August 17, 2026

Justice News

ਅਵਾਮ ਦੀ ਆਵਾਜ਼

ਭ੍ਰਿਸ਼ਟਾਚਾਰ, ਨਸ਼ੇ, ਗੈਂਗਸਟਰਵਾਦ ਦੇ ਕਾਰਣਾਂ ਦੀ ਖੋਜ਼ ਕਰਕੇ ਮਾਨ ਸਰਕਾਰ ਜੜ੍ਹ ਪੁੱਟਣ ਲਈ ਗੰਭੀਰ- ਧਾਲੀਵਾਲ 

ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ/ਸੀਮਾਂ ਸ਼ਰਮਾ)-
ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਾਲ 2022 ਦੇ ਦੂਜੇ ਪੰਦਰਵਾੜੇ ਤੱਕ ਪੰਜਾਬ ਦੀ ਸੱਤਾ ‘ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ‘ਤੇ ਤਿੱਖੇ ਰਾਜਸੀ ਹਮਲੇ ਕੀਤੇ ਅਤੇ ਕਿਹਾ ਕਿ ਇਨ੍ਹਾਂ ਸਾਬਕਾ ਸਰਕਾਰਾਂ ਵੱਲੋਂ ਭਰਿਸ਼ਟਾਚਾਰ, ਗੈਂਗਸਟਰਵਾਦ, ਨਸ਼ੇ ਤੇ ਬੇਰੁਜ਼ਗਾਰੀ ਆਦਿ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਆਪਣੀਆਂ ਕਥਿਤ ਕੁਸ਼ਾਸਨ, ਭ੍ਰਿਸ਼ਟਚਾਰ ਦੀਆਂ ਨੀਤੀਆਂ ਲਾਗੂ ਕਰਕੇ ਪੰਜਾਬ ਵਾਸੀਆਂ ਨੂੰ ਦੁੱਖਾਂ ਦੀ ਦਲ ਦਲ ਘੁੰਮਣਘੇਰੀ ਚ ਉਲਝਾ ਕੇ ਕਥਿਤ ਨਸਲਕੁਸ਼ੀ ਦੇ ਕੁਰਾਹੇ ਪਾਇਆ ਗਿਆ ਅਤੇ ਇਸ ਸੰਤਾਪ ਦੀਆਂ ਮਜ਼ਬੂਤ ਜ਼ੰਜ਼ੀਰਾਂ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਪਣੇ ਮੁੱਢਲੇ ਚਾਰ ਸਾਲ ਦੇ ਕਾਰਜ਼ਕਾਲ ‘ਚ ਲੱਕ ਤੋੜ ਕੇ ਰੱਖ ਦਿੱਤਾ ਅਤੇ ਇਹਨਾਂ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਮਾਨ ਸਰਕਾਰ ਆਪਣੇ ਬਾਕੀ ਰਹਿੰਦੇ ਇਸ ਕਾਰਜਕਾਲ ‘ਚ ਸਾਰੀ ਸ਼ਕਤੀ ਝੋਂਕਦਿਆਂ ਸਾਬਕਾ ਸਰਕਾਰਾਂ ਵੱਲੋਂ ਅਜ਼ਾਦੀ ਪਿੱਛੋਂ ਪੈਦਾ ਕੀਤੇ ਗਏ ਕਾਰਣਾਂ ਦਾ ਡੂੰਘਾ ਅਧਿਐਨ ਕਰ ਰਹੀ ਹੈ।
         ਸ.ਧਾਲੀਵਾਲ ਅੱਜ “ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ” ਤਹਿਤ ਅਜਨਾਲਾ ਹਲਕੇ ਦੇ ਪਿੰਡ ਪੰਜਗਰਾਈਆਂ ਵਾਹਲਾ, ਕੋਟ ਗੁਰਬਖਸ਼, ਪੈੜੇਵਾਲ, ਕੋਟਲੀ ਜ਼ਮੀਤ ਸਿੰਘ, ਥੋਬਾ ਤੇ ਚਾੜਪੁਰ ਆਦਿ ਪਿੰਡਾਂ ‘ਚ ਵੱਖ-ਵੱਖ ਪੇਂਡੂ ਲੋਕਾਂ ਨਾਲ ਕਰਵਾਏ ਸਿੱਧੇ ਸੰਵਾਦ ਸਮਾਗਮਾਂ ਨੂੰ ਸੰਬੋਧਨ ਕਰ ਰਹੇ ਸਨ। ਸ.ਧਾਲੀਵਾਲ ਨੇ ਸਾਬਕਾ ਸਰਕਾਰਾਂ ਤੇ ਸ਼ਬਦੀ ਰਾਜਸੀ ਹਮਲੇ ਜਾਰੀ ਰੱਖਦਿਆਂ ਅੱਗੇ ਐਲਾਨ ਕੀਤਾ ਕਿ ਖੋਜ਼ ਅਧਿਐਨ ‘ਚ ਸਾਬਕਾ ਸਰਕਾਰਾਂ ਦੇ ਪੈਂਦਾ ਕੀਤੇ ਉਭਰਨ ਵਾਲੇ ਕਾਰਣਾਂ ਦੀ ਜੜ੍ਹ ਪੁੱਟ ਕੇ ਅਗਲੇ ਸਾਲ 2027 ਦੀਆਂ ਪੰਜਾਬ ਚੋਣਾਂ ‘ਚ ਵੋਟਰਾਂ ਦੇ ਫ਼ਤਵੇ ਨਾਲ ਆਪਣੀ ਦੂਸਰੀ ਪਾਰੀ ‘ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮਾਨ ਸਰਕਾਰ, ਸੰਪੂਰਨ ਕ੍ਰਾਂਤੀ ਦਾ ਸ਼ਾਸਨ ਮੁਹੱਈਆ ਕਰੇਗੀ।
ਸ. ਧਾਲੀਵਾਲ ਨੇ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ਲਈ ਪੰਜਾਬ ਵਾਸੀਆਂ ਕੋਲੋਂ ਹੋਰ ਮਜ਼ਬੂਤ ਸਮਰਥਨ ਮੰਗਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਮਾਰਚ 2025 ਤੋਂ ਸ਼ੁਰੂ ਕੀਤੀ ਗਈ ਨਸ਼ਾ ਤਸਕਰਾਂ ਵਿਰੁੱਧ ਸਿੱਧੀ ਜੰਗ ਦੌਰਾਨ ਇੱਕ ਸਾਲ ‘ਚ ਨਸ਼ਾ ਤਸਕਰਾਂ ਦੀ 760 ਕਰੋੜ ਰੁਪਏ ਦੀ ਜਾਇਦਾਦ,15 ਕਰੋੜ ਡਰੱਗ ਮਨੀ ਜ਼ਬਤ ਕਰਕੇ, ਡਰੱਗ ਮਨੀ ਨਾਲ ਬਣੀਆਂ ਵਸੇਬਾ ਜਾਇਦਾਦਾਂ ਤੇ ਬੁਲਡੋਜ਼ਰ ਚਲਾ ਕੇ ਨਸ਼ਟ ਕਰਨ, 92 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਰੰਗੇ ਹੱਥੀਂ ਗ੍ਰਿਫਤਾਰੀਆਂ ਕਰਕੇ ਪੰਜਾਬ ਸਣੇ ਦੇਸ਼ ਵਾਸੀਆਂ ਨੂੰ ਨਸ਼ੇੜੀ ਬਣਾਉਣ ਜਾ ਰਹੀ ਅਰਬਾਂ ਰੁਪਏ ਮੁੱਲ ਦੀ 5480 ਕਿੱਲੋਗ੍ਰਾਮ ਹੈਰੋਇਨ ਬ੍ਰਾਮਦ  ਅਤੇ ਤਸ਼ਕਰਾਂ ਦੀ ਡਰੱਗ ਮਨੀ ਨੂੰ ਇਧਰੋਂ – ਉਧਰ ਕਰਨ ਵਾਲੇ 64 ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਲੋਕਾਂ ਦੇ ਸਹਿਯੋਗ ਨਾਲ ਕੌਮੀ ਪੱਧਰ ਤੇ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ। ਭ੍ਰਿਸ਼ਟਾਚਾਰ ਵਿਰੁੱਧ ਲੋਹੇ ਦੇ ਹੱਥਾਂ ਦੀ ਗਤੀਸ਼ੀਲਤਾ ‘ਚ ਭਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੇਂਸ ਨੀਤੀ ਤਹਿਤ ਵਿਜੀਲੈਂਸ ਨੂੰ ਸਿਆਸਤ ਤੋਂ ਅਜ਼ਾਦ ਕਰਕੇ ਮਾਲ ਵਿਭਾਗ, ਤਹਿਸੀਲ ਦਫ਼ਤਰਾਂ, ਪੁਲਿਸ ਤੇ ਹੋਰ ਵਿਭਾਗਾਂ ਦੇ ਕਥਿਤ ਨਕਾਰਾ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਕਰਕੇ ਪਾਰਦਰਸ਼ੀ ਪ੍ਰਸ਼ਾਸ਼ਨ ਯਕੀਨੀ ਬਣਾਇਆ ਗਿਆ, 65 ਹਜ਼ਾਰ ਤੋਂ ਵਧ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਕੀਤਾ ਗਿਆ ਅਤੇ ਅਮਨ ਕਾਨੂੰਨ ਦੀ ਮਜ਼ਬੂਤ ਬਹਾਲੀ ਲਈ 15 ਹਜ਼ਾਰ ਦੇ ਕਰੀਬ ਗੈਂਗਸਟਰ ਕਾਬੂ ਕਰਕੇ ਪੰਜਾਬ ਨੂੰ ਕੌਮੀ ਪੱਧਰ ‘ਤੇ ਅੱਧੀ ਅਤੇ ਗੁਆਂਢੀ ਸੂਬੇ ਹਰਿਆਣਾ ਤੋਂ ਤਿੰਨ ਤਿਹਾਈ ਹੇਠਾਂ ਅਪਰਾਧ ਦਰ ਤੇ ਪਹੁੰਚਾ ਕੇ ਪੰਜਾਬ ਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਸਫ਼ਲ ਕਦਮ ਵਧਾਏ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.