ਸੀਏ ਦੇਸ਼ ਦੀ ਆਰਥਿਕ ਮਜ਼ਬੂਤੀ ਦੇ ਪ੍ਰਮੁੱਖ ਥੰਮ੍ਹ, ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਨਿਭਾਉਣਗੇ ਅਹਿਮ ਭੂਮਿਕਾ – ਮੁੱਖ ਮੰਤਰੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਸੀਏ ਵਿਦਿਆਰਥੀਆਂ ਦੇ ਰਾਸ਼ਟਰੀ ਸੰਮੇਲਨ ‘ਪ੍ਰਗਿਆਨ 2026’ ਦਾ ਕੀਤਾ ਉਦਘਾਟਨ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਅੱਜ ਦੇਸ਼ ਵਿੱਚ ਹਰ ਮਹੀਨੇ ਰਿਕਾਰਡ ਜੀ.ਐਸ.ਟੀ. ਕਲੈਕਸ਼ਨ ਹੋ ਰਿਹਾ ਹੈ, ਜੋ ਦੇਸ਼ ਦੀ ਵਧ ਰਹੀ ਆਰਥਿਕ ਤਾਕਤ ਦਾ ਪ੍ਰਤੀਕ ਹੈ। ਇਸ ਟੈਕਸ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਚਾਰਟਰਡ ਅਕਾਊਂਟੈਂਟਸ (ਸੀਏ) ਦਾ ਵੱਡਾ ਯੋਗਦਾਨ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਪੰਚਕੂਲਾ ਵਿੱਚ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਲਈ 5 ਏਕੜ ਜ਼ਮੀਨ ਦੀ ਮੰਗ ‘ਤੇ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਪੰਚਕੂਲਾ ਸਥਿਤ ਇੰਦਰਧਨੁਸ਼ ਆਡੀਟੋਰੀਅਮ ਵਿੱਚ ਸੀਏ ਵਿਦਿਆਰਥੀਆਂ ਦੇ ਰਾਸ਼ਟਰੀ ਸੰਮੇਲਨ ‘‘ਪ੍ਰਗਿਆਨ 2026‘‘ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੀਪ ਜਗਾ ਕੇ ਸੰਮੇਲਨ ਦੀ ਸ਼ੁਰੂਆਤ ਕੀਤੀ।
ਸੀਏ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਸੀਏ ਦਾ ਯੋਗਦਾਨ ਮਹੱਤਵਪੂਰਨ ਹੈ। ਵਿਕਸਿਤ ਭਾਰਤ ਦੀ ਜੋ ਆਰਥਿਕ ਇਮਾਰਤ ਖੜ੍ਹੀ ਹੋਵੇਗੀ, ਉਸਦਾ ਨਕਸ਼ਾ ਅਤੇ ਉਸਦਾ ਬਲੂਪ੍ਰਿੰਟ ਤੁਸੀਂ ਨੌਜਵਾਨ ਸਾਥੀ ਹੀ ਤਿਆਰ ਕਰੋਗੇ। ਪ੍ਰਧਾਨ ਮੰਤਰੀ ਦੀ ਇੱਕ ਪ੍ਰੇਰਨਾਦਾਇਕ ਗੱਲ ਦਾ ਵਰਨਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਦ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਇੱਕ ਚਾਰਟਰਡ ਅਕਾਊਂਟੈਂਟ ਦੇ ਦਸਤਖਤ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਸਤਖਤਾਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੁੰਦੇ ਹਨ। ਇਹ ਤੁਹਾਡੀ ਕਲਮ, ਇਮਾਨਦਾਰੀ ਅਤੇ ਸੱਚਾਈ ਨੂੰ ਦਿੱਤਾ ਗਿਆ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੈ। ਸਰਕਾਰਾਂ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮ ਬਣਾ ਸਕਦੀਆਂ ਹਨ, ਪਰ ਇੱਕ ਚਾਰਟਰਡ ਅਕਾਊਂਟੈਂਟ ਦੇ ਦਸਤਖਤ ਨਾਲ ਪੂਰੀ ਅਰਥਵਿਵਸਥਾ ਦੀ ਦਿਸ਼ਾ ਅਤੇ ਦਸ਼ਾ ਤੈਅ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਵਿਸ਼ਾ ‘ਪ੍ਰਗਿਆਨ ਯਸ਼‘ ਦਾ ਰਾਹ ਸਾਨੂੰ ਸਿਖਾਉਂਦਾ ਹੈ ਕਿ ਸਫਲਤਾ ਸਿਰਫ ਪ੍ਰਤਿਭਾ ਨਾਲ ਨਹੀਂ ਮਿਲਦੀ, ਸਗੋਂ ਮਿਹਨਤ, ਇਮਾਨਦਾਰੀ, ਅਨੁਸ਼ਾਸਨ ਅਤੇ ਲਗਾਤਾਰ ਸਿੱਖਦੇ ਰਹਿਣ ਦੀ ਭਾਵਨਾ ਨਾਲ ਮਿਲਦੀ ਹੈ। ਇਸ ਸੰਮੇਲਨ ਵਿੱਚ ਦੇਸ਼ ਦੇ ਮੰਨੇ-ਪ੍ਰਮੰਨੇ ਬੁਲਾਰਿਆਂ ਦੇ ਪ੍ਰੇਰਨਾਦਾਇਕ ਭਾਸ਼ਣ, ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ, ਸਾਰਥਕ ਚਰਚਾਵਾਂ, ਨੈਟਵਰਕਿੰਗ ਦੇ ਮੌਕੇ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੁਨੀਆ ਲਈ ਸੀ.ਏ. ਸਿਰਫ਼ ਦੋ ਅੱਖਰ ਹੋ ਸਕਦੇ ਹਨ ਪਰੰਤੂ ਸੀ.ਏ. ਦੀ ਪੜ੍ਹਾਈ ਕੋਈ ਸਾਧਾਰਨ ਕੋਰਸ ਨਹੀਂ ਹੈ। ਇਹ ਇੱਕ ਕਠਿਨ ਸਾਧਨਾ ਅਤੇ ਤਪੱਸਿਆ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੀਏ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਸਾਹਮਣੇ ਅੱਜ ਜੋ ਚੁਣੌਤੀਆਂ ਹਨ, ਉਨ੍ਹਾਂ ਤੋਂ ਕਿਤੇ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੀ ਵਪਾਰਕ ਨੈਤਿਕਤਾ ਦੀ ਹੈ। ਜਦੋਂ ਉਹ ਡਿਗਰੀ ਲੈ ਕੇ ਬਾਹਰ ਨਿਕਲਣਗੇ, ਤਾਂ ਉਨ੍ਹਾਂ ਦੇ ਹੱਥਾਂ ਵਿੱਚ ਦੇਸ਼ ਦੇ ਭਰੋਸੇ ਦੀ ਚਾਬੀ ਹੋਵੇਗੀ। ਉਨ੍ਹਾਂ ਦੀ ਇੱਕ ਸਹੀ ਸਲਾਹ ਅਤੇ ਇੱਕ ਇਮਾਨਦਾਰ ਰਿਪੋਰਟ ਦੇਸ਼ ਦੇ ਖਜ਼ਾਨੇ ਨੂੰ ਭਰ ਸਕਦੀ ਹੈ, ਜਿਸ ਨਾਲ ਸਰਹੱਦ ‘ਤੇ ਖੜ੍ਹੇ ਜਵਾਨ ਲਈ ਚੰਗੇ ਉਪਕਰਣ ਆਉਂਦੇ ਹਨ ਅਤੇ ਦੇਸ਼ ਦੇ ਗਰੀਬ ਦੀ ਥਾਲੀ ਵਿੱਚ ਰਾਸ਼ਨ ਪਹੁੰਚਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਦਾ ਹਰਿਆਣਾ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਰਾਜ ਹੈ ਜੋ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ। ਹਰਿਆਣਾ ਅੱਜ ਨਵੇਂ ਕਾਰੋਬਾਰਾਂ ਅਤੇ ਸਟਾਰਟਅੱਪਸ ਦਾ ਵੱਡਾ ਹੱਬ ਬਣ ਰਿਹਾ ਹੈ। ਇੱਥੇ ਵਪਾਰ ਨੂੰ ਹੋਰ ਆਸਾਨ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਤੁਹਾਡੇ ਵਰਗੇ ਨੌਜਵਾਨਾਂ ਲਈ ਇੱਥੇ ਮੌਕਿਆਂ ਦਾ ਇੱਕ ਪੂਰਾ ਅਸਮਾਨ ਖੁੱਲ੍ਹਾ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤਕਨੀਕ ਦੀ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਹਰ ਪਾਸੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਏ.ਆਈ. ਦੀ ਚਰਚਾ ਹੋ ਰਹੀ ਹੈ। ਕੁਝ ਲੋਕ ਡਰਾਉਂਦੇ ਹਨ ਕਿ ਏ.ਆਈ. ਨਾਲ ਚਾਰਟਰਡ ਅਕਾਊਂਟੈਂਟਸ ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਕਹਿੰਦੇ ਹਨ ਕਿ ਕੋਈ ਵੀ ਏ.ਆਈ., ਕੋਈ ਵੀ ਕੰਪਿਊਟਰ ਸਾਫਟਵੇਅਰ ਇੱਕ ਇਨਸਾਨ ਦੇ ਵਿਵੇਕ, ਉਸਦੇ ਤਜਰਬੇ ਅਤੇ ਉਸਦੀ ਫੈਸਲਾ ਲੈਣ ਦੀ ਸਮਰੱਥਾ ਦਾ ਬਦਲ ਕਦੇ ਨਹੀਂ ਬਣ ਸਕਦਾ। ਤਕਨੀਕ ਕੰਮ ਨੂੰ ਆਸਾਨ ਬਣਾ ਸਕਦੀ ਹੈ, ਡੇਟਾ ਨੂੰ ਜਲਦੀ ਪ੍ਰੋਸੈਸ ਕਰ ਸਕਦੀ ਹੈ ਪਰੰਤੂ ਉਹ ਤੁਹਾਡੀ ਨੈਤਿਕਤਾ, ਤੁਹਾਡੀ ਇਮਾਨਦਾਰੀ ਅਤੇ ਤੁਹਾਡੇ ਮਾਨਵੀ ਦ੍ਰਿਸ਼ਟੀਕੋਣ ਦਾ ਬਦਲ ਨਹੀਂ ਹੋ ਸਕਦੀ।
ਇਸ ਮੌਕੇ ਚੇਅਰਮੈਨ ਬੋਰਡ ਆਫ ਸਟੱਡੀਜ਼ ਸੀਏ ਸ੍ਰੀ ਰਾਜੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸੀਏ ਦਾ ਅਹਿਮ ਯੋਗਦਾਨ ਹੈ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦਾ ਵਰਨਣ ਕਰਦਿਆਂ ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਦੀਆਂ ਦੇਸ਼ ਭਰ ਵਿੱਚ 185 ਬ੍ਰਾਂਚਾਂ ਹਨ। ਵਿਸ਼ਵ ਵਿੱਚ 154 ਓਵਰਸੀਜ਼ ਚੈਪਟਰ ਅਤੇ 31 ਪ੍ਰਤੀਨਿਧੀ ਦਫ਼ਤਰ ਹਨ। ਇਹ ਇੰਸਟੀਚਿਊਟ 5 ਲੱਖ 30 ਹਜ਼ਾਰ ਮੈਂਬਰਾਂ ਅਤੇ 12 ਲੱਖ ਵਿਦਿਆਰਥੀਆਂ ਦੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਅਕਾਊਂਟਿੰਗ ਬਾਡੀ ਹੈ। ਨਿਕਾਸਾ ਚੰਡੀਗੜ੍ਹ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਲਖਾਤਿਆ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਮੌਕੇ ਵਾਈਸ ਚੇਅਰਮੈਨ ਚੰਡੀਗੜ੍ਹ ਬ੍ਰਾਂਚ ਸੀਏ ਸ੍ਰੀ ਰਚਿਤ ਗੋਇਲ, ਪ੍ਰੋਗਰਾਮ ਡਾਇਰੈਕਟਰ ਸੀਏ ਸ੍ਰੀ ਹੰਸਰਾਜ ਚੁੱਘ, ਚੇਅਰਮੈਨ ਆਈਸੀਏਆਈ ਚੰਡੀਗੜ੍ਹ ਸੀਏ ਸ੍ਰੀ ਸਾਹਿਲ ਗਰਗ, ਵਾਈਸ ਚੇਅਰਮੈਨ ਬੋਰਡ ਆਫ ਸਟੱਡੀਜ਼ ਸੀਏ ਸ੍ਰੀ ਗਿਆਨਚੰਦ ਮਿਸ਼ਰਾ, ਵਾਈਸ ਚੇਅਰਮੈਨ ਐਨਆਈਆਰਸੀ ਸੀਏ ਸ੍ਰੀ ਅਜੀਤ ਸਿੰਘ, ਸਕੱਤਰ ਆਈਸੀਏਆਈ ਚੰਡੀਗੜ੍ਹ ਸੀਏ ਸ੍ਰੀ ਸਾਹਿਲ ਮਿੱਤਲ, ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਸੰਜੇ ਟੰਡਨ, ਪੰਚਕੂਲਾ ਦੇ ਮੇਅਰ ਸ੍ਰੀ ਸ਼ਿਆਮ ਲਾਲ ਬਾਂਸਲ, ਸ਼ਿਵਾਲਿਕ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਓਮਪ੍ਰਕਾਸ਼ ਦੇਵੀਨਗਰ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਤਰੁਣ ਭੰਡਾਰੀ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਕੇਸ਼ ਸੰਧੂ, ਮੀਡੀਆ ਸਕੱਤਰ ਸ੍ਰੀ ਪ੍ਰਵੀਨ ਅੱਤਰੇ, ਸੀਏ ਵਿਦਿਆਰਥੀ ਅਤੇ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਅਤੇ ਨਿਕਾਸਾ ਦੇ ਹੋਰ ਪ੍ਰਤੀਨਿਧੀ ਮੌਜੂਦ ਸਨ।
ਸਹਿਕਾਰਤਾ ਹਫ਼ਤੇ ਦੇ ਮੌਕੇ ‘ਤੇ ਹਰਕੋ ਬੈਂਕ ਵੱਲੋਂ ਸਵੱਛਤਾ ਮੁਹਿੰਮ ਦਾ ਆਯੋਜਨ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਸਟੇਟ ਕੋ-ਆਪਰੇਟਿਵ ਐਪੈਕਸ ਬੈਂਕ ਲਿਮਟਿਡ (ਹਰਕੋ ਬੈਂਕ) ਵੱਲੋਂ ਅੱਜ ਸਹਿਕਾਰਤਾ ਹਫ਼ਤੇ ਦੇ ਮੌਕੇ ‘ਤੇ ਬੈਂਕ ਸਕੁਏਅਰ, ਸੈਕਟਰ-17ਬੀ, ਚੰਡੀਗੜ੍ਹ ਵਿਖੇ ਸਵੱਛਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਹਰਕੋ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪ੍ਰਫੁੱਲ ਰੰਜਨ ਨੇ ਸੀਨੀਅਰ ਬੈਂਕ ਅਧਿਕਾਰੀਆਂ ਨਾਲ ਕੀਤੀ।
ਇਸ ਮੌਕੇ ਡਾ. ਪ੍ਰਫੁੱਲ ਰੰਜਨ ਨੇ ਕਿਹਾ ਕਿ ਸਹਿਕਾਰਤਾ ਅੰਦੋਲਨ ਸਿਰਫ ਵਿੱਤੀ ਸੰਸਥਾਵਾਂ ‘ਤੇ ਆਧਾਰਿਤ ਵਿਵਸਥਾ ਨਹੀਂ ਹੈ, ਸਗੋਂ ਇਹ ਸਮਾਵੇਸ਼ੀ ਵਿਕਾਸ, ਵਾਤਾਵਰਣ ਸਥਿਰਤਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਿਤ ਇੱਕ ਜਨ-ਕੇਂਦਰਿਤ ਅੰਦੋਲਨ ਹੈ।
ਇਹ ਸਵੱਛਤਾ ਮੁਹਿੰਮ ਸਹਿਕਾਰਤਾ ਹਫ਼ਤੇ ਦੇ ਤਹਿਤ ਹਰਕੋ ਬੈਂਕ ਵੱਲੋਂ ਸ਼੍ਰੀਰਾਮ ਲਾਈਫ ਇੰਸ਼ੋਰੈਂਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ, ਜੋ ਬੈਂਕ ਦੀਆਂ ਆਪਣੀਆਂ ਮੂਲ ਸਹਿਕਾਰੀ ਬੈਂਕਿੰਗ ਵਚਨਬੱਧਤਾਵਾਂ ਦੇ ਨਾਲ-ਨਾਲ ਨਾਗਰਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਭਾਗੀਦਾਰੀ ਪ੍ਰਤੀ ਉਸਦੀ ਦ੍ਰਿੜ ਵਚਨਬੱਧਤਾ ਨੂੰ ਮੁੜ ਸਥਾਪਿਤ ਕਰਦਾ ਹੈ।
