ਨਿੱਝਰ ਮਾਮਲੇ ‘ਚ ਟਰੂਡੋ ਦੀ ਰਾਜਨੀਤੀ ਅਤੇ ਖਾਲਿਸਤਾਨੀ ਬਿਰਤਾਂਤ ਬੇਨਕਾਬ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ,
( ਜਸਟਿਸ ਨਿਊਜ਼ )
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਅਤੇ ਅਮਰੀਕੀ ਏਜੰਸੀ ਐਫਬੀਆਈ ਵੱਲੋਂ ਇਹ ਖੁਲਾਸਾ ਕਰਨਾ ਕਿ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਭਾਰਤ ਸਰਕਾਰ ਜਾਂ ਉਸ ਦੇ ਕਿਸੇ ਅਧਿਕਾਰੀ ਦੀ ਸ਼ਮੂਲੀਅਤ ਨਹੀਂ ਪਾਈ ਗਈ, ਭਾਰਤ ਦੇ ਉਸ ਸ਼ੁਰੂਆਤੀ ਸਟੈਂਡ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹੈ ਕਿ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿਆਸੀ ਲਾਭ ਅਤੇ ਖਾਲਿਸਤਾਨੀ ਕੱਟੜਪੰਥੀ ਤੱਤਾਂ ਨੂੰ ਖੁਸ਼ ਕਰਨ ਲਈ ਭਾਰਤ ਉੱਤੇ ਬਿਨਾਂ ਸਬੂਤ ਦੇ ਗੰਭੀਰ ਦੋਸ਼ ਮੜ੍ਹੇ ਸਨ।
ਉਨ੍ਹਾਂ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਟਰੂਡੋ ਸਰਕਾਰ ਵੱਲੋਂ ਖੜ੍ਹਾ ਕੀਤਾ ਗਿਆ ਪੂਰਾ ਬਿਰਤਾਂਤ ਅਧੂਰੀ ਜਾਣਕਾਰੀ, ਰਾਜਨੀਤਿਕ ਮਜਬੂਰੀਆਂ ਅਤੇ ਖਾਲਿਸਤਾਨੀ ਲਾਬੀ ਦੇ ਦਬਾਅ ਦਾ ਨਤੀਜਾ ਸੀ, ਜਿਸ ਨੇ ਦੋ ਪ੍ਰਾਚੀਨ ਲੋਕਤੰਤਰਾਂ ਅਤੇ ਰਣਨੀਤਕ ਭਾਈਵਾਲ ਦੇਸ਼ਾਂ ਦੇ ਸੰਬੰਧਾਂ ਨੂੰ ਬੇਲੋੜੇ ਤਣਾਅ ਵਿੱਚ ਧੱਕ ਦਿੱਤਾ।
ਪ੍ਰੋ. ਖਿਆਲਾ ਨੇ ਕਿਹਾ ਕਿ ਅਮਰੀਕੀ ਫੈਡਰਲ ਜਾਂਚ ਏਜੰਸੀਆਂ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ, ਜਿਸ ਵਿੱਚ ਨਿੱਝਰ ਹੱਤਿਆ ਦੀ ਸਾਜ਼ਿਸ਼ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਅਪਰਾਧਿਕ ਨੈੱਟਵਰਕ ਨਾਲ ਜੋੜਿਆ ਗਿਆ ਹੈ, ਇਸ ਗੱਲ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ ਕਿ ਇਹ ਮਾਮਲਾ ਸੰਗਠਿਤ ਅੰਤਰਰਾਸ਼ਟਰੀ ਅਪਰਾਧ ਨਾਲ ਜੁੜਿਆ ਹੋਇਆ ਸੀ, ਨਾ ਕਿ ਭਾਰਤ ਸਰਕਾਰ ਦੁਆਰਾ ਪ੍ਰਾਯੋਜਿਤ ਕੋਈ ਕਾਰਵਾਈ।
ਉਨ੍ਹਾਂ ਕਿਹਾ ਕਿ ਐਫਬੀਆਈ ਦੇ ‘ਆਪਰੇਸ਼ਨ ਹਾਰਡਬਾਲ’ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪੀ ਏਜੰਸੀਆਂ ਵੱਲੋਂ ਕੀਤੀਆਂ ਗ੍ਰਿਫ਼ਤਾਰੀਆਂ ਅਤੇ ਚਾਰਜਸ਼ੀਟਾਂ ਇਹ ਦਰਸਾਉਂਦੀਆਂ ਹਨ ਕਿ ਅਪਰਾਧਿਕ ਗੈਂਗਾਂ ਅਤੇ ਸਰਹੱਦ ਪਾਰ ਨੈੱਟਵਰਕਾਂ ਦੀ ਜਾਂਚ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ, ਨਾ ਕਿ ਰਾਜਨੀਤਿਕ ਬਿਆਨਬਾਜ਼ੀ ਅਤੇ ਅਟਕਲਾਂ ਦੇ ਆਧਾਰ ‘ਤੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin