ਨਵੇਂ ਵਰ੍ਹੇ ਦੀ ਆਮਦ ਮੌਕੇ ਫ਼ਲਸਤੀਨੀ ਲੋਕਾਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦਾ ਫੈਸਲਾ

ਮਾਨਸਾ:-ਅਮਰੀਕੀ ਸਾਮਰਾਜਵਾਦੀਆਂ ਦੀ ਸ਼ਹਿ ਤੇ ਇਜ਼ਰਾਇਲੀ ਹਕੂਮਤ ਵੱਲੋਂ ਕੀਤੇ ਜਾ ਫ਼ਲਸਤੀਨੀ ਲੋਕਾਂ ਦੇ ਘਾਣ ਖਿਲਾਫ ਨਵੇਂ ਵਰ੍ਹੇ ਦੀ ਆਮਦ ਮੌਕੇ ਸੂਬੇ ਭਰ ਚ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨਾਂ ਨੂੰ ਸਫ਼ਲ ਬਣਾਏ ਜਾਣ ਲਈ ਵੱਖ ਵੱਖ ਖੱਬੇ ਪੱਖੀ ਧਿਰਾਂ ਦੀ ਸਾਂਝੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਆਰ ਐਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ, ਇਨਕਲਾਬੀ ਕੇਂਦਰ ਦੇ ਸੂਬਾ ਆਗੂ ਜਗਮੇਲ ਸਿੰਘ ਮਾਨਸਾ ਤੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸ਼ਹਿਰੀ ਸਕੱਤਰ ਕਾਮਰੇਡ ਸੁਰਿੰਦਰ ਸ਼ਰਮਾਂ ਨੇ ਕਿਹਾ ਕਿ ਅਮਰੀਕਨ ਸਾਮਰਾਜ ਸਮੇਤ ਉਸਦੇ ਸੰਗੀਆਂ ਦੀ ਸ਼ਹਿ ਤੇ ਇਜ਼ਰਾਇਲੀ ਹਕੂਮਤ ਵੱਲੋਂ ਫ਼ਲਸਤੀਨੀ ਲੋਕਾਂ ਤੇ ਡੇਢ ਮਹੀਨੇ ਤੋਂ ਥੋਪੀ ਗਈ ਨਿਹੱਕੀ ਜੰਗ ਖਿਲਾਫ ਜੰਗਬੰਦੀ ਦੀ ਮੰਗ ਤੇ ਅਮਰੀਕੀ ਸਾਮਰਾਜਵਾਦੀਆਂ ਵੱਲੋਂ ਇਜ਼ਰਾਇਲੀ ਹਕੂਮਤ ਨੂੰ ਜੰਗੀ ਸਮਾਨ ਦਿੱਤੇ ਜਾਣ ਦੇ ਵਿਰੋਧ ਵਿੱਚ,ਜਿਉਨਵਾਦੀਆ ਵੱਲੋਂ ਫ਼ਲਸਤੀਨੀ ਕੌਮ ਦੀ ਕੀਤੀ ਜਾ ਰਹੀ ਨਸਲਕੁਸ਼ੀ ਖਿਲਾਫ 75ਫੀਸਦੀ ਫ਼ਲਸਤੀਨੀ ਲੋਕਾਂ ਨੂੰ ਬੇਘਰ ਕਰ ਭੁੱਖਮਰੀ ਤੇ ਇਲਾਜ ਖੁਣੋਂ ਮਰਨ ਲਈ ਮਜ਼ਬੂਰ ਕਰਨ ਅਤੇ ਰਿਫਿਊਜੀ ਕੈਂਪਾਂ ਤੇ ਬੰਬਾਰੀ ਕਰਨ ਖਿਲਾਫ, ਬੱਚਿਆਂ ਬਿਮਾਰਾਂ ਬਜ਼ੁਰਗਾਂ ਤੱਕ ਦਾ ਘਾਣ ਕਰਨ ਖਿਲਾਫ, ਹਮਾਸ ਜੋ ਕਿ ਫ਼ਲਸਤੀਨੀ ਨੂੰ ਬਚਾਉਣ ਲਈ ਬਚਾਓ ਦੀ ਲੜਾਈ ਲੜ ਰਹੀ ਹੈ ਦੇ ਹੱਕ ਚ ਆਵਾਜ਼ ਬੁਲੰਦ ਕਰਨ ਲਈ ਨਵੇਂ ਵਰ੍ਹੇ ਦੀ ਆਮਦ ਮੌਕੇ ਮਾਨਸਾ ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਸੰਸਾਰ ਅਮਨ ਲਈ ਤੈਅ ਨਿਯਮਾਂ ਦੀ ਉਲੰਘਣਾ ਕਰਕੇ ਆਮ ਫ਼ਲਸਤੀਨੀ ਜਨਤਾ, ਬੱਚਿਆਂ, ਹਸਪਤਾਲਾਂ, ਸਕੂਲਾਂ ਨੂੰ ਨਿਸ਼ਾਨਾ ਬਣਾਏ ਜਾਣ ਖ਼ਿਲਾਫ਼ ਇਜ਼ਰਾਇਲੀ ਰਾਸ਼ਟਰਪਤੀ ਨੂੰ ਜੰਗੀ ਅਪਰਾਧੀ ਐਲਾਨਦਿਆਂ ਉਸਤੇ ਮੁਕੱਦਮਾ ਚਲਾ ਕੇ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ ਫਲਸਤੀਨ ਫ਼ਲਸਤੀਨੀ ਲੋਕਾਂ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ ਅਤੇ ਭਾਰਤ ਦੀ ਸਰਕਾਰ ਵੱਲੋਂ ਸਾਮਰਾਜੀ ਅਮਰੀਕਾ ਨਾਲ ਯੂ ਐਨ ਓ ਚ ਇਜ਼ਰਾਇਲ ਦੇ ਪੱਖ ਚ ਖੜ੍ਹਨ ਦੀ ਨਿੰਦਾ ਕੀਤੀ ਗਈ ਅਤੇ ਵੱਖ ਵੱਖ ਦੇਸ਼ਾਂ ਵਿੱਚ ਇਜ਼ਰਾਇਲ ਦੇ ਖਿਲਾਫ ਫੀਲਡ ਅਤੇ ਸ਼ੋਸ਼ਲ ਮੀਡੀਆ ਤੇ ਬੋਲਣ ਵਾਲਿਆਂ ਖ਼ਿਲਾਫ਼ ਪਰਚੇ ਦਰਜ ਕਰਨ ਦੀ ਨਿਖੇਧੀ ਕਰਦੇ ਹੋਏ ਇੱਕ ਜਨਵਰੀ ਦੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਬਣਾਏ ਜਾਣ ਦੀ ਵਿਉਂਤਬੰਦੀ ਕੀਤੀ ਗਈ। ਇਸ ਮੀਟਿੰਗ ਵਿੱਚ ਕਾਮਰੇਡ ਕੁਲਵਿੰਦਰ ਉੱਡਤਭਗਤਰਾਮ, ਗਗਨ ਸ਼ਰਮਾ,ਕਾਮਰੇਡ ਅੰਗਰੇਜ਼ ਘਰਾਗਣਾ ਅਤੇ ਆਇਸਾ ਦੇ ਆਗੂ ਸੁਖਜੀਤ ਸਿੰਘ ਰਾਮਾਨੰਦੀ ਵੀ ਸ਼ਾਮਿਲ ਹੋਏ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin