August 17, 2026

Justice News

ਅਵਾਮ ਦੀ ਆਵਾਜ਼

ਜ਼ਿਲ੍ਹਾ ਸੈਨਿਕ ਬੋਰਡ ਵਿਖੇ ਕਲਰਕ ਦੀ ਅਸਥਾਈ ਆਸਾਮੀ ਲਈ ਅਰਜੀਆਂ ਦੀ ਮੰਗ-ਜ਼ਿਲ੍ਹਾ ਸੈਨਿਕ ਬੋਰਡ ਮੋਗਾ ਵਿਖੇ 8 ਮਈ ਤੱਕ ਦਿੱਤੀਆਂ ਜਾ ਸਕਣਗੀਆਂ ਅਰਜੀਆਂ

ਮੋਗਾ

( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ)

ਜ਼ਿਲ੍ਹਾ ਸੈਨਿਕ ਬੋਰਡ ਮੋਗਾ ਵਿਖੇ ਝੰਡਾ ਫੰਡ ਕਲਰਕ ਦੀ ਇੱਕ ਅਸਥਾਈ ਆਸਾਮੀ ਵਾਸਤੇ ਸਾਬਕਾ ਸੈਨਿਕਾਂ/ਸੈਨਿਕਾਂ ਦੇ ਬੱਚਿਆਂ ਦੀ ਨਿਰੋਲ ਠੇਕੇ ਦੇ ਆਧਾਰ ਤੇ ਕੇਵਲ 11 ਮਹੀਨਿਆਂ ਵਾਸਤੇ ਜ਼ਰੂਰਤ ਹੈ।ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਮੋਗਾ ਗਰੁੱਪ ਕੈਪਟਨ ਦੇਵਿੰਦਰ ਸਿੰਘ ਢਿੱਲੋਂ (ਸੇਵਾ ਮੁਕਤ )ਨੇ ਦੱਸਿਆ ਕਿ ਸਿਵਲ, ਬੀ.ਏ, ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ,ਅਕਾਊਟ ਦੀ ਜਾਣਕਾਰੀ ਹੋਣੀ ਲਾਜਮੀ ਹੈ। ਕੰਪਿਊਟਰ ਵਿੱਚ ਮਹਾਰਤ ਰੱਖਣ ਵਾਲੇ ਤੇ ਤਜਰਬੇ ਵਾਲੇ ਉਮੀਦਵਾਰ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਜਾਵੇਗਾ।

ਉਹਨਾਂ ਅੱਗੇ ਦੱਸਿਆ ਕਿ ਇਛੁੱਕ ਸਾਬਕਾ ਸੈਨਿਕ ਆਪਣੀ ਪ੍ਰਤੀਬੇਨਤੀ, ਡਿਸਚਾਰਜ਼ ਬੁੱਕ, ਸੈਨਿਕ ਸ਼ਨਾਖਤੀ ਕਾਰਡ ਅਤੇ ਪੀ.ਪੀ.ਓ. ਦੀ ਫੋਟੋ ਕਾਪੀ, ਕੰਪਿਊਟਰ ਅਤੇ ਆਪਣੀ ਸਿਵਲ ਯੋਗਤਾ ਸਬੰਧੀ ਅਸਲ ਦਸਤਵੇਜ਼ ਦੀਆਂ ਫੋਟੋ ਕਾਪੀਆਂ 08 ਮਈ 2026 (ਬਾਅਦ ਦੁਪਹਿਰ ਤੱਕ) ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਸੈਨਿਕ ਬੋਰਡ, ਕਮਰਾ ਨੰਬਰ ਸੀ-218, ਦੂਜ਼ੀ ਮੰਜ਼ਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਜਮਾਂ ਕਰਵਾ ਸਕਦੇ ਹਨ।
ਉਚੇਰੀ ਯੋਗਤਾ, ਤਜ਼ਰਬੇ ਵਾਲੇ ਉਮੀਦਵਾਰ ਅਤੇ ਸਾਬਕਾ ਸੈਨਿਕ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਸਾਬਕਾ ਸੈਨਿਕ ਜਾਂ ਉਸ ਦੇ ਆਸ਼ਰਿਤ ਨਾ ਉਪਲੱਬਧ ਹੋਣਗੇ ਤਾਂ ਸਿਵਲੀਅਨ ਉਮੀਦਵਾਰ ਵਿਚਾਰਨ ਯੋਗ ਹੋਣਗੇ। ਕੰਪਿਊਟਰ ਦਾ ਅੰਗਰੇਜ਼ੀ ਅਤੇ ਪੰਜਾਬੀ ਦਾ ਟੈਸਟ ਮਿਤੀ ਅਤੇ ਸਮਾਂ ਬਾਅਦ ਵਿੱਚ ਫੋਨ ਤੇ ਸੂਚਿਤ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.