–
– ਸੁਜਾਨ ਚਿਨੌਏ
ਨਿਯੰਤ੍ਰਿਤ ਯੁੱਧ ਦੀ ਰਣਨੀਤੀ
ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਬੀਤੀ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਵੱਡੀ ਗਿਣਤੀ ਵਿੱਚ ਨਿਰਦੋਸ਼
ਸੈਲਾਨੀਆਂ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਸੀ। ਇਸ ਦੇ ਜਵਾਬ ਵਿੱਚ ਭਾਰਤ ਨੇ ਸਾਵਧਾਨੀ ਨਾਲ ਚੁਣੇ ਗਏ ਨੌਂ ਟੀਚਿਆਂ
ਦੇ ਵਿਰੁੱਧ ਬੇਮਿਸਾਲ ਅਤੇ ਸਟੀਕ ਸੈਨਿਕ ਅਭਿਆਨ ਚਲਾਇਆ। ਇਸ ਅਭਿਆਨ ਵਿੱਚ ਭਾਰਤ ਦੀ ਧਰਤੀ ‘ਤੇ ਹਮਲੇ ਦੇ ਲਈ
ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਪ੍ਰਮੁੱਖ ਅੱਤਵਾਦੀ ਢਾਂਚਿਆਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ। ਭਾਰਤ ਨੇ ਆਮ ਨਾਗਰਿਕਾਂ
ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਦਾ ਯਤਨ ਕੀਤਾ, ਇਸ ਦੇ ਉਲਟ ਪਾਕਿਸਤਾਨ ਨੇ ਨਾਗਰਿਕਾਂ ਅਤੇ ਫੌਜੀ ਟਿਕਾਣਿਆਂ ਨੂੰ
ਨਿਸ਼ਾਨਾ ਬਣਾ ਕੇ ਸਥਿਤੀ ਨੂੰ ਹੋਰ ਭੜਕਾਇਆ। ਉਸ ਦੇ ਇਹ ਯਤਨ ਅਸਫਲ ਰਹੇ ਅਤੇ ਭਾਰਤ ਨੇ ਪਾਕਿਸਤਾਨ ਵਿੱਚ
ਅੱਤਵਾਦੀ ਨੈੱਟਵਰਕ ਦਾ ਸਮਰਥਨ ਕਰਨ ਵਾਲੇ ਮਹੱਤਵਪੂਰਨ ਸੈਨਿਕ ਪ੍ਰਤਿਸ਼ਠਾਨਾਂ ‘ਤੇ ਢੁਕਵੀਂ ਜਵਾਬੀ ਕਾਰਵਾਈ ਕੀਤੀ।
ਭਾਰਤ ਨੇ ਸਿਰਫ਼ ਚਾਰ ਦਿਨਾਂ ਅੰਦਰ ਹੀ ਆਪਣੇ ਉਦੇਸ਼ਾਂ ਨੂੰ ਹਾਸਲ ਕਰ ਲਿਆ। ਸਥਾਪਿਤ ਫੌਜੀ ਚੈਨਲਾਂ ਰਾਹੀਂ ਪਾਕਿਸਤਾਨ
ਵੱਲੋਂ ਕੀਤੇ ਗਏ ਯੁੱਧ ਵਿਰਾਮ ਦੀ ਬੇਨਤੀ ਨੂੰ ਭਾਰਤ ਨੇ ਸਵੀਕਾਰ ਕਰ ਲਿਆ। ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਜਾਂ ਬਾਅਦ
ਵਿੱਚ ਕੀਤੇ ਗਏ ਫੇਰ-ਬਦਲ ਦੀਆਂ ਕੋਸ਼ਿਸ਼ਾਂ ਇਸ ਹਕੀਕਤ ਨੂੰ ਬਦਲ ਨਹੀਂ ਸਕਦੀਆਂ ਕਿ ਭਾਰਤ ਨੇ ਨਿਯੰਤ੍ਰਿਤ ਯੁੱਧ ਦਾ
ਪ੍ਰਦਰਸ਼ਨ ਕਰਦੇ ਹੋਏ ਫੌਜੀ ਜਿੱਤ ਪ੍ਰਾਪਤ ਕੀਤੀ, ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
ਇਤਿਹਾਸ ਵਿੱਚ ਅਜਿਹੇ ਲੰਬੇ ਯੁੱਧਾਂ ਦੀਆਂ ਉਦਾਹਰਣਾਂ ਬਹੁਤ ਹਨ, ਜਿਨ੍ਹਾਂ ਤੋਂ ਬਾਹਰ ਨਿਕਲਣ ਦੀ ਕੋਈ ਵੀ ਸਪਸ਼ਟ ਰਣਨੀਤੀ
ਨਹੀਂ ਸੀ, ਇਨ੍ਹਾਂ ਉਦਾਹਰਣਾਂ ਵਿੱਚ ਪੰਜਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਚੁੱਕਾ ਰੂਸ-ਯੁਕ੍ਰੇਨ ਸੰਘਰਸ਼, ਅਤੇ ਵੀਅਤਨਾਮ ਅਤੇ
ਅਫਗਾਨਿਸਤਾਨ ਦੇ ਨਾਲ ਲੰਬੇ ਸਮੇਂ ਤੱਕ ਚਲੇ ਯੁੱਧ ਵੀ ਸ਼ਾਮਲ ਹਨ, ਜਿਨ੍ਹਾਂ ਨੇ ਦਹਾਕਿਆਂ ਤੱਕ ਨੁਕਸਾਨ, ਖੇਤਰੀ ਅਸਥਿਰਤਾ
ਅਤੇ ਆਰਥਿਕ ਵਿਗਾੜ ਨੂੰ ਜਨਮ ਦਿੱਤਾ। ਇੱਥੋਂ ਤੱਕ ਕਿ ਸਾਊਥ ਏਸ਼ੀਆ ਵਿੱਜ ਜਾਰੀ ਸੰਘਰਸ਼ ਦੀ ਵੀ ਸਿਰਫ ਲੜਨ ਵਾਲੀਆਂ
ਧਿਰਾਂ ਨੂੰ ਹੀ ਨਹੀਂ, ਸਗੋਂ ਆਲਮੀ ਭਾਈਚਾਰੇ ਨੂੰ ਵੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਦੇ ਉਲਟ, ਭਾਰਤੀ ਅਗਵਾਈ ਦੇ
ਦ੍ਰਿੜ੍ਹ ਸੰਕਲਪ ਅਤੇ ਫੌਜੀ ਪੇਸ਼ੇਵਰ ਕੁਸ਼ਲਤਾ ਦੀ ਬਦੌਲਤ ਆਪ੍ਰੇਸ਼ਨ ਸਿੰਦੂਰ ਇੱਕ ਅੰਤਹੀਣ ਯੁੱਧ ਬਣਨ ਤੋਂ ਬਚ ਗਿਆ।
ਪਾਕਿਸਤਾਨ ਦੀਆਂ ਨੀਹਾਂ ‘ਤੇ ਹਮਲਾ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਬਹੁਤ ਪ੍ਰਭਾਵਸ਼ਾਲੀ ਰਹੀ। ਭਾਰਤ ਨੇ ਇੱਕ
ਤਾਲਮੇਲ ਪੂਰਨ ਅਭਿਆਨ ਅਧੀਨ ਪਾਕਿਸਤਾਨ ਅੰਦਰ ਡੂੰਘਾਈ ਤੱਕ ਹਮਲਾ ਕੀਤਾ ਅਤੇ ਪਾਕਿਸਤਾਨ ਅਤੇ ਪਾਕਿਸਤਾਨ ਦੇ
ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਜੇਕੇ) ਵਿੱਚ ਮੌਜੂਦ ਬੇਹੱਦ ਮਹੱਤਵਪੂਰਨ ਅੱਤਵਾਦੀ ਲਾਂਚ ਪੈਡਸ ਨੂੰ ਨਿਸ਼ਾਨਾ ਬਣਾ ਕੇ
ਲਸ਼ਕਰ-ਏ- ਤੋਇਬਾ, ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣਿਆਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਪੀਓਜੇਕੇ
ਤੋਂ ਲੈ ਕੇ ਪੰਜਾਬ ਦੇ ਸਿਆਲਕੋਟ ਅਤੇ ਬਹਾਵਲਪੁਰ ਵਰਗੇ ਸਥਾਨਾਂ ਤੱਕ ਕੀਤੇ ਗਏ ਇਨ੍ਹਾਂ ਹਮਲਿਆਂ ਨੇ ਭਾਰਤ ਦੀ ਪਹੁੰਚ ਅਤੇ
ਸਟੀਕਤਾ ਨੂੰ ਪ੍ਰਦਰਸ਼ਿਤ ਕੀਤਾ। ਨੂਰ ਖਾਨ ਅਤੇ ਸਰਗੋਧਾ ਏਅਰਬੇਸ ਵਰਗੇ ਮਹੱਤਵਪੂਰਨ ਟਿਕਾਣਿਆਂ ‘ਤੇ ਹਮਲਾ ਕਰਕੇ ਇਹ
ਸੁਨੇਹਾ ਦਿੱਤਾ ਗਿਆ ਕਿ ਪਾਕਿਸਤਾਨ ਵਿੱਚ ਕੋਈ ਵੀ ਅੱਤਵਾਦੀ ਸੁਰੱਖਿਅਤ ਪਨਾਹਗਾਰ ਭਾਰਤ ਦੀ ਪਹੁੰਚ ਤੋਂ ਬਾਹਰ ਨਹੀਂ ਹੈ।
ਇਨ੍ਹਾਂ ਹਮਲਿਆਂ ਦਾ ਪੈਮਾਨਾ ਅਤੇ ਸਟੀਕਤਾ ਬੇਮਿਸਾਲ ਸੀ। ਇਨ੍ਹਾਂ ਵਿੱਚ ਯੂਸੁਫ ਅਜ਼ਹਰ, ਅਬਦੁੱਲ ਮਲਿੱਕ ਰਾਊਫ ਅਤੇ
ਮੁਦਾਸਿਰ ਅਹਿਮਦ ਸਮੇਤ ਸੌ ਤੋਂ ਵੱਧ ਅੱਤਵਾਦੀਆਂ ਦਾ ਖਾਤਮਾ ਕਰ ਦਿੱਤਾ ਗਿਆ।
ਘੱਟੋ ਘੱਟ ਲਾਗਤ ‘ਤੇ ਵੱਧ ਤੋਂ ਵੱਧ ਤੋਂ ਪ੍ਰਭਾਵ
ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਦੀ ਪਰਮਾਣੂ ਧਮਕੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਯੂਕ੍ਰੇਨ ਜਾਂ ਗਾਜ਼ਾ ਵਰਗੇ ਸੰਘਰਸ਼ਾਂ ਦੇ ਉਲਟ, ਜਿੱਥੇ
ਵਿਆਪਕ ਵਿਨਾਸ਼ ਹੋ ਰਿਹ ਹੈ, ਇਸ ਅਭਿਆਨ ਵਿੱਚ ਪਾਕਿਸਤਾਨ ਦੇ ਅੱਤਵਾਦੀ ਅਤੇ ਫੌਜੀ ਢਾਂਚਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ,
ਜਦਕਿ, ਭਾਰਤ ਵਿੱਚ ਘਰੇਲੂ ਪੱਧਰ ‘ਤੇ ਇਸ ਦਾ ਪ੍ਰਭਾਵ ਲਗਭਗ ਨਾਮਾਤਰ ਰਿਹਾ। ਦੁਨੀਆ ਦੀਆਂ ਨਜ਼ਰਾਂ ਵਿੱਚ, ਭਾਰਤ ਦੀ ਏਕੀਕ੍ਰਿਤ
ਹਵਾਈ ਕਮਾਂਡ ਅਤੇ ਕੰਟਰੋਲ ਸਿਸਟਮ (IACCS), ਖਾਸ ਤੌਰ ‘ਤੇ ਸਵਦੇਸ਼ੀ ‘ਆਕਾਸ਼ਤੀਰ’ ਸਿਸਟਮ ਨੇ ਪਾਕਿਸਤਾਨ ਦੇ ਡ੍ਰੋਨ ਅਤੇ
ਮਿਜ਼ਾਈਲ ਹਮਲਿਆਂ ਨੂੰ ਸਫਲਤਾਪੂਰਵਕ ਅਕਿਰਿਆਸ਼ੀਲ ਕਰਕੇ ਮਹੱਤਵਪੂਰਨ ਟਿਕਾਣਿਆਂ ਦੀ ਰੱਖਿਆ ਕੀਤੀ।
ਭਾਰਤ ਵਿੱਚ ਆਰਥਿਕ ਰੁਕਾਵਟ ਬਹੁਤ ਘੱਟ ਰਹੀ। ਵਿਰੋਧੀ 'ਤੇ ਭਾਰੀ ਕੀਮਤ ਵਸੂਲਣ ਅਤੇ ਨਾਲ ਹੀ ਆਪਣੇ ਖੇਤਰ 'ਤੇ ਪ੍ਰਭਾਵ
ਨੂੰ ਸੀਮਤ ਰੱਖਣ ਦਾ ਇਹ ਅੰਤਰ- ਭਾਰਤ ਦੁਆਰਾ ਕੀਤੀ ਗਈ ਸਾਵਧਾਨੀਪੂਰਨ ਯੋਜਨਾਬੰਦੀ, ਤਕਨੀਕੀ ਮੁਹਾਰਤ ਅਤੇ ਸਟੀਕ
ਲਾਗੂਕਰਨ ਨੂੰ ਦਰਸਾਉਂਦਾ ਹੈ। ਭਾਰਤੀ ਹਵਾਈ ਸੈਨਾ ਨੇ ਰਾਫੇਲ ਜਹਾਜ਼, SCALP ਮਿਜ਼ਾਈਲਾਂ ਅਤੇ ਹੈਮਰ ਬੰਬਾਂ ਦੀ ਵਰਤੋਂ
ਕਰਦੇ ਹੋਏ, ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਬਾਈਪਾਸ ਕਰਕੇ ਉਨ੍ਹਾਂ ਨੂੰ ਜਾਮ ਕਰਦੇ ਹੋਏ ਮਿਸ਼ਨ ਨੂੰ ਤੇਈ ਮਿੰਟਾਂ
ਅੰਦਰ ਪੂਰਾ ਕਰ ਲਿਆ।
10 ਮਈ ਨੂੰ ਭਾਰਤ ਨੇ ਕਾਰਵਾਈ ਦਾ ਦਾਇਰਾ ਵਧਾਉਂਦੇ ਹੋਏ ਗਿਆਰ੍ਹਾਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ
ਦੀਆਂ ਮਹੱਤਵਪੂਰਨ ਸਮਰੱਥਾਵਾਂ ਨੂੰ ਕਮਜ਼ੋਰ ਕਰ ਦਿੱਤਾ। ਭਾਰਤ ਇੱਕ ਹੀ ਅਭਿਆਨ ਵਿੱਚ ਕਿਸੇ ਪਰਮਾਣੂ-ਹਥਿਆਰ ਸੰਪੰਨ
ਦੇਸ਼ ਦੇ ਗਿਆਰ੍ਹਾਂ ਏਅਰਬੇਸਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ। ਇਸ ਅਭਿਆਨ ਵਿੱਚ ਪਾਕਿਸਤਾਨ ਹਵਾਈ
ਸੈਨਾ ਦੀਆਂ ਲਗਭਗ 20% ਸੰਪਤੀਆਂ ਖਤਮ ਹੋ ਗਈਆਂ। ਭੂਲਾਰੀ ਏਅਰਬੇਸ ‘ਤੇ ਵੱਡਾ ਨੁਕਸਾਨ ਹੋਇਆ।
ਸਾਂਝੀਵਾਲਤਾ, ਆਤਮ-ਨਿਰਭਰਤਾ, ਅਤੇ ਸਵਦੇਸ਼ੀਕਰਣ (JAI)
ਆਪ੍ਰੇਸ਼ਨ ਸਿੰਦੂਰ ਨੇ ਸਾਂਝੀਵਾਲਤਾ, ਆਤਮ-ਨਿਰਭਰਤਾ ਅਤੇ ਸਵਦੇਸ਼ੀਕਰਣ ਦਾ ਸਪਸ਼ਟ ਪ੍ਰਦਰਸ਼ਨ ਕੀਤਾ। ਹਵਾਈ ਸੈਨਾ ਨੇ ਸਮੁੰਦਰੀ ਦਬਾਅ
ਨੂੰ ਬਣਾਈ ਰੱਖਿਆ, ਜਦਕਿ ਥਲ ਸੈਨਾ ਅਤੇ ਹਵਾਈ ਸੈਨਾ ਨੇ ਅੱਤਵਾਦੀ ਅਤੇ ਫੌਜੀ ਢਾਂਚਿਆਂ ‘ਤੇ ਤਾਲਮੇਲਪੂਰਨ ਹਮਲੇ ਕੀਤੇ। ਇਸ
ਅਭਿਆਨ ਨੇ ਮੋਦੀ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਫੀ ਸਮੇਂ ਤੋਂ ਪੈਂਡਿੰਗ ਸੁਧਾਰਾਂ ਨੂੰ ਵੀ ਪ੍ਰਮਾਣਿਤ ਕੀਤਾ, ਜਿਵੇਂ ਕਿ 2019 ਵਿੱਚ ਚੀਫ
ਆਫ ਡਿਫੈਂਸ ਸਟਾਫ ਦੇ ਅਹੁਦੇ ਦਾ ਗਠਨ ਅਤੇ ਭਾਰਤ ਦਾ ਸਵਦੇਸ਼ੀ ਰੱਖਿਆ ਉਤਪਾਦਨ ਵੱਲ ਰੁਖ਼ ਕਰਨਾ। ਰੱਖਿਆ ਉਤਪਾਦਨ 2014-15
ਵਿੱਚ 46,429 ਕਰੋੜ ਰੁਪਏ ਤੋਂ ਵਧ ਕੇ 2024- 25 ਵਿੱਚ 1,54,000 ਕਰੋੜ ਰੁਪਏ ਹੋ ਗਿਆ, ਜਿਸ ਵਿੱਚ ਹੁਣ 6.5 ਪ੍ਰਤੀਸ਼ਤ ਤੋਂ ਵੱਧ
ਉਤਪਾਦਨ ਦੇਸ਼ ਅੰਦਰ ਹੀ ਕੀਤਾ ਜਾ ਰਿਹਾ ਹੈ।
ਡ੍ਰੋਨ ਆਯਾਤ ‘ਤੇ ਪਾਬੰਦੀ ਅਤੇ ਪੀਐੱਲਆਈ ਯੋਜਨਾ ਵਰਗੀਆਂ ਨੀਤੀਆਂ ਨੇ ਘਰੇਲੂ ਖੋਜ ਅਤੇ ਵਿਕਾਸ ਨੂੰ ਹੁਲਾਰਾ ਦਿੱਤਾ। ਅੱਜ
75% ਖਰੀਦ ਘਰੇਲੂ ਸਰੋਤਾਂ ਤੋਂ ਹੋ ਰਹੀ ਹੈ ਅਤੇ ਰੱਖਿਆ ਖੋਜ ਅਤੇ ਵਿਕਾਸ ਦਾ 25% ਹਿੱਸਾ ਨਿਜੀ ਖੇਤਰ ਦੇ ਲਈ ਰਾਖਵਾਂ ਹੈ।
ਸੈਨਾ ਦੇ ਲਗਭਗ 90% ਗੋਲਾ-ਬਾਰੂਦ ਦਾ ਸਵਦੇਸ਼ੀਕਰਣ ਹੋ ਚੁੱਕਿਆ ਹੈ, ਅਤੇ 2027-28 ਤੱਕ ਪੂਰਾ ਸਵਦੇਸ਼ੀਕਰਣ ਹੋਣ ਦੀ
ਉਮੀਦ ਹੈ। ਬ੍ਰਹਮੋਸ, ਆਕਾਸ਼, ਆਕਾਸ਼ਤੀਰ, ਤੇਜਸ ਅਤੇ ਐਂਟੀ-ਡ੍ਰੋਨ ਪਲੈਟਫਾਰਮ ਵਰਗੀਆਂ ਪ੍ਰਣਾਲੀਆਂ ਨੇ ਮਲਟੀ-ਡੋਮੇਨ
ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਹੈ।ਆਪ੍ਰੇਸ਼ਨ ਸਿੰਦੂਰ ਨੇ ਡ੍ਰੋਨ ਅਤੇ ਏਆਈ-ਅਧਾਰਿਤ ਪ੍ਰਣਾਲੀਆਂ ਦੀ ਭੂਮਿਕਾ ਨੂੰ ਵੀ ਫੋਰਸ ਮਲਟੀਪਲਾਇਰ ਵਜੋਂ ਪ੍ਰਦਰਸ਼ਿਤ ਕੀਤਾ।ਐੱਫਡੀਆਈ ਵਿੱਚ- ਉਦਾਰੀਕਰਣ ਅਤੇ ਰੱਖਿਆ ਗਲਿਆਰਿਆਂ ਸਮੇਤ ਪਿਛਲੇ ਇੱਕ ਦਹਾਕੇ ਵਿੱਚ ਕੀਤੇ ਗਏ ਵਿਆਪਕ ਸੁਧਾਰ,
ਹੁਣ ਭਾਰਤ ਦੀ ਲੰਬੇ ਸਮੇਂ ਦੀ ਰਣਨੀਤਿਕ ਖੁਦਮੁਖਤਿਆਰੀ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੇ ਹਨ।
ਰਾਜਨੀਤਿਕ ਇੱਛਾਸ਼ਕਤੀ- ਸਫਲਤਾ ਦਾ ਮੁੱਖ ਕਾਰਕ
ਫੌਜੀ ਸਫਲਤਾ ਲਈ ਰਾਜਨੀਤਿਕ ਦਿਸ਼ਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਵੇਂ ਫੌਜੀਆਂ ਦੀ ਬਹਾਦਰੀ ਬਹੁਤ
ਮਹੱਤਵਪੂਰਨ ਹੈ, ਪਰੰਤੂ ਅਗਵਾਈ ਦੀ ਦੂਰ-ਦ੍ਰਿਸ਼ਟੀ ਨਤੀਜਿਆਂ ਨੂੰ ਆਕਾਰ ਦਿੰਦੀ ਹੈ। ਪਿਛਲੇ ਇੱਕ ਦਹਾਕੇ ਵਿੱਚ, ਭਾਰਤ
ਅੱਤਵਾਦ ਦੇ ਜਵਾਬ ਵਿੱਚ ਸੰਜਮ ਨਾਲ ਫੌਜੀ ਵਿਕਲਪਾਂ ਦੀ ਵਰਤੋਂ ਕਰਨ ਦੀ ਇੱਛਾ ਵੱਲ ਵਧਿਆ ਹੈ।
ਅਗਵਾਈ ਨੇ ਸੋਚ-ਸਮਝ ਕੇ ਜੋਖਮ ਲੈਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਅਤੇ ਅੱਤਵਾਦੀਆਂ ਨੂੰ, ਉਹ ਜਿੱਥੇ ਵੀ ਸਰਗਰਮ
ਹੋਣ, ਉਨ੍ਹਾਂ ਨੂੰ ਉੱਥੇ ਹੀ ਨਿਸ਼ਾਨਾ ਬਣਾਉਣ ਦੀ ਜਨਤਕ ਵਚਨਬੱਧਤਾ ਪ੍ਰਗਟਾਈ। ਹਥਿਆਰਬੰਦ ਬਲਾਂ ਨੂੰ ਕਾਰਵਾਈ ਕਰਨ ਦੀ
ਪੂਰੀ ਆਜ਼ਾਦੀ ਦਿੱਤੀ ਗਈ, ਹਾਲਾਂਕਿ ਉਨ੍ਹਾਂ ਨੂੰ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਰਹੇਜ ਕਰਨ ਦਾ ਸਪਸ਼ਟ ਨਿਰਦੇਸ਼ ਵੀ
ਦਿੱਤਾ ਗਿਆ। ਦੁਸ਼ਮਣ ਦੇ ਇਲਾਕੇ ਵਿੱਚ ਵੀ ਨਾਗਰਿਕ ਜੀਵਨ ਪ੍ਰਤੀ ਸਨਮਾਨ ਦਾ ਇਹ ਸੱਭਿਅਤਾਗਤ ਦ੍ਰਿਸ਼ਟੀਕੋਣ, ਪਾਕਿਸਤਾਨ
ਲਈ ਅਨਜਾਣ ਹੈ, ਜੋ ਕਿ ਭਾਰਤ ਵਿਰੁੱਧ ਗੈਰ-ਰਵਾਇਤੀ ਯੁੱਧ ਛੇੜਣ ਲਈ ਅੱਤਵਾਦ ਦਾ ਇੱਕ ਭਿਆਨਕ ਸਾਧਨ ਵਜੋਂ
ਇਸਤੇਮਾਲ ਕਰਦਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਫੈਸਲੇ –ਭਾਵੇਂ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨਾ ਹੋਵੇ ਜਾਂ ਸੰਤੁਲਿਤ ਫੌਜੀ
ਕਾਰਵਾਈ- ਸਾਰੇ ਫੌਜੀ ਅਗਵਾਈ ਨਾਲ ਤਾਲਮੇਲ ਪੂਰਨ ਸੋਚ-ਸਮਝ ਅਤੇ ਯੋਜਨਾਬੱਧ ਢੰਗ ਨਾਲ ਲਏ ਗਏ ਹਨ। ਇਸ ਦਾ
ਉਦੇਸ਼ ਇੱਕੋ ਜਿਹਾ ਅਤੇ ਢੁਕਵਾਂ ਰਿਹਾ ਹੈ: ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਢਾਂਚਿਆਂ ਨੂੰ, ਉਹ ਜਦੋਂ ਕਿਤੇ ਵੀ ਹੋਣ, ਨਿਸ਼ਾਨਾ
ਬਣਾਉਣਾ।ਪਾਕਿਸਤਾਨ ਦੇ ਨਾਲ ਭਾਰਤ ਦੇ ਤਜ਼ਰਬੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਤਾਕਤ ਰਾਹੀਂ ਵਿਰੋਧ ਕੂਟਨੀਤਕ ਵਿਰੋਧਾਂ ਅਤੇ
ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ ਦੇ ਮੁਕਾਬਲੇ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ – ਜਿਵੇਂ ਕਿ 2008 ਵਿੱਚ ਮੁੰਬਈ ਵਿੱਚ ਹੋਏ
ਭਿਆਨਕ ਅੱਤਵਾਦੀ ਹਮਲਿਆਂ ਤੋਂ ਬਾਅਦ ਦੇਖਿਆ ਗਿਆ ਸੀ। ਸਪਸ਼ਟ ਤੌਰ 'ਤੇ, ਇਸ ਸੰਦਰਭ ਵਿੱਚ, ਆਪ੍ਰੇਸ਼ਨ ਸਿੰਦੂਰ ਨੇ ਇੱਕ
"ਨਿਊ ਨਾਰਮਲ" ਸਥਾਪਿਤ ਕੀਤਾ ਹੈ, ਨਾਲ ਹੀ ਇਹ ਵੀ ਸੰਕੇਤ ਦਿੰਦਾ ਹੈ ਕਿ ਭਵਿੱਖ ਦੀਆਂ ਕਾਰਵਾਈਆਂ PoJK ਤੋਂ ਅੱਗੇ ਵਧ
ਕੇ ਪਾਕਿਸਤਾਨ ਦੇ ਅੰਦਰੂਨੀ ਖੇਤਰਾਂ ਤੱਕ ਫੈਲ ਸਕਦੀਆਂ ਹਨ।
ਸੰਪੂਰਨ ਰਾਸ਼ਟਰ ਦ੍ਰਿਸ਼ਟੀਕੋਣ
ਆਪ੍ਰੇਸ਼ਨ ਸਿੰਦੂਰ ਨੇ ‘ਸੰਪੂਰਨ ਰਾਸ਼ਟਰ’ ਦ੍ਰਿਸ਼ਟੀਕੋਣ ਨੂੰ ਪ੍ਰਤੀਬਿੰਬਤ ਕੀਤਾ, ਜਿਸ ਵਿੱਚ ਹਥਿਆਰਬੰਦ ਬਲਾਂ, ਸਰਕਾਰ ਅਤੇ
ਨਿਜੀ ਉਦਯੋਗਾਂ ਨੂੰ ਇਕੱਠਾ ਲਿਆਂਦਾ ਗਿਆ ਅਤੇ ਨਾਗਰਿਕ-ਫੌਜੀ ਤਾਲਮੇਲ ਦੇ ਨਵੇਂ ਮਾਪਦੰਡ ਤਿਆਰ ਕੀਤੇ ਗਏ। ਜ਼ਿਕਰਯੋਗ
ਤੌਰ ‘ਤੇ, ਸਟਾਰਟਅੱਪਸ ਅਤੇ ਨਿਜੀ ਕੰਪਨੀਆਂ ਨੇ ਆਈਡੀਈਐਕਸ ਢਾਂਚੇ ਦੀ ਸਹਾਇਤਾ ਨਾਲ ਡ੍ਰੋਨ ਅਤੇ ਕਾਉਂਟਰ-ਯੂਏਐੱਸ
ਪ੍ਰਣਾਲੀਆਂ ਵਿੱਚ ਯੋਗਦਾਨ ਪਾਇਆ। ਆਉਣ ਵਾਲੇ ਵਰ੍ਹਿਆਂ ਵਿੱਚ ਇਨ੍ਹਾਂ ਦੀ ਭੂਮਿਕਾ ਹੋਰ ਵੀ ਵਧਣ ਦੀ ਸੰਭਾਵਨਾ ਹੈ।
ਇਸ ਤੋਂ ਮਿਲੀ ਸਿੱਖ ਦੀ ਬਦੌਲਤ ਵੱਖ-ਵੱਖ ਏਜੰਸੀਆਂ ਦਰਮਿਆਨ ਤਾਲਮੇਲ ਬਿਹਤਰ ਹੋਇਆ। ਇਸਰੋ ਨੇ ਸੈਟੇਲਾਈਟ-
ਅਧਾਰਿਤ ਨਿਗਰਾਨੀ ਪ੍ਰਦਾਨ ਕੀਤੀ, ਜਦਕਿ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਅਤੇ ਜਨ ਸੰਚਾਰ ਦੇ ਪ੍ਰਬੰਧਨ ਲਈ ਯਤਨ
ਕੀਤੇ ਗਏ।
ਭਾਰਤੀ ਫੌਜ ਦੇ ਏਕੀਕ੍ਰਿਤ ਰੱਖਿਆ ਸਟਾਫ (ਆਈਡੀਐੱਸ) ਨੇ ਸਾਂਝੀ ਖਰੀਦ ਅਤੇ ਸੰਚਾਲਨ ਨੂੰ ਯਕੀਨੀ ਬਣਾਇਆ, ਜਿਸ ਨਾਲ
ਤਿੰਨੋਂ ਸੇਵਾਵਾਂ ਸਾਂਝੀ ਖੁਫੀਆ ਜਾਣਕਾਰੀ ਦੇ ਅਧਾਰ ਤੇ ਕੰਮ ਕਰਨ ਦੇ ਯੋਗ ਬਣੀਆਂ। ਸਿਵਿਲ ਪ੍ਰਸ਼ਾਸਨ ਨੂੰ ਵੀ ਫੌਜੀ ਯੋਜਨਾਬੰਦੀ
ਨਾਲ ਜੋੜਿਆ ਗਿਆ, ਜਿਸ ਵਿੱਚ ਤਿਆਰੀ ਦੇ ਉਪਾਅ ਅਤੇ ਜਨ ਸੰਚਾਰ ਲਈ ਪ੍ਰਬੰਧ ਸ਼ਾਮਲ ਸਨ।
ਅੱਤਵਾਦ ਵਿਰੁੱਧ ਅੰਤਰਰਾਸ਼ਟਰੀ ਸਮਰਥਨ ਜੁਟਾਉਣ ਲਈ, ਸਰਕਾਰ ਨੇ-ਵਿਰੋਧੀ ਪਾਰਟੀਆਂ ਨੂੰ ਨਾਲ ਲੈਂਦੇ ਹੋਏ -ਦੁਨੀਆ ਭਰ
ਵਿੱਚ ਸਰਬ-ਪਾਰਟੀ ਵਫ਼ਦ ਭੇਜੇ, ਜਿਸ ਤਰ੍ਹਾਂ ਦੇਸ਼ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਦੇ ਆਉਣ ‘ਤੇ ਰਾਜਨੀਤਿਕ ਏਕਤਾ ਦੀ
ਮਹੱਤਤਾ ਨੂੰ ਦਰਸਾਉਂਦਾ ਹੈ।
(ਲੇਖਕ, ਮਨੋਹਰ ਪਾਰੀਕਰ ਇੰਸਟੀਟਿਊਟ ਫਾਰ ਡਿਫੈਂਸ ਸਟਡੀਜ਼ ਐਂਡ ਐਨਾਲਿਸਿਸ ਦੇ ਡਾਇਰੈਕਟਰ ਜਨਰਲ ਹਨ, ਅਤੇ
ਆਪ੍ਰੇਸ਼ਨ ਸਿੰਦੂਰ ਦੇ ਸੰਦਰਭ ਵਿੱਚ ਸੰਯੁਕਤ ਅਰਬ ਅਮੀਰਾਤ ਅਤੇ ਸਾਊਥ ਅਫਰੀਕਾ ਭੇਜੇ ਗਏ ਸਰਬ-ਪਾਰਟੀ ਵਫ਼ਦ ਦੇ ਮੈਂਬਰ
ਦੇ ਤੌਰ ֮ਤੇ ਸ਼ਾਮਲ ਸਨ; ਇਹ ਉਨ੍ਹਾਂ ਦੇ ਨਿਜੀ ਵਿਚਾਰ ਹਨ।)
Leave a Reply