ਇਹ ਮੁਹਿੰਮ ਬੈਂਕ ਸਕੁਏਅਰ, ਸੈਕਟਰ-17ਬੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ, ਜਿੱਥੇ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹਪੂਰਵਕ ਹਿੱਸਾ ਲੈਂਦੇ ਹੋਏ ਬੈਂਕ ਸਕੁਏਅਰ ਵਿੱਚ ਵਿਆਪਕ ਸਵੱਛਤਾ ਕਾਰਜ ਕੀਤਾ। ਇਸ ਮੁਹਿੰਮ ਵਿੱਚ ਜਨਰਲ ਮੈਨੇਜਰ ਸ੍ਰੀ ਅਸ਼ੋਕ ਵਰਮਾ, ਜਨਰਲ ਮੈਨੇਜਰ ਸ਼੍ਰੀਮਤੀ ਉਰਵਸ਼ੀ ਗੁਪਤਾ, ਡਿਪਟੀ ਜਨਰਲ ਮੈਨੇਜਰ ਸ਼੍ਰੀਮਤੀ ਸੁਧਾ ਸ਼ਰਮਾ, ਮੈਨੇਜਰ ਸ੍ਰੀ ਜੈਪਾਲ ਸਿੰਘ, ਮੈਨੇਜਰ ਸ੍ਰੀ ਮਹਿੰਦਰ ਜਾਗੜਾ, ਮੈਨੇਜਰ ਸ੍ਰੀ ਉਮੇਸ਼ ਕੁਮਾਰ ਅਤੇ ਸਹਾਇਕ ਮੈਨੇਜਰ ਸ੍ਰੀ ਵਿਜੇ ਕੁਮਾਰ ਸਮੇਤ ਹੋਰ ਬੈਂਕ ਅਧਿਕਾਰੀਆਂ ਨੇ ਸਰਗਰਮ ਭਾਗੀਦਾਰੀ ਨਿਭਾਈ। ਅਜਿਹੀਆਂ ਜਨਹਿਤਕਾਰੀ ਪਹਿਲਕਦਮੀਆਂ ਰਾਹੀਂ ਹਰਕੋ ਬੈਂਕ ਸਹਿਕਾਰਤਾ ਅੰਦੋਲਨ ਦੇ ਮੂਲ ਸਿਧਾਂਤਾਂ ਅਤੇ ਮੁੱਲਾਂ ਨੂੰ ਲਗਾਤਾਰ ਅਪਣਾਉਂਦੇ ਹੋਏ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਿਘਨ ਨਿਭਾਅ ਕਰ ਰਿਹਾ ਹੈ ਅਤੇ ਸਵੱਛ ਭਾਰਤ ਦੇ ਨਿਰਮਾਣ ਵਿੱਚ ਆਪਣੀ ਸਰਗਰਮ ਅਤੇ ਸਾਰਥਕ ਭੂਮਿਕਾ ਨਿਭਾ ਰਿਹਾ ਹੈ।
ਪਦਮ ਪੁਰਸਕਾਰਾਂ ਲਈ 31 ਜੁਲਾਈ ਤੱਕ ਕਰ ਸਕਦੇ ਹੋ ਆਨਲਾਈਨ ਅਪਲਾਈ
ਚੰਡੀਗੜ੍ਹ,
( ਜਸਟਿਸ ਨਿਊਜ਼ )
– ਗਣਤੰਤਰ ਦਿਵਸ 2027 ‘ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ਸਿਫਾਰਸ਼ਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਪੁਰਸਕਾਰਾਂ ਲਈ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in/) ‘ਤੇ 31 ਜੁਲਾਈ ਤੱਕ ਆਨਲਾਈਨ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਰਸਕਾਰਾਂ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਕਰਨ ਵਾਲੇ ਵਿਅਕਤੀ ਵੱਧ ਤੋਂ ਵੱਧ 800 ਸ਼ਬਦਾਂ ਦਾ ਇੱਕ ਵਿਆਖਿਆਤਮਕ ਪ੍ਰਸ਼ੰਸਾ-ਪੱਤਰ, ਜਿਸ ਵਿੱਚ ਸਿਫਾਰਸ਼ ਕੀਤੇ ਵਿਅਕਤੀ ਦੀ ਸਬੰਧਤ ਖੇਤਰ/ਵਿਸ਼ੇ ਵਿੱਚ ਵਿਸ਼ਿਸ਼ਟ ਅਤੇ ਹੋਰ ਪ੍ਰਾਪਤੀਆਂ/ਸੇਵਾਵਾਂ ਦਾ ਸਪੱਸ਼ਟ ਵਰਨਣ ਕੀਤਾ ਗਿਆ ਹੋਵੇ, ਪੇਸ਼ ਕਰਨ।
ਉਨ੍ਹਾਂ ਦੱਸਿਆ ਕਿ ਪਦਮ ਪੁਰਸਕਾਰ, ਮਤਲਬ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਹਨ। ਸਾਲ 1954 ਵਿੱਚ ਸਥਾਪਿਤ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਕੀਤਾ ਜਾਂਦਾ ਹੈ। ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਡਾਕਟਰੀ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਕਾਰਜ, ਨਾਗਰਿਕ ਸੇਵਾਵਾਂ, ਵਪਾਰ ਅਤੇ ਉਦਯੋਗ ਵਰਗੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਨ ਪ੍ਰਾਪਤੀਆਂ/ਸੇਵਾਵਾਂ ਲਈ ਉੱਤਮ ਕਾਰਜ ਨੂੰ ਮਾਨਤਾ ਪ੍ਰਦਾਨ ਕਰਨ ਲਈ ਦਿੱਤੇ ਜਾਂਦੇ ਹਨ। ਜਾਤੀ, ਕਿੱਤੇ, ਅਹੁਦੇ ਜਾਂ ਲਿੰਗ ਭੇਦਭਾਵ ਤੋਂ ਬਿਨਾਂ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਪਾਤਰ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀ ਪਦਮ ਪੁਰਸਕਾਰ ਲਈ ਯੋਗ ਨਹੀਂ ਹਨ।
ਹਰਿਆਣਾ ਵਿੱਚ ਸੈਰ-ਸਪਾਟਾ ਕ੍ਰਾਂਤੀ-ਪਿੰਜੌਰ ਦੇ ਯਾਦਵਿੰਦਰਾ ਗਾਰਡਨ ਅਤੇ ਟਿੱਕਰਤਾਲ ਦਾ 90 ਕਰੋੜ ਰੁਪਏ ਨਾਲ ਹੋਵੇਗਾ ਕਾਇਆ-ਕਲਪ
ਚੰਡੀਗੜ੍ਹ
, ( ਜਸਟਿਸ ਨਿਊਜ਼ )
– ਹਰਿਆਣਾ ਨੂੰ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਨਕਸ਼ੇ ‘ਤੇ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਰਾਜ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੈਰ-ਸਪਾਟਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਆਯੋਜਿਤ ਇੱਕ ਮਹੱਤਵਪੂਰਨ ਸਮੀਖਿਆ ਮੀਟਿੰਗ ਵਿੱਚ ਪਿੰਜੌਰ ਦੇ ਇਤਿਹਾਸਕ ਯਾਦਵਿੰਦਰਾ ਗਾਰਡਨ ਅਤੇ ਮੋਰਨੀ ਹਿਲਸ ਦੇ ਖੂਬਸੂਰਤ ਟਿੱਕਰਤਾਲ ਨੂੰ ਆਧੁਨਿਕ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਮਹੱਤਵਕਾਂਖੀ ਪ੍ਰੋਜੈਕਟ ਤਹਿਤ ਦੋਵਾਂ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ‘ਤੇ ਕਰੀਬ 90 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਸਰਕਾਰ ਦੀ ਇਸ ਪਹਿਲ ਨਾਲ ਨਾ ਸਿਰਫ਼ ਹਰਿਆਣਾ ਵਿੱਚ ਸੈਰ-ਸਪਾਟੇ ਨੂੰ ਨਵੇਂ ਖੰਭ ਲੱਗਣਗੇ, ਸਗੋਂ ਸਥਾਨਕ ਪੱਧਰ ‘ਤੇ ਰੁਜ਼ਗਾਰ ਅਤੇ ਰਾਜ ਦੇ ਮਾਲੀਏ ਵਿੱਚ ਵੀ ਭਾਰੀ ਵਾਧਾ ਹੋਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵੈਡ ਇਨ ਇੰਡੀਆ‘ ਵਿਜ਼ਨ ਦੇ ਅਨੁਰੂਪ ਯਾਦਵਿੰਦਰਾ ਗਾਰਡਨ ਦੇ ਨੇੜੇ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਸ਼ਾਨਦਾਰ “ਵਨ ਸਟਾਪ ਡੈਸਟੀਨੇਸ਼ਨ ਫਾਰ ਵੈਡਿੰਗ” ਵਿਕਸਿਤ ਕਰਨ ਲਈ ਕਿਹਾ ਹੈ, ਜਿਸ ਨਾਲ ਸੈਰ-ਸਪਾਟਾ ਵਿਭਾਗ ਨੂੰ ਵਾਧੂ ਮਾਲੀਆ ਪ੍ਰਾਪਤ ਹੋ ਸਕੇ। ਇਸ ਹਾਈ-ਟੈਕ ਵੈਡਿੰਗ ਡੈਸਟੀਨੇਸ਼ਨ ਵਿੱਚ ਇੱਕ ਕਨਵੈਨਸ਼ਨ ਸੈਂਟਰ ਅਤੇ ਐਗਜ਼ੀਬਿਸ਼ਨ ਸੈਂਟਰ ਸਮੇਤ तमाम ਆਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ।
ਇਸ ਦੇ ਨਾਲ ਹੀ, ਇੱਥੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ‘ਤੇ ਇੱਕ ਆਲੀਸ਼ਾਨ ਹੋਟਲ ਦਾ ਨਿਰਮਾਣ ਵੀ ਕੀਤਾ ਜਾਵੇਗਾ, ਜਿਸ ਦੀ ਛੱਤ ‘ਤੇ ਅਤਿਆਧੁਨਿਕ ਹੈਲੀਪੈਡ ਦੀ ਸਹੂਲਤ ਹੋਵੇਗੀ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮਹਿਮਾਨ ਸਿੱਧੇ ਹਵਾਈ ਮਾਰਗ ਰਾਹੀਂ ਇੱਥੇ ਪਹੁੰਚ ਸਕਣ।
ਟਿੱਕਰਤਾਲ ਵਿੱਚ ਐਡਵੈਂਚਰ ਪਾਰਕ, ਬੋਟਿੰਗ ਅਤੇ ਹਾਂਟੇਡ-ਹਾਊਸ ਸਮੇਤ ਹੋਰ ਦਰਸ਼ਨੀ ਸਥਾਨਾਂ ਦਾ ਕੀਤਾ ਜਾਵੇਗਾ ਕਾਇਆ-ਕਲਪ
ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਵਿਕਾਸ ਕਾਰਜਾਂ ਦੌਰਾਨ ਯਾਦਵਿੰਦਰਾ ਗਾਰਡਨ ਦੀ ਇਤਿਹਾਸਕ ਅਤੇ ਰਵਾਇਤੀ ਵਿਰਾਸਤ ਨੂੰ ਪੂਰੀ ਤਰ੍ਹਾਂ ਸੰਜੋ ਕੇ ਰੱਖਿਆ ਜਾਵੇਗਾ। ਗਾਰਡਨ ਦੇ ਮੂਲ ਸਰੂਪ ਨਾਲ ਛੇੜਛਾੜ ਕੀਤੇ ਬਿਨਾਂ ਇੱਥੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅਤਿਆਧੁਨਿਕ ਸੰਗੀਤਮਈ ਫੁਹਾਰੇ, ਇੱਕ ਖੂਬਸੂਰਤ ਬਟਰਫਲਾਈ ਪਾਰਕ ਅਤੇ ਇੱਕ ਮਨਮੋਹਕ ਐਕੁਏਰੀਅਮ ਬਣਾਇਆ ਜਾਵੇਗਾ, ਤਾਂ ਜੋ ਰਾਤ ਦੇ ਸਮੇਂ ਇਸ ਗਾਰਡਨ ਦੀ ਭਵਿਅਤਾ ਅਤੇ ਲਾਈਟਿੰਗ ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਬਣ ਸਕੇ।
ਇਸ ਤੋਂ ਇਲਾਵਾ, ਮੋਰਨੀ ਦੇ ਨੇੜੇ ਸਥਿਤ ਪ੍ਰਸਿੱਧ ਟਿੱਕਰਤਾਲ ਨੂੰ ਐਡਵੈਂਚਰ ਲਵਰਜ਼ ਦੀ ਪਹਿਲੀ ਪਸੰਦ ਬਣਾਉਣ ਲਈ ਉੱਥੇ ਪਹਿਲਾਂ ਤੋਂ ਮੌਜੂਦ ਸਹੂਲਤਾਂ ਦਾ ਪੂਰੀ ਤਰ੍ਹਾਂ ਨਵੀਨੀਕਰਣ ਕੀਤਾ ਜਾਵੇਗਾ। ਟਿੱਕਰਤਾਲ ਵਿੱਚ ਐਡਵੈਂਚਰ ਪਾਰਕ, ਬੋਟਿੰਗ ਅਤੇ ਹਾਂਟੇਡ-ਹਾਊਸ ਸਮੇਤ ਹੋਰ ਦਰਸ਼ਨੀ ਸਥਾਨਾਂ ਦਾ ਕਾਇਆ-ਕਲਪ ਕੀਤਾ ਜਾਵੇਗਾ, ਜਿਸ ਨਾਲ ਇਹ ਕੁਦਰਤੀ ਸਥਾਨ ਸੈਲਾਨੀਆਂ ਲਈ ਇੱਕ ਬੇਹੱਦ ਰੋਮਾਂਚਕ, ਖੂਬਸੂਰਤ ਅਤੇ ਕਦੇ ਨਾ ਭੁੱਲਣ ਵਾਲਾ ਸਫ਼ਰ ਸਾਬਤ ਹੋ ਸਕੇ।
ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲ ਸਮੇਤ ਕਈ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜਯੰਤੀ ‘ਤੇ ਕੀਤਾ ਸ਼ਰਧਾਪੂਰਵਕ ਨਮਨ
ਚੰਡੀਗੜ੍ਹ
( ਜਸਟਿਸ ਨਿਊਜ਼ )
– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂ-ਭਗਤੀ, ਅਦੁੱਤੀ ਹਿੰਮਤ, ਤਿਆਗ ਅਤੇ ਰਾਸ਼ਟਰ-ਸੇਵਾ ਦੇ ਪ੍ਰਤੀਕ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੀ ਜਯੰਤੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਜੀਵਨ ਭਾਰਤੀ ਸੰਸਕ੍ਰਿਤੀ, ਗੁਰੂ-ਭਗਤੀ, ਹਿੰਮਤ ਅਤੇ ਨਿਰਸਵਾਰਥ ਸੇਵਾ ਦੀ ਅਨੇਖੀ ਮਿਸਾਲ ਹੈ। ਉਨ੍ਹਾਂ ਨੇ ਧਰਮ, ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਜੋ ਅਦੁੱਤੀ ਸਾਹਸ ਅਤੇ ਸਮਰਪਣ ਦਾ ਪ੍ਰਗਟਾਵਾ ਕੀਤਾ, ਉਹ ਸਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤੀ ਇਤਿਹਾਸ ਸਦਾ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੇ ਅਤੁੱਲ ਪਰਾਕ੍ਰਮ, ਤਿਆਗ ਅਤੇ ਸਮਰਪਣ ਦਾ ਗਵਾਹ ਰਹੇਗਾ। ਉਨ੍ਹਾਂ ਨੇ ਵਿਪਰੀਤ ਹਾਲਾਤਾਂ ਵਿੱਚ ਵੀ ਆਪਣੇ ਫਰਜ਼ ਦੀ ਪਾਲਣਾ ਕਰਦਿਆਂ ਅਦੁੱਤੀ ਬਹਾਦਰੀ ਅਤੇ ਅਟੱਲ ਆਸਥਾ ਦਾ ਪ੍ਰਗਟਾਵਾ ਕੀਤਾ, ਜੋ ਭਾਰਤੀ ਸਮਾਜ ਲਈ ਅਨਮੋਲ ਵਿਰਾਸਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦਾ ਪ੍ਰੇਰਕ ਵਿਅਕਤਿਤਵ ਸਾਨੂੰ ਸੱਚ, ਧਰਮ ਅਤੇ ਸੇਵਾ ਦੇ ਆਦਰਸ਼ਾਂ ਦਾ ਪਾਲਣ ਕਰਦਿਆਂ ਰਾਸ਼ਟਰ-ਹਿਤ ਵਿੱਚ ਨਿਰੰਤਰ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਰਹੇਗਾ। ਉਨ੍ਹਾਂ ਦੇ ਜੀਵਨ ਦੇ ਆਦਰਸ਼ ਸਮਾਜ ਵਿੱਚ ਸਦਭਾਵਨਾ, ਸਾਹਸ, ਸੇਵਾ ਅਤੇ ਮਾਨਵਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਰਹਿਣਗੇ।
ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
Leave a Reply