August 17, 2026

Justice News

ਅਵਾਮ ਦੀ ਆਵਾਜ਼

ਮਿਲਾਵਟੀ ਦੁੱਧ ਮਾਫੀਆ ਖਿਲਾਫ ਜਾਗਰੂਤੀ ਸੇਨਾ ਦਾ ਦੂਰਬੀਨ ਨਾਲ ਅਨੋਖਾ ਪ੍ਰਦਰਸ਼ਨ

filter: 0; fileterIntensity: 0.0; filterMask: 0; brp_mask:0; brp_del_th:null; brp_del_sen:null; delta:null; module: photo;hw-remosaic: false;touch: (-1.0, -1.0);sceneMode: 8;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 40;

ਲੁਧਿਆਣਾ
(ਵਿਜੇ ਭਾਂਬਰੀ)
ਜਾਗਰੂਤੀ ਸੇਨਾ ਵੱਲੋਂ ਜਗਰਾਓਂ ਪੁਲ ‘ਤੇ ਮਿਲਾਵਟੀ ਦੁੱਧ ਮਾਫੀਆ ਖਿਲਾਫ ਦੂਰਬੀਨ ਲੈ ਕੇ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਦੋਂ ਲੋਕਾਂ ਵੱਲੋਂ ਇਸ ਵਿਲੱਖਣ ਪ੍ਰਦਰਸ਼ਨ ਬਾਰੇ ਪੁੱਛਿਆ ਗਿਆ ਤਾਂ ਜਾਗਰੂਤੀ ਸੇਨਾ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਮਿਲਾਵਟੀ ਦੁੱਧ (ਸਫੈਦ ਜ਼ਹਿਰ) ਦੀ ਜਾਂਚ ਲਈ ਸ਼ਹਿਰ ਵਿੱਚ ਇੱਕ ਵੀ ਲੈਬੋਰਟਰੀ ਲੱਭਣ ‘ਤੇ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿੰਨ ਜ਼ਿਲ੍ਹਿਆਂ ਲਈ ਇੱਕ ਹੀ ਜਾਂਚ ਵੈਨ ਮੁਹੱਈਆ ਕਰਵਾਈ ਗਈ ਹੈ, ਜੋ ਆਮ ਲੋਕਾਂ ਨਾਲ ਮਜ਼ਾਕ ਕਰਨ ਦੇ ਬਰਾਬਰ ਹੈ ਅਤੇ ਸਿਰਫ਼ ਖਾਨਾਪੂਰਤੀ ਹੈ। ਜਾਗਰੂਤੀ ਸੇਨਾ ਦੇ ਮੁਖੀ ਪ੍ਰਵੀਣ ਡੰਗ ਨੇ ਕਿਹਾ ਕਿ ਮਿਲਾਵਟੀ ਦੁੱਧ ਕਾਰਨ ਪੰਜਾਬ ਦੇ ਲੋਕਾਂ ਦੀ ਸਿਹਤ ਖਤਰੇ ਵਿੱਚ ਪੈ ਰਹੀ ਹੈ ਅਤੇ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਕੂਲ ਦੀ ਲੈਬੋਰਟਰੀ ਵਿੱਚ ਦੁੱਧ ਦੀ ਜਾਂਚ ਕਰਨ ਦੀ ਸਿਖਲਾਈ ਦਿੱਤੀ ਜਾਵੇ, ਤਾਂ ਜੋ ਹਰ ਬੱਚਾ ਘਰੋਂ ਦੁੱਧ ਲੈ ਕੇ ਆ ਸਕੇ ਅਤੇ ਵਿਗਿਆਨਕ ਤਰੀਕਿਆਂ ਨਾਲ ਉਸਦੀ ਜਾਂਚ ਕਰ ਸਕੇ। ਇਸ ਨਾਲ ਦੁੱਧ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਦੀ ਸਿਹਤ ‘ਤੇ ਪੈਣ ਵਾਲੇ ਬੁਰੇ ਅਸਰ ਤੋਂ ਬਚਾਵ ਹੋਵੇਗਾ।
ਉਨ੍ਹਾਂ ਵੇਰਕਾ ਮਿਲਕ ਪਲਾਂਟ ਵੱਲੋਂ ਫੌਜ ਨੂੰ ਭੇਜੇ ਗਏ ਸੁੱਕੇ ਦੁੱਧ ਦੇ ਸੈਂਪਲ ਫੇਲ ਹੋਣ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੀ ਫੌਜ ਨੂੰ ਹੀ ਮਿਲਾਵਟੀ ਦੁੱਧ ਮਿਲ ਰਿਹਾ ਹੈ ਤਾਂ ਆਮ ਲੋਕਾਂ ਨੂੰ ਮਿਲਣ ਵਾਲੇ ਦੁੱਧ ਦੀ ਗੁਣਵੱਤਾ ‘ਤੇ ਵੀ ਸਵਾਲ ਖੜ੍ਹਦੇ ਹਨ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਜਿੰਮੇਵਾਰ ਅਧਿਕਾਰੀਆਂ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ, ਤਾਂ ਜੋ ਵੇਰਕਾ ਦੀ ਭਰੋਸੇਯੋਗਤਾ ਕਾਇਮ ਰਹੇ।
ਜਾਗਰੂਤੀ ਸੇਨਾ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਪ੍ਰਸ਼ਾਸਨ ਵੱਲੋਂ ਹੈਬੋਵਾਲ ਸਥਿਤ ਡੇਅਰੀ ਕੰਪਲੈਕਸ ਵਿੱਚ ਜਾਂਚ ਵੈਨ ਭੇਜੀ ਗਈ ਤਾਂ ਪਹਿਲਾਂ ਹੀ ਸੂਚਨਾ ਦੇ ਦਿੱਤੀ ਗਈ, ਜਿਸ ਨਾਲ ਉੱਚ ਮਿਆਰ ਵਾਲਾ ਦੁੱਧ ਹੀ ਜਾਂਚ ਲਈ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਲਾਵਟ ਦੀ ਜਾਂਚ ਹਮੇਸ਼ਾਂ ਅਚਾਨਕ ਹੋਣੀ ਚਾਹੀਦੀ ਹੈ, ਨਾ ਕਿ ਪਹਿਲਾਂ ਤੋਂ ਸੂਚਿਤ ਕਰਕੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਵੱਲੋਂ ਮਿਲਾਵਟੀ ਦੁੱਧ ਦੀ ਵਿਕਰੀ ‘ਤੇ ਰੋਕ ਨਾ ਲਗਾਈ ਗਈ ਤਾਂ ਜਾਗਰੂਤੀ ਸੇਨਾ ਇਸ ਅੰਦੋਲਨ ਨੂੰ ਪੰਜਾਬ ਪੱਧਰ ‘ਤੇ ਲੈ ਕੇ ਜਾਵੇਗੀ।
ਇਸ ਮੌਕੇ ਭੂਪਿੰਦਰ ਬੰਗਾ, ਸਿਮਰਨਜੀਤ ਸਿੰਘ ਸ਼ੈਰੀ, ਦੀਪਕ ਅਰੋੜਾ, ਜਗਦੀਸ਼ ਰਿੰਕੂ, ਸੁਰੇਸ਼ ਕੌਸ਼ਲ, ਅਸ਼ੋਕ ਅਰੋੜਾ, ਵਿਕੀ ਕਪੂਰ, ਵਿਜੈ ਸੂਦ, ਨਰੇਸ਼ ਗੁਪਤਾ, ਸਤਪਾਲ ਸ਼ਰਮਾ, ਵਿਕੀ ਜੋਗੀ, ਹੰਸਰਾਜ, ਸੰਜੀਵ ਵਰਮਾ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.