September 2, 2026

Justice News

ਅਵਾਮ ਦੀ ਆਵਾਜ਼

ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਨਾਲ ਚੱਟਾਨ ਵਾਂਗ ਖੜ੍ਹਾ ਹਾਂ, ਆਪਣਾ ਅਣਮਨੁੱਖੀ ਵਤੀਰਾ ਛੱਡ ਤੁਰੰਤਾਂ ਮੰਗਾਂ ਮੰਨੇ ਪੰਜਾਬ ਸਰਕਾਰ ਐਡਵੋਕੇਟ ਧਾਲੀਵਾਲ।

ਲੁਧਿਆਣਾ / ਕੋਹਾੜਾ/ਸਾਹਨੇਵਾਲ /

(ਬੂਟਾ ਕੋਹਾੜਾ)
   ਪੰਜਾਬ ਸਰਕਾਰ ਨੂੰ ਪੂਰੇ ਪੰਜਾਬ ਵਿਚ ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਉੱਪਰ ਫੌਰਨ ਤੌਰ ਤੇ ਵਿਚਾਰ ਕਰਨਾ ਚਾਹੀਦਾ ਹੈ।  ਉਪਰੋਕਤ ਵਿਚਾਰ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਦੇ ਨਗਰ ਕੌਂਸਲ ਸਾਹਨੇਵਾਲ ਦੇ ਬਾਹਰ ਹੜਤਾਲ ਉੱਪਰ ਬੈਠੇ ਸਫ਼ਾਈ ਸੇਵਕਾਂ ਨੂੰ ਮਿਲਣ ਤੋਂ ਬਾਅਦ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਕਹੇ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਪਿਛਲੇ ਤਕਰੀਬਨ 10 ਦਿਨ ਤੋਂ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਤਪਦੀ ਗਰਮੀ ਵਿੱਚ ਹੜਤਾਲ ਉੱਪਰ ਬੈਠੇ ਹਨ ਪਰ ਹਜੇ ਤੱਕ ਨਾ ਤਾਂ ਸਥਾਨਕ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਨਾ ਹੀ ਪੰਜਾਬ ਸਰਕਾਰ ਦੇ ਕੋਈ ਨੁਮਾਇੰਦੇ ਨੇ ਉਹਨਾਂ ਦੀ ਕੋਈ ਸਾਰ ਲਈ ਹੈ। ਸਫ਼ਾਈ ਸੇਵਕਾਂ ਦੀਆਂ ਮੰਗਾਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਸਰਕਾਰ ਵੱਲੋਂ ਢੁੱਕਵੀ ਤਨਖਾਹ ਤੋਂ ਵਾਂਝਾ ਰੱਖਿਆ ਗਿਆ ਹੈ ਅਤੇ ਨਾ ਪਿਛਲੇ ਲੰਬੇਂ ਸਮੇਂ ਤੋਂ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਗਿਆ ਹੈ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਪੱਕੇ ਸਫ਼ਾਈ ਸੇਵਕ ਪੈਨਸ਼ਨ ਤੋਂ ਵੀ ਬਾਂਝੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਤਾਂ ਜੋ ਇਹ ਕਾਮੇ ਮੰਗਾਂ ਪ੍ਰਵਾਨ ਹੋਣ ਉਪਰੰਤ ਆਪਣੀਆਂ ਡਿਊਟੀਆਂ ਤੇ ਪਰਤ ਆਉਣ ਅਤੇ ਆਮ ਪਬਲਿਕ ਨੂੰ ਵੀ ਕੂੜਾ ਨਾ ਚੁੱਕਣ ਕਾਰਨ ਹੋ ਰਹੀ ਪਰੇਸ਼ਾਨੀ ਨਾ ਝੱਲਣੀ ਪਵੇ। ਉਹਨਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਉਹ ਇਹਨਾਂ ਸਫ਼ਾਈ ਸੇਵਕਾਂ ਦਾ ਸਾਥ ਦੇਣ ਕਿਉਂਕਿ ਸਫ਼ਾਈ ਸੇਵਕਾਂ ਨੇ ਕੋਰੋਨਾ ਕਾਲ ਜਿਹੇ ਔਖੇ ਹਾਲਾਤਾਂ ਦੌਰਾਨ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਸਨ। ਇਸ ਮੌਕੇ ਉਹਨਾਂ ਨਾਲ ਐਸਪੀਐਸ ਗਿੱਲ ਜ਼ਿਲਾ ਲੁਧਿਆਣਾ ਦਿਹਾਤੀ ਪ੍ਰਧਾਨ ਇੰਟਕ ਫੈਡਰੇਸ਼ਨ, ਕੌਂਸਲਰ ਅਮਨ ਪਨੇਸਰ, ਦਿਲਬਾਗ ਰਾਣਾ ਅਤੇ ਹੋਰ ਸਾਥੀ ਹਾਜ਼ਰ ਸਨ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.