August 17, 2026

Justice News

ਅਵਾਮ ਦੀ ਆਵਾਜ਼

ਦਿੱਲੀ ਪਬਲਿਕ ਸਕੂਲ ਵਿੱਚ ਇੱਕ ਅੰਤਰ ਸਕੂਲ ਬਹਿਸ ਅਤੇ ਕਵਿਤਾ ਪਾਠ ਮੁਕਾਬਲੇ ਦਾ ਆਯੋਜਨ ਕੀਤਾ ਗਿਆ

ਗੋਨਿਆਣਾ ਮੰਡੀ
 (ਵਿਕਾਸ ਕੁਮਾਰ )-
ਅੱਜ ਦਿੱਲੀ ਪਬਲਿਕ ਸਕੂਲ ਬਠਿੰਡਾ ਵਿਖੇ ਇੱਕ ਅੰਤਰ ਸਕੂਲ ਬਹਿਸ ਅਤੇ ਕਵਿਤਾ ਪਾਠ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 8 ਪ੍ਰਸਿੱਧ ਸਕੂਲਾਂ ਨੇ ਹਿੱਸਾ ਲਿਆ ਜਿਨਾਂ ਦੇ ਨਾਮ ਇਸ ਪ੍ਰਕਾਰ ਹਨ ਦਿੱਲੀ ਪਬਲਿਕ ਸਕੂਲ ਪਟਿਆਲਾ, ਮਾਊਂਟ ਲਿਟਰਾ ਜੀ ਸਕੂਲ, ਜੀ. ਜੀ.  ਐਸ. ਪੀ. ਐਸ. ਸੰਗਰੂਰ, ਸੈਂਟ ਜੇਵੀਅਰ ਵਰਲਡ ਸਕੂਲ ਬਠਿੰਡਾ, ਆਰਮੀ ਪਬਲਿਕ ਸਕੂਲ ਬਠਿੰਡਾ, ਦਾ ਮਿਲੇਨਿਯਮ  ਡੀ.ਏ.ਵੀ  ਸਕੂਲ ਬਠਿੰਡਾ  ਇਨਾ ਮੁਕਾਬਲਿਆਂ ਤਹਿਤ ਵਿਦਿਆਰਥੀਆਂ ਨੇ ਅਸਾਧਾਰਨ ਆਤਮ-ਵਿਸ਼ਵਾਸ, ਰਚਨਾਤਮਕ ਅਤੇ ਪੇਸ਼ਕਾਰੀ ਦੇ ਅਲੌਕਿਕ ਹੁਨਰ ਦਾ ਪ੍ਰਦਰਸ਼ਨ ਕੀਤਾ
ਇਸ ਮੁਕਾਬਲੇ ਵਿੱਚ ਆਰਮੀ ਪਬਲਿਕ ਸਕੂਲ ਬਠਿੰਡਾ, ਦਿੱਲੀ ਪਬਲਿਕ ਸਕੂਲ ਪਟਿਆਲਾ, ਮਾਊਂਟ ਲੀਟਰਾ ਜੀ ਸਕੂਲ ਜੇਤੂ ਰਹੇ ਦਿੱਲੀ ਪਬਲਿਕ ਸਕੂਲ ਪਟਿਆਲਾ ਦੀ ਵਿਦਿਆਰਥਨ ਅਨੰਨਿਆ ਨੂੰ ਉੱਤਮ ਸਪੀਕਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਦਿੱਲੀ ਪਬਲਿਕ ਸਕੂਲ ਪਟਿਆਲਾ ਦੀ ਪੰਜਵੀਂ ਕਲਾਸ ਦੀ ਵਿਦਿਆਰਥਨ ਏਕਮ ਪ੍ਰੀਤ ਕੌਰ, ਜੀ. ਜੀ. ਐਸ.ਪੀ.ਐਸ. ਸੰਗਰੂਰ ਸਕੂਲ ਦੀ ਵਿਦਿਆਰਥਨ ਮਹਿਰੀਨ ਕੌਰ ਅਤੇ ਸਿਲਵਰ ਰੋਕਸ ਸਕੂਲ ਦੀ ਵਿਦਿਆਰਥਨ ਬਾਣੀ ਨੇ ਬਾਜੀ ਮਾਰੀ
ਚੌਥੀ ਜਮਾਤ ਵਿੱਚ ਜੀ. ਜੀ. ਐਸ.ਪੀ.ਐਸ. ਸੰਗਰੂਰ ਦੀ ਵਿਦਿਆਰਥਨ ਰਹਿਤ ਕੌਰ ਮਾਨ, ਸੈਂਟ ਜੇਵੀਅਰ ਵਰਲਡ ਸਕੂਲ ਬਠਿੰਡਾ ਦੀ ਵਿਦਿਆਰਥਨ ਤਨਵੀਨ ਕੌਰ ਅਤੇ ਦਾ ਮਲੇਨੀਅਮ ਪਬਲਿਕ ਸਕੂਲ ਬਠਿੰਡਾ ਦੇ ਵਿਦਿਆਰਥੀ ਸਹਰਸ਼ ਕੌਸ਼ਲ ਨੇ ਇਨਾ ਸਕੂਲ ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕਰਕੇ ਆਪਣੇ ਸਕੂਲ, ਮਾਤਾ ਪਿਤਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ
ਇਸ ਅੰਤਰ ਸਕੂਲ ਮੁਕਾਬਲਿਆਂ ਦੀ ਸ਼ਾਨਦਾਰ ਜਿੱਤ ਅਤੇ ਸਮਾਪਤੀ ਤੇ ਸਕੂਲ ਦੇ ਪ੍ਰਿੰਸੀਪਲ ਜੇ.ਕੇ. ਸੈਣੀ  ਨੇ ਸਾਰੇ ਆਏ ਹੋਏ ਸਕੂਲਾਂ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਉਹਨਾਂ ਦੀ ਹੌਸਲਾ ਵਜਾਈ ਕੀਤੀ
ਉਨਾਂ ਨੇ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ, ਅਦਭੁਤ ਹੁਨਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਬਹੁਤ ਬਹੁਤ ਵਧਾਈ ਦਿੱਤੀ

Leave a Reply

Your email address will not be published. Required fields are marked *

Copyright © All rights reserved. | Newsphere by AF themes.