ਭਗਵੰਤ ਮਾਨ ਵੀ ਹੁਣ ਅਖੌਤੀ ਨਿਰੰਕਾਰੀ ਤੇ ਸੌਦਾ ਸਾਧ ਵਰਗੇ ਪੰਥ ਦੋਖੀਆਂ ਦੀ ਕਤਾਰ ਵਿੱਚ ਸ਼ੁਮਾਰ ਭਾਜਪਾ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੀ ਹੈ ਅਤੇ ਇਸ ਦੇ ਆਦੇਸ਼ਾਂ ’ਤੇ ਹਰ ਹਾਲਤ ਵਿੱਚ ਅਮਲ ਕਰੇਗੀ : ਪ੍ਰੋ. ਸਰਚਾਂਦ ਸਿੰਘ ਖਿਆਲਾ।

ਅੰਮ੍ਰਿਤਸਰ

( ਪੱਤਰ ਪ੍ਰੇਰਕ  )

ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਹਰ ਪੰਜਾਬਣ ਮਾਂ ਦੀ ਕੁੱਖੋਂ ਜੰਮੇ ਬੱਚੇ ਨੂੰ ਸਭ ਤੋਂ ਪਹਿਲੀ ਸਿੱਖਿਆ ਇਹ ਦਿੱਤੀ ਜਾਂਦੀ ਹੈ ਕਿ, “ਪੁੱਤਰ, ਕਿਤੇ ਵੀ ਗੁਰੂ ਘਰ ਦਾ ਦੋਖੀ ਨਾ ਬਣੀਂ।” ਪਰ ਅੱਜ ਬਹੁਤ ਹੀ ਦੁੱਖ ਅਤੇ ਪੀੜਾ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ, ਜੋ ਗੁਰਾਂ ਦੇ ਨਾਮ ‘ਤੇ ਵੱਸਦਾ ਹੈ, ਉਸ ਦਾ ਮੁੱਖ ਮੰਤਰੀ ਗੁਰੂ ਘਰ ਦਾ ਦੋਖੀ ਅਤੇ ਗੁਰੂ ਪੰਥ ਦਾ ਵਿਰੋਧੀ ਬਣ ਗਿਆ ਹੈ। ਅਫ਼ਸੋਸ ਹੈ ਕਿ ਅਜਿਹਾ ਦ੍ਰਿਸ਼ ਸਾਡੀਆਂ ਅੱਖਾਂ ਸਾਹਮਣੇ ਵੇਖਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਸਰਵਉੱਚ ਮੰਨਦੀ ਹੈ ਅਤੇ ਹਰ ਹਾਲਤ ਵਿੱਚ ਉਨ੍ਹਾਂ ‘ਤੇ ਅਮਲ ਕਰੇਗੀ। ਭਗਵੰਤ ਮਾਨ ਨੂੰ ਸਲਾਹ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਵਾਲੀ ਭਾਸ਼ਾ ਅਤੇ ਰਵੱਈਏ ਤੋਂ ਗੁਰੇਜ਼ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਦਸ ਗੁਰੂ ਸਾਹਿਬਾਨ ਦੀ ਤਸਵੀਰ ਦੇ ਨਿਰਾਦਰ ਨਾਲ ਸਬੰਧਤ ਵੀਡੀਓ ਦੀ ਫੋਰੈਂਸਿਕ ਜਾਂਚ ਦੌਰਾਨ ਸਹੀ ਪਾਏ ਜਾਣ ਦੇ ਦਾਅਵਿਆਂ ਨੇ ਹਰ ਪੰਜਾਬੀ, ਹਰ ਸਿੱਖ ਅਤੇ ਹਰ ਨਾਨਕ ਨਾਮ ਲੇਵਾ ਸੰਗਤ ਦੇ ਮਨ ਨੂੰ ਵਲੂੰਧਰ ਦਿੱਤਾ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦੇ ਕੇ ਉਸ ਨੂੰ ਪੰਥ ਵਿੱਚੋਂ ਖਾਰਜ ਕਰਦਿਆਂ ਮੂੰਹ ਨਾ ਲਾਉਣ ਦੇ ਜਾਰੀ ਕੀਤੇ ਗਏ ਆਦੇਸ਼ ਤੋਂ ਬਾਅਦ ਭਗਵੰਤ ਮਾਨ ਵੀ ਅੱਜ ਅਖੌਤੀ ਨਿਰੰਕਾਰੀ, ਸੌਦਾ ਸਾਧ ਰਾਮ ਰਹੀਮ ਅਤੇ ਪਿਆਰਾ ਸਿੰਘ ਭਨਿਆਰਾ ਵਰਗੇ ਪੰਥ ਦੋਖੀਆਂ ਦੀ ਕਤਾਰ ਵਿੱਚ ਸ਼ੁਮਾਰ ਹੋ ਗਿਆ ਹੈ। ਜਿਨ੍ਹਾਂ ਨੂੰ ਸਮੇਂ-ਸਮੇਂ ‘ਤੇ ਪੰਥ ਵੱਲੋਂ ਸਿੱਖ ਧਰਮ ਅਤੇ ਮਰਿਆਦਾ ਵਿਰੁੱਧ ਕਾਰਵਾਈਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਪ੍ਰੋ. ਖਿਆਲਾ ਨੇ ਕਿਹਾ ਕਿ 10 ਅਪ੍ਰੈਲ 1978 ਨੂੰ ਅਖੌਤੀ ਨਿਰੰਕਾਰੀ ਦਿੱਲੀ ਅਤੇ ਉਨ੍ਹਾਂ ਦੇ ਆਗੂ ਗੁਰਬਚਨ ਸਿੰਘ ਨਾਲ ਹਰ ਤਰ੍ਹਾਂ ਦੇ ਮੇਲ-ਜੋਲ, ਸੰਸਾਰਕ ਸਬੰਧਾਂ ਅਤੇ ਰੋਟੀ-ਬੇਟੀ ਦੀ ਸਾਂਝ ਖ਼ਤਮ ਕਰਨ ਸਬੰਧੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ 17 ਅਗਸਤ 1998 ਨੂੰ ਪਿਆਰਾ ਸਿੰਘ ਭਨਿਆਰੇ ਨੂੰ ਪੰਥ ਵਿੱਚੋਂ ਛੇਕਦਿਆਂ ਸੰਗਤ ਨੂੰ ਉਸ ਨਾਲ ਵਰਤੋਂ-ਵਿਹਾਰ ਨਾ ਰੱਖਣ ਲਈ ਕਿਹਾ ਗਿਆ। 17 ਮਈ 2007 ਨੂੰ ਸੌਦਾ ਸਾਧ ਰਾਮ ਰਹੀਮ ਨੂੰ ਦਸਮ ਪਿਤਾ ਦਾ ਸਵਾਂਗ ਰਚਣ ਲਈ ਦੰਭੀ, ਪਖੰਡੀ ਅਤੇ ਪੰਥ ਦੋਖੀ ਕਰਾਰ ਦਿੰਦਿਆਂ ਉਸ ਅਤੇ ਉਸ ਦੇ ਡੇਰੇ ਨਾਲ ਹਰ ਤਰ੍ਹਾਂ ਦੇ ਸੰਬੰਧ ਤੋੜਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਗਵੰਤ ਮਾਨ ਇਸ ਸਥਿਤੀ ਤੋਂ ਬਚ ਸਕਦੇ ਸਨ ਜੇਕਰ ਉਹ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਆਪਣੀ ਗਲਤੀ ਮੰਨਦਿਆਂ ਖਿਮਾ-ਯਾਚਨਾ ਕਰ ਲੈਂਦੇ। ਉਨ੍ਹਾਂ ਅੱਗੇ ਕਿਹਾ ਕਿ ਸੰਬੰਧਿਤ ਵੀਡੀਓ ਨੂੰ ਸਿਰੇ ਤੋਂ ਨਕਾਰਨਾ ਉਦੋਂ ਤੱਕ ਕਾਫ਼ੀ ਨਹੀਂ ਮੰਨਿਆ ਜਾ ਸਕਦਾ, ਜਦੋਂ ਤੱਕ ਮੁੱਖ ਮੰਤਰੀ ਆਪਣੀ ਬੇਗੁਨਾਹੀ ਸਬੰਧੀ ਠੋਸ ਅਤੇ ਪ੍ਰਮਾਣਿਕ ਸਬੂਤ ਸਾਹਮਣੇ ਨਹੀਂ ਲਿਆਉਂਦੇ। ਜੇਕਰ ਵੀਡੀਓ ਫ਼ਰਜ਼ੀ ਸੀ ਤਾਂ ਸਰਕਾਰ ਨੂੰ ਸ਼ੁਰੂਆਤੀ ਪੜਾਅ ‘ਤੇ ਹੀ ਨਿਰਪੱਖ ਫੋਰੈਂਸਿਕ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਸੀ। ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਅਜਿਹਾ ਨਾ ਹੋਣਾ ਸਰਕਾਰ ਅਤੇ ਉਸ ਦੇ ਸਲਾਹਕਾਰਾਂ ਦੀ ਗੰਭੀਰ ਕੁਤਾਹੀ ਨੂੰ ਦਰਸਾਉਂਦਾ ਹੈ।
ਉਨਾਂ ਕਿਹਾ ਕਿ ਇੱਕ ਪਾਸੇ ਅਕਾਲ ਤਖ਼ਤ ਸਾਹਿਬ ਨੂੰ ਸਰਬਉੱਚ ਦੱਸਣਾ ਅਤੇ ਦੂਜੇ ਪਾਸੇ ਜਥੇਦਾਰ ਸਾਹਿਬ ‘ਤੇ ਰਾਜਨੀਤਿਕ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਉਣਾ ਆਪਸੀ ਵਿਰੋਧਾਭਾਸ ਹੈ। ਜੇਕਰ ਅਜਿਹੇ ਇਲਜ਼ਾਮ ਹਨ ਤਾਂ ਉਹ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਹੀ ਲਗਾਏ ਜਾਣੇ ਚਾਹੀਦੇ ਹਨ, ਨਹੀਂ ਤਾਂ ਇਹ ਪੰਥਕ ਸੰਸਥਾਵਾਂ ਪ੍ਰਤੀ ਅਵਿਸ਼ਵਾਸ ਪੈਦਾ ਕਰਨ ਦਾ ਯਤਨ ਮੰਨਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਲਏ ਗਏ ਫ਼ੈਸਲਿਆਂ ਕਾਰਨ ਨਿਸ਼ਾਨਾ ਬਣਾਏ ਜਾਣ ਦਾ ਮੁੱਖ ਮੰਤਰੀ ਦਾ ਦਾਅਵਾ ਹਕੀਕਤ ਤੋਂ ਪਰੇ ਹੈ, ਕਿਉਂਕਿ ਪੰਜਾਬ ਅੱਜ ਬੇਰੁਜ਼ਗਾਰੀ, ਨਸ਼ਾਖੋਰੀ, ਗੈਂਗਸਟਰਵਾਦ ਅਤੇ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ।  ਅਜਿਹੇ ਸਮੇਂ ਵਿੱਚ ਸੂਬੇ ਦੀ ਅਗਵਾਈ ਕਰਨ ਵਾਲੇ ਵਿਅਕਤੀ ਤੋਂ ਵਧੇਰੇ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਰਕਾਰ ਨੇ ਲੋਕ-ਹਿੱਤ ਵਿੱਚ ਚੰਗੇ ਕੰਮ ਵੀ ਕੀਤੇ ਹੋਣ, ਤਾਂ ਵੀ ਸਿੱਖ ਹਿਰਦਿਆਂ ਨੂੰ ਜਾਣ-ਬੁੱਝ ਕੇ ਠੇਸ ਪਹੁੰਚਾਉਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਪ੍ਰੋ. ਖਿਆਲਾ ਨੇ ਕਿਹਾ ਕਿ ਭਗਵੰਤ ਮਾਨ ‘ਤੇ ਪਹਿਲਾਂ ਵੀ ਧਾਰਮਿਕ ਸਮਾਗਮਾਂ, ਅੰਤਿਮ ਸੰਸਕਾਰਾਂ, ਸੰਸਦ ਅਤੇ ਪੰਜਾਬ ਵਿਧਾਨ ਸਭਾ ਵਿੱਚ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਸਬੰਧੀ ਦੋਸ਼ ਲੱਗਦੇ ਰਹੇ ਹਨ। ਇਥੋਂ ਤਕ ਕਿ ਸਤੰਬਰ 2022 ਵਿੱਚ ਜਰਮਨੀ ਤੋਂ ਦਿੱਲੀ ਵਾਪਸੀ ਦੌਰਾਨ ਫਰੈਂਕਫਰਟ ਹਵਾਈ ਅੱਡੇ ‘ਤੇ ਨਸ਼ੇ ਨਾਲ ਧੁੱਤ ਹੋਣ ਤੇ ਲੁਫ਼ਥਾਂਸਾ ਏਅਰਲਾਈਨ ਨਾਲ ਜੁੜੇ ਵਿਵਾਦ ਨੇ ਵੀ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਸੀ।

