ਭਾਰਤ ਦੀ ਫਾਰਮਾਸਿਊਟੀਕਲ ਰਣਨੀਤੀ ਪੈਮਾਨੇ ਤੋਂ ਨਵੀਨਤਾ ਵੱਲ ਵਧ ਰਹੀ ਹੈ, ਤਾਂ ਜੋ ਦੇਸ਼ ਨੂੰ ਬਾਇਓਫਾਰਮਾ ਅਤੇ ਉੱਚ-ਮੁੱਲ ਵਾਲੇ ਮੈਡੀਕਲ ਸਾਇੰਸ ਦੇ ਸੈਂਟਰ ਦੇ ਰੂਪ ਵਿੱਚ ਸਥਾਪਿਤ ਕੀਤਾ ਜਾ ਸਕੇ

-ਜਗਤ ਪ੍ਰਕਾਸ਼ ਨੱਡਾ

ਵਿਸ਼ਵ ਪੱਧਰ ‘ਤੇ, ਕੁੱਲ ਫਾਰਮਾਸਿਊਟੀਕਲ ਰੈਵੇਨਿਊ ਵਿੱਚ ਬਾਇਓਲੌਜਿਕ, ਬਾਇਓਸਿਮਿਲਰ ਅਤੇ ਵਿਸ਼ੇਸ਼
ਦਵਾਈਆਂ ਦੀ ਹਿੱਸੇਦਾਰੀ 40 ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ। ਲੰਬੇ ਸਮੇਂ ਤੋਂ ਜੈਨਰਿਕ ਦਵਾਈਆਂ ਵਿੱਚ ਮੋਹਰੀ ਦੇਸ਼
ਹੋਣ ਦੇ ਕਾਰਨ ‘ਵਿਸ਼ਵ ਦੀ ਫਾਰਮੇਸੀ’ ਦੇ ਰੂਪ ਵਿੱਚ ਪ੍ਰਸਿੱਧ ਭਾਰਤ ਦਾ ਫਾਰਮਾਸਿਊਟੀਕਲ ਉਦਯੋਗ ਹੁਣ ਪੈਮਾਨੇ
ਤੋਂ ਨਵੀਨਤਾ ਵੱਲ ਅੱਗੇ ਵਧਣ ਲਈ ਤਿਆਰ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ,
ਭਾਰਤ ਸਰਕਾਰ ਭਵਿੱਖ ਦੇ ਅਨੁਰੂਪ ਇੱਕ ਨੀਤੀਗਤ ਢਾਂਚੇ ਨੂੰ ਗਤੀ ਦੇ ਰਹੀ ਹੈ, ਤਾਂ ਜੋ ਦੇਸ਼ ਜੈਨਰਿਕ ਦਵਾਈਆਂ
ਵਿੱਚ ਆਪਣੀ ਮਜ਼ਬੂਤ ਸਥਿਤੀ ਬਣਾਏ ਰੱਖਦੇ ਹੋਏ ਇਨ੍ਹਾਂ ਉਭਰਦੇ ਖੇਤਰਾਂ ਵਿੱਚ ਵਧੇਰੇ ਹਿੱਸੇਦਾਰੀ ਪ੍ਰਾਪਤ ਕਰ ਸਕੇ।
ਕੇਂਦਰੀ ਬਜਟ 2026-27 ਵਿੱਚ 10,000 ਕਰੋੜ ਰੁਪਏ ਦੇ ਮਿਸ਼ਨ ਬਾਇਓਫਾਰਮਾ ਨਿਰਮਾਣ ਸ਼ਕਤੀ ਦਾ ਐਲਾਨ
ਇਸ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਨੂੰ ਰੇਖਾਂਕਿਤ ਕਰਦਾ ਹੈ। ਇਹ ਅਗਲੇ 8 ਤੋਂ 10 ਵਰ੍ਹਿਆਂ ਵਿੱਚ ਭਾਰਤ ਨੂੰ
ਬਾਇਓਫਾਰਮਾ ਇਨੋਵੇਸ਼ਨ ਅਤੇ ਉੱਚ ਮੁੱਲ ਵਾਲੀ ਚਿਕਿਤਸਾ ਸੇਵਾਵਾਂ ਦੇ ਗਲੋਬਲ ਹੱਬ ਬਣਾਉਣ ਦੇ ਦੇਸ਼ ਦੇ ਸੰਕਲਪ
ਦਾ ਸੰਕੇਤ ਦਿੰਦੀ ਹੈ। ਇਹ ਵਿਜ਼ਨ ਗਹਿਰੀ ਵਿਗਿਆਨਿਕ ਸਮਰੱਥਾਵਾਂ ਦੇ ਨਿਰਮਾਣ, ਨਵੀਨਤਾ-ਅਧਾਰਿਤ ਉੱਦਮਾਂ ਨੂੰ
ਹੁਲਾਰਾ ਦੇਣ ਅਤੇ ਭਾਰਤ ਨੂੰ ਅਗਲੀ ਪੀੜ੍ਹੀ ਦੀਆਂ ਦਵਾਈਆਂ ਦੇ ਖੇਤਰ ਵਿੱਚ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ
ਉਭਰਨ ਵਿੱਚ ਸਮਰੱਥ ਬਣਾਉਣ ‘ਤੇ ਅਧਾਰਿਤ ਹੋਵੇਗਾ।
ਇਸ ਪ੍ਰੋਗਰਾਮ ਦਾ ਉਦੇਸ਼ ਬਾਇਓਲੌਜਿਕਸ, ਬਾਇਓਸਿਮਿਲਰ ਅਤੇ ਐਡਵਾਂਸਡ ਥੈਰੇਪੀਉਟਿਕਸ ਖੇਤਰਾਂ ਵਿੱਚ
ਘਰੇਲੂ ਸਮਰੱਥਾਵਾਂ ਨੂੰ ਗਤੀ ਦੇਣਾ ਹੈ। ਇਹ ਪ੍ਰੋਗਰਾਮ ਫਾਰਮਾਸਿਊਟੀਕਲ ਵਿਭਾਗ, ਵਿਗਿਆਨ ਅਤੇ ਤਕਨਾਲੋਜੀ
ਵਿਭਾਗ ਅਤੇ ਬਾਇਓ ਤਕਨਾਲੋਜੀ ਵਿਭਾਗ ਦੀ ਮੌਜੂਦਾ ਪਹਿਲਕਦਮੀਆਂ ਦਾ ਪੂਰਕ ਹੈ, ਜਿਵੇਂ ਫਾਰਮਾ ਮੈਡਟੈਕ
ਸੈਕਟਰ ਵਿੱਚ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣਾ (ਪੀਆਰਆਈਪੀ), ਖੋਜ ਵਿਕਾਸ ਅਤੇ ਨਵੀਨਤਾ ਯੋਜਨਾ,

ਬਾਇਓਨੈਸਟ ਆਦਿ, ਜਿਨ੍ਹਾਂ ਦਾ ਉਦੇਸ਼ ਬਾਇਓਫਾਰਮਾਸਿਊਟੀਕਲਸ ਸਮੇਤ ਜੀਵਨ ਵਿਗਿਆਨ ਖੇਤਰ ਵਿੱਚ ਖੋਜ
ਅਤੇ ਵਿਕਾਸ ਨੂੰ ਹੁਲਾਰਾ ਦੇਣਾ ਹੈ। ਇਹ ਪਹਿਲਕਦਮੀਆਂ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ,
ਉਦਯੋਗ-ਅਕਾਦਮੀ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਜੈਨੇਰਿਕ ਦਵਾਈਆਂ ਤੋਂ ਨਵੀਨਤਾ ਸੰਚਾਲਿਤ ਦਵਾਈ ਖੋਜ ਅਤੇ
ਵਿਕਾਸ ਵੱਲ ਬਦਲਾਅ ਨੂੰ ਸਮਰੱਥ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ।
ਇਸ ਰਣਨੀਤੀ ਦਾ ਇੱਕ ਮਹੱਤਵਪੂਰਨ ਥੰਮ੍ਹ ਕਿਣਵਨ-ਅਧਾਰਿਤ ਨਿਰਮਾਣ ਸਮਰੱਥਾਵਾਂ ਦਾ ਵਿਕਾਸ ਕਰਨਾ ਹੈ।
ਐਂਟੀਬਾਇਓਟਿਕਸ,ਵੈਕਸੀਨ, ਐਨਜ਼ਾਈਮ, ਅਤੇ ਬਾਇਓਲੌਜਿਸਟਿਕਸ ਦੇ ਨਿਰਮਾਣ ਵਿੱਚ ਇਸ ਦੀ ਮਹੱਤਵਪੂਰਨ
ਭੂਮਿਕਾ ਦੇ ਬਾਵਜੂਦ, ਇਹ ਖੇਤਰ ਲੰਬੇ ਸਮੇਂ ਤੋਂ ਆਯਾਤ ‘ਤੇ ਨਿਰਭਰ ਰਿਹਾ ਹੈ। ਬੁਨਿਆਦੀ ਢਾਂਚੇ ਵਿੱਚ ਨਿਵੇਸ਼
ਕਰਕੇ, ਤਕਨਾਲੋਜੀ ਵਿਕਾਸ ਅਤੇ ਟ੍ਰਾਂਸਫਰ ਨੂੰ ਸੁਵਿਧਾਜਨਕ ਬਣਾ ਕੇ ਅਤੇ ਟੀਚਾਗਤ ਪ੍ਰੋਤਸਾਹਨ ਪ੍ਰਦਾਨ ਕਰਕੇ,
ਭਾਰਤ ਇਸ ਰਣਨੀਤਕ ਖੇਤਰ ਵਿੱਚ ਘਰੇਲੂ ਸਮਰੱਥਾ ਦਾ ਨਿਰਮਾਣ ਕਰਨ ਅਤੇ ਗਲੋਬਲ ਪੱਧਰ ‘ਤੇ
ਮੁਕਾਬਲੇਬਾਜ਼ੀ ਵਧਾਉਣ ਲਈ ਕੰਮ ਕਰ ਰਿਹਾ ਹੈ।
ਭਾਰਤ ਦੇ ਕਲੀਨਿਕਲ ਰਿਸਰਚ ਈਕੋਸਿਸਟਮ ਦਾ ਵਿਸਤਾਰ ਵੀ ਸਮਾਨ ਤੌਰ ‘ਤੇ ਮਹੱਤਵਪੂਰਨ ਹੈ। 1,000
ਮਾਨਤਾ ਪ੍ਰਾਪਤ ਕਲੀਨਿਕਲ ਪ੍ਰਯੋਗ ਕੇਂਦਰ ਸਥਾਪਿਤ ਕੀਤੇ ਜਾਣਗੇ, ਜੋ ਗਲੋਬਲ ਡਰੱਗ ਡਿਵੈਲਪਮੈਂਟ ਡੈਸਟੀਨੇਸ਼ਨ
ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਬਿਹਤਰ ਬਣਾਉਣਗੇ। ਆਪਣੀ ਲਾਗਤ ਲਾਭ ਅਤ ਕੁਸ਼ਲ ਖੋਜਕਰਤਾਵਾਂ ਦੀ
ਵਧਦੀ ਗਿਣਤੀ ਦੇ ਨਾਲ, ਭਾਰਤ ਕੁਸ਼ਲ ਅਤੇ ਉੱਚ ਗੁਣਵੱਤਾ ਵਾਲੇ ਕਲੀਨਿਕਲ ਪ੍ਰਯੋਗ ਲਈ ਬੇਮਿਸਾਲ ਮੌਕੇ ਪ੍ਰਦਾਨ
ਕਰਦਾ ਹੈ। ਨਾਲ ਹੀ, ਰੈਗੂਲੇਟਰੀ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਸਥਾਗਤ ਸਮਰੱਥਾਵਾਂ ਨੂੰ ਵਧਾਉਣ ਨਾਲ
ਭਾਰਤ ਦੀ ਮੌਜੂਦਾ ਵਿਵਸਥਾ ਗਲੋਬਲ ਮਾਪਦੰਡਾਂ ਦੇ ਵਧੇਰੇ ਅਨੁਰੂਪ ਹੋਵੇਗੀ, ਜਿਸ ਨਾਲ ਤੇਜ਼ੀ ਨਾਲ ਪ੍ਰਵਾਨਗੀਆਂ
ਸੰਭਵ ਹੋਣਗੀਆਂ ਅਤੇ ਵਿਸ਼ਵਵਿਆਪੀ ਹਿਤਧਾਰਕਾਂ ਦਰਮਿਆਨ ਵਿਸ਼ਵਾਸ ਵਧੇਗਾ।
ਪਿਛਲੇ ਕੁਝ ਵਰ੍ਹਿਆਂ ਵਿੱਚ, ਭਾਰਤ ਨੇ ਪੀਐੱਲਆਈ ਅਤੇ ਥੋਕ ਡਰੱਗ ਪਾਰਕ ਯੋਜਨਾਵਾਂ ਦੇ ਸਹਾਰੇ ਸਰਗਰਮ
ਔਸ਼ਧੀ ਸਮੱਗਰੀ (ਏਪੀਆਈ) ਅਤ ਮੁੱਖ ਸ਼ੁਰੂਆਤੀ ਸਮੱਗਰੀਆਂ (ਕੇਐੱਸਐੱਮ) ਦੇ ਸਥਾਨਕ ਉਤਪਾਦਨ ਵਿੱਚ ਤੇਜ਼ੀ
ਨਾਲ ਤਰੱਕੀ ਹੋਈ ਹੈ। ਇਸ ਨਾਲ ਦੇਸ਼ ਵਿੱਚ ਦਵਾਈਆਂ ਦੀਆਂ ਕੀਮਤਾਂ ਘਟਾਉਣ ਵਿੱਚ ਮਦਦ ਮਿਲੀ ਹੈ, ਜੋ ਵਿਸ਼ਵ
ਪੱਧਰ ‘ਤੇ ਸਭ ਤੋਂ ਘੱਟ ਕੀਮਤਾਂ ਵਿੱਚੋਂ ਇੱਕ ਹੈ ਅਤੇ ਇਸ ਦੇ ਕਾਰਨ ਨਾਗਰਿਕਾਂ ਲਈ ਸਿਹਤ ਸੰਭਾਲ ਦੀ ਲਾਗਤ
ਕਿਫਾਇਤੀ ਬਣੀ ਰਹਿੰਦੀ ਹੈ। ਪ੍ਰਧਾਨ ਮੰਤਰੀ ਭਾਰਤ ਜਨ ਔਸ਼ਧੀ ਪਰਿਯੋਜਨਾ ਨੇ ਸਸਤੀਆਂ ਕੀਮਤਾਂ ‘ਤੇ ਗੁਣਵੱਤਾ
ਵਾਲੀਆਂ ਜੈਨੇਰਿਕ ਦਵਾਈਆਂ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ, ਜਿਸ ਦੇ ਤਹਿਤ 19,000 ਤੋਂ ਵੱਧ ਜਨ ਔਸ਼ਧੀ
ਕੇਂਦਰ ਲੱਕਾਂ ਲੋਕਾਂ ਦੀ ਸੇਵਾ ਕਰ ਰਹੇ ਹਨ। ਕੈਂਸਰ ਅਤੇ ਦੁਰੱਲਭ ਬਿਮਾਰੀਆਂ ਦੀਆਂ ਦਵਾਈਆਂ ਜਿਹੀਆਂ
ਮਹੱਤਵਪੂਰਨ ਚਿਕਿਤਸਾ ਪ੍ਰਕਿਰਿਆਵਾਂ ‘ਤੇ ਕਸਟਮ ਡਿਊਟੀਆਂ ਨੂੰ ਸੁਚਾਰੂ ਬਣਾਉਣ ਜਿਹੇ ਪੂਰਕ ਉਪਾਅ ਜੀਵਨ
ਰੱਖਿਅਕ ਇਲਾਜਾਂ ਤੱਕ ਪਹੁੰਚ ਨੂੰ ਹੋਰ ਪਹੁੰਚਯੋਗ ਬਣਾ ਰਹੇ ਹਨ। ਜਿਵੇਂ-ਜਿਵੇਂ ਉੱਨਤ ਚਿਕਿਤਸਾ ਪ੍ਰਕਿਰਿਆਵਾਂ
ਵਧੇਰੇ ਵਿਆਪਕ ਹੋਣਗੀਆਂ, ਕਿਫਾਇਤੀ ਦਰ ਅਤੇ ਸਮਾਨ ਪਹੁੰਚ ਨੂੰ ਯਕੀਨੀ ਬਣਾਉਣਾ ਕੇਂਦਰੀ ਨੀਤੀ ਦੀ ਤਰਜੀਹ
ਬਣੀ ਰਹੇਗੀ।

ਜਿਵੇਂ-ਜਿਵੇਂ ਉਦਯੋਗ ਵਿਕਸਿਤ ਹੋ ਰਿਹਾ ਹੈ, ਭਾਰਤ ਦਾ ਉਦੇਸ਼ ਨਾ ਸਿਰਫ਼ ਸਥਾਪਿਤ ਬਜ਼ਾਰਾਂ ਵਿੱਚ ਸਗੋਂ ਉਭਰਦੇ
ਖੇਤਰਾਂ ਵਿੱਚ, ਖਾਸ ਕਰਕੇ ਨਵੀਨਤਾ-ਸੰਚਾਲਿਤ ਖੇਤਰਾਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ। ਸੁਧਾਰ,
ਇਸ ਬਦਲਾਅ ਦੇ ਕੇਂਦਰ ਵਿੱਚ ਹਨ। ਰੈਗੂਲੇਟਰੀ ਤਾਲਮੇਲ, ਪ੍ਰਵਾਨਗੀ ਪ੍ਰਕਿਰਿਆਵਾਂ ਦਾ ਡਿਜੀਟਾਈਜ਼ੇਸ਼ਨ ਅਤੇ
ਤੇਜ਼ੀ ਨਾਲ ਮਨਜ਼ੂਰੀ ਜਿਹੇ ਯਤਨ ਵਪਾਰ ਕਰਨ ਵਿੱਚ ਅਸਾਨੀ ਨੂੰ ਵਧਾ ਰਹੇ ਹਨ। ਗੁਣਵੱਤਾ ਮਿਆਰਾਂ ਅਤੇ
ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਮਜ਼ਬੂਤ ਬਣਾਉਣ ਨਾਲ ਭਾਰਤੀ ਔਸ਼ਧੀ ਉਤਪਾਦਾਂ ‘ਤੇ ਵਿਸ਼ਵਵਿਆਪੀ ਵਿਸ਼ਵਾਸ ਦੀ
ਨਿਰੰਤਰਤਾ ਯਕੀਨੀ ਹੁੰਦੀ ਹੈ। ਹਾਲਾਂਕਿ, ਆਰਐਂਡਡੀ ਨਿਵੇਸ਼ ਵਧਾਉਣਾ ਇੱਕ ਪ੍ਰਮੁੱਖ ਚੁਣੌਤੀ ਬਣੀ ਹੋਈ ਹੈ। ਇਸ ਦਾ
ਸਮਾਧਾਨ ਕਰਨ ਲਈ, ਜਨਤਕ-ਨਿਜੀ ਸਹਿਯੋਗ ਨੂੰ ਮਜ਼ਬੂਤੀ ਦੇਣਾ ਜ਼ਰੂਰੀ ਹੋਵੇਗਾ, ਤਾਂ ਜੋ ਲੰਬੇ ਸਮੇਂ ਦੀ ਨਵੀਨਤਾ
ਨੂੰ ਬਣਾਏ ਰੱਖਿਆ ਜਾ ਸਕੇ।
ਨੀਤੀਗਤ ਸਮਰਥਨ, ਤਕਨੀਕੀ ਤਰੱਕੀ ਅਤੇ ਬਜ਼ਾਰ ਦਾ ਆਪਸੀ ਤਾਲਮੇਲ; ਔਸ਼ਧੀ ਖੇਤਰ ਦੇ ਲਈ ਵਿਕਾਸ ਦਾ
ਇੱਕ ਵਿਲੱਖਣ ਮੌਕਾ ਪੇਸ਼ ਕਰਦਾ ਹੈ। ਭਾਰਤ ਦਾ ਘਰੇਲੂ ਬਜ਼ਾਰ, ਜਿਸ ਦਾ ਮੁੱਲ ਪਹਿਲਾਂ ਤੋਂ ਹੀ 4 ਲੱਖ ਕਰੋੜ ਰੁਪਏ
ਤੋਂ ਵੱਧ ਹੈ, ਨਿਰੰਤਰ ਵਿਸਤਾਰ ਲਈ ਤਿਆਰ ਹੈ। ਅਗਲੇ ਦਹਾਕੇ ਵਿੱਚ, ਭਾਰਤ ਨਾ ਸਿਰਫ਼ ਜੈਨੇਰਿਕ ਦਵਾਈਆਂ
ਵਿੱਚ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ, ਸਗੋਂ ਨਵੀਨਤਾਕਾਰੀ ਦਵਾਈਆਂ, ਫਰਮਮੈਂਟੇਸ਼ਨ-ਅਧਾਰਿਤ ਉਤਪਾਦਾਂ ਅਤੇ
ਅਗਲੀ ਪੀੜ੍ਹੀ ਦੀ ਚਿਕਿਤਸਾ-ਸੇਵਾਵਾਂ ਵਿੱਚ ਵੀ ਇੱਕ ਸ਼ਕਤੀਸ਼ਾਲੀ ਕੇਂਦਰ ਵਜੋਂ ਉਭਰਨ ਲਈ ਬਿਹਤਰ ਸਥਿਤੀ
ਵਿੱਚ ਹੈ।
ਸਿੱਟੇ ਵਜੋਂ, ਭਾਰਤ ਦਾ ਫਾਰਮਾਸਿਊਟੀਕਲ ਸੈਕਟਰ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਜੋ ਨਵੀਨਤਾ,
ਮਜ਼ਬੂਤੀ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਦੁਆਰਾ ਪਰਿਭਾਸ਼ਿਤ ਹੁੰਦਾ ਹੈ। ਬਾਇਓਫਾਰਮਾ ਸ਼ਕਤੀ ਪ੍ਰੋਗਰਾਮ
ਜਿਹੀਆਂ ਪਹਿਲਕਦਮੀਆਂ, ਕਲੀਨਿਕਲ ਇਨਫ੍ਰਾਸਟ੍ਰਕਚਰ ਦੇ ਵਿਸਤਾਰ ਅਤੇ ਟੀਚਾਗਤ ਨਿਰਮਾਣ ਪ੍ਰੋਤਸਾਹਨਾਂ ਦੇ
ਸਮਰਥਨ ਨਾਲ, ਭਾਰਤ ਹੌਲੀ-ਹੌਲੀ ਵੌਲਯੂਮ ਸੰਚਾਲਿਤ ਜੈਨੇਰਿਕ ਡਰੱਗ ਹੱਬ ਤੋਂ ਉੱਚ ਮੁੱਲ ਵਾਲੇ ਬਾਇਓਫਾਰਮਾ
ਇਨੋਵੇਸ਼ਨ ਮੋਹਰੀ ਦੇਸ਼ ਵੱਲ ਅੱਗੇ ਵਧ ਰਿਹਾ ਹੈ। ਇਹ ਪਰਿਵਰਤਨ, ਗਲੋਬਲ ਹੈਲਥ ਕੇਅਰ ਵਿੱਚ ਭਾਰਤ ਦੀ
ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ, ਵਿਕਸਿਤ ਭਾਰਤ 2047
ਦੇ ਵਿਆਪਕ ਟੀਚਿਆਂ ਨੂੰ ਹਾਸਲ ਕਰਨ ਵਿੱਚ ਕੇਂਦਰੀ ਭੂਮਿਕਾ ਨਿਭਾਏਗਾ।


(ਲੇਖਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਹਨ)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin