August 17, 2026

Justice News

ਅਵਾਮ ਦੀ ਆਵਾਜ਼

ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ  ਸੋਮਵਤੀ  ਮੱਸਿਆ  ਬੜੀ ਧੂਮਧਾਮ ਨਾਲ ਮਨਾਇਆ

ਲੁਧਿਆਣਾ
( ਵਿਜੇ ਭਾਂਬਰੀ )
ਸ੍ਰੀ ਮੁਕਤੇਸ਼ਵਰ ਮਹਾਦੇਵ ਮੁਕਤੀ ਧਾਮ ਸ਼ਿਵ ਮੰਦਿਰ ਚਹਿਲਾਂ ਵਿੱਚ ਅੱਜ ਸੋਮਵਤੀ  ਮੱਸਿਆ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਦੋਰਾਨ ਚਹਿਲਾਂ ਵਿੱਚ ਹਜ਼ਾਰਾਂ ਸ਼੍ਰੀ ਭਗਤਾਂ ਨੇ ਭੋਲੇ ਸ਼ੰਕਰ ਜੀ ਦੀ ਪਿੰਡੀ ਉੱਤੇ ਜਲ ਚੜਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ
ਮੰਦਰ ਦੇ ਮੁੱਖ ਪੁਜਾਰੀ ਪੰਡਿਤ ਸੁਰੇਸ਼ ਗੁਰੂ ਜੀ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਬੋਲਦੇ ਦੱਸਿਆ ਕਿ ਇਹ ਮਗਰ ਸੰਗਰਾਂਤ ਦੀ ਸੋਮਵਤੀ ਮੱਸਿਆ 12 ਸਾਲ ਬਾਅਦ ਆਈ ਹੈ ਕਿਹਾ ਜਾਂਦਾ ਹੈ ਇਸ ਦਿਨ ਜੋ ਕੋਈ ਸੱਚੇ ਦਿਲੋਂ ਪੁਲੇ ਸ਼ੰਕਰ ਜੀ ਦੀ ਗੰਗਾ ਵਿੱਚ ਇਸ਼ਨਾਨ ਕਰਦਾ ਹੈ ਅਤੇ ਸੱਚੇ ਦਿਲੋਂ ਭੋਲੇ ਸ਼ੰਕਰ ਨੂੰ ਜਲ ਚੜਾਉਂਦਾ ਹੈ ਉਹਦੇ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਹੈ ਮੰਦਰ ਕਮੇਟੀ ਵੱਲੋਂ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ
ਮੰਦਰ ਦੇ ਸੇਵਾਦਾਰ ਨੀਲ ਕਮਲ ਸ਼ਰਮਾ ਨੇ ਬੋਲਦੇ ਦੱਸਿਆ ਕੀ ਭਗਤਾਂ ਵੱਲੋਂ ਲੰਗਰ ਹਾਲ ਵਿੱਚ ਇੱਕ ਠੰਡੇ ਜਲ ਦੇ ਵਾਟਰ ਕੂਲਰ ਲਗਾਇਆ ਗਿਆ ਅਤੇ ਲੁਧਿਆਣਾ ਡੀਸੀ ਆਫਿਸ ਦੇ ਸੁਪਰੀਡੈਂਟ ਵਿਕਾਸ ਜਨੇਜਾ ਵੱਲੋਂ ਮੰਦਰ ਦੇ ਵਿੱਚ ਇੱਕ ਨਵਾਂ ਏਸੀ     ਸ਼ੰਕਰ ਦੇ ਭਗਤਾਂ ਵਾਸਤੇ ਭੇਟ ਕੀਤਾ ਗਿਆ
ਸਿੱਧ ਜੋਗੀ ਬਾਬਾ ਬਾਲਕ ਨਾਥ ਧੂਰੀ ਲੈਣ ਮੰਦਰ ਦੇ ਮੁੱਖ ਸੇਵਾਦਾਰ ਪਰਮਜੀਤ ਪੰਮਾ ਨੇ ਬੋਲਦੇ ਦੱਸਿਆ ਕੀ ਮੈਂ ਬੜਾ ਹੀ ਭਾਗਾਂ ਵਾਲਾ ਜਦੋਂ ਵੀ ਮੈਨੂੰ ਹਿੰਦੂ ਰੀਤੀ ਰਿਵਾਜ ਦੇ ਨਾਲ ਕੋਈ ਦਿਨ ਤਿਉਹਾਰ ਦਾ ਮੈਨੂੰ ਪਤਾ ਲੱਗਦਾ ਹੈ ਮੈਂ ਮੁਕਤੀ ਧਾਮ ਚਹਿਲਾਂ ਵਿੱਚ ਆ ਕੇ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਲੈਦਾ ਹਾਂ ਅਤੇ ਮੇਰੇ ਮਨ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਥੇ ਆ ਕੇ ਜਲ ਚੜਾ ਕੇ ਅਰਦਾਸ ਕਰਦਾ ਹਾਂ ਤੇ ਕਿਹਾ ਜਾਂਦਾ ਹੈ ਜਿਹੜਾ ਵੀ ਸੱਚੇ ਦਿਲੋਂ ਸ਼ੰਕਰ ਜੀ ਦਾ ਗੁਣਗਾਨ ਕਰਦਾ ਹੈ ਜਾਂ ਮੱਥਾ ਟੇਕਦਾ ਹੈ ਉਹਦੀ ਹਰ ਇੱਕ ਮੁਨਕਾਣਾ ਪੂਰੀ ਹੁੰਦੀ ਹੈ
ਇਸ ਮੌਕੇ ਤੇ ਕਾਂਗਰਸੀ ਆਗੂ ਮੇਵਾ ਸਿੰਘ ਚੌਹਾਨ ਨੇ ਬੜੇ ਸ਼ੰਕਰ ਦੀ ਭਿੰਡੀ ਉੱਤੇ ਜਲ ਚੜਾਇਆ ਅਤੇ ਹਵਨ ਕੀਤਾ ਅਤੇ ਅਰਦਾਸ ਕੀਤੀ ਸੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਖੁਸ਼ਿਆਲੀ ਵਾਲਾ ਪੰਜਾਬ ਦੁਆਰਾ ਤੋਂ ਬਹਾਲ ਹੋਵੇ ਇਸ ਤੋਂ ਬਾਅਦ ਪੰਡਿਤ ਜੀ ਦੁਆਰਾ ਹਵਨ ਜੱਗ ਵੀ ਕਰਾਇਆ ਗਿਆ
ਇਸ ਮੌਕੇ ਤੇ ਬਲਵਿੰਦਰ ਤਗੱੜ(BTL), ਸੰਦੀਪ ਸ਼ਰਮਾ, ਡਾ. ਵਿਜੈ ਭਾਂਬਰੀ, ਸੋਨੂ, ਵਿਜੇ ਲਗਾ, ਰਮਨ ਢੀਂਗਰਾ, ਰਜਨੀਸ਼ ਸ਼ਰਮਾ, ਰਾਕੇਸ਼ ਸ਼ਰਮਾ, ਸਚਿਨ, ਮੋਹਤ, ਗਿੱਲ, ਦਿਨੇਸ਼, ਦੀਵਾਕਰ, ਅਵਤਾਰ ਲਾਲ, ਰਾਜੇਸ਼ ਸ਼ਰਮਾ ਆਦਿ

Leave a Reply

Your email address will not be published. Required fields are marked *

Copyright © All rights reserved. | Newsphere by AF themes.