August 17, 2026

Justice News

ਅਵਾਮ ਦੀ ਆਵਾਜ਼

ਹੈਵਨ ਸਿਟੀ ਰੋਡ ਬਣੀ ਝੀਲ, ਲੋਕਾਂ ਨੇ ਰੋਸ ਪ੍ਰਦਰਸ਼ਨ ਕਰ ਕੀਤੀ ਨਾਅਰੇਬਾਜ਼ੀ

ਭਾਮੀਆਂ ਕਲਾਂ /ਸਾਹਨੇਵਾਲ

(ਬੂਟਾ ਕੋਹਾੜਾ) –

ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਗੋਬਿੰਦ ਨਗਰ ਪੰਚਾਇਤ ਦੇ ਹੈਵਨ ਸਿਟੀ ਦੇ ਕੱਚੇ ਰਸਤੇ ਦੇ ਝੀਲ ਦਾ ਰੂਪ ਧਾਰਨ ਕਰਨ ਨੂੰ ਲੈ ਕੇ ਸਥਾਨਕ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਜੰਮਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕਰਕੇ ਇਨ੍ਹਾਂ ਦੋਵੇਂ ਰਸਤਿਆਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ। ਇਨ੍ਹਾ ਖਸਤਾ ਹਾਲ ਸੜਕਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਦੌਰਾਨ ਕੁਲਦੀਪ ਸਿੰਘ ਕੀਪੀ, ਰਿਸ਼ੀ ਸਿੰਘ, ਸਤਨਾਮ ਸਿੰਘ ਰੰਧਾਵਾ, ਡੀ.ਐਨ. ਯਾਦਵ, ਰੋਹਿਤ ਕੁਮਾਰ, ਵਿਕਾਸ ਕੁਮਾਰ, ਲਵਪ੍ਰੀਤ ਸਿੰਘ, ਹਰੀਸ਼ ਤ੍ਰਿਪਾਠੀ, ਰਾਮ ਅਵਤਾਰ, ਨੀਰਜ ਸਿੰਘ, ਮੁਕਲ ਪ੍ਰਸਾਦ ਸਿੰਘ, ਥੋਮਸ, ਰਾਜਨ ਕੁਮਾਰ, ਨੰਦ ਕਿਸ਼ੋਰ, ਰਾਜੇਸ਼ ਕੁਮਾਰ, ਟੀ.ਕੇ. ਮਿਸ਼ਰਾ, ਅਲੀਸ਼ਾ, ਧਰਮੇਸ਼ ਕੁਮਾਰ, ਅਜੀਤ ਸਿੰਘ, ਅਰਵਿੰਦ ਸਿੰਘ, ਬਬੀਤਾ, ਕਮਲਜੀਤ ਕੌਰ, ਕਿਰਨ, ਕ੍ਰਿਸ਼ਨਾ ਸਿੰਘ ਨੇ ਦੱਸਿਆ ਕਿ ਹੈਵਨ ਸਿਟੀ ਵਾਲੀ ਸੜਕ ਭਾਮੀਆਂ ਰੋਡ ਨੂੰ ਤਾਜਪੁਰ ਰੋਡ ਨਾਲ ਜੋੜਦੀ ਹੈ, ਜਿਸਦੀ ਲੰਬਾਈ ਇਕ ਕਿਲੋਮੀਟਰ ਤੋਂ ਵੀ ਘੱਟ ਹੈ। ਇਸ ਸੜਕ ਦੇ ਦੋਵੇਂ ਪਾਸੇ ਆਬਾਦੀ ਹੈ ਅਤੇ ਸੀਵਰੇਜ਼ ਪਿਆ ਹੋਇਆ ਹੈ। ਪਰ ਕਈ ਸਾਲਾਂ ਤੋਂ ਇਸ ਸੜਕ ਦੀ ਹਾਲਤ ਨੂੰ ਸੁਧਾਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਸੜਕਾਂ ਦੀ ਹਾਲਤ ਸੁਧਾਰਨ ਦੇ ਦਮਗੱਜ਼ੇ ਜਰੂਰ ਮਾਰਦੇ ਹਨ, ਪਰ ਇਹ ਸੜਕ ਸ਼ਾਇਦ ਉਨ੍ਹਾਂ ਨੂੰ ਵਿਖਾਈ ਨਹੀਂ ਦਿੰਦੀ। ਜਦੋਂ ਲੋਕਾਂ ਕੋਲੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜਦੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ ਤਾਂ ਇਹ ਅਖੌਤੀ ਲੀਡਰ ਕਿਧਰੇ ਵਿਖਾਈ ਹੀ ਨਹੀਂ ਦਿੰਦੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਖਸਤਾ ਹਾਲਤ ਸੜਕਾਂ ਵੱਲ ਧਿਆਨ ਦਿੱਤੇ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾ ਸੜਕਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.