ਸਾਹਨੇਵਾਲ
– (ਬੂਟਾ ਸਿੰਘ ਕੋਹਾੜਾ)
- ਮੁੱਖ ਮੰਤਰੀ ਦੀ ਰਿਹਾਇਸ਼ ਤੇ ਪੁੱਜੀ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬਬਿਨ੍ਹਾਂ ਕਿਸੇ ਪਰਪੋਜਲ ਦੇ ਧੱਕੇ ਨਾਲ ਕਰਵਾਈ ਜਾ ਰਹੀ ਹੈ ਆਪਸ਼ਨ ਕਲਿੱਕ : ਟੀਚਰਜ਼ ਯੂਨੀਅਨਸ਼ਾਨਦਾਰ ਨਤੀਜਿਆਂ ਦੇ ਬਾਵਜੂਦ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਰੈਗੂਲਰ : ਡਾ.ਟੀਨਾ ਸੂਬਾ ਪ੍ਰਧਾਨਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਸਿੱਖਿਆ ਵਿਭਾਗ ਵਿੱਚ ਰੈਗੂਲਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਪਹੁੰਚ ਗਈ । ਜ਼ਿਕਰ ਯੋਗ ਹੈ ਕਿ ਮੈਰੀਟੋਰੀਅਸ ਸੁਸਾਇਟੀ ਵੱਲੋਂ ਮੈਰੀਟੋਰੀਅਸ ਅਧਿਆਪਕਾਂ ਨੂੰ ਸੁਸਾਇਟੀ ਵਿੱਚ ਰੈਗੂਲਰ ਨੂੰ ਲੈ ਕੇ ਬੀਤੇ ਦਿਨੀਂ ਆਪਸ਼ਨ , ਮੈਰੀਟੋਰੀਅਸ ਸਕੂਲਾਂ ਵਿੱਚ ਪ੍ਰਿੰਸੀਪਲ ਦੇ ਮਾਧਿਅਮ ਰਾਹੀਂ ਗੂਗਲ ਫਾਰਮ ਭਰਨ ਨੂੰ ਲੈ ਕੇ ਭੇਜੀ ਗਈ ਸੀ । ਇਸ ਭੇਜੀ ਹੋਈ ਆਪਸ਼ਨ ਦੇ ਤਾਨਾਸ਼ਾਹੀ ਫੁਰਮਾਨ ਦਾ ਮੈਰੀਟੋਰੀਅਸ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਇਸ ਸਮੇਂ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਗੁਰਮੀਤ ਸਿੰਘ ਪੀ.ਸੀ. ਐੱਸ ਨੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨਾਲ ਮੁਲਾਕਾਤ ਕੀਤੀ । ਸੂਬਾ ਪ੍ਰਧਾਨ ਡਾ.ਟੀਨਾ ਨੇ ਇਸ ਮੌਕੇ ਕਿਹਾ ਕਿ ਮੈਰੀਟੋਰੀਅਸ ਅਧਿਆਪਕਾਂ ਦੀ ਮੰਗ ਸਿੱਖਿਆ ਵਿਭਾਗ ਵਿੱਚ ਰੈਗੂਲਰ ਸੰਬੰਧੀ ਹੈ , ਮੈਰੀਟੋਰੀਅਸ ਸੁਸਾਇਟੀ ਵਿੱਚ ਰੈਗੂਲਰ ਦੀ ਆਪਸ਼ਨ ਭੇਜਣਾ ਸਾਡੀ ਮਾਨਸਿਕ ਅਵਸਥਾ ਤੇ ਸੱਟ ਮਾਰਨਾ ਹੈ । ਕਿ ਸੁਸਾਇਟੀ ਦੇ ਨਾਲ ਸਿੱਖਿਆ ਵਿਭਾਗ ਦੀ ਆਪਸ਼ਨ ਕਿਉਂ ਨੀ ਪਾਈ ਜਾ ਸਕਦੀ ਸੀ ।ਉਹਨਾਂ ਇਹ ਵੀ ਦੱਸਿਆ ਕਿ ਮੈਰੀਟੋਰੀਅਸ ਸੁਸਾਇਟੀ ਨੇ ਆਪਸ਼ਨ ਕਿਸ ਆਧਾਰ ਤੇ ਸਕੂਲਾਂ ਤੱਕ ਭੇਜੀ ਹੈ ਕਿਉਂਕਿ ਆਪਸ਼ਨ ਤੋਂ ਪਹਿਲਾਂ ਪ੍ਰੋਪਜ਼ਲ ਦੱਸਣਾ ਅਧਿਆਪਕਾਂ ਲਈ ਬਹੁਤ ਜ਼ਰੂਰੀ ਹੈ । ਬਿਨ੍ਹਾਂ ਪ੍ਰੋਪਜ਼ਲ ਤੋਂ ਆਪਸ਼ਨ ਭੇਜਣਾ ਤੇ ਕਲਿੱਕ ਕਰਨ ਲਈ ਕਹਿਣਾ ਅਧਿਆਪਕਾਂ ਨੂੰ ਹਨੇਰੇ ਵਿੱਚ ਰੱਖਣਾ ਹੈ । ਜਿਸ ਦਾ ਜਥੇਬੰਦੀ ਪੁਰਜ਼ੋਰ ਵਿਰੋਧ ਕਰਦੀ ਹੈ । ਮੁੱਖ ਮੰਤਰੀ ਦਫ਼ਤਰ ਨੇ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਇਸ ਸੰਬੰਧੀ ਉਹ ਸਾਰੀ ਸਥਿਤੀ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਉਣਗੇ ,ਕੈਬਨਿਟ ਸਬ-ਕਮੇਟੀ ਤੇ ਸਿੱਖਿਆ ਸਕੱਤਰ ਨੂੰ ਇਸ ਦਾ ਢੁੱਕਵਾਂ ਹੱਲ ਕੱਢਣਾ ਲਈ ਕਿਹਾ ਜਾਵੇਗਾ ਤਾਂ ਕਿ ਮੈਰੀਟੋਰੀਅਸ ਅਧਿਆਪਕਾਂ ਨਾਲ ਬੇਇਨਸਾਫ਼ੀ ਨਾ ਹੋਵੇ । ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਵਿਪਨੀਤ ਕੌਰ ਨੇ ਕਿਹਾ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਸਿੱਖਿਆ ਵਿਭਾਗ ਵਿੱਚ ਰੈਗੂਲਰ ਦੀ ਮੰਗ ਨੂੰ ਲੈ ਕੇ ਡਟ ਕੇ ਸੰਘਰਸ਼ ਕਰੇਗੀ ਤੇ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਇਸ ਵਿਰੋਧ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ । ਸੂਬਾ ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸਾਡੇ ਹੱਕੀ ਮੰਗਾਂ ਦੀ ਅਵਾਜ਼ ਨੂੰ ਦਬਾਉਣਾ ਸਰਾਸਰ ਧੱਕੇਸ਼ਾਹੀ ਹੈ । ਅਸੀਂ ਸੈਂਕੜਿਆਂ ਬੱਚਿਆਂ ਨੂੰ ਉੱਚ-ਕੋਟੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਪਰ ਕੈਬਨਿਟ ਸਬ- ਕਮੇਟੀ ਤੇ ਸਿੱਖਿਆ ਸਕੱਤਰ ਵੱਲੋਂ ਬਿਨ੍ਹਾਂ ਪ੍ਰੋਪਜਲ ਤੋਂ ਸੁਸਾਇਟੀ ਦੀ ਆਪਸ਼ਨ ਭੇਜਣਾ ਸਾਡੇ ਸੰਘਰਸ਼ ਨੂੰ ਖੋਰਾ ਲਾਉਣ ਵਾਂਗ ਹੈ । ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ । ਇਸ ਸਮੇਂ ਮਨੋਜ ਕੁਮਾਰ, ਦਵਿੰਦਰ ਸਿੰਘ, ਸਿਮਰਨਜੀਤ ਕੌਰ , ਜਸਵਿੰਦਰ ਸਿੰਘ , ਮੋਹਿਤ ਪੂਨੀਆ, ਲਖਵੀਰ ਸਿੰਘ ਆਦਿ ਹੋਰ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ ।
Leave a Reply