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਰਹਿੰਦਿਆਂ ਵੀ ਮਾਨ ‘ਤੇ ਸ਼ਰਾਬ ਪੀ ਕੇ ਸੰਸਦ ਵਿੱਚ ਆਉਣ ਦੇ ਇਲਜ਼ਾਮ ਲੱਗੇ ਅਤੇ ਸਾਥੀ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਮਾਨ ਤੋਂ ਆਉਣ ਵਾਲੀ ਸ਼ਰਾਬ ਦੀ ਬਦਬੂ ਕਾਰਨ ਆਪਣੀ ਸੀਟ ਬਦਲਣ ਦੀ ਗੁਹਾਰ ਵੀ ਲਗਾਈ ਸੀ। 2015 ਵਿੱਚ ਬਰਗਾੜੀ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਭੋਗ ਸਮਾਗਮ ਦੌਰਾਨ ਸ਼ਰਾਬ ਪੀਤੀ ਹੋਣ ਕਾਰਨ ਉਨ੍ਹਾਂ ਨੂੰ ਸਟੇਜ ਤੋਂ ਉਤਾਰ ਦਿੱਤਾ ਗਿਆ ਸੀ। ਉਸ ਵੇਲੇ ਸ਼ਰਾਬੀ ਹਾਲਤ ਵਿੱਚ ਗੱਡੀ ਤੱਕ ਜਾਣ ਦੀ ਉਨ੍ਹਾਂ ਦੀ ਵੀਡੀਓ ਵੀ ਖੂਬ ਵਾਇਰਲ ਹੋਈ ਸੀ। ਇਸੇ ਤਰਾਂ 2016 ਵਿੱਚ ਆਸਟ੍ਰੇਲੀਆ ਵਿੱਚ ਮਾਰੇ ਗਏ ਮਨਮੀਤ ਅਲੀਸ਼ੇਰ ਦੇ ਅੰਤਿਮ ਸੰਸਕਾਰ ਸਮੇਂ ਵੀ ਮਾਨ ਵੱਲੋਂ ਸ਼ਰਾਬ ਪੀਤੀ ਹੋਣ ਕਾਰਨ ਪਰਿਵਾਰ ਨੇ ਉਸਨੂੰ ਮੌਕੇ ਤੋਂ ਚਲੇ ਜਾਣ ਲਈ ਕਿਹਾ ਸੀ।  ਪਿਛਲੇ ਮਹੀਨੇ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਕਥਿਤ ਨਸ਼ੇ ਦੀ ਹਾਲਤ ਵਿੱਚ ਹੋਣ ਦੇ ਦੋਸ਼ਾਂ ਨੇ ਵੀ ਚਰਚਾ ਛੇੜੀ ਤੇ ਖੂਬ ਸੁਰਖੀਆਂ ਬਣੀਆਂ ਸਨ।
ਪ੍ਰੋ. ਖਿਆਲਾ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਸਹਿਮਤੀ-ਅਸਹਿਮਤੀ ਜਾਂ ਨਿੱਜੀ ਸਫ਼ਾਈ ਦੇ ਨਾਮ ‘ਤੇ ਸਿੱਖਾਂ ਦੀਆਂ ਸਰਬਉੱਚ ਪੰਥਕ ਸੰਸਥਾਵਾਂ ਦੀ ਨਿਰਪੱਖਤਾ ‘ਤੇ ਬਿਨਾਂ ਠੋਸ ਸਬੂਤਾਂ ਦੇ ਸਵਾਲ ਖੜ੍ਹੇ ਕਰਨਾ ਨਾ ਤਾਂ ਰਾਜਨੀਤਿਕ ਸਿਆਣਪ ਹੈ ਅਤੇ ਨਾ ਹੀ ਪੰਜਾਬ ਦੀ ਸਮਾਜਿਕ ਏਕਤਾ, ਆਪਸੀ ਭਰੋਸੇ ਅਤੇ ਪੰਥਕ ਸਦਭਾਵਨਾ ਦੇ ਹਿੱਤ ਵਿੱਚ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin