ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਨੁੱਖਤਾ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ“ਹਿੰਦ ਦੀ ਚਾਦਰ” ਗੁਰੂ ਤੇਗ ਬਹਾਦਰ ਜੀ ਨੇ ਧਰਮ ਅਤੇ ਅਧਿਕਾਰਾਂ ਲਈ ਦਿੱਤਾ ਬਲੀਦਾਨ: ਚੇਅਰਮੈਨ ਜਸਵੀਰ ਸਿੰਘ ਗੜ੍ਹੀ

ਲੁਧਿਆਣਾ
(ਗੁਰਵਿੰਦਰ ਸਿੱਧੂ)
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਗਿਆਨਜੋਤ ਡਿਵਾਈਨ ਸਕੂਲ, ਬੁੱਢੇਵਾਲ (ਲੁਧਿਆਣਾ) ਵਿਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਲਈ ਉਹ ਅਦੁੱਤੀ ਸ਼ਹਾਦਤ ਹੈ, ਜਿਸਦੀ ਉਦਾਹਰਣ ਸਮੁੱਚੇ ਸੰਸਾਰ ਵਿੱਚ ਨਹੀਂ ਮਿਲਦੀ। “ਹਿੰਦ ਦੀ ਚਾਦਰ” ਦੇ ਸਨਮਾਨ ਨਾਲ ਨਿਵਾਜੇ਼ ਗੁਰੂ ਸਾਹਿਬ ਨੇ ਧਰਮ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣਾ ਸੀਸ ਨਿਛਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਵੀ ਸਿੱਖ ਇਤਿਹਾਸ ਦਾ ਉਹ ਸੁਨਹਿਰਾ ਅਧਿਆਇ ਹੈ, ਜੋ ਸੰਸਾਰ ਨੂੰ ਸੱਚਾਈ ਅਤੇ ਧਰਮ ਨਿਭਾਉਣ ਦਾ ਸੰਦੇਸ਼ ਦਿੰਦਾ ਹੈ।
ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਹਾ ਕਿ ਅੱਜ ਤੋਂ ਕਰੀਬ 350 ਸਾਲ ਪਹਿਲਾਂ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸਸਕਾਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਇਆ ਸੀ। ਇਹ ਉਹ ਥਾਂ ਹੈ ਜਿੱਥੇ ਤੋਂ ਸਿੱਖ ਕੌਮ ਨੇ ਸ਼ਹਾਦਤ ਅਤੇ ਆਤਮ ਬਲਿਦਾਨ ਦੀਆਂ ਪ੍ਰੰਪਰਾਵਾਂ ਨੂੰ ਚੜ੍ਹਦੀ ਕਲਾਂ ਨਾਲ ਅੱਗੇ ਵਧਾਇਆ।
ਉਨ੍ਹਾਂ ਨੇ ਭਾਈ ਜੈਤਾ ਜੀ ਦੀ ਮਹਾਨ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦਿੱਲੀ ਤੋਂ ਗੁਰੂ ਸਾਹਿਬ ਦਾ ਪਾਵਨ ਸੀਸ ਕੀਰਤਪੁਰ ਸਾਹਿਬ ਲੈ ਕੇ ਪਹੁੰਚੇ। ਉੱਥੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪਰਿਵਾਰ ਅਤੇ ਸੰਗਤਾਂ ਸਮੇਤ ਗੁਰੂ ਸਾਹਿਬ ਦੇ ਪਾਵਨ ਸੀਸ ਨੂੰ ਸੋਹਣੇ ਬਿਬਾਨ ਵਿੱਚ ਸਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ, ਜਿੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖਤਾ, ਧਰਮ, ਸਾਂਝੀਵਾਲਤਾ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਬਲੀਦਾਨ ਸਿਰਫ ਸਿੱਖ ਕੌਮ ਲਈ ਨਹੀਂ ਸੀ, ਬਲਕਿ ਪੂਰੀ ਸ੍ਰਿਸ਼ਟੀ ਲਈ ਧਰਮ ਤੇ ਮਜ਼ਲੂਮਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸੀ। ਇਸ ਲਈ ਨਵੀ ਪੀੜ੍ਹੀ ਨੂੰ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਅਸੀਂ ਕਿਹੋ ਜਿਹੀ ਮਹਾਨ ਵਿਰਾਸਤ ਦੇ ਵਾਰਸ ਹਾਂ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸ਼ੇਸ਼ ਵਿਖਿਆਨ, ਕਵਿਤਾ ਪਾਠ, ਭਾਸ਼ਣ ਮੁਕਾਬਲੇ, ਨਿਬੰਧ ਲੇਖਨ, ਚਿੱਤਰਕਲਾ ਅਤੇ ਧਾਰਮਿਕ-ਇਤਿਹਾਸਕ ਕਿਤਾਬਾਂ ਰਾਹੀਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰ ਸਕੂਲਾਂ ਵਿੱਚ ਵੀ ਵੱਡੇ ਪੱਧਰ ‘ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਅਰਥੀਆਂ ਦੇ ਮਨ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਤਿਆਗ ਦੀ ਸਿੱਖਿਆ ਪੱਕੀ ਕੀਤੀ ਜਾ ਸਕੇ।
ਗੜ੍ਹੀ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਉਹ ਮਨੋਬਲ ਅਤੇ ਜੀਵਨ ਦਰਸ਼ਨ ਪੈਦਾ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਜਿੰਮੇਵਾਰ, ਸੰਵੇਦਨਸ਼ੀਲ ਅਤੇ ਆਤਮ ਨਿਰਭਰ ਮਨੁੱਖ ਬਣਾਵੇ। ਇਸ ਮੌਕੇ ‘ਤੇ ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪਿਆਰ ਅਤੇ ਸਮਰਪਣ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ।
ਇਸ ਮੌਕੇ ਭਾਈ ਘਨਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ ਸ੍ਰੀ ਭੁਪਿੰਦਰ ਜੈਨ ਅਤੇ ਗਿਆਨਜੋਤ ਡਿਵਾਈਨ ਸਕੂਲ ਦੇ ਪ੍ਰਿੰਸੀਪਲ ਕੁਲਪ੍ਰੀਤ ਕੌਰ ਨੇ ਮੁੱਖ ਮਹਿਮਾਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀ ਅਮੀਰ ਵਿਰਾਸਤ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ।
ਸਮਾਗਮ ਦੌਰਾਨ ਸੰਗਤਾਂ ਨੇ ਭਗਤੀ-ਭਾਵਨਾ ਨਾਲ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਸਿਮਰਿਆ ਅਤੇ ਸਮੂਹ ਸਮਾਜ ਵਿੱਚ ਸ਼ਾਂਤੀ, ਭਾਈਚਾਰੇ ਅਤੇ ਸੱਚ ਦੀ ਜਿੱਤ ਦਾ ਸੰਦੇਸ਼ ਪ੍ਰਸਾਰਤ ਕੀਤਾ।
ਇਸ ਮੌਕੇ ਭਾਈ ਬਿਕਰਮ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰਾਗੀ ਜਥੇ ਨੂੰ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਗਿਆਨਜੋਤ ਡਿਵਾਈਨ ਸਕੂਲ ਬੁੱਢੇਵਾਲ ਦੇ ਸ਼ਾਨਦਾਰ ਕੰਪਿਊਟਰ ਰੂਮ, ਲੈਬ, ਲਾਇਬਰੇਰੀ ਅਤੇ ਹੋਰ ਕਲਾਸ ਰੂਮਾਂ ਨੂੰ ਦੇਖ ਕੇ ਭਾਈ ਘਨਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ, ਟਰਸਟੀ ਮੈਂਬਰਾਂ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਲਈ ਕੀਤੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਇਸ ਕਰਵਾਏ ਗਏ ਸਮਾਗਮ ਦੌਰਾਨ ‘ਆਲ ਇਜ ਵਨ’ ਸਿੱਖ ਫਾਊਂਡੇਸ਼ਨ ਕੈਨੇਡਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਤੇ ਸ਼ਬਦ ਸਬੰਧੀ ਭੇਜੇ ਗਏ ਸਟੀਕ ਜਸਵੀਰ ਸਿੰਘ ਢਿੱਲੋ ਵੱਲੋਂ ਆਈਆਂ ਸੰਗਤਾਂ ਨੂੰ ਫਰੀ ਵੰਡੇ ਗਏ।
*ਕਮਿਸ਼ਨ ਦੇ ਵਲੰਟੀਅਰ, ਜ਼ਿਲ੍ਹਾ ਤੇ ਹਲਕਾ ਪੱਧਰੀ ਟੀਮਾਂ ਬਣਾ ਕੇ ਨਿਯੁਕਤ ਕੀਤੇ ਜਾਣਗੇ: ਚੇਅਰਮੈਨ ਜਸਵੀਰ ਸਿੰਘ ਗੜ੍ਹੀ*
ਬਾਅਦ ਵਿੱਚ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਪਿਛਲੇ ਇੱਕ ਸਾਲ ਤੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਬਤੌਰ ਚੇਅਰਪਰਸਨ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰ ਰਿਹਾ ਹਾਂ। ਕਨੂੰਨੀ ਤੌਰ ‘ਤੇ ਮੇਰੀ ਡਿਊਟੀ ਅਨੁਸੂਚਿਤ ਵਰਗ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਅਤੇ ਉਹਨਾਂ ਦੇ ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਹੈ। ਲੇਕਿਨ ਜਦੋਂ ਤੋਂ ਮੈਂ ਇਸ ਕੁਰਸੀ ‘ਤੇ ਬੈਠਿਆ ਹਾਂ ਮੈਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਸਾਰੀਆਂ ਜਾਤਾਂ ਅਤੇ ਧਰਮਾਂ ਵਿੱਚ ਇਹੋ ਜਿਹੇ ਲੋਕ ਮੌਜੂਦ ਹਨ ਜਿਨ੍ਹਾਂ ਦੀ ਬਾਂਹ ਫੜ੍ਹ ਕੇ ਕੰਮ ਕਰਵਾਉਣ ਵਾਲਾ ਕੋਈ ਨਹੀਂ ਹੈ। ਭਾਵੇਂ ਉਹਨਾਂ ਦਾ ਸਬੰਧ ਅਨੁਸੂਚਿਤ ਜਾਤੀ ਨਾਲ ਨਹੀਂ ਹੈ ਪਰ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਕਿ ਉਹ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਹਨ। ਉਦੋਂ ਮੈਂ ਇਹ ਐਲਾਨ ਕੀਤਾ ਸੀ ਕਿ ਜੇਕਰ ਇਸ ਤਰ੍ਹਾਂ ਦੇ ਲੋੜਵੰਦ ਵਿਅਕਤੀ ਫਿਰ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਰਾਜਨੀਤੀ ਪਾਰਟੀ ਨਾਲ ਸੰਬੰਧਿਤ ਹੋਵੇ, ਅਗਰ ਉਹ ਸਾਡੇ ਕੋਲ ਆਉਂਦਾ ਹੈ ਤਾਂ ਉਸਦੀ ਬਾਂਹ ਫੜ੍ਹ ਕੇ ਆਪਣੀ ਤਾਕਤ ਦੇ ਹਿਸਾਬ ਨਾਲ ਕੰਮ ਕਰਾਂਗੇ ਅਤੇ ਜਿੱਥੋਂ ਤੱਕ ਹੋ ਸਕੇਗਾ, ਸਬੰਧਿਤ ਮੰਤਰੀ ਅਤੇ ਅਫਸਰ ਤੱਕ ਉਸਦੀ ਬੇਨਤੀ ਪਹੁੰਚਾਵਾਂਗੇ। ਪਿਛਲੇ ਇੱਕ ਸਾਲ ਤੋਂ ਮੈਂ ਦੇਖਿਆ ਹੈ ਕਿ ਸਵਾ ਕਰੋੜ ਆਬਾਦੀ ਪੰਜਾਬ ਵਿੱਚ ਦਲਤ ਵਰਗ ਦੀ ਹੈ ਜੋ ਕਿ ਕਰੀਬ 36-37 ਪ੍ਰਤੀਸ਼ਤ ਹੈ। ਪੰਜਾਬ ਦੀ ਕੁੱਲ ਆਬਾਦੀ 3 ਕਰੋੜ ਹੈ। ਸਵਾ ਕਰੋੜ ਆਬਾਦੀ ਦੇ ਕੰਮਾਂ ਨੂੰ ਮੇਰੇ ਦਫਤਰ ਦਾ ਛੋਟਾ ਜਿਹਾ ਸਟਾਫ ਨਹੀਂ ਦੇਖ ਸਕਦਾ।
ਉਨ੍ਹਾਂ ਕਿਹਾ, “ਕਾਫੀ ਸੋਚ ਵਿਚਾਰ ਤੋਂ ਬਾਅਦ ਇਹ ਹੱਲ ਕੱਢਿਆ ਗਿਆ ਹੈ ਕਿ ਕਮਿਸ਼ਨ ਦੇ ਵਲੰਟੀਅਰ, ਜ਼ਿਲ੍ਹਾ ਤੇ ਹਲਕਾ ਪੱਧਰੀ ਟੀਮਾਂ ਬਣਾ ਕੇ ਨਿਯੁਕਤ ਕੀਤੇ ਜਾਣਗੇ।” ਹਰ ਜ਼ਿਲ੍ਹੇ ਵਿੱਚ 25 ਬੰਦੇ ਅਜਿਹੇ ਹਨ ਜੋ ਗਰੀਬਾਂ ਲਈ ਲੜਦੇ ਹਨ। ਸੋ ਇਸ ਸੇਵਾ ਲਈ ਅਸੀਂ ਹਰ ਜ਼ਿਲ੍ਹੇ ਲਈ ਐਲਾਨ ਕੀਤਾ ਹੈ ਕਿ ‘ਲੋਕ ਸੇਵਾ ਅਤੇ ਪੰਜਾਬ ਸੇਵਾ ਲਈ’ ਵਲੰਟੀਅਰਾਂ ਦੀ ਨਿਯੁਕਤੀ ਆਰੰਭ ਕਰ ਦਿੱਤੀ ਹੈ। ਪੰਜਾਬ ਦੇ ਸਾਰੇ ਬੁੱਧੀਜੀਵੀ ਲੋਕ ਚਾਹੇ ਉਹ ਕਿਸੇ ਵੀ ਜਾਤ, ਧਰਮ ਦੇ ਨਾਲ ਸੰਬੰਧਿਤ ਹੋਣ, ਨੂੰ ਅਪੀਲ ਹੈ ਕਿ ਜੇਕਰ ਤੁਸੀਂ ਪੰਜਾਬ ਸੇਵਾ ਜਾਂ ਦੇਸ਼ ਸੇਵਾ ਕਰਨਾ ਚਾਹੁੰਦੇ ਹੋ ਤਾਂ ਆਓ ਇਕੱਠੇ ਹੋਈਏ ਅਤੇ ਇਕੱਠੇ ਹੋ ਕੇ ਲੋਕਾਂ ਦੇ ਦੁੱਖ-ਦਰਦਾਂ ਨੂੰ ਦੂਰ ਕਰੀਏ। ਕਮਿਸ਼ਨ ਦੇ ਵਲੰਟੀਅਰ ਜ਼ਿਲ੍ਹਾ ਤੇ ਹਲਕਾ ਪੱਧਰੀ ਟੀਮਾਂ ਬਣਾ ਕੇ ਨਿਯੁਕਤ ਕੀਤੇ ਜਾਣਗੇ। ਤਿੰਨ ਮਹੀਨਿਆਂ ਵਿੱਚ, 23 ਜ਼ਿਲ੍ਹਿਆਂ ਵਿੱਚ 2500 ਵਲੰਟੀਅਰਾਂ ਦੀ ਟੀਮ ਦੀ ਨਿਯੁਕਤੀ ਦਾ ਟਾਰਗੇਟ (ਨਿਸ਼ਾਨਾ) ਰੱਖਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ ਕਿ ਜਿਸ ਬਾਬਾ ਅੰਬੇਦਕਰ ਨੂੰ ਦੇਸ਼ ਦੀ ਕਾਂਗਰਸ ਨੇ ਅਛੂਤ ਬਣਾ ਦਿੱਤਾ ਅਤੇ 1951 ਤੇ 1954 ਵਿੱਚ ਬਾਬਾ ਸਾਹਿਬ ਨੂੰ ਲੋਕ ਸਭਾ ਵਿੱਚ ਜਿੱਤਣ ਤੱਕ ਨਹੀਂ ਦਿੱਤਾ, 1989 ਤੱਕ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਲੈਣ ਦਿੱਤਾ, ਉਸ ਬਾਬਾ ਸਾਹਿਬ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਦਫਤਰਾਂ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਤਸਵੀਰ ਲਗਾਈ ਹੈ। ਬਾਬਾ ਸਾਹਿਬ ਦੇ ਪੂਰਨਿਆਂ ‘ਤੇ ਚੱਲ ਕੇ ਪੰਜਾਬੀਆਂ ਦਾ 10 ਲੱਖ ਰੁਪਏ ਤੱਕ ਦਾ ਇਲਾਜ ਫਰੀ ਕਰ ਦਿੱਤਾ, ਸਾਰੇ ਤਰ੍ਹਾਂ ਦੀ ਸਕਾਲਰਸ਼ਿਪ ਦੇ ਬਕਾਇਆ ਕਲੀਅਰ ਕੀਤੇ ਹਨ, ਸਭ ਨੂੰ ਡਿਗਰੀ ਤੇ ਸਰਟੀਫਿਕੇਟ ਮਿਲ ਰਹੇ ਹਨ ਭਾਵ ਕਿ ਹਰ ਕੰਮ ਪੂਰੀ ਤਰ੍ਹਾਂ ਕਲੀਅਰ ਕੀਤਾ ਹੈ।
ਉਹਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਪੰਜਾਬ ਸਰਕਾਰ ਵੱਲੋਂ ਵੀ ਮਨਾਇਆ ਜਾਣਾ ਹੈ ਅਤੇ ਇੱਕ ਸੰਸਥਾ ਵੱਲੋਂ ਵੀ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਣ ਲਈ 11 ਅਪ੍ਰੈਲ ਨੂੰ ਲੁਧਿਆਣਾ ਵਿੱਚ ਪ੍ਰੋਗਰਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਕਰੀਬ 100 ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਾਂਗਾ।
ਇਸ ਮੌਕੇ ਡਾ. ਜਸਪ੍ਰੀਤ ਸਿੰਘ ਬੀਜਾ, ਐਸ.ਪੀ (ਇਨਵੈਸਟੀਗੇਸ਼ਨ) ਲੁਧਿਆਣਾ ਦਿਹਾਤੀ ਸ੍ਰੀ ਰਾਜਨ ਸ਼ਰਮਾ, ਭਾਈ ਘਨਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਦੇ ਪ੍ਰਧਾਨ ਸ੍ਰੀ ਭੁਪਿੰਦਰ ਜੈਨ, ਗਿਆਨਜੋਤ ਡਿਵਾਈਨ ਸਕੂਲ ਬੁੱਢੇਵਾਲ ਦੇ ਪ੍ਰਿੰਸੀਪਲ ਕੁਲਪ੍ਰੀਤ ਕੌਰ, ਸ੍ਰੀ ਯਸ਼ਗਿਰੀ, ਸ੍ਰੀ ਸੂਰੀਆ ਕਾਂਤ, ਸ਼ਾਮ ਗੋਇਲ, ਰਮੇਸ਼ ਅਗਰਵਾਲ (ਸਾਰੇ ਟਰੱਸਟੀ), ਬਲਜਿੰਦਰ ਸਿੰਘ ਤੋਂ ਇਲਾਵਾ ਸਕੂਲ ਦੇ ਅਧਿਆਪਕ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੱਡੀ ਗਿ

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin