August 17, 2026

Justice News

ਅਵਾਮ ਦੀ ਆਵਾਜ਼

ਸਿਰਜਣਧਾਰਾ ਵੱਲੋਂ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਦੀਆਂ ਦੋ ਕਿਤਾਬਾਂ ਲੋਕ ਅਰਪਣ ।

ਪੰਜਾਬੀ ਭਵਨ , ਲੁਧਿਆਣਾ ਦੇ ਡਾ.ਪਰਮਿੰਦਰ ਸਿੰਘ ਸਿੰਘ ਹਾਲ ਵਿੱਚ ਸਿਰਜਣਧਾਰਾ ਵੱਲੋਂ , ਸੰਸਥਾ ਦੀ ਪ੍ਰਧਾਨ ਡਾ਼ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜੀ ਦੁਆਰਾ ਲਿਖੀਆਂ ਗਈਆਂ ਦੋ ਪੁਸਤਕਾਂ “ਬਲਦੇਵ ਸਿੰਘ ਬੱਧਨ ਦੀ ਕਾਵਿ- ਚੇਤਨਾ” ਅਤੇ “ਸਤਸੰਗਤਿ ਮਿਲਿ ਰਹੀਐ ਮਾਧਉ” ਲੋਕ ਅਰਪਣ ਕੀਤੀਆਂ ਗਈਆਂ। ਡਾਕਟਰ ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜੀ ਵੱਲੋਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਆਲੋਚਨਾਤਮਕ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ  ਵਿਸਥਾਰਪੂਰਵਕ ਚਾਨਣਾ ਪਾਇਆ। ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰ ਬਲਦੇਵ ਸਿੰਘ ਬੱਦਨ  ਜੀ ਵੀ ਇੱਕ ਬਹੁ-ਵਿਧਾਵੀ ਮਹਾਨ ਲੇਖਕ ਹਨ ਜਿਨ੍ਹਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਕੇ ਪ੍ਰਿੰਸੀਪਲ ਕ੍ਰਿਸ਼ਨ ਜੀ ਨੇ ਬਹੁਤ ਹੀ ਵਧੀਆ ਕਿਤਾਬ ਲਿਖੀ ਹੈ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਬੱਦਨ ਦੀਆਂ ਲਿਖਤਾਂ ਪੰਜਾਬੀ ਦੇ ਆਧੁਨਿਕ ਸਾਹਿਤ ਦਾ ਵਡਮੁੱਲਾ ਸਰਮਾਇਆ ਹਨ। ਪੰਜਾਬੀ ਸਾਹਿਤਕਾਰੀ ਵਿੱਚ ਡਾਕਟਰ ਬੱਦਨ ਵੱਲੋਂ ਪਾਏ ਗਏ ਯੋਗਦਾਨ ਨੂੰ ਦੇਖਦੇ ਹੋਏ ਉਹਨਾਂ ਨੂੰ ਪੰਜਾਬੀ ਸਾਹਿਤ ਜਗਤ ਦੇ ਮੋਢੀ ਵਿਦਵਾਨ -ਚਿੰਤਕਾਂ ਵਿੱਚ ਸ਼ੁਮਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਪਣੀ ਦੂਸਰੀ ਪੁਸਤਕ “ਸਤਸੰਗਤਿ ਮਿਲਿ ਰਹੀਐ ਮਾਧਉ” ਬਾਰੇ ਦੱਸਿਆ ਕਿ ਹਥਲੀ ਪੁਸਤਕ ਵਿੱਚ  ਗੁਰੂ ਰਵਿਦਾਸ ਜੀ ਦੇ ਬਾਰੇ ਹੁਣ ਤੱਕ ਹੋਈ ਖੋਜ ਅਨੁਸਾਰ ਜਿਉਂਦਾ ਜਾਗਦਾ ਇਤਿਹਾਸ ਲਿਖਣ ਦੀ ਮੈਂ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਚਿੰਤਨਸ਼ੀਲ ਸਾਹਿਤਧਾਰਾ ਦੀ ਡਾਇਰੈਕਟਰ ਮੈਡਮ ਮਨਦੀਪ ਕੌਰ ਭੰਮਰਾ ਜੀ ਨੇ,ਹਰਦੇਵ ਸਿੰਘ ਕਲਸੀ ਜੀ ਕੇ ਸਾਧੂ ਸਿੰਘ ਅਤੇ ਦਰਸ਼ਨ ਸਿੰਘ ਬੋਪਾ ਰਾਏ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੰਸਥਾ ਵੱਲੋਂ  ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਕੁਝ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬਸੂਰਤ ਹਾਜ਼ਰੀ ਲਗਵਾਈ। ਸੰਸਥਾ ਦੇ ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਜਨਮੇਜਾ ਸਿੰਘ ਜੌਹਲ, ਡਾ ਰਣਜੀਤ ਸਿੰਘ,  ਸੰਪੂਰਨ ਸਿੰਘ ਸਨਮ, ਇੰਦਰਜੀਤ ਕੌਰ ਲੋਟੇ, ਡਾਕਟਰ ਜਸਪਾਲ ਸਿੰਘ , ਇੰਜ.ਕੇਵਲ  ਸਿੰਘ ,ਪ੍ਰੀਤਮ ਸਿੰਘ, ਦਵਿੰਦਰ ਸਿੰਘ,ਮੇਜਰ ਸਿੰਘ,ਨੇਤਰ ਸਿੰਘ ਨੇਤਰ, ਸਤਵਿੰਦਰ ਸਿੰਘ ਗੁੱਗ ਥਰੀਕੇ, ਹਰਵਿੰਦਰ ਸਿੰਘ ਥਰੀਕੇ ,ਬੁੱਧ ਸਿੰਘ ਨੀਲੋਂ, ਜਗਤਾਰ ਸਿੰਘ ਹਿੱਸੇਵਾਲ, ਬਲਜਿੰਦਰ ਕੌਰ ,ਧਰਮਿੰਦਰ ਸਿੰਘ  ਮੁਲਾਂਪੁਰੀ,  ਸਿਮਰਨ ਧੁੱਗਾ, ਸੁਰਜੀਤ ਸਿੰਘ ਜੀਤ, ਜਸਪ੍ਰੀਤ  ਕੌਰ ਗੁਰਨਾ,ਜੋਤੀ ਬਜਾਜ, ਅਮਨਦੀਪ ਕੌਰ ਮਲਿਕਾ ਇੰਦਰਜੀਤਪਾਲ ਕੌਰ, ਗੁਰਦੀਪ ਸਿੰਘ ਮੰਡ ,ਬਲਵਿੰਦਰ ਸਿੰਘ ਆਦਿ ਲੇਖਕ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.