August 17, 2026

Justice News

ਅਵਾਮ ਦੀ ਆਵਾਜ਼

ਇਮਪਲਾਈਜ ਫੈਡਰੇਸ਼ਨ ਪਹਿਲਵਾਨ ਪੰਜਾਬ ਵੱਲੋਂ ਲਾਠੀ ਚਾਰਜ ਕਰਨ ਦਾ ਕੀਤਾ ਗਿਆ ਵਿਰੋਧ

ਗੋਨਿਆਣਾ ਮੰਡੀ

ਵਿੱਕੀ ਅਗਰਵਾਲ

  • ਅੱਜ ਅਪ੍ਰੈਟਿਸ ਲਾਈਨਮੈਨਾਂ ਨੇ ਆਪਣੇ ਰੁਜ਼ਗਾਰ ਲਈ ਸਰਕਾਰ ਵਿਰੁੱਧ ਆਪਣੀਆ ਮੰਗਾਂ ਨੂੰ ਲੈ ਕੇ ਪੀਐਸਪੀਸੀਐਲ ਦੇ ਮੁੱਖ ਦਫ਼ਤਰ ਦੇ ਗੇਟ ਪਟਿਆਲਾ ਵਿਖੇ ਸ਼ਾਤ ਮਈ ਧਰਨਾ ਦੇ ਰਹੇ ਸਨ।ਜਿੰਨਾਂ ਉੱਪਰ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਅੰਨੇਵਾਹ ਲਾਠੀਚਾਰਜ ਦੀ ਇਮਪਲਾਈਜ ਫੈਡਰੇਸ਼ਨ ਪਹਿਲਵਾਨ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਜੋਨ ਪ੍ਰਧਾਨ ਉਗਰ ਸਿੰਘ ਜਰਨਲ ਸਕੱਤਰ ਰਣਜੀਤ ਸਿੰਘ ਗੋਨਿਆਣਾ  ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਬਾਜੇਵਾਲ ਮੀਤ ਪ੍ਰਧਾਨ ਤਰਸੇਮ ਸਿੰਘ ਫਿਰੋਜ਼ਪੁਰ ਕਮੇਟੀ ਸਲਾਹਕਾਰ ਗੁਰਦਰਸ਼ਨ ਸਿੰਘ ਮਾਨਸਾ ਸਰਕਲ ਪ੍ਰਧਾਨ ਬਲਰਾਜ ਸਿੰਘ ਮੌੜ ਸਰਕਲ ਸਕੱਤਰ ਨਵਜੋਤ ਸਿੰਘ ਸੀਨੀਅਰ ਮੀਤ ਪ੍ਰਧਾਨ ਵਿਕਰਮ ਚੱਕਰਵਰਤੀ  ਮੀਤ ਪ੍ਰਧਾਨ ਮਨਜੀਤ ਸਿੰਘ ਮਾਨਸਾ ਵਿੱਤ ਸਕੱਤਰ  ਜਸਵੀਰ ਸਿੰਘ  ਜੋਨ ਕਮੇਟੀ ਤੇ ਸਰਕਲ ਕਮੇਟੀ  ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਪੰਜਾਬ ਪੁਲਿਸ ਨੇ ਸ਼ਾਂਤ ਮਈ ਪ੍ਰਦਰਸ਼ਨ ਕਰਦੇ ਸਾਥੀਆਂ ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚੁੱਕੇ ਸਾਥੀਆਂ ਨੂੰ ਰਿਹਾ ਕਰਕੇ  ਪਾਵਰਕਾਮ ਦੀ ਮੈਨੇਜ਼ਮੈਂਟ ਵੱਲੋ ਅਪ੍ਰੈਟਿਸ ਸਾਥੀਆਂ ਨਾਲ ਬਣੀ ਸਹਿਮਤੀ ਦੀ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਜੇਕਰ ਕਿਸੇ ਵੀ ਸਾਥੀ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮਨੇਜਮੈਂਟ ਹੋਵੇਗੀ

Leave a Reply

Your email address will not be published. Required fields are marked *

Copyright © All rights reserved. | Newsphere by AF themes.