August 17, 2026

Justice News

ਅਵਾਮ ਦੀ ਆਵਾਜ਼

ਆਧਾਰ ਐੱਪ ਰਾਹੀਂ ਸਾਂਝਾ ਕੀਤਾ ਆਧਾਰ ਪ੍ਰਮਾਣ-ਪੱਤਰ ਪਛਾਣ ਤਸਦੀਕ ਲਈ ਪੂਰੀ ਤਰ੍ਹਾਂ ਵੈਧ ਹੈ: ਯੂਆਈਡੀਏਆਈ

ਚੰਡੀਗੜ੍ਹ

, ( ਜਸਟਿਸ ਨਿਊਜ਼  )

ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਦੇ ਖੇਤਰੀ ਦਫ਼ਤਰ ਚੰਡੀਗੜ੍ਹ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਧਾਰ ਐੱਪ ਤੋਂ ਦਿਖਾਏ, ਸਾਂਝਾ ਕੀਤੇ ਅਤੇ ਤਸਦੀਕ ਕੀਤੇ ਆਧਾਰ ਪ੍ਰਮਾਣ-ਪੱਤਰ ਆਧਾਰ ਨੰਬਰ ਧਾਰਕ ਦੀ ਪਛਾਣ ਸਥਾਪਤ ਕਰਨ ਲਈ ਕਾਨੂੰਨੀ ਤੌਰ ‘ਤੇ ਪੂਰੀ ਤਰ੍ਹਾਂ ਵੈਧ ਹਨ।

ਯੂਆਈਡੀਏਆਈ ਵੱਲੋਂ ਲਾਂਚ ਕੀਤੀ ਗਈ ਆਧਾਰ ਐੱਪ ਆਧਾਰ ਨੰਬਰ ਧਾਰਕਾਂ ਨੂੰ ਆਪਣੀ ਪਛਾਣ ਨੂੰ ਮੋਬਾਈਲ ਫੋਨ ਰਾਹੀਂ ਸੁਰੱਖਿਅਤ ਢੰਗ ਨਾਲ ਵਿਖਾਉਣ, ਸਾਂਝਾ ਕਰਨ ਅਤੇ ਤਸਦੀਕ ਕਰਨ ਦੀ ਸਹੂਲਤ ਦਿੰਦੀ ਹੈ। ਇਹ ਐੱਪ ਐਂਡ੍ਰਾਇਡ ਅਤੇ ਆਈਓਐੱਸ ਦੋਵਾਂ ਪਲੈਟਫਾਰਮਾਂ ‘ਤੇ ਉਪਲਬਧ ਹੈ ਅਤੇ ਲੋਕਾਂ ਨੂੰ ਪਛਾਣ ਤਸਦੀਕ ਲਈ ਆਸਾਨ, ਬਿਨਾਂ ਕਾਗਜ਼ ਵਾਲਾ ਅਤੇ ਸੁਰੱਖਿਅਤ ਤਰੀਕਾ ਮੁਹੱਈਆ ਕਰਵਾਉਂਦੀ ਹੈ।

ਆਧਾਰ ਐੱਪ ਰਾਹੀਂ ਔਫਲਾਈਨ ਤਸਦੀਕ ਚਾਹੁਣ ਵਾਲੀ ਇਕਾਈ ਨਾਲ ਪਛਾਣ ਵੇਰਵੇ ਸਾਂਝਾ ਕਰਦੇ ਵੇਲੇ ਪੂਰਾ 12 ਅੰਕ ਦਾ ਆਧਾਰ ਨੰਬਰ ਨਹੀਂ ਭੇਜਿਆ ਜਾਂਦਾ। ਵਿਅਕਤੀ ਆਪਣੀ ਲੋੜ ਅਨੁਸਾਰ ਪੂਰਾ ਜਾਂ ਅੰਸ਼ਕ ਵੇਰਵਾ ਸਾਂਝਾ ਕਰਨ ਦਾ ਫੈਸਲਾ ਖੁਦ ਲੈ ਸਕਦਾ ਹੈ, ਜਿਸ ਨਾਲ ਗੋਪਨੀਯਤਾ ਅਤੇ ਉਪਭੋਗਤਾ ਦਾ ਨਿਯੰਤਰਣ ਵਧਦਾ ਹੈ।

ਯੂਆਈਡੀਏਆਈ ਨੇ ਸਾਫ਼ ਕੀਤਾ ਹੈ ਕਿ ਆਧਾਰ ਐੱਪ ਰਾਹੀਂ ਸਾਂਝਾ ਕੀਤਾ ਆਧਾਰ ਪ੍ਰਮਾਣ-ਪੱਤਰ ਆਧਾਰ ਕਾਰਡ, ਈ-ਆਧਾਰ, ਮਾਸਕਡ ਈ-ਆਧਾਰ, ਆਧਾਰ ਪੀਵੀਸੀ ਕਾਰਡ ਅਤੇ ਐੱਮ-ਆਧਾਰ ਵਰਗੀਆਂ ਹੋਰ ਸਵੀਕਾਰ ਕੀਤੇ ਗਏ ਆਧਾਰ ਰੂਪਾਂ ਵਾਂਗ ਹੀ ਵੈਧ ਮੰਨਿਆ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.