜ਼ ਦੀ ਵੀ ਸਫਲ ਰੋਬੋਟਿਕ ਸਰਜਰੀ ਕੀਤੀ ਹੈ, ਜਿਸ ਨੂੰ ਆਈ.ਸੀ.ਯੂ. (ICU) ਵਿੱਚ ਘੱਟ ਸਮਾਂ ਬਿਤਾਉਣਾ ਪਿਆ ਅਤੇ ਉਹ ਤੇਜ਼ੀ ਨਾਲ ਸਿਹਤਮੰਦ ਹੋਏ।

ਪੰਜਾਬ ਅਤੇ ਗੁਆਂਢੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਸਨੀਕਾਂ ਨੂੰ ਵਿਸ਼ਵ ਪੱਧਰੀ ਕੈਂਸਰ ਦੇਖਭਾਲ ਪ੍ਰਦਾਨ ਕਰਨ ਦੇ ਯਤਨਾਂ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅਗਸਤ, 2022 ਵਿੱਚ ਮੁੱਲਾਂਪੁਰ, ਨਿਊ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ, ਮੋਹਾਲੀ ਵਿਖੇ ‘ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ’ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਇਹ ਹਸਪਤਾਲ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਇੱਕ ਸਹਾਇਤਾ ਪ੍ਰਾਪਤ ਸੰਸਥਾ, ਟਾਟਾ ਮੈਮੋਰੀਅਲ ਸੈਂਟਰ ਦੁਆਰਾ 660 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਸੀ।

ਕੈਂਸਰ ਹਸਪਤਾਲ 300 ਬਿਸਤਰਿਆਂ ਦੀ ਸਮਰੱਥਾ ਵਾਲਾ ਇੱਕ ਤੀਜੇ ਦਰਜੇ ਦਾ ਦੇਖਭਾਲ ਹਸਪਤਾਲ ਹੈ।ਇਹ ਹਸਪਤਾਲ ਖੇਤਰ ਵਿੱਚ ਕੈਂਸਰ ਦੇਖਭਾਲ ਅਤੇ ਇਲਾਜ ਦੇ ‘ਹੱਬ’ ਵਜੋਂ ਕੰਮ ਕਰਦਾ ਹੈ, ਸੰਗਰੂਰ ਵਿੱਚ 150 ਬਿਸਤਰਿਆਂ ਵਾਲਾ ਹਸਪਤਾਲ ਇਸਦੇ ‘ਸਪੋਕਸ’ ਵਜੋਂ ਕੰਮ ਕਰਦਾ ਹੈ।


Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin