ਹਰਿਆਣਾ ਖ਼ਬਰਾਂ

ਲੁਧਿਆਣਾ ਵਿੱਚ ਧਾਨਕ ਸਮਾਜ ਵੱਲੋਂ ਸੰਤ ਕਬੀਰ ਦੇ 628ਵੇਂ ਪ੍ਰਗਟ ਦਿਵਸ ਤੇ ਆਯੋਜਿਤ ਰਾਜ ਪੱਧਰੀ ਸੰਮੇਲਨ ਵਿੱਚ ਮੁੱਖ ਮੰਤਰੀ ਨੇ ਕੀਤੀ ਸ਼ਿਰਕਤ

ਚੰਡੀਗੜ੍ਹ,

( ਜਸਟਿਸ ਨਿਊਜ਼ )

  • ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਭ ਤੋਂ ਵੱਡਾ ਸੰਕਟ ਵਧਦਾ ਨਸ਼ਾ ਹੈ। ਨਸ਼ੇ ਨਾਲ ਅਨੇਕਾਂ ਘਰ ਬਰਬਾਦ ਅਤੇ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋ ਗਈਆਂ ਹਨ। ਜੋ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈਉਹ ਅੱਜ ਨਸ਼ੇ ਦੀ ਗ੍ਰਿਫ਼ਤ ਵਿੱਚ ਫਸਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਬਣਦੇ ਹੀ ਉਸੇ ਦਿਨ ਤੋਂ ਨਸ਼ਾ ਵੇਚਣ ਵਾਲੇ ਪੰਜਾਬ ਛੱਡ ਕੇ ਚਲੇ ਜਾਣਗੇ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਲੁਧਿਆਣਾ ਵਿੱਚ ਧਾਨਕ ਸਮਾਜ ਵੱਲੋਂ ਸੰਤ ਕਬੀਰ ਦੇ 628ਵੇਂ ਪ੍ਰਗਟ ਦਿਵਸ ਤੇ ਆਯੋਜਿਤ ਰਾਜ ਪੱਧਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਲੁਧਿਆਣਾ ਵਿੱਚ ਸੰਤ ਕਬੀਰ ਭਵਨ ਬਣਾਉਣ ਦਾ ਐਲਾਨ ਕਰਦਿਆਂ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਸੰਤ ਸ਼੍ਰੋਮਣੀ ਕਬੀਰਦਾਸ ਮਹਾਰਾਜ ਦੇ ਚਰਨਾਂ ਵਿੱਚ ਕੋਟਿ-ਕੋਟਿ ਨਮਨ ਕਰਦਿਆਂ ਉਨ੍ਹਾਂ ਦੇ ਪ੍ਰਗਟ ਦਿਵਸ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਡਾ ਸਮਾਜ ਅੰਧਵਿਸ਼ਵਾਸਪਾਖੰਡਛੂਤ-ਛਾਤ ਅਤੇ ਰੂੜੀਵਾਦੀ ਸੋਚ ਦੇ ਡੂੰਘੇ ਹਨੇਰੇ ਵਿੱਚ ਡੁੱਬਿਆ ਹੋਇਆ ਸੀਅਜਿਹੇ ਵਿੱਚ ਸੰਤ ਕਬੀਰ ਮਹਾਰਾਜ ਦਾ ਜਨਮ ਜੋਤੀ ਸਰੂਪ ਹੋਇਆਜਿਨ੍ਹਾਂ ਨੇ ਆਪਣੀ ਓਜਸਵੀ ਬਾਣੀ ਨਾਲ ਪੂਰੇ ਸਮਾਜ ਨੂੰ ਨਵੀਂ ਰਾਹ ਦਿਖਾਈ।

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਦਾਸ ਸਮਰਸਤਾਬਰਾਬਰੀਇਨਸਾਨੀਅਤ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਵਾਲੀ ਮੁਹਿੰਮ ਹਨ। ਉਹ ਭਾਰਤ ਦੀ ਰੂਹ ਅਤੇ ਵੱਡੇ ਸਮਾਜ ਸੁਧਾਰਕ ਹੋਏ ਹਨਜਿਨ੍ਹਾਂ ਨੇ ਸਮਾਜ ਨੂੰ ਜੋੜਨ ਦਾ ਰਸਤਾ ਅਤੇ ਇਨਸਾਨੀਅਤ ਦਾ ਮੰਤਰ ਦਿੱਤਾ ਹੈ। ਉਨ੍ਹਾਂ ਦਾ ਜੀਵਨ ਸੱਚ ਦੀ ਖੋਜ ਅਤੇ ਅਸੱਤ ਦੇ ਨਿਰਭੈ ਖੰਡਨ ਵਿੱਚ ਬਤੀਤ ਹੋਇਆ ਅਤੇ ਉਨ੍ਹਾਂ ਨੇ ਸਾਰੇ ਧਰਮਾਂ ਦੀਆਂ ਕੁਰੀਤੀਆਂ ਅਤੇ ਰੂੜੀਆਂ ਤੇ ਸਖ਼ਤ ਪ੍ਰਹਾਰ ਕੀਤਾ। ਉਨ੍ਹਾਂ ਦੇ ਕ੍ਰਾਂਤੀਕਾਰੀ ਵਿਚਾਰ ਅੱਜ ਵੀ ਸਮਾਜ ਦੇ ਮਾਰਗਦਰਸ਼ਕ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸੰਤ ਕਬੀਰ ਦੀ ਬਾਣੀ ਨੂੰ ਸਨਮਾਨ ਦਿੱਤਾ ਗਿਆ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੰਤ ਕਬੀਰ ਦੀ ਬਾਣੀ ਨੂੰ ਸਾਕਾਰ ਕਰਨ ਦਾ ਕੰਮ ਕਰ ਰਹੀ ਹੈ। ਹਰ ਜ਼ਿਲ੍ਹਾ ਪੱਧਰ ਤੇ ਸੰਤ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਦਾ ਦਿੱਤਾ ਹੋਇਆ ਸਮੁੱਚਾ ਕਲਿਆਣਬਰਾਬਰੀ ਦਾ ਸੰਦੇਸ਼ ਅਤੇ ਅੰਤਿਮ ਵਿਅਕਤੀ ਦੇ ਵਿਕਾਸ ਦਾ ਮੰਤਰ ਪੰ. ਦੀਨ ਦਿਆਲ ਉਪਾਧਿਆਏ ਨੇ ਅਪਣਾਇਆ। ਭਾਜਪਾ ਉਸ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ। ਹਰਿਆਣਾ ਵਿੱਚ ਕਾਂਗਰਸ ਕਾਰਜਕਾਲ ਵਿੱਚ ਪਲਾਟ ਦੇ ਨਾਮ ਤੇ ਮਿਲੇ ਕੇਵਲ ਕਾਗਜ਼ ਨੂੰ ਮੌਜੂਦਾ ਸਰਕਾਰ ਨੇ 20 ਹਜ਼ਾਰ ਗਰੀਬ ਲੋਕਾਂ ਨੂੰ ਕਬਜ਼ਾ ਦਿਵਾਉਣ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਜੋ ਪਰਿਵਾਰ ਰਹਿ ਗਏ ਉਨ੍ਹਾਂ ਨੂੰ 100-100 ਵਰਗ ਗਜ਼ ਦੇ ਪਲਾਟ ਦੇ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜ ਕੇ ਉਨ੍ਹਾਂ ਦੇ ਪੱਕੇ ਮਕਾਨ ਬਣਾਉਣ ਦਾ ਕੰਮ ਕੀਤਾ ਹੈ। ਸ਼ਹਿਰੀ ਖੇਤਰਾਂ ਵਿੱਚ ਗਰੀਬ ਲੋਕਾਂ ਨੂੰ 30-30 ਵਰਗ ਗਜ਼ ਦੇ ਪਲਾਟ ਅਤੇ ਸੋਨੀਪਤਗੁਰੂਗ੍ਰਾਮਫਰੀਦਾਬਾਦ ਵਿੱਚ 7200 ਤੋਂ ਵੱਧ ਫਲੈਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲਾਡੋ ਲਕਸ਼ਮੀ ਯੋਜਨਾ ਤਹਿਤ 2100 ਰੁਪਏਔਰਤਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਦੇਣ ਤੋਂ ਇਲਾਵਾ ਲੋਕਾਂ ਨੂੰ ਆਯੁਸ਼ਮਾਨ ਚਿਰਾਯੂ ਯੋਜਨਾ ਦਾ ਲਾਭ ਦਿੱਤਾ ਗਿਆ ਹੈ। ਕਿਸਾਨਾਂ ਦੀਆਂ ਸਾਰੀਆਂ ਫਸਲਾਂ ਨੂੰ ਐੱਮ.ਐੱਸ.ਪੀ. ‘ਤੇ ਖਰੀਦਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਬਜ਼ੀਆਂ ਨੂੰ ਵੀ ਭਾਵਾੰਤਰ ਭਰਪਾਈ ਯੋਜਨਾ ਵਿੱਚ ਸ਼ਾਮਲ ਕਰਕੇ ਕਿਸਾਨਾਂ ਨੂੰ ਲਾਭ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਝੂਠ ਬੋਲ ਕੇ ਵਰਗਲਾਉਣ ਦਾ ਕੰਮ ਕਰ ਰਹੀ ਹੈ। ਸਰਕਾਰ ਦੁਆਰਾ ਕੀਤੇ ਗਏ ਵਾਅਦਿਆਂ ਵਿੱਚੋਂ ਅੱਧੇ ਵੀ ਪੂਰੇ ਨਹੀਂ ਕੀਤੇ ਹਨ। ਕਾਨੂੰਨ ਵਿਵਸਥਾ ਦੇ ਹਾਲਾਤ ਬਦਹਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਬਣਦੇ ਹੀ ਸੰਤ ਕਬੀਰ ਦਾਸ ਦੇ ਦਿਖਾਏ ਮਾਰਗ ਤੇ ਚੱਲ ਕੇ ਕਾਨੂੰਨ ਵਿਵਸਥਾ ਦਰੁਸਤ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੰਮ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਨੀਤੀਨੀਅਤ ਸਾਫ਼ ਹੈ ਅਤੇ ਰਾਸ਼ਟਰ ਪਹਿਲਾਂ ਦੀ ਨੀਤੀ ਨਾਲ ਕੰਮ ਕਰਦੇ ਹਨ। ਸੰਤ ਕਬੀਰ ਦੀ ਵਿਰਾਸਤ ਨੂੰ ਸੰਵਿਧਾਨਕ ਰੂਪ ਦੇਣ ਵਾਲੇ ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ ਸੁਤੇ ਹੀ ਸਿਮਰਨ ਹੋ ਆਉਂਦਾ ਹੈ। ਸੰਤ ਕਬੀਰ ਨੇ ਜਿਸ ਸਮਾਜਿਕ ਸਮਾਨਤਾ ਦੀ ਗੱਲ ਆਪਣੀ ਬਾਣੀ ਵਿੱਚ ਕਹੀਬਾਬਾ ਸਾਹਿਬ ਨੇ ਉਸ ਨੂੰ ਭਾਰਤ ਦੇ ਪਵਿੱਤਰ ਸੰਵਿਧਾਨ ਵਿੱਚ ਪਰੋ ਕੇ ਸਾਨੂੰ ਕਾਨੂੰਨੀ ਅਧਿਕਾਰ ਦੇ ਰੂਪ ਵਿੱਚ ਸੌਂਪਿਆ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਭ ਕਾ ਸਾਥਸਭ ਕਾ ਵਿਕਾਸਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ ਦੇ ਮੂਲ ਮੰਤਰ ਤੇ ਚੱਲਦੇ ਹੋਏ ਸਮਾਜ ਦੇ ਹਰ ਵਰਗ ਦੇ ਉਥਾਨ ਲਈ ਅਨੇਕਾਂ ਯੋਜਨਾਵਾਂ ਅਤੇ ਨੀਤੀਆਂ ਲਾਗੂ ਕੀਤੀਆਂ ਹਨ। ਹਰਿਆਣਾ ਵਿੱਚ ਪਿਛਲੇ ਸਾਢੇ 11 ਸਾਲਾਂ ਵਿੱਚ ਪਾਰਦਰਸ਼ੀ ਸ਼ਾਸਨ ਵਿਵਸਥਾ ਸਥਾਪਿਤ ਕਰਕੇ ਜਨਤਾ ਨੂੰ ਲਾਭ ਪਹੁੰਚਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਨੂੰ ਅੱਗੇ ਵਧਾਉਣ ਲਈ – ਸਿੱਖਿਅਤ ਬਣੋਸੰਗਠਿਤ ਰਹੋ ਅਤੇ ਸੰਘਰਸ਼ ਕਰੋ ਦਾ ਤ੍ਰਿਸੂਤਰ ਦਿੱਤਾਉਹ ਅੱਜ ਵੀ ਸਾਡੇ ਸਮਾਜ ਲਈ ਤਰੱਕੀ ਦਾ ਇਕਮਾਤਰ ਮਾਰਗ ਹੈ। ਬਾਬਾ ਸਾਹਿਬ ਦਾ ਮੰਨਣਾ ਸੀ ਕਿ ਸਮਾਜਿਕ ਅਸਮਾਨਤਾ ਅਤੇ ਦਾਸਤਾ ਦੀਆਂ ਬੇੜੀਆਂ ਨੂੰ ਕੇਵਲ ਸਿੱਖਿਆ ਦੇ ਹਥਿਆਰ ਨਾਲ ਹੀ ਕੱਟਿਆ ਜਾ ਸਕਦਾ ਹੈ। ਅਸਤਰ-ਸ਼ਸਤਰ ਦੀ ਲੜਾਈ ਛਿਣਕ ਹੋ ਸਕਦੀ ਹੈਅਤੇ ਗਿਆਨ ਦੀ ਸ਼ਕਤੀ ਸਥਾਈ ਪਰਿਵਰਤਨ ਲਿਆਉਂਦੀ ਹੈ। ਇਸੇ ਨਾਲ ਹੀ ਸਸ਼ਕਤ ਸਮਾਜ ਦਾ ਨਿਰਮਾਣ ਹੁੰਦਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਕਬੀਰ ਦਾਸ ਦੇ ਦਿਖਾਏ ਸਮਰਸਤਾ ਦੇ ਮਾਰਗ ਤੇ ਚੱਲ ਕੇਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਸਿੱਖਿਆ ਅਤੇ ਸੰਗਠਨ ਦੇ ਸਿਧਾਂਤਾਂ ਨੂੰ ਆਤਮਸਾਤ ਕਰਾਂਗੇ ਅਤੇ ਰਾਸ਼ਟਰ ਨਿਰਮਾਣ ਦੇ ਮਹਾਯੱਗ ਵਿੱਚ ਆਪਣਾ ਸਰਗਰਮ ਯੋਗਦਾਨ ਦੇਵਾਂਗੇ।

ਇਸ ਮੌਕੇ ਸਤੀਸ਼ ਖੁੰਡੀਆਪ੍ਰੋ. ਜੈਨਾਰਾਇਣਜ਼ਿਲ੍ਹਾ ਪ੍ਰਧਾਨ ਰਣਜੀਤ ਧੀਮਾਨਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨਸਾਬਕਾ ਸੰਸਦ ਮੈਂਬਰ ਸ. ਅਮਰੀਕ ਸਿੰਘਰਾਖੀ ਅਗਰਵਾਲਡਾ. ਕਨਿਕਾ ਜਿੰਦਲ ਸਮੇਤ ਕਈ ਪਾਰਟੀ ਅਧਿਕਾਰੀ ਅਤੇ ਨਾਗਰਿਕ ਮੌਜੂਦ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੁਧਿਆਣਾ ਵਿੱਚ ਸੁਣਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ‘ ਪ੍ਰੋਗਰਾਮ

ਚੰਡੀਗੜ੍ਹ,

( ਜਸਟਿਸ ਨਿਊਜ਼ )

  • ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ‘ ਪ੍ਰੋਗਰਾਮ ਨਾ ਸਿਰਫ਼ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਲੋਕ ਸੁਣਦੇ ਹਨ। ਐਤਵਾਰ ਨੂੰ ਪ੍ਰਸਾਰਿਤ ਕੀਤੇ ਗਏ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ‘ ਪ੍ਰੋਗਰਾਮ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਜਾਬ ਦੇ ਲੁਧਿਆਣਾ ਵਿੱਚ ਲੋਕਾਂ ਦੇ ਵਿਚਕਾਰ ਬੈਠ ਕੇ ਸੁਣਿਆ। ਪ੍ਰਧਾਨ ਮੰਤਰੀ ਅੱਜ ਪੂਰਬੀ ਅਫਰੀਕਾ ਦੇ ਦੇਸ਼ ਸੇਸ਼ੇਲਸ ਦੇ ਦੂਜੇ ਦਿਨ ਦੇ ਆਪਣੇ ਦੌਰੇ ਤੇ ਸਨਫਿਰ ਵੀ ਉਨ੍ਹਾਂ ਨੇ ਆਕਾਸ਼ਵਾਣੀ ਤੋਂ ਮਨ ਕੀ ਬਾਤ‘ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ‘ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਖੇਡਾਂਕੁਦਰਤੀ ਖੇਤੀ ਅਤੇ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਅਤੇ ਵੋਕਲ ਫੋਰ ਲੋਕਲ‘ ਅਪਣਾਉਣ ਦਾ ਸੱਦਾ ਦਿੱਤਾ। ਇਸ ਦਿਸ਼ਾ ਵਿੱਚ ਹਰਿਆਣਾ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ। ਹਰਿਆਣਾ ਦੇ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈਤਾਂ ਦੂਜੇ ਪਾਸੇ ਅੰਨਦਾਤਾ ਵੀ ਕੇਂਦਰੀ ਪੂਲ ਵਿੱਚ ਅਨਾਜ ਦੇ ਭੰਡਾਰ ਭਰ ਰਹੇ ਹਨ। ਕਿਸਾਨਾਂ ਨੂੰ ਬਾਗਬਾਨੀ ਅਤੇ ਹੋਰ ਫਸਲਾਂ ਉਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਯਤਨ ਹੈ ਕਿ ਕਿਸਾਨ ਵੱਧ ਤੋਂ ਵੱਧ ਪਾਣੀ ਬਚਾਉਣ ਅਤੇ ਕੁਦਰਤੀ ਖੇਤੀ ਨੂੰ ਅਪਣਾਉਣ।

ਮੁੱਖ ਮੰਤਰੀ ਨੇ ਕਿਹਾ ਕਿ ਮੱਧ ਏਸ਼ੀਆ ਦੇ ਸੰਕਟ ਦੇ ਸਮੇਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਸੋਨਾ ਨਾ ਖਰੀਦੋਪੈਟਰੋਲ ਦੀ ਬੱਚਤ ਕਰੋਜਿਸਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਲੋਕ ਆਵਾਜਾਈ ਦੇ ਜਨਤਕ ਸਾਧਨਾਂ ਨੂੰ ਅਪਣਾ ਰਹੇ ਹਨ। ਇਹ ਯਤਨ ਦਿਖਾਉਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਜਨਤਾ ਨੇ ਦਿਲੋਂ ਅਪਣਾਇਆ ਹੈ। ਇਸੇ ਤਬਦੀਲੀ ਨਾਲ ਰਾਸ਼ਟਰ ਨਿਰਮਾਣ ਨੂੰ ਗਤੀ ਮਿਲੇਗੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਨ ਕੀ ਬਾਤ‘ ਪ੍ਰੋਗਰਾਮ ਵਿੱਚ ਸਮਾਜਿਕਆਰਥਿਕ ਅਤੇ ਸੱਭਿਆਚਾਰਕ ਮਹੱਤਵ ਦੇ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ। ਸਰਕਾਰ ਦੀਆਂ ਨੀਤੀਆਂ ਨੂੰ ਨਾਗਰਿਕਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨਾ ਵੀ ਇਸਦਾ ਇੱਕ ਮਹੱਤਵਪੂਰਨ ਪਹਿਲੂ ਹੈ। ਮਨ ਕੀ ਬਾਤ‘ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਆਮ ਜਨਤਾ ਵਿਚਕਾਰ ਸੰਵਾਦ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਇਸ ਪ੍ਰੋਗਰਾਮ ਰਾਹੀਂ ਦੇਸ਼ ਭਰ ਵਿੱਚ ਹੋ ਰਹੇ ਸਕਾਰਾਤਮਕ ਯਤਨਾਂਸਮਾਜਿਕ ਨਵੀਨਤਾਵਾਂ ਅਤੇ ਜਨ-ਭਾਗੀਦਾਰੀ ਦੀਆਂ ਪ੍ਰੇਰਕ ਕਹਾਣੀਆਂ ਨੂੰ ਸਾਹਮਣੇ ਲਿਆਂਦਾ ਜਾਂਦਾ ਹੈਜੋ ਸਮਾਜ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੀਆਂ ਹਨ ਅਤੇ ਸਮਾਜ ਵਿੱਚ ਮੇਲ-ਜੋਲ ਦੀ ਭਾਵਨਾ ਨੂੰ ਵਧਾਵਾ ਦਿੰਦੀਆਂ ਹਨ। ਮਨ ਕੀ ਬਾਤ‘ ਪ੍ਰੋਗਰਾਮ ਨਾ ਸਿਰਫ਼ ਵਿਚਾਰਾਂ ਨੂੰ ਦਿਸ਼ਾ ਦਿੰਦਾ ਹੈਸਗੋਂ ਦੇਸ਼ਵਾਸੀਆਂ ਨੂੰ ਵਿਕਾਸਸੇਵਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣ ਦਾ ਸੰਦੇਸ਼ ਵੀ ਦਿੰਦਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin