August 17, 2026

Justice News

ਅਵਾਮ ਦੀ ਆਵਾਜ਼

ਉਰਦੂ ਆਮੇਜ਼ ਸਿਖ਼ਲਾਈ ਕੋਰਸ ਲਈ ਦਾਖ਼ਲਿਆਂ ਦੀ ਮੰਗ

ਫਗਵਾੜਾ

(ਸ਼ਿਵ ਕੌੜਾ)

ਉਰਦੂ ਭਾਸ਼ਾ ਦਾ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਸਥਾਨ ਹੈ। ਇਹ ਭਾਸ਼ਾ ਆਪਣੀ ਮਿਠਾਸ, ਨਫ਼ਾਸਤ (ਨਰਮੀ) ਅਤੇ ਤਹਿਜ਼ੀਬ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਪੰਜਾਬ ਵਿੱਚ ਵਿੱਚ ਅੱਜ ਵੀ ਜ਼ਮੀਨ-ਜਾਇਦਾਦ ਦੇ ਪੁਰਾਣੇ ਸਰਕਾਰੀ ਰਿਕਾਰਡ,ਅਦਾਲਤੀ ਦਸਤਾਵੇਜ਼ ਅਤੇ ਪੁਰਾਣੀਆਂ ਇਤਿਹਾਸਕ ਲਿਖਤਾਂ ਉਰਦੂ ਵਿੱਚ ਹਨ। ਉਰਦੂ ਸਿੱਖ ਕੇ ਤੁਸੀਂ ਇਨ੍ਹਾਂ ਪੁਰਾਣੇ ਦਸਤਾਵੇਜ਼ਾਂ ਨੂੰ ਖ਼ੁਦ ਪੜ੍ਹ ਸਕਦੇ ਹੋ,ਜਿਸ ਦੀ ਵਕਾਲਤ, ਪੱਤਰਕਾਰੀ ਜਾਂ ਇਤਿਹਾਸ ਦੇ ਖੇਤਰ ਵਿੱਚ ਬਹੁਤ ਲੋੜ ਪੈਂਦੀ ਹੈ। ਕਈ ਵਿਭਾਗਾਂ, ਅਦਾਲਤਾਂ ਅਤੇ ਮਾਲ ਮਹਿਕਮੇ ਵਿੱਚ ਉਰਦੂ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ, ਬਤੌਰ ਅਨੁਵਾਦਕ ਕੰਮ ਦੇ ਨਵੇਂ ਸਾਧਨ ਵਜੋਂ ਵੀ ਉਰਦੂ ਭਾਸ਼ਾ ਬਹੁਤ ਸਹਾਈ ਹੋ ਸਕਦੀ ਹੈ। ਉਰਦੂ ਸਿੱਖਣਾ ਸਿਰਫ਼ ਇੱਕ ਭਾਸ਼ਾਈ ਗਿਆਨ ਨਹੀਂ, ਸਗੋਂ ਆਪਣੀ ਗੱਲਬਾਤ ਨੂੰ ਖੂਬਸੂਰਤ ਬਣਾਉਣ ਅਤੇ ਭਾਰਤੀ ਉਪਮਹਾਂਦੀਪ ਦੇ ਸਾਂਝੇ ਸੱਭਿਆਚਾਰ ਨੂੰ ਨੇੜਿਓਂ ਮਹਿਸੂਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜੇਕਰ ਤੁਸੀਂ ਉਰਦੂ ਭਾਸ਼ਾ ਸਿੱਖਣਾ ਚਾਹੁੰਦੇ ਹੋ ਤਾਂ, ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਉਰਦੂ ਆਮੋਜ਼ ਸਿਖ਼ਲਾਈ ਕੋਰਸ ਸੈਸ਼ਨ ਜੁਲਾਈ 2026 ਤੋਂ ਦਸੰਬਰ 2026 ਲਈ ਦਾਖ਼ਲਾ ਆਰੰਭ ਹੋ ਚੁੱਕਿਆ ਹੈ, ਇਹ ਕੋਰਸ 6 ਮਹੀਨੇ ਦਾ ਹੈ ਅਤੇ ਇਹ ਕੋਰਸ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਵਿਖੇ ਸ਼ਾਮ 05 ਵਜੇ ਤੋਂ 06 ਵਜੇ ਤੱਕ ਕੰਮ ਵਾਲੇ ਦਿਨ ਕਰਵਾਇਆ ਜਾਂਦਾ ਹੈ ਸ੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ,ਕਪੂਰਥਲਾ ਵੱਲੋਂ ਦੱਸਿਆ ਗਿਆ ਕਿ । ਇਹ ਕੋਰਸ ਪੰਜਾਬੀ ਮਾਧਿਅਮ ਵਿੱਚ ਕਰਵਾਇਆ ਜਾਂਦਾ ਹੈ ਅਤੇ ਮਿਡਲ ਪੱਧਰ ਤੱਕ ਦਾ ਹੁੰਦਾ ਹੈ। ਇਸ ਵਿੱਚ ਵਿਦਿਆਰਥੀ ਵਰਗ, ਸਰਕਾਰੀ ਕਰਮਚਾਰੀ, ਰਿਟਾਇਰੀ ਜਾਂ ਆਮ ਨਾਗਰਿਕ ਵੀ ਦਾਖ਼ਲਾ ਲੈ ਸਕਦੇ ਹਨ।

ਇਸ ਕੋਰਸ ਦੀ ਸਿਰਫ਼ ਇੱਕ ਵਾਰ ਯਕਮੁਸ਼ਤ 500/- (ਪੰਜ ਸੌ ਰੁਪਏ) ਦਾਖ਼ਲਾ ਫ਼ੀਸ ਦੇਣ ਯੋਗ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਫੀ਼ਸ ਦੇਣ ਯੋਗ ਨਹੀਂ ਹੋਵੇਗੀ, ਇਸ ਕੋਰਸ ਦੀ ਮਿਆਦ 06 ਮਹੀਨੇ ਹੈ ਅਤੇ ਇਸ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਉਪਰੰਤ ਪਾਸ ਹੋਣ ਤੇ ਭਾ਼ਸਾ ਵਿਭਾਗ, ਪੰਜਾਬ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਵੀ ਪ੍ਰਾਪਤ ਹੁੰਦਾ ਹੈ। ਇਸ ਕੋਰਸ ਵਿੱਚ ਦਾਖ਼ਲਾ ਲੈਣ ਲਈ ਚਾਹਵਾਨ ਵਿਅਕਤੀ ਆਪਣਾ ਆਧਾਰ ਕਾਰਡ, ਦੱਸਵੀਂ ਦੇ ਯੋਗਤਾ ਸਰਟੀਫਿਕੇਟ ਦੀ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫ਼ੋਟੋਆਂ ਲੈ ਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਜਾਂ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ ਕਪੂਰਥਲਾ ਵਿਖੇ ਆਪਣਾ ਫ਼ਾਰਮ ਭਰ ਕੇ ਦੇ ਸਕਦਾ ਹੈ। ਇਹ ਫ਼ਾਰਮ ਦਫ਼ਤਰ, ਲਾਇਬਰੇਰੀ ਜਾਂ ਇਸ ਦਫ਼ਤਰ ਦੇ ਮੋਬਾਇਲ ਨੰਬਰ 62840-61290 ਤੇ ਸੰਪਰਕ ਕਰਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਅਦਾਰਿਆਂ ਦੇ ਅਧਿਕਾਰੀਆਂ/ਕਰਮਚਾਰੀਆਂ, ਵੱਖ ਵੱਖ ਵਿਭਾਗਾਂ ਤੋਂ ਰਿਟਾਇਰਡ ਅਧਿਕਾਰੀਆਂ / ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਕੋਰਸ ਦਾ ਲਾਭ ਉਠਾਉਣ ਲਈ ਅਪੀਲ ਕੀਤੀ ਗਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.