September 2, 2026

Justice News

ਅਵਾਮ ਦੀ ਆਵਾਜ਼

ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਵਾਕਾਥੌਨ ਦਾ ਆਯੋਜਨ



ਚੰਡੀਗੜ੍ਹ

(  ਜਸਟਿਸ ਨਿਊਜ਼ )

ਆਕਾਸ਼ਵਾਣੀ ਦੇ ਗੌਰਵਮਈ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸ਼ਨੀਵਾਰ ਸਵੇਰੇ ਇੱਕ ਸ਼ਾਨਦਾਰ ਵਾਕਾਥੌਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਕਾਸ਼ਵਾਣੀ ਚੰਡੀਗੜ੍ਹ, ਦੂਰਦਰਸ਼ਨ, ਪੱਤਰ ਸੂਚਨਾ ਦਫ਼ਤਰ (PIB), ਸੀਸੀਡਬਲਿਊ ਸਮੇਤ ਵੱਖ-ਵੱਖ ਸੰਸਥਾਵਾਂ ਦੇ 200 ਤੋਂ ਵੱਧ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।

ਵਾਕਾਥੌਨ ਨੂੰ ਸ਼੍ਰੀ ਸੁਮੀਤ ਗੋਇਲ, ਡੀਡੀਜੀ ਅਤੇ ਕਲਸਟਰ ਹੈੱਡ, ਆਕਾਸ਼ਵਾਣੀ ਅਤੇ ਦੂਰਦਰਸ਼ਨ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਪ੍ਰੋਗਰਾਮ ਵਿੱਚ ਉਤਸ਼ਾਹ, ਇਕਜੁੱਟਤਾ  ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਵਿਸ਼ੇਸ਼ ਮਾਹੌਲ ਦੇਖਣ ਨੂੰ ਮਿਲਿਆ।

ਇਸ ਮੌਕੇ ‘ਤੇ ਵਿਕਾਸ ਭੱਟ, ਡਾਇਰੈਕਟਰ (ਇੰਜੀਨੀਅਰਿੰਗ); ਸ਼੍ਰੀਮਤੀ ਪੂਨਮ ਅੰਮ੍ਰਿਤ ਸਿੰਘ, ਪ੍ਰੋਗਰਾਮ ਹੈੱਡ, ਆਕਾਸ਼ਵਾਣੀ; ਸ਼੍ਰੀ ਅਸ਼ਵਨੀ ਕੁਮਾਰ, ਨਿਊਜ਼ ਹੈੱਡ AIR; ਸੁਸ਼੍ਰੀ ਆਕਾਂਕਸ਼ਾ ਸਕਸੈਨਾ, ਨਿਊਜ਼ ਹੈੱਡ DDK; ਸ਼੍ਰੀ ਪ੍ਰੀਤਮ ਸਿੰਘ, ਡਾਇਰੈਕਟਰ, ਪੱਤਰ ਸੂਚਨਾ ਦਫ਼ਤਰ ਚੰਡੀਗੜ੍ਹ; ਸ਼੍ਰੀਮਤੀ ਮੀਨਾਕਸ਼ੀ ਕਾਲੀਆ, ਏਡੀਪੀ, ਆਕਾਸ਼ਵਾਣੀ; ਅਤੇ ਸ਼੍ਰੀ ਅਸ਼ਵਿਨੀ ਕੁਮਾਰ, ਪ੍ਰੋਗਰਾਮ ਐਗਜ਼ੀਕਿਊਟਿਵ ਸਮੇਤ ਵੱਖ-ਵੱਖ ਸਹਿਯੋਗੀ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ, ਕਰਮਚਾਰੀ ਅਤੇ ਉਨ੍ਹਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

ਵਾਕਾਥੌਨ ਨੂੰ ਆਮ ਨਾਗਰਿਕਾਂ ਵੱਲੋਂ ਵੀ ਬਹੁਤ ਸਕਾਰਾਤਮਕ ਹੁੰਗਾਰਾ ਮਿਲਿਆ। ਸਵੇਰ ਦੀ ਸੈਰ ਕਰਨ ਵਾਲੇ ਕਈ ਲੋਕਾਂ ਅਤੇ ਆਕਾਸ਼ਵਾਣੀ ਦੇ ਪੁਰਾਣੇ ਸਰੋਤਿਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਆਕਾਸ਼ਵਾਣੀ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਅਨੁਭਵ ਭਾਗੀਦਾਰਾਂ ਨਾਲ ਸਾਂਝੇ ਕੀਤੇ।

ਇਹ ਆਯੋਜਨ ਆਕਾਸ਼ਵਾਣੀ ਅਤੇ ਆਮ ਲੋਕਾਂ ਦਰਮਿਆਨ ਦਹਾਕਿਆਂ ਪੁਰਾਣੇ ਪਿਆਰ ਭਰੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਿਹਤ, ਸਦਭਾਵਨਾ ਅਤੇ ਸਮੂਹਿਕ ਸ਼ਮੂਲੀਅਤ ਦਾ ਸੰਦੇਸ਼ ਦੇਣ ਵਿੱਚ ਸਫਲ ਰਿਹਾ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.