August 17, 2026

Justice News

ਅਵਾਮ ਦੀ ਆਵਾਜ਼

ਹਰਿਆਣਾ ਖ਼ਬਰਾਂ

ਰਾਸ਼ਟਰੀ ਚੁਣੌਤੀਆਂ ਤੇ ਵਿਚਾਰ-ਵਟਾਂਦਰਾ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜਬੂਤ ਬਣਾਉਣ ਦਾ ਪ੍ਰਭਾਵੀ ਮੰਚ ਹੈ ਸੀਪੀਏ ਸੰਮੇਲਨ  ਉਪਸਭਾਪਤੀ ਹਰਿਵੰਸ਼

ਚੰਡੀਗੜ੍ਹ 

(  ਜਸਟਿਸ ਨਿਊਜ਼  )

  • ਰਾਜਸਭਾ ਦੇ ਉਪਸਭਾਪਤੀ ਸ੍ਰੀ ਹਰਿਵੰਸ਼ ਨੇ ਕਿਹਾ ਕਿ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦੀ ਅਗਵਾਈ ਹੇਠ ਦੇਸ਼ ਭਰ ਦੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੰਸਦੀ ਸੰਮੇਲਨਾਂ ਅਤੇ ਖੇਤਰੀ ਮੰਚਾਂ ਰਾਹੀਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਸਰਵੋਤਮ ਕਾਰਜ ਪ੍ਰਣਾਲੀਆਂ ਦਾ ਆਦਾਨ-ਪ੍ਰਦਾਨ ਕਰਨਰਾਸ਼ਟਰੀ ਚੁਣੌਤੀਆਂ ਤੇ ਚਰਚਾ ਕਰਨ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਮੂਹਿਕ ਤੌਰ ਤੇ ਕੰਮ ਕਰਨ ਦਾ ਮਹੱਤਵਪੂਰਨ ਮੌਕਾ ਪ੍ਰਾਪਤ ਹੁੰਦਾ ਹੈ।

ਇਸੇ ਕੜੀ ਦੇ ਤਹਿਤ ਰਾਸ਼ਟਰਮੰਡਲ ਸੰਸਦੀ ਸੰਘ (ਸੀਪੀਏ) ਇੰਡੀਆ ਰੀਜ਼ਨ ਜ਼ੋਨ-II ਸੰਮੇਲਨ ਦਾ ਆਯੋਜਨ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਸਰਪ੍ਰਸਤੀ ਹੇਠ ਕੀਤਾ ਗਿਆ।

ਇਹ ਗੱਲ ਰਾਜਸਭਾ ਦੇ ਉਪਸਭਾਪਤੀ ਸ੍ਰੀ ਹਰਿਵੰਸ਼ ਨੇ ਚੰਡੀਗੜ੍ਹ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਹੀ। ਸ੍ਰੀ ਹਰਿਵੰਸ਼ ਨੇ ਕਿਹਾ ਕਿ ਦੋ ਦਿਨਾਂ ਸੰਮੇਲਨ ਵਿੱਚ ਲਗਭਗ 40 ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਵਿਚਾਰਧਾਰਕ ਪਿਛੋਕੜਾਂ ਨਾਲ ਜੁੜੇ ਪ੍ਰਤੀਨਿਧਾਂ ਨੇ ਸਾਂਝੇ ਉਦੇਸ਼ ਨਾਲ ਚਰਚਾ ਕੀਤੀ ਅਤੇ ਕਈ ਮਹੱਤਵਪੂਰਨ ਮਤੇ ਸਰਵਸੰਮਤੀ ਨਾਲ ਪ੍ਰਵਾਨ ਕੀਤੇ।

ਉਨ੍ਹਾਂ ਕਿਹਾ ਕਿ ਰਸਮੀ ਮਤਿਆਂ ਤੋਂ ਇਲਾਵਾ ਇੱਕ “ਅਣਲਿਖਿਆ ਸੰਕਲਪ” ਵੀ ਸੰਮੇਲਨ ਦੀ ਮਹੱਤਵਪੂਰਨ ਪ੍ਰਾਪਤੀ ਰਿਹਾ। ਸਾਰੇ ਪ੍ਰਤੀਨਿਧਾਂ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਹਰਿਆਣਾ ਵਿਧਾਨਸਭਾ ਸਕੱਤਰੇਤਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਅਤੇ ਸੰਮੇਲਨ ਦੇ ਸਫ਼ਲ ਆਯੋਜਨ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਪ੍ਰਗਟਾਇਆ। ਪ੍ਰਤੀਨਿਧਾਂ ਨੇ ਹਰਿਆਣਾ ਵਿੱਚ ਮਿਲੇ ਨਿੱਘੇ ਸਵਾਗਤਸ਼ਾਨਦਾਰ ਪ੍ਰਬੰਧਾਂ ਅਤੇ ਸੰਵਾਦਪੂਰਨ ਮਾਹੌਲ ਦੀ ਸ਼ਲਾਘਾ ਕੀਤੀ।

ਸ੍ਰੀ ਹਰਿਵੰਸ਼ ਨੇ ਕਿਹਾ ਕਿ ਰਾਸ਼ਟਰਮੰਡਲ ਸੰਸਦੀ ਸੰਘ ਅਤੇ ਹੋਰ ਸੰਸਦੀ ਮੰਚਾਂ ਤੇ ਲਏ ਗਏ ਫੈਸਲਿਆਂ ਦੀ ਨਿਯਮਿਤ ਸਮੀਖਿਆ ਕੀਤੀ ਜਾਂਦੀ ਹੈਤਾਂ ਜੋ ਉਨ੍ਹਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਪ੍ਰਭਾਵੀ ਅਮਲ ਯਕੀਨੀ ਬਣਾਇਆ ਜਾ ਸਕੇ। ਰਾਜ ਵਿਧਾਨ ਸਭਾਵਾਂ ਨਾਲ ਲਗਾਤਾਰ ਸਲਾਹ-ਮਸ਼ਵਰੇ ਰਾਹੀਂ ਇਨ੍ਹਾਂ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦੇ ਮਾਰਗਦਰਸ਼ਨ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸੰਸਦੀ ਸੰਮੇਲਨਾਂ ਅਤੇ ਵਿਧਾਈ ਸੰਵਾਦਾਂ ਨੂੰ ਵਧੇਰੇ ਪ੍ਰਭਾਵੀ ਅਤੇ ਨਤੀਜਾ ਮੁਖੀ ਬਣਾਉਣ ਲਈ ਮਹੱਤਵਪੂਰਨ ਯਤਨ ਕੀਤੇ ਗਏ ਹਨ। ਦੇਸ਼ ਵਿੱਚ ਲਗਭਗ ਹਜ਼ਾਰ ਜਨਪ੍ਰਤੀਨਿਧ ਹਨਜਿਨ੍ਹਾਂ ਵਿੱਚ ਸੰਸਦ ਮੈਂਬਰਵਿਧਾਇਕ ਅਤੇ ਵਿਧਾਨ ਪਰਿਸ਼ਦ ਦੇ ਮੈਂਬਰ ਸ਼ਾਮਲ ਹਨ। ਜਿਨ੍ਹਾਂ ਵਿਚਕਾਰ ਸੰਵਾਦ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਹੋਇਆ ਹੈ।

ਏਆਈ ਦੇ ਵਿਸ਼ੇ ਤੇ ਉਪਸਭਾਪਤੀ ਸ੍ਰੀ ਹਰਿਵੰਸ਼ ਨੇ ਕਿਹਾ ਕਿ ਨਵੀਆਂ ਤਕਨਾਲੋਜੀਆਂ ਨਾਲ ਜੁੜੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਤੇ ਵਿਆਪਕ ਚਰਚਾ ਹੋਈ ਹੈ। ਵਿਧਾਈ ਸੰਸਥਾਵਾਂ ਅਤੇ ਪ੍ਰਸ਼ਾਸਨ ਵਿੱਚ ਏਆਈ ਅਤੇ ਹੋਰ ਤਕਨੀਕਾਂ ਦੀ ਹਾਂਪੱਖੀ ਵਰਤੋਂ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਉਚਿਤ ਵਰਤੋਂ ਖੋਜ ਸਹਾਇਤਾਸੂਚਨਾ ਸਾਂਝਾਕਰਨਨੀਤੀ ਵਿਸ਼ਲੇਸ਼ਣ ਅਤੇ ਵਿਧਾਈ ਕਾਰਜਕੁਸ਼ਲਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।

ਭਵਿੱਖ ਦੀਆਂ ਚੁਣੌਤੀਆਂ ਤੇ ਸਾਰਥਕ ਵਿਚਾਰ-ਵਟਾਂਦਰੇ ਦਾ ਪ੍ਰਭਾਵੀ ਮੰਚ ਸਾਬਤ ਹੋਇਆ – ਸਪੀਕਰ ਹਰਵਿੰਦਰ ਕਲਿਆਣ

ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਦੋ ਦਿਨਾਂ ਸੰਮੇਲਨ ਲੋਕਤੰਤਰੀ ਸੰਸਥਾਵਾਂ ਨੂੰ ਸਸ਼ਕਤ ਬਣਾਉਣਵਿਕਸਿਤ ਭਾਰਤ-2047 ਦੇ ਟੀਚੇ ਨੂੰ ਸਾਕਾਰ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਤੇ ਸਾਰਥਕ ਵਿਚਾਰ-ਵਟਾਂਦਰੇ ਦਾ ਪ੍ਰਭਾਵੀ ਮੰਚ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਵਿਚਾਰਧਾਰਾਵਾਂ ਨਾਲ ਜੁੜੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕ ਹਿੱਤ ਦੇ ਮੁੱਦਿਆਂ ਤੇ ਸਾਂਝਾ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਸਹਾਇਕ ਹੋਇਆ ਹੈ।

ਉਨ੍ਹਾਂ ਕਿਹਾ ਕਿ ਲੋਕਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨੇ ਹਰਿਆਣਾ ਵਿਧਾਨ ਸਭਾ ਵਿੱਚ ਪਾਰਲੀਮੈਂਟਰੀ ਰਿਸਰਚ ਐਂਡ ਇਨੋਵੇਸ਼ਨ ਸੈਂਟਰ  ਅਤੇ ਸੰਵਿਧਾਨ ਗੈਲਰੀ ਦਾ ਉਦਘਾਟਨ ਵੀ ਕੀਤਾ। ਇਹ ਕੇਂਦਰ ਵਿਧਾਨ ਸਭਾ ਮੈਂਬਰਾਂ ਨੂੰ ਬਿਹਤਰ ਖੋਜ ਅਤੇ ਵਿਧਾਈ ਸਹਾਇਤਾ ਉਪਲਬਧ ਕਰਵਾਉਣ ਵਿੱਚ ਸਹਾਇਕ ਹੋਵੇਗਾਜਦੋਂ ਕਿ ਸੰਵਿਧਾਨ ਗੈਲਰੀ ਨੌਜਵਾਨਾਂ ਅਤੇ ਆਮ ਨਾਗਰਿਕਾਂ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਲੋਕਤੰਤਰੀ ਪਰੰਪਰਾਵਾਂ ਪ੍ਰਤੀ ਜਾਗਰੂਕਤਾ ਵਧਾਉਣ ਦਾ ਕੰਮ ਕਰੇਗੀ।

ਸ੍ਰੀ ਕਲਿਆਣ ਨੇ ਦੱਸਿਆ ਕਿ ਸੰਮੇਲਨ ਦੌਰਾਨ ਸੰਵਿਧਾਨ ਕੇ ਨਾਇਕ” ਨਾਟਕ ਪੇਸ਼ਕਾਰੀ ਦਾ ਵੀ ਆਯੋਜਨ ਕੀਤਾ ਗਿਆਜਿਸ ਨੂੰ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਨਿਧਾਂ ਨੇ ਬਹੁਤ ਸਲਾਹਿਆ। ਇਸ ਰਾਹੀਂ ਸੰਵਿਧਾਨ ਨਿਰਮਾਤਾਵਾਂ ਦੇ ਯੋਗਦਾਨਸੰਵਿਧਾਨ ਦੇ ਉਦੇਸ਼ਾਂ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਜਿਮੇਵਾਰੀਆਂ ਦਾ ਪ੍ਰਭਾਵੀ ਸੰਦੇਸ਼ ਦਿੱਤਾ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਸੰਮੇਲਨ ਦੌਰਾਨ ਆਯੋਜਿਤ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਜਨਪ੍ਰਤੀਨਿਧਾਂਪੀਠਾਸਨ ਅਧਿਕਾਰੀਆਂ ਅਤੇ ਮਾਹਰਾਂ ਨੇ ਕਈ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਚਰਚਾ ਤੋਂ ਬਾਅਦ ਕਈ ਮਹੱਤਵਪੂਰਨ ਸਕੰਲਪ ਪਾਸ ਕੀਤੇ ਗਏ ਹਨ। ਸੰਮੇਲਨ ਦੀ ਸਮਾਪਤੀ ਲੋਕਤੰਤਰੀ ਸੰਸਥਾਵਾਂ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣਤਕਨੀਕੀ ਨਵੀਨਤਾਵਾਂ ਦੀ ਜ਼ਿੰਮੇਵਾਰਾਨਾ ਵਰਤੋਂ ਨੂੰ ਹੁਲਾਰਾ ਦੇਣ ਅਤੇ ਵਿਕਸਿਤ ਭਾਰਤ-2047 ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹਿਕ ਯਤਨਾਂ ਦੇ ਸੰਕਲਪ ਨਾਲ ਹੋਈ ਹੈ।

ਸ੍ਰੀ ਕਲਿਆਣ ਨੇ ਕਿਹਾ ਕਿ ਅਤਿਥੀ ਦੇਵੋ ਭਵ:” ਦੀ ਭਾਵਨਾ ਦੇ ਅਨੁਕੂਲ ਹਰਿਆਣਾ ਵਿਧਾਨ ਸਭਾਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਿਲ ਕੇ ਸੰਮੇਲਨ ਦੇ ਸ਼ਾਨਦਾਰ ਪ੍ਰਬੰਧ ਯਕੀਨੀ ਬਣਾਏ।

ਹਰਿਆਣਾ ਦੇ ਰਾਜਪਾਲ ਨੇ ਸੀਪੀਏ ਨੌਰਥ ਜ਼ੋਨ ਸੰਮੇਲਨ ਵਿੱਚ ਵਿਕਸਿਤ ਭਾਰਤ‘ ਦੇ ਚਾਰ ਥੰਮ੍ਹਾਂ ਪ੍ਰਤੀ ਸਮੂਹਿਕ ਵਚਨਬੱਧਤਾ ਦੀ ਕੀਤੀ ਅਪੀਲ

ਸਾਰੇ ਪ੍ਰਤੀਭਾਗੀ ਸੰਮੇਲਨ ਦੀਆਂ ਸਿਫ਼ਾਰਸ਼ਾਂ ਨੂੰ ਲੋਕ-ਭਲਾਈ ਦਾ ਬਣਾਉਣ ਅਧਾਰ – ਪ੍ਰੋ. ਅਸੀਮ ਕੁਮਾਰ ਘੋਸ਼

ਚੰਡੀਗੜ੍ਹ,

(  ਜਸਟਿਸ ਨਿਊਜ਼   )

ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਅੱਜ ਵਿਧਾਇਕਾਂ ਅਤੇ ਜਨਪ੍ਰਤੀਨਿਧਾਂ ਨੂੰ ਵਿਕਸਿਤ ਭਾਰਤ‘ ਪ੍ਰੋਗਰਾਮ ਦੇ ਚਾਰ ਮੁੱਖ ਥੰਮ੍ਹਾਂ ਨੌਜਵਾਨਗਰੀਬ, ਮਹਿਲਾ ਅਤੇ ਕਿਸਾਨ ਪ੍ਰਤੀ ਖ਼ੁਦ ਨੂੰ ਸਮਰਪਿਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਭ ਨੂੰ ਨਾਲ ਲੈ ਕੇ ਚੱਲਣ ਅਤੇ ਵਿਕਸਿਤ ਭਾਰਤ ਦਾ ਸੁਪਨਾ ਸਾਡੀ ਸਮੂਹਿਕ ਰਾਸ਼ਟਰੀ ਜ਼ਿੰਮੇਵਾਰੀ ਹੈ।

ਰਾਜਪਾਲ ਚੰਡੀਗੜ੍ਹ ਵਿੱਚ ਆਯੋਜਿਤ ਦੂਜੀ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀਪੀਏ)ਇੰਡੀਆ ਰੀਜ਼ਨ ਜ਼ੋਨ-II ਨੌਰਥ ਜ਼ੋਨ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਪੀਠਾਸਨ ਅਧਿਕਾਰੀਆਂ ਅਤੇ ਵਿਸ਼ੇਸ਼ ਡੈਲੀਗੇਟ ਨੂੰ ਸੰਬੋਧਿਤ ਕਰ ਰਹੇ ਸਨ। ਇਸ ਸੰਮੇਲਨ ਵਿੱਚ ਦੇਸ਼ ਭਰ ਤੋਂ ਪੀਠਾਸਨ ਅਧਿਕਾਰੀਆਂ ਅਤੇ ਪ੍ਰਤੀਨਿਧਾਂ ਨੇ ਹਿੱਸਾ ਲਿਆ।

ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਸੰਸਦੀ ਲੋਕਤੰਤਰ ਸਿਰਫ ਕਾਨੂੰਨ ਨਿਰਮਾਣ ਤੱਕ ਸੀਮਤ ਨਹੀਂ ਹੈ, ਸਗੋ ਇਸ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਜਵਾਬਦੇਹੀ ਯਕੀਨੀ ਬਣਾਉਣਾ ਵੀ ਸ਼ਾਮਲ ਹੈ। ਇਸ ਨਾਲ ਸਹੀ ਮਾਇਨਿਆਂ ਵਿੱਚ ਜ਼ਮੀਨੀ ਪੱਧਰ ਤੇ ਵਿਕਾਸ ਨੂੰ ਗਤੀ ਮਿਲਦੀ ਹੈ ਅਤੇ ਇਹ ਯਕੀਨੀ ਹੁੰਦਾ ਹੈ ਕਿ ਵਿਕਾਸ ਦਾ ਲਾਭ ਸਮਾਜ ਦੇ ਆਖਰੀ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਨੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾਸਮਾਂ ਅਤੇ ਸਰੋਤਾਂ ਦੀ ਵਰਤੋਂ ਵਾਂਝੇ ਅਤੇ ਘੱਟ ਸਰੋਤਾਂ ਵਾਲੇ ਵਰਗਾਂ ਨੂੰ ਸਸ਼ਕਤ ਬਣਾਉਣ ਵਿੱਚ ਕਰਨ। ਉਨ੍ਹਾਂ ਕਿਹਾ ਕਿ ਇਹੀ ਵਰਗ ਭਾਰਤ ਦੀ ਲੰਬੇ ਸਮੇਂ ਦੀ ਵਿਕਾਸ ਰਣਨੀਤੀ ਦਾ ਮਜ਼ਬੂਤ ਅਧਾਰ ਹਨ।

ਸਮੇਲਨ ਦੌਰਾਨ ਹੋਈਆਂ ਚਰਚਾਵਾਂ ਤੇ ਸੰਤੋਸ਼ ਪ੍ਰਗਟ ਕਰਦਿਆਂ ਪ੍ਰੋ. ਘੋਸ਼ ਨੇ ਕਿਹਾ ਕਿ ਵਿਕਸਿਤ ਭਾਰਤ 2047 ਦੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸਮਝਣ ਵਿੱਚ ਜਾਗਰੂਕ ਸਮਾਜ ਅਤੇ ਵਿਧਾਇਕਾਂ ਦੀ ਭੂਮਿਕਾ‘ ਵਿਸ਼ੇ ਤੇ ਹੋਈਆਂ ਚਰਚਾਵਾਂ ਗਿਆਨਵਰਧਕਦੂਰਅੰਦੇਸ਼ੀ ਅਤੇ ਉੱਚ ਪੱਧਰੀ ਰਹੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਸਾਰਥਕ ਵਿਚਾਰ-ਵਟਾਂਦਰਾ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਦੇਸ਼ ਦੇ ਭਵਿੱਖ ਲਈ ਸਪਸ਼ਟ ਦਿਸ਼ਾ ਨਿਰਧਾਰਿਤ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈ।

ਰਾਜਪਾਲ ਨੇ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦਾ ਵੀ ਧੰਨਵਾਦ ਕੀਤਾਜਿਨ੍ਹਾਂ ਨੇ ਵੱਖ-ਵੱਖ ਵਿਧਾਨ ਸਭਾਵਾਂ ਦੇ ਪ੍ਰਤੀਨਿਧਾਂ ਨੂੰ ਇੱਕ ਸਾਂਝੇ ਮੰਚ ਤੇ ਲਿਆਉਣ ਦੀ ਮਹੱਤਵਪੂਰਨ ਪਹਿਲਕਦਮੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਨੇ ਸੰਸਦੀ ਲੋਕਤੰਤਰਵਿਧਾਈ ਪ੍ਰਕਿਰਿਆਵਾਂਲੋਕਤੰਤਰੀ ਸ਼ਾਸਨ ਅਤੇ ਵੱਖ-ਵੱਖ ਵਿਧਾਨ ਸਭਾਵਾਂ ਵਿਚਕਾਰ ਸਾਂਝੇ ਹਿੱਤਾਂ ਦੇ ਵਿਸ਼ਿਆਂ ਤੇ ਵਿਚਾਰ-ਵਟਾਂਦਰੇ ਦਾ ਮਹੱਤਵਪੂਰਨ ਮੌਕਾ ਪ੍ਰਦਾਨ ਕੀਤਾ।

ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਾਰੇ ਸਹਿਭਾਗੀ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਸੰਮੇਲਨ ਤੋਂ ਪ੍ਰਾਪਤ ਸੁਝਾਵਾਂਸਿਫ਼ਾਰਸ਼ਾਂ ਅਤੇ ਵਿਚਾਰਾਂ ਨੂੰ ਆਪਣੀਆਂ-ਆਪਣੀਆਂ ਵਿਧਾਨ ਸਭਾਵਾਂ ਅਤੇ ਸੰਸਥਾਵਾਂ ਤੱਕ ਪਹੁੰਚਾਉਣ ਅਤੇ ਇੱਕ ਸਮਾਵੇਸ਼ੀ ਤੇ ਖੁਸ਼ਹਾਲ ਵਿਕਸਿਤ ਭਾਰਤ‘ ਦੇ ਨਿਰਮਾਣ ਵਿੱਚ ਸਾਰਥਕ ਯੋਗਦਾਨ ਪਾਉਣ।

ਸੰਮੇਲਨ ਦੇ ਸਫ਼ਲ ਆਯੋਜਨ ਲਈ ਹਰਿਆਣਾ ਵਿਧਾਨ ਸਭਾ ਅਤੇ ਇਸ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੂੰ ਵਧਾਈ ਦਿੰਦੇ ਹੋਏ ਰਾਜਪਾਲ ਨੇ ਪ੍ਰਤੀਨਿਧਾਂ ਲਈ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀਜਿਨ੍ਹਾਂ ਨੇ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਮੌਕੇ ਤੇ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਸਮੇਤ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਸਪੀਕਰਡਿਪਟੀ ਸਪੀਕਰਉਪ ਸਭਾਪਤੀ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

 

ਸਮਾਜਸ਼ਾਸਨ ਅਤੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ ਸ਼ਕਤੀ ਦਾ ਬਿਹਤਰ ਸਰੋਤ – ਉਪ ਸਭਾਪਤੀ

ਦੇਸ਼ ਨੂੰ ਆਰਥਿਕ ਤੌਰ ਤੇ ਸਸ਼ਕਤਸਮਾਜਿਕ ਤੌਰ ਤੇ ਖੁਸ਼ਹਾਲ ਅਤੇ ਤਕਨੀਕੀ ਤੌਰ ਤੇ ਬਣਾਉਣਾ ਹੈ ਮਜ਼ਬੂਤ

ਚੰਡੀਗੜ੍ਹ

,(  ਜਸਟਿਸ ਨਿਊਜ਼  )

 – ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ ਨੇ ਕਿਹਾ ਕਿ ਸਮਾਜਸ਼ਾਸਨ ਅਤੇ ਜਨਪ੍ਰਤੀਨਿਧਾਂ ਵਿਚਕਾਰ ਸੰਵਾਦ ਸ਼ਕਤੀ ਦਾ ਬਿਹਤਰ ਸਰੋਤ ਹੁੰਦਾ ਹੈ। ਜਿਸ ਦੇ ਸਲਾਹ-ਮਸ਼ਵਰੇ ਨਾਲ ਲੋਕ-ਭਲਾਈ ਦੇ ਕਾਰਜਾਂ ਨੂੰ ਅਮਲੀਜਾਮਾ ਪਹਿਨਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਦੇ ਦੌਰ ਵਿੱਚ ਪਰਾਮਰਸ਼ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੀ ਤਾਕਤ ਨਾਲ ਹੀ ਦੇਸ਼ ਦਾ ਨਵਾਂ ਇਤਿਹਾਸ ਲਿਖਿਆ ਜਾ ਸਕਦਾ ਹੈ।

ਉਪ ਸਭਾਪਤੀ ਹਰਿਆਣਾ ਵਿਧਾਨ ਸਭਾ ਵੱਲੋਂ ਆਯੋਜਿਤ ਸੀਪੀਏ (CPA) ਇੰਡੀਆ ਰੀਜ਼ਨ ਨੌਰਥ ਜ਼ੋਨ – II ਕਾਨਫਰੰਸ ਦੇ ਦੂਜੇ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੋ ਰੋਜ਼ਾ ਕਾਨਫਰੰਸ ਵਿੱਚ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾ ਸਮੇਤ ਕਈ ਰਾਜਾਂ ਦੇ ਸਪੀਕਰਾਂਡਿਪਟੀ ਸਪੀਕਰਾਂ ਅਤੇ ਵਿਧਾਇਕਾਂ ਨੇ ਹਿੱਸਾ ਲਿਆ।

ਉਪ ਸਭਾਪਤੀ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਸੂਚਨਾ ਦੀ ਤਾਕਤ ਸਮਾਜ ਅਤੇ ਦੇਸ਼ ਨੂੰ ਵਿਕਸਿਤ ਬਣਾਉਣ ਦੀ ਅਹਿਮ ਕੜੀ ਹੈ। ਦੁਨੀਆ ਦੇ ਬਹੁਤੇ ਦੇਸ਼ ਅਤੇ ਲੇਬਰ ਯੂਨੀਅਨਾਂ ਜੋ ਤਕਨੀਕੀ ਤੌਰ ਤੇ ਅੱਗੇ ਹਨਉਹ ਦੁਨੀਆ ਨੂੰ ਰਸਤਾ ਦਿਖਾ ਰਹੇ ਹਨ। ਨਵਾਚਾਰ ਦੇ ਨਵੇਂ ਅਧਿਆਏ ਅੱਗੇ ਆ ਰਹੇ ਹਨਪਰ ਚੁਣੌਤੀਆਂ ਵੀ ਬਹੁਤ ਆ ਰਹੀਆਂ ਹਨ। ਸਾਨੂੰ ਉਨ੍ਹਾਂ ਦਾ ਹੱਲ ਕੱਢਦੇ ਹੋਏ ਅੱਗੇ ਵਧਣਾ ਹੈ।

ਸ੍ਰੀ ਹਰਿਵੰਸ਼ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਉਣ ਲਈ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਵਿਜ਼ਨ 2047 ਕੋਈ ਸੰਕਲਪ ਨਹੀਂ, ਸਗੋ 140 ਕਰੋੜ ਦੀ ਆਬਾਦੀ ਦਾ ਸੁਪਨਾ ਹੈ। ਇਸ ਵਿੱਚ ਦੇਸ਼ ਨੂੰ ਆਰਥਿਕ ਤੌਰ ਤੇ ਸਸ਼ਕਤਸਮਾਜਿਕ ਤੌਰ ਤੇ ਖੁਸ਼ਹਾਲ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਕਥਨ ਅਨੁਸਾਰ ਭਾਵੇਂ ਆਪਸੀ ਮਤਭੇਦ ਹੋਣਪਰ ਪਾਰਟੀ ਰਾਜਨੀਤੀ ਅਤੇ ਭਾਵਨਾਵਾਂ ਤੋਂ ਉੱਪਰ ਉੱਠ ਕੇ ਸਿਰਫ ਦੇਸ਼ ਹਿੱਤ ਵਿੱਚ ਹੀ ਸੋਚਣਾ ਚਾਹੀਦਾ ਹੈ। ਸਾਨੂੰ ਆਜ਼ਾਦੀ ਦੇ ਦੌਰ ਤੇ ਮਾਣ ਕਰਨਾ ਚਾਹੀਦਾ ਹੈ। ਦੇਸ਼ ਅੱਜ ਆਰਥਿਕ ਤੌਰ ਤੇ ਸਸ਼ਕਤ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਸ ਦੇ ਲਈ ਸਮਾਜ ਨੂੰ ਜਾਗਰੂਕ, ਚੌਕਸ ਅਤੇ ਮੁਖਰ ਬਣਾਉਣਾ ਹੈ। ਨਸ਼ਾ ਇੱਕ ਚੁਣੌਤੀਪੂਰਨ ਸਮੱਸਿਆ ਹੈ। ਅਜਿਹੀਆਂ ਸਮਾਜਿਕ ਸਮੱਸਿਆਵਾਂ ਤੋਂ ਸੁਚੇਤ ਰਹਿਣਾ ਹੈ ਅਤੇ ਇਹਨਾਂ ਨੂੰ ਖ਼ਤਮ ਕਰਨਾ ਹੈ। ਇਸ ਤੋਂ ਇਲਾਵਾ ਸਿੱਖਿਆ ਤੇ ਮਿਲ ਕੇ ਕੰਮ ਕਰਨਾ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਸਦਵਿਧਾਨਸਭਾ ਵਿੱਚ ਮਹਿਲਾਵਾਂ ਅੱਗੇ ਆਉਣਗੀਆਂ। ਇਨ੍ਹਾਂ ਨਾਲ ਘਰਸਮਾਜ ਅਤੇ ਰਾਸ਼ਟਰ ਤਰੱਕੀ ਦੇ ਰਾਹ ਤੇ ਅੱਗੇ ਵਧਣਗੇ। ਵਾਤਾਵਰਣ ਦੇ ਖੇਤਰ ਵਿੱਚ ਬਿਹਤਰ ਹੋਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਲੋਕਤੰਤਰ ਦੀਆਂ ਸੰਸਥਾਵਾਂ ਵੀ ਮਜ਼ਬੂਤ ਹੋਣਗੀਆਂ।

ਸੰਮੇਲਨ ਨੂੰ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀਦਿੱਲੀ ਦੇ ਸਪੀਕਰ ਵਿਜੇਂਦਰ ਗੁਪਤਾਹਿਮਾਚਲ ਦੇ ਸਪੀਕਰ ਕੁਲਦੀਪ ਪਠਾਨੀਆਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਚੇਅਰਮੈਨ ਰਾਮ ਸਿੰਘ ਸ਼ਿੰਦੇਪੱਛਮੀ ਬੰਗਾਲ ਦੇ ਸਪੀਕਰ ਰਥੀਨਦਰਨਾਥ ਘੋਸ਼ਕਾਲਕਾ ਤੋਂ ਵਿਧਾਇਕ ਸ਼ਕਤੀ ਰਾਣੀ ਸ਼ਰਮਾ ਸਮੇਤ ਕਈ ਬੁਲਾਰਿਆਂ ਨੇ ਵਿਕਸਿਤ ਭਾਰਤ 2047 ਵਿਜ਼ਨ ਤੇ ਆਪਣੇ ਵਿਚਾਰ ਰੱਖੇ।

 

ਵਿਕਸਿਤ ਭਾਰਤ-2047 ਦੇ ਨਿਰਮਾਣ ਵਿੱਚ ਜਾਗਰੂਕ ਸਮਾਜਨੌਜਵਾਨ ਸ਼ਕਤੀ ਅਤੇ ਜਨਪ੍ਰਤੀਨਿਧਾਂ ਦੀ ਭੂਮਿਕਾ ਅਹਿਮ  ਸੀਪੀਏ ਸੰਮੇਲਨ ਵਿੱਚ ਮੰਥਨ

ਵਿਕਸਿਤ ਭਾਰਤ-2047 ਦਾ ਸੰਕਲਪ ਦੁਹਰਾਇਆ

ਚੰਡੀਗੜ੍ਹ

(  ਜਸਟਿਸ ਨਿਊਜ਼   )

 ਰਾਸ਼ਟਰਮੰਡਲ ਸੰਸਦੀ ਸੰਘ (ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ-CPA) ਇੰਡੀਆ ਰੀਜ਼ਨ ਜ਼ੋਨ-II ਉੱਤਰੀ ਖੇਤਰੀ ਸੰਮੇਲਨ ਦੇ ਦੂਜੇ ਦਿਨ ਮੰਗਲਵਾਰ ਨੂੰ ਹਰਿਆਣਾ ਵਿਧਾਨਸਭਾ ਦੀ ਸਰਪ੍ਰਸਤੀ ਹੇਠ ਚੰਡੀਗੜ੍ਹ ਵਿੱਚ “ਵਿਕਸਿਤ ਭਾਰਤ-2047 ਦੇ ਟੀਚੇ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਸਾਕਾਰ ਕਰਨ ਵਿੱਚ ਜਾਗਰੂਕ ਸਮਾਜ ਅਤੇ ਜਨਪ੍ਰਤੀਨਿਧਾਂ ਦੀ ਭੂਮਿਕਾ” ਵਿਸ਼ੇ ਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਵਿੱਚ ਹਰਿਆਣਾਦਿੱਲੀਪੰਜਾਬਹਿਮਾਚਲ ਪ੍ਰਦੇਸ਼ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਰਾਜਾਂ ਤੋਂ ਆਏ ਵਿਧਾਇਕਾਂ ਨੇ ਆਪਣੇ ਵਿਚਾਰ ਰੱਖੇ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਮਾਜਨੌਜਵਾਨਾਂ ਅਤੇ ਜਨਪ੍ਰਤੀਨਿਧਾਂ ਦੀ ਭੂਮਿਕਾ ਤੇ ਵਿਆਪਕ ਚਰਚਾ ਕੀਤੀ।

ਵਿਕਸਿਤ ਭਾਰਤ ਲਈ ਜਾਗਰੂਕ ਸਮਾਜ ਅਤੇ ਜਵਾਬਦੇਹ ਲੀਡਰਸ਼ਿਪ ਜ਼ਰੂਰੀ

ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਵਿਕਸਿਤ ਭਾਰਤ-2047 ਕੇਵਲ ਆਰਥਿਕ ਪ੍ਰਗਤੀ ਦਾ ਟੀਚਾ ਨਹੀਂ, ਸਗੋ ਇੱਕ ਰਾਸ਼ਟਰੀ ਪ੍ਰੇਰਨਾ ਅਤੇ ਜਨਭਾਗੀਦਾਰੀ ਦੀ ਵਿਆਪਕ ਮੁਹਿੰਮ ਹੈ। ਇਸ ਦੇ ਲਈ ਜਾਗਰੂਕ ਸਮਾਜਜਵਾਬਦੇਹ ਜਨਪ੍ਰਤੀਨਿਧ ਅਤੇ ਪ੍ਰਭਾਵੀ ਪ੍ਰਸ਼ਾਸਨਿਕ ਵਿਵਸਥਾ ਦਾ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦਾ ਵਿਸ਼ਵਾਸ ਮਜ਼ਬੂਤ ਕਰਨਾ ਅਤੇ ਜਨਪ੍ਰਤੀਨਿਧਾਂ ਦਾ ਜਨਤਾ ਦੇ ਹਿੱਤਾਂ ਨੂੰ ਸਰਵਉੱਚ ਤਰਜੀਹ ਦੇਣਾ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਅਧਾਰਸ਼ਿਲਾ ਹੈ।

ਨੌਜਵਾਨ ਸ਼ਕਤੀ ਹੋਵੇਗੀ ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਤਾਕਤ

ਵਿਧਾਇਕਾਂ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੋਵੇਗੀ। ਨੌਜਵਾਨਾਂ ਨੂੰ ਗੁਣਵੱਤਾ ਭਰਪੂਰ ਸਿੱਖਿਆਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਬੁਲਾਰਿਆਂ ਨੇ ਚਿੰਤਾ ਪ੍ਰਗਟਾਈ ਕਿ ਉੱਚ ਸਿੱਖਿਆ ਵੱਲ ਜਾਣ ਵਾਲੇ ਨੌਜਵਾਨਾਂ ਦੀ ਫੀਸਦੀ ਮੁਕਾਬਲਤਨ ਘੱਟ ਹੈ ਅਤੇ ਨਸ਼ੇ ਦੀ ਵਧ ਰਹੀ ਪ੍ਰਵਿਰਤੀ ਵੀ ਇੱਕ ਗੰਭੀਰ ਚੁਣੌਤੀ ਬਣ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਤਕਨੀਕੀ ਨਵੀਨਤਾਉੱਦਮਤਾ ਅਤੇ ਹੁਨਰ ਅਧਾਰਿਤ ਰੁਜ਼ਗਾਰ ਨਾਲ ਜੋੜਨ ਤੇ ਜ਼ੋਰ ਦਿੱਤਾ।

ਚਰਚਾ ਦੌਰਾਨ ਕਿਹਾ ਗਿਆ ਕਿ ਵਿਕਸਿਤ ਭਾਰਤ ਦਾ ਸੁਪਨਾ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦਾ ਵਿਕਾਸ ਬਰਾਬਰ ਗਤੀ ਨਾਲ ਹੋਵੇਗਾ। ਖੇਤੀਬਾੜੀਉਦਯੋਗਸੇਵਾ ਖੇਤਰਵਾਤਾਵਰਣ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਬਰਾਬਰ ਮਹੱਤਵ ਦੇਣਾ ਪਵੇਗਾ। ਬੁਲਾਰਿਆਂ ਨੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ, ਫੂਡ ਸੁਰੱਖਿਆ ਯਕੀਨੀ ਬਣਾਉਣ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਉਤਪਾਦਨ ਸਮਰੱਥਾ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ।

ਅਧਿਕਾਰਾਂ ਦੇ ਨਾਲ ਜਿਮੇਵਾਰੀਆਂ ਦਾ ਵੀ ਹੋਣਾ ਚਾਹੀਦਾ ਹੈ ਮੰਥਨ

ਬੁਲਾਰਿਆਂ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਕੇਵਲ ਅਧਿਕਾਰਾਂ ਨਾਲ ਨਹੀਂ ਸਗੋ ਜਿਮੇਵਾਰੀਆਂ, ਤਿਆਗ ਅਤੇ ਸਮਰਪਣ ਨਾਲ ਵੀ ਹੁੰਦਾ ਹੈ। ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਕੂਲ ਨਾਗਰਿਕਾਂ ਵਿੱਚ ਅਧਿਕਾਰਾਂ ਦੇ ਨਾਲ- ਨਾਲ ਜਿਮੇਵਾਰੀਆਂ ਪ੍ਰਤੀ ਵੀ ਜਾਗਰੂਕਤਾ ਵਧਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ, ਅਨੁਸੂਚਿਤ ਜਾਤੀਆਂਅਨੁਸੂਚਿਤ ਕਬੀਲਿਆਂਘੱਟ ਗਿਣਤੀਆਂ ਅਤੇ ਸਮਾਜ ਦੇ ਹੋਰ ਵਾਂਝੇ ਵਰਗਾਂ ਦੇ ਅਧਿਕਾਰਾਂ ਦੀ ਪ੍ਰਭਾਵੀ ਸੁਰੱਖਿਆ ਅਤੇ ਬਰਾਬਰ ਮੌਕੇ ਯਕੀਨੀ ਬਣਾਉਣਾ ਵਿਕਸਿਤ ਭਾਰਤ ਦੀ ਧਾਰਨਾ ਦਾ ਮਹੱਤਵਪੂਰਨ ਹਿੱਸਾ ਹੈ।

ਸੈਸ਼ਨ ਵਿੱਚ ਬੇਰੁਜ਼ਗਾਰੀਨੀਤੀ ਨਿਰਮਾਣ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਅਤੇ ਜਨਪ੍ਰਤੀਨਿਧਾਂ ਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਵਰਗੇ ਵਿਸ਼ਿਆਂ ਤੇ ਵੀ ਚਰਚਾ ਹੋਈ। ਬੁਲਾਰਿਆਂ ਨੇ ਕਿਹਾ ਕਿ ਬਦਲਦੇ ਸਮੇਂ ਦੇ ਅਨੁਕੂਲ ਨਵੀਆਂ ਤਕਨੀਕਾਂ ਅਤੇ ਹੁਨਰਾਂ ਨੂੰ ਅਪਣਾਉਣ ਦੀ ਲੋੜ ਹੈ। ਸਿੱਖਿਆ ਅਤੇ ਹੁਨਰ ਵਿਕਾਸ ਨੂੰ ਸਰਵਉੱਚ ਤਰਜੀਹ ਦੇ ਕੇ ਆਰਥਿਕ ਅਤੇ ਸਮਾਜਿਕ ਸਮਾਨਤਾ ਨੂੰ ਪ੍ਰੋਤਸਾਹਿਤ ਕਰਨਾ ਹੋਵੇਗਾ।

ਵਿਧਾਇਕਾਂ ਨੇ ਵਾਤਾਵਰਣ ਪ੍ਰਦੂਸ਼ਣਸਿੰਗਲ-ਯੂਜ਼ ਪਲਾਸਟਿਕਜਲ ਸੰਭਾਲ ਅਤੇ ਕੂੜਾ ਪ੍ਰਬੰਧਨ ਵਰਗੇ ਮੁੱਦਿਆਂ ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਟੀਚਾ ਅਧੂਰਾ ਰਹੇਗਾ। ਇਸ ਲਈ ਵਾਤਾਵਰਣ ਸੁਰੱਖਿਆ ਨੂੰ ਵਿਕਾਸ ਪ੍ਰਕਿਰਿਆ ਦਾ ਅਨਿੱਖੜਵਾਂ ਅੰਗ ਬਣਾਇਆ ਜਾਣਾ ਚਾਹੀਦਾ ਹੈ।

ਸੈਸ਼ਨ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਵਿਕਸਿਤ ਭਾਰਤ-2047 ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਕਿਹਾ ਕਿ 140 ਕਰੋੜ ਭਾਰਤੀਆਂ ਦੀ ਸਮੂਹਿਕ ਸ਼ਕਤੀਜਾਗਰੂਕ ਸਮਾਜਸਸ਼ਕਤ ਨੌਜਵਾਨਜਵਾਬਦੇਹ ਜਨਪ੍ਰਤੀਨਿਧ ਅਤੇ ਸਮਾਵੇਸ਼ੀ ਵਿਕਾਸ ਦੀ ਭਾਵਨਾ ਹੀ ਭਾਰਤ ਨੂੰ ਸਾਲ 2047 ਤੱਕ ਇੱਕ ਵਿਕਸਿਤ ਰਾਸ਼ਟਰ ਵਜੋਂ ਸਥਾਪਿਤ ਕਰੇਗੀ।

ਇਸ ਮੌਕੇ ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾਸੀਪੀਏ ਇੰਡੀਆ ਰੀਜ਼ਨ ਜ਼ੋਨ-II ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਸਪੀਕਰ ਅਤੇ ਡਿਪਟੀ ਸਪੀਕਰਦੇਸ਼ ਦੀਆਂ ਵੱਖ-ਵੱਖ ਵਿਧਾਨ ਸਭਾਵਾਂ ਦੇ ਪੀਠਾਸਨ ਅਧਿਕਾਰੀਜਨਪ੍ਰਤੀਨਿਧਸੰਸਦੀ ਅਧਿਕਾਰੀ ਅਤੇ ਹੋਰ ਵਿਸ਼ੇਸ਼ ਮਹਿਮਾਨ ਮੌਜੂਦ

ਸੀਪੀਏ ਜ਼ੋਨ-II ਸੰਮੇਲਨ ਵਿੱਚ ਜਾਗਰੂਕ ਸਮਾਜਸੁਸ਼ਾਸਨ ਅਤੇ ਤਕਨੀਕੀ ਨਵੀਨਤਾ ਤੇ ਚਾਰ ਮਤੇ ਪਾਸ

ਚੰਡੀਗੜ੍ਹ

, ( ਜਸਟਿਸ ਨਿਊਜ਼   )

 – ਰਾਸ਼ਟਰਮੰਡਲ ਸੰਸਦੀ ਸੰਘ (ਸੀਪੀਏ) ਇੰਡੀਆ ਰੀਜ਼ਨ ਜ਼ੋਨ-II ਦੇ ਚੰਡੀਗੜ੍ਹ ਵਿੱਚ ਆਯੋਜਿਤ ਉੱਤਰੀ ਖੇਤਰੀ ਸੰਮੇਲਨ ਦੇ ਸਮਾਪਤੀ ਮੌਕੇ ਪੀਠਾਸਨ ਅਧਿਕਾਰੀਆਂ ਨੇ ਚਾਰ ਮਹੱਤਵਪੂਰਨ ਸੰਕਲਪਾਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ। ਸੰਮੇਲਨ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਵਿਕਸਿਤ ਭਾਰਤ-2047 ਦੇ ਟੀਚੇ ਦੀ ਪ੍ਰਾਪਤੀ ਲਈ ਜਾਗਰੂਕ ਸਮਾਜਸਸ਼ਕਤ ਲੋਕਤੰਤਰੀ ਸੰਸਥਾਵਾਂ ਅਤੇ ਸਮਰੱਥ ਜਨਪ੍ਰਤੀਨਿਧਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।

ਸੰਮੇਲਨ ਵਿੱਚ ਫੈਸਲਾ ਲਿਆ ਗਿਆ ਕਿ ਆਊਟਰੀਚ ਪ੍ਰੋਗਰਾਮਾਂ ਅਤੇ ਜਨ-ਜਾਗਰੂਕਤਾ ਪਹਿਲਕਦਮੀਆਂ ਰਾਹੀਂ ਕਾਨੂੰਨ ਨਿਰਮਾਤਾਵਾਂ ਅਤੇ ਨਾਗਰਿਕਾਂ ਵਿਚਕਾਰ ਸੰਵਾਦ ਅਤੇ ਨੇੜਤਾ ਨੂੰ ਹੋਰ ਵੱਧ ਮਜ਼ਬੂਤ ਕੀਤਾ ਜਾਵੇਗਾ। ਨਾਲ ਹੀ ਸੰਵਿਧਾਨਕ ਮੁੱਲਾਂ ਦੇ ਪਾਸਾਰ ਅਤੇ ਤਕਨੀਕ ਦੀ ਜ਼ਿੰਮੇਵਾਰਾਨਾ ਵਰਤੋਂ ਨੂੰ ਪ੍ਰੋਤਸਾਹਿਤ ਕਰਕੇ ਇੱਕ ਅਜਿਹੇ ਸਮਾਜ ਦੇ ਨਿਰਮਾਣ ਦਾ ਯਤਨ ਕੀਤਾ ਜਾਵੇਗਾ ਜੋ ਜਾਣਕਾਰਜਾਗਰੂਕ ਅਤੇ ਸਸ਼ਕਤ ਹੋਵੇ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਸਰਗਰਮ ਭਾਗੀਦਾਰੀ ਨਿਭਾ ਸਕੇ।

ਸੰਮੇਲਨ ਵਿੱਚ ਇਹ ਵੀ ਮੰਨਿਆ ਗਿਆ ਕਿ ਪ੍ਰਭਾਵੀ ਅਤੇ ਜਵਾਬਦੇਹ ਸ਼ਾਸਨ ਲਈ ਸਮਰੱਥ ਅਤੇ ਗਿਆਨਵਾਨ ਕਾਨੂੰਨ ਨਿਰਮਾਤਾ ਜ਼ਰੂਰੀ ਹਨ। ਇਸ ਉਦੇਸ਼ ਦੀ ਪੂਰਤੀ ਲਈ ਨਿਰੰਤਰ ਪੇਸ਼ੇਵਰ ਸਿਖਲਾਈਉੱਤਮ ਸੰਸਦੀ ਅਤੇ ਵਿਧਾਈ ਪ੍ਰਕਿਰਿਆਵਾਂ ਦੇ ਆਦਾਨ-ਪ੍ਰਦਾਨਆਧੁਨਿਕ ਤਕਨੀਕਾਂ ਦੀ ਵਰਤੋਂ ਅਤੇ ਬਿਹਤਰ ਖੋਜ ਸਹਾਇਤਾ ਰਾਹੀਂ ਜਨਪ੍ਰਤੀਨਿਧਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ ਗਈ।

ਡੈਲੀਗੇਟਸ ਨੇ ਵਿਧਾਈ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਅਤੇ ਨੀਤੀ ਨਿਰਮਾਣ ਤੇ ਉਸਦੇ ਪ੍ਰਭਾਵੀ ਅਮਲ ਵਿੱਚ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਸੰਮੇਲਨ ਵਿੱਚ ਇਹ ਵਿਚਾਰ ਪ੍ਰਗਟ ਕੀਤਾ ਗਿਆ ਕਿ ਲੋਕਤੰਤਰ ਦੀ ਸਫ਼ਲਤਾ ਜਨਤਾ ਅਤੇ ਜਨਪ੍ਰਤੀਨਿਧਾਂ ਵਿਚਕਾਰ ਨਿਰੰਤਰ ਸੰਵਾਦ ਅਤੇ ਸਹਿਭਾਗਿਤਾ ਤੇ ਨਿਰਭਰ ਕਰਦੀ ਹੈ।

ਸੰਮੇਲਨ ਵਿੱਚ ਜਨਤਕ ਸੇਵਾਵਾਂ ਦੀ ਵੰਡ ਨੂੰ ਵਧੇਰੇ ਪਾਰਦਰਸ਼ੀਕੁਸ਼ਲ ਅਤੇ ਸੁਲਭ ਬਣਾਉਣ ਲਈ ਡਿਜੀਟਲ ਤਕਨੀਕਾਂਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ-ਅਧਾਰਿਤ ਫੈਸਲਾ ਲੈਣ ਦੀ ਪ੍ਰਕਿਰਿਆ ਦੀ ਵਿਆਪਕ ਵਰਤੋਂ ਨੂੰ ਪ੍ਰੋਤਸਾਹਿਤ ਕਰਨ ਦਾ ਵੀ ਸੰਕਲਪ ਲਿਆ ਗਿਆ। ਡੈਲੀਗੇਟ ਨੇ ਵਿਸ਼ਵਾਸ ਪ੍ਰਗਟਾਇਆ ਕਿ ਤਕਨੀਕ ਅਧਾਰਿਤ ਸੁਸ਼ਾਸਨ ਨਾਲ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਉਪਲਬਧ ਕਰਵਾਉਣ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਵਿੱਚ ਮਦਦ ਮਿਲੇਗੀ।


ਹਰਿਆਣਾ ਸਰਕਾਰ ਵਿਸ਼ਵ ਖੂਨਦਾਨ ਦਿਵਸ‘ ਦੇ ਮੌਕੇ ਤੇ ਆਯੋਜਿਤ ਕਰੇਗੀ ਖੂਨਦਾਨ ਕੈਂਪ

ਏਸੀਐਸ ਡਾ. ਸੁਮਿਤਾ ਮਿਸ਼ਰਾ ਨੇ ਹੋਰ ਸੰਸਥਾਵਾਂ ਨੂੰ ਵੀ ਹਿੱਸਾ ਲੈਣ ਲਈ ਲਿਖਿਆ ਪੱਤਰ

ਚੰਡੀਗੜ੍ਹ

(  ਜਸਟਿਸ ਨਿਊਜ਼  )

 ਹਰਿਆਣਾ ਸਰਕਾਰ ਵੱਲੋਂ ਆਗਾਮੀ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ‘ ਦੇ ਮੌਕੇ ਤੇ ਸਵੈਇੱਛੁਕ ਖੂਨਦਾਨ ਮੁਹਿੰਮਾਂ ਦੀ ਇੱਕ ਲੜੀ ਆਯੋਜਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਖੂਨ ਦੇ ਭੰਡਾਰ ਨੂੰ ਮਜ਼ਬੂਤ ਕਰਨਾ ਅਤੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਸਰਕਾਰੀ ਵਿਭਾਗਾਂਸੰਸਥਾਵਾਂਜਥੇਬੰਦੀਆਂ ਅਤੇ ਯੋਗ ਨਾਗਰਿਕਾਂ ਨੂੰ ਸਵੈਇੱਛੁਕ ਖੂਨਦਾਨ ਮੁਹਿੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਪੂਰੇ ਰਾਜ ਵਿੱਚ ਮਰੀਜ਼ਾਂ ਲਈ ਸੁਰੱਖਿਅਤ ਖੂਨ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਸਵੈਇੱਛੁਕ ਖੂਨਦਾਨੀਆਂ ਦੇ ਅਮੁੱਲ ਯੋਗਦਾਨ ਦੀ ਸ਼ਲਾਘਾ ਕਰਨ ਅਤੇ ਖੂਨਦਾਨ ਪਹਿਲਕਦਮੀਆਂ ਵਿੱਚ ਜਨਤਾ ਦੀ ਭਾਗੀਦਾਰੀ ਵਧਾਉਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਇਹ ਮੌਕਾ ਜੀਵਨ ਰੱਖਿਅਕ ਡਾਕਟਰੀ ਇਲਾਜ ਲਈ ਸੁਰੱਖਿਅਤ ਖੂਨ ਅਤੇ ਖੂਨ ਦੇ ਉਤਪਾਦਾਂ ਦੀ ਲੋੜ ਬਾਰੇ ਜਾਗਰੂਕਤਾ ਵਧਾਉਣ ਦਾ ਵੀ ਕੰਮ ਕਰਦਾ ਹੈ।

ਡਾ. ਮਿਸ਼ਰਾ ਨੇ ਕਿਹਾ ਕਿ ਐਮਰਜੈਂਸੀ ਮੈਡੀਕਲ ਦੇਖਭਾਲਟਰਾਮਾ ਪ੍ਰਬੰਧਨਵੱਡੀਆਂ ਸਰਜਰੀਆਂ,

Leave a Reply

Your email address will not be published. Required fields are marked *

Copyright © All rights reserved. | Newsphere by AF themes.