August 17, 2026

Justice News

ਅਵਾਮ ਦੀ ਆਵਾਜ਼

ਜਾਤੀ ਸੂਚਕ ਮਾਮਲੇ ‘ਚ ਆਇਆ ਨਵਾਂ ਮੋੜ:ਦੋਸ਼ੀ ਧਿਰ ਵੱਲੋਂ ਗਵਾਹ ਨੂੰ ਧੱਮਕੀ,ਪੀੜਤਾ ਜਿਤਾਇਆ ‘ਡਰ’ਚਸਮਦੀਦ ਗਵਾਹ ਨੂੰ ਧੱਮਕਾਉਂਣ ਦੇ ਮਾਮਲੇ ‘ਚ ਸ਼ਿਕਾਇਤ ਪਹੁੰਚੀ ਐਸਸੀ ਕਮਿਸ਼ਨ ਕੋਲ

ਅੰਮ੍ਰਿਤਸਰ
(  ਪੱਤਰ ਪ੍ਰੇਰਕ  )
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਤੱਕ ਸ਼ਿਕਾਇਤ ਪੁੱਜਦਾ ਕਰ ਚੁੱਕੀ ਪੀੜਤਾ ਬੀਬਾ ਰੁਪਿੰਦਰ ਕੌਰ ਪਤਨੀ ਬਲਦੇਬ ਸਿੰਘ ਵਾਸੀ ਤਲਵੰਡੀ ਭਿੰਡਰ (ਹਾਲ ਵਾਸੀ ਬੁਤਾਲਾ ਜਿਲਾ ਅੰਮ੍ਰਿਤਸਰ) ਜ਼ਿਲਾ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੈਂਨੂੰ ਜਾਤੀ ਤੌਰ ਤੇ ਗਾਲੀ ਗਲੋਚ ਕਰਨ ਅਤੇ ਧੱਮਕਾਉਂਣ ਦੇ ਮਾਮਲੇ ‘ਚ ਦੋਸ਼ੀ ਧਿਰ ਖਿਲ਼ਾਫ ਗਵਾਹੀ ਦੇਣ ਲਈ ਰਜ਼ਾਮੰਦ ਹੋਏ ਪਿੰਡ ਤਲਵੰਡੀ ਭਿੰਡਰ ਦੇ ਇੱਕ ਵਿਅਕਤੀ ਦੇ ਘਰ ਜਾ ਕੇ ਦੋਸ਼ੀ ਧਿਰ ਵੱਲੋਂ ਧਮਕਾਅ ਕੇ ਮੇਰੇ ਕੇਸ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਬੀਬਾ ਰੁਪਿੰਦਰ ਕੌਰ ਨੇ ਦੱਸਿਆ ਕਿ ਜਾਤੀ ਤੌਰ ਤੇ ਗਾਲੀ ਗਲੋਚ ਕਰਨ ਦੇ ਦੋਸ਼ ਤਹਿਤ ਮੈਂ ਐਸ.ਐੱਚ.ਓ ਪੁਲੀਸ ਥਾਣਾ ਘੁਮਾਣ ਨੂੰ ਦਸਤੀ ਸ਼ਿਕਾਇਤ ਸੌਂਪ ਚੁੱਕੀ ਹਾਂ,ਪਰ ਅਜੇ ਤੱਕ ਉਸ ਲਿਖਤੀ ਬਿਆਨਾ ਅਧਾਰਿਤ ਸ਼ਿਕਾਇਤ ਤੇ ਪੁਲੀਸ ਨੇ ਐਫ.ਆਈ.ਆਰ ਦਰਜ ਨਹੀਂ ਕੀਤੀ ਹੈ।ਉਸ ਨੇ ਦੱਸਿਆ ਕਿ ਮੇਰੇ ਗਵਾਹ ਨੂੰ ਧੱਮਕਾਉਂਣ ਦੇ ਮਾਮਲੇ ‘ਚ ਮੈਂ ਐਸ.ਐਸ.ਪੀ. ਬਟਾਲਾ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਦੀ ਕਾਪੀ ਈਮੇਲ ਕਰ ਦਿੱਤੀ ਹੈ।
ਬੀਬਾ ਰੁਪਿੰਦਰ ਕੌਰ ਨੇ ਦੱਸਿਆ ਕਿ ਹੁਣ ਮੈਂਨੂੰ ਖਦਸ਼ਾ ਹੋ ਗਿਆ ਹੈ ਕਿ ਦੋਸ਼ੀ ਧਿਰ ਮੇਰੇ ਅਤੇ ਮੇਰੇ ਪ੍ਰੀਵਾਰ ਤੇ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ।
ਉਹਨਾ ਨੇ ਦਲਿਤ ਹਲਕਿਆਂ ‘ਚ ਸਰਗਰਮ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜਾਤੀ ਸੂਚਕ ਮਾਮਲੇ ਨੂੰ ਦਬਾਉਂਣ ਲਈ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਹੈ।ਇਸ ਲਈ ਮੇਰੀ ਸ਼ਿਕਾਇਤ ਤੇ ਕਾਰਵਾਈ ਕਰਵਾਉਂਣ ਲਈ ਸਮੂਹ ਜਥੇਬੰਦੀਆਂ ਐਸ.ਐਸ.ਪੀ. ਬਟਾਲਾ ਨੂੰ ਮਿਲਕੇ ਮੇਰੀ ਮਦਦ ਕਰਨ।
ਕੀ ਕਹਿਣਾ ਹੈ ਪੁਲੀਸ ਥਾਣਾ ਘੁਮਾਣ ਦੇ ਐਸ.ਐਚ.ਓ ਹਰਜਿੰਦਰ ਸਿੰਘ ਦਾ :
‘ਉਹਨਾ ਪ੍ਰੈਸ ਨੂੰ ਦੱਸਿਆ ਕਿ ਜੋ ਸ਼ਿਕਾਇਤ ਰੁਪਿੰਦਰ ਕੌਰ ਵੱਲੋਂ ਬਲਰਾਜ ਸਿੰਘ ਬਾਜ ਵਾਸੀ ਪਿੰਡ ਵੀਲਾ ਬੱਝੂ ਖਿਲ਼ਾਫ ਸੰਗੀਨ ਅਪਰਾਧ ਤਹਿਤ ਪ੍ਰਾਪਤ ਹੋਈ ਹੈ ਉਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇੱਕ ਕੌਸਲੰਿਗ ਦੋਵਾਂ ਧਿਰਾਂ ਵਿੱਚਕਾਰ ਕਰਕੇ ਮਨ ਮਿਟਾਅ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਸਹਿਮਤੀ ਨਹੀ ਬਣੀ ਤਾਂ ਕਨੂੰਨ ਅਨੁਸਾਰ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ

Leave a Reply

Your email address will not be published. Required fields are marked *

Copyright © All rights reserved. | Newsphere by AF themes.