August 17, 2026

Justice News

ਅਵਾਮ ਦੀ ਆਵਾਜ਼

ਆਧਾਰ ਦੀ “ਨਵੀਂ ਲੁੱਕ” ਬਾਰੇ ਕੁੱਝ ਖ਼ਬਰਾਂ ਉੱਤੇ ਸਪੱਸ਼ਟੀਕਰਨ



ਨਵੀਂ ਦਿੱਲੀ
, (ਜਸਟਿਸ ਨਿਊਜ਼  )
ਕੁੱਝ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਆਧਾਰ ਦੀ ਲੁੱਕ ਸਿਰਫ਼ ਇੱਕ ਫੋਟੋ ਅਤੇ ਇੱਕ ਕਿਊਆਰ ਕੋਡ ਵਿੱਚ ਬਦਲ ਜਾਵੇਗੀ।

ਇਹ ਬਿਲਕੁਲ ਗਲਤ ਹੈ। ਅਜਿਹੀ ਕਿਸੇ ਵੀ ਤਬਦੀਲੀ ਦੀ ਕੋਈ ਯੋਜਨਾ ਨਹੀਂ ਹੈ।

ਅਜਿਹੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਲੋਕਾਂ ਦੇ ਮਨਾਂ ਵਿੱਚ ਬੇਲੋੜੀ ਉਲਝਣ ਪੈਦਾ ਕਰ ਰਹੀਆਂ ਹਨ।

ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੀਆਂ ਖ਼ਬਰਾਂ ਅਤੇ ਪੋਸਟਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਆਧਾਰ ਦੀ ਅਧਿਕਾਰਤ ਜਾਣਕਾਰੀ ਲਈ UIDAI ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਅਤੇ ਪੀਆਈਬੀ ਰਾਹੀਂ ਜਾਰੀ ਪ੍ਰੈੱਸ ਰਿਲੀਜ਼ ਉੱਤੇ ਹੀ ਭਰੋਸਾ ਕਰਨ। ਮੀਡੀਆ ਨੂੰ ਵੀ ਅਜਿਹੀਆਂ ਗਲਤ ਜਾਣਕਾਰੀਆਂ ਨੂੰ ਉਤਸ਼ਾਹਿਤ